#🤘 My Status
"ਮਰਦ" ਇੱਕੀਵੀ ਸਦੀ 'ਚ ਰਹਿੰਦਾ..
ਦੋਸਤ ਬਾਈਵੀਂ ਸਦੀ ਦੀ ਭਾਲ਼ਦਾ ਹੈ..
ਘਰਵਾਲੀ ਉੱਨੀਵੀ ਸਦੀ ਦੀ ਹੋਵੇ..
"ਧੀ" ਨੂੰ ਤਾਂ ਜੰਮਣ ਤੋਂ ਪਹਿਲਾ ਹੀ ਮਾਰ ਦਿੰਦਾ ਹੈ..
ਆਖਦਾ ਹੈ ਸਮਾਂ ਬਹੁਤ ਖ਼ਰਾਬ ਚੱਲ ਰਿਹਾ ਹੈ..
#💖Heart Touch Status💔
ਵਿਆਹ ਆਵਦੀ ਮਰਜ਼ੀ ਨਾਲ ਕਰਵਾਇਆ ਸੀ 'ਤੇ ਪੇਕਿਆਂ ਨਾਲੋਂ ਟੁੱਟ ਗਈ ਸੀ। ਪੰਜ ਸਾਲ ਹੋਗੇ ਸੀ ਵੀਰ, ਭੈਣ, ਮਾਂ ਦਾ ਮੂੰਹ ਦੇਖਣ ਨੂੰ ਤਰਸ ਗਈ ਸੀ। ਫਿਰ ਇੱਕ ਦਿਨ ਪੇਕੇ ਜਾਣ ਦਾ ਸੰਯੋਗ ਬਣਿਆ। ਸੰਯੋਗ ਕਾਹਦਾ ਵਿਯੋਗ ਹੀ ਸੀ ਕਿਸੇ ਨੇ ਦੱਸਿਆ ਸੀ ਕਿ ਤੇਰੀ ਮਾਂ ਬਿਮਾਰ ਰਹਿੰਦੀ ਏ 'ਤੇ ਤੇਰਾ ਨਾਮ ਜਪਦੀ ਰਹਿੰਦੀ ਏ। ਮੈਂ ਪਿੰਡ ਪੁੱਜੀ 'ਤੇ ਘਰ 'ਚ ਵਿਰਲਾਪ ਸੀ। ਮੇਰੇ ਦਿਲ 'ਚ ਉਦੋੰ ਹੀ ਵੱਜਾ ਕਿ ਮਾਂ ਨੂੰ ਕੁੱਝ ਹੋ ਗਿਆ। ਮੈਂ ਸਾਰਾ ਮੂੰਹ ਢੱਕ ਕੇ ਮਾਂ ਨੂੰ ਦੇਖ ਕੇ ਓਨੀਂ ਪੈਂਰੀ ਵਾਪਿਸ ਮੁੜ ਆਈ।
ਇਕੱਠ ਜ਼ਿਆਦਾ ਸੀ 'ਤੇ ਕਿਸੇ ਨੂੰ ਪਹਿਚਾਣ ਨਹੀਂ ਸੀ ਆਈ। ਘਰ ਆ ਕੇ ਭੁੰਜੇ ਬੈਠ ਭੁੱਬਾਂ ਮਾਰ ਮਾਰ ਰੋਈ। ਨਾਂ ਕੋਈ ਰੋਂਦੀ ਨੂੰ ਚੁੱਪ ਕਰਾਉਣ ਵਾਲਾ ਸੀ 'ਤੇ ਨਾਂ ਦਿਲਾਸੇ ਦੇਣ ਵਾਲ਼ਾ। ਜਗਜੀਤ ਦੇ ਪਿਉ ਗੁਜ਼ਰੇ ਨੂੰ ਵੀ ਇੱਕ ਸਾਲ ਤੋਂ ਉੱਤੇ ਹੋ ਗਿਆ ਸੀ। ਕਦੇ ਸੋਚਾਂ ਕਿ ਮਾਂ ਕਿਧਰੇ ਮੇਰਾ ਗਮ ਲਾਈ ਤਾਂ ਨਹੀਂ ਸੀ ਬੈਠੀ ਕਿ ਮੇਰੀ ਧੀ ਰੁਲ ਰਹੀ ਏ। ਦੁੱਖ-ਸੁੱਖ ਕਰਨ ਵਾਲਾ ਕੋਈ ਨਹੀਂ ਸੀ, ਜਿੱਥੇ ਹੁਣ ਸ਼ਹਿਰ 'ਚ ਸ਼ਿਫ਼ਟ ਹੋਈ ਸੀ ਉੱਥੇ ਆਂਢ-ਗੁਆਂਢ ਕੋਈ ਕਿਸੇ ਦੇ ਨਹੀਂ ਸੀ ਜਾਂਦਾ। ਜਗਜੀਤ ਸਕੂਲ ਗਿਆ ਹੋਇਆ ਸੀ। ਮਰਦੀ-ਮਰਦੀ ਨੇ ਘਰ ਦੇ ਕੰਮ-ਕਾਰ ਕੀਤੇ। ਉਸ ਦਿਨ ਮੇਰੀ ਤੀਜੀ ਵਾਰ ਮੌਤ ਹੋਈ ਸੀ। ਪਹਿਲੀ ਜਦੋਂ ਜਗਜੀਤ ਦੇ ਪਿਉ ਨਾਲ਼ ਵਿਆਹ ਕਰਾਉਣ ਦੀ ਜ਼ਿੱਦ ਕਰੀ ਸੀ 'ਤੇ ਭਰਾ ਨੇ ਘਰੋਂ ਕੱਢ ਕੇ ਇਹ ਕਹਿ ਦਿੱਤਾ ਸੀ ਕਿ ਹੁਣ ਰਹਿੰਦੀ ਉਮਰ ਤੀਕ ਮੂੰਹ ਨਾਂ ਵਿਖਾਈ ਸਾਨੂੰ। ਦੂਜੀ ਮੌਤ ਜਿਸ ਦਿਨ ਜਗਜੀਤ ਦਾ ਪਿਉ ਪੂਰਾ ਹੋਇਆ 'ਤੇ ਤੀਜੀ ਮੌਤ ਮਾਂ ਦਾ ਮਰਿਆ ਮੂੰਹ ਦੇਖਣਾਂ।
ਸਾਲ ਗੁਜ਼ਰ ਗਿਆ, ਸਾਉਣ ਮਹੀਨਾ ਚੱਲ ਰਿਹਾ ਸੀ। ਮੇਰੇ ਘਰ ਦੀ ਬੈੱਲ ਵੱਜੀ। ਵੀਰਾ 'ਤੇ ਨਵੀਂ ਵਿਆਹੀ ਭਾਬੀ ਘਰ ਦੇ ਬਾਹਰ ਖੜ੍ਹੇ ਸਨ 'ਤੇ ਹੱਥ 'ਚ ਕਿੰਨਾ ਸਾਰਾ ਸਮਾਨ ਸੀ। ਮੇਰੇ ਚਾਅ ਦਾ ਕੋਈ ਟਿਕਾਣਾਂ ਨਾਂ ਰਿਹਾ। ਮੈਂ ਘੁੱਟ-ਘੁੱਟ ਦੋਹਾਂ ਨੂੰ ਗਲ ਲਾਇਆ। ਐਂਵੇਂ ਲੱਗਾ ਜਿਵੇਂ ਮੇਰਾ ਪੁਨਰ ਜਨਮ ਹੋ ਗਿਆ ਹੋਵੇ। ਮੈਂ ਅੰਦਰ ਆਈ 'ਤੇ ਉਹ ਵੀ ਮੇਰੇ ਪਿੱਛੇ-ਪਿੱਛੇ। ਬਿਸਕੁਟਾਂ ਦਾ ਡੱਬਾ 'ਤੇ ਹੋਰ ਮਠਿਆਈ ਮੈਨੂੰ ਫੜਾਉਂਦੇ ਵੀਰੇ ਨੇ ਕਿਹਾ ਕਿ ਇਹ ਹੈ ਤੇਰਾ ਪੰਜਾਂ ਸਾਲਾਂ ਦਾ ਸੰਧਾਰਾ 'ਤੇ ਮੁਆਫ਼ ਕਰਦੇ ਭੈਣੇ, ਤੇਰੇ ਨਾਲ਼ ਬਹੁਤ ਗ਼ਲਤ ਕੀਤਾ ਮੈਂ ਨਿਆਣ ਮੱਤ 'ਚ। ਆਵਦੀ ਘਰਵਾਲੀ ਵੱਲ ਇਸ਼ਾਰਾ ਕਰਦੇ ਕਿਹਾ, “ਸਾਡੀ ਇੰਟਰਕਾਸਟ ਮੈਰਿਜ ਹੋਈ ਏ, ਮਸਾਂ ਮਨਾਇਆ ਏ ਪਾਪਾ ਨੂੰ, ਬਹੁਤ ਪ੍ਰਾਬਲਮਾਂ ਫੇਸ ਕੀਤੀਆਂ ਹਨ!”
ਮੈਂ ਗੱਲ ਇਗਨੋਰ ਕਰ ਦਿੱਤੀ। ਵੀਰੇ ਨੇ ਕੋਲ ਆ ਹੱਥ ਫੜ੍ਹ ਕਿਹਾ ਕਿ ਕੋਈ ਗੁੱਸਾ ਏ ਤਾਂ ਕੁੱਟ ਲੈ। ਮੈਂ ਕਿਹਾ, “ਨਾਂ ਵੀਰੇ, ਮੈਨੂੰ ਤਾਂ ਚਾਅ ਹੀ ਐਨਾਂ ਏ ਕਿ ਮੈਂ ਕੁੱਝ ਹੋਰ ਨਹੀਂ ਸੋਚ ਰਹੀ,” ਮੈਂ ਅੱਖਾਂ ਭਰ ਲਈਆਂ ਕਿਉਂਕਿ ਮਾਂ ਚੇਤੇ ਆ ਗਈ ਸੀ ਜੋ ਧੀ ਨੂੰ ਵਿਲਕਦੀ ਤੁਰ ਗਈ ਸੀ। ਵੀਰੇ ਨੇ ਕਿਹਾ ਕਿ ਮਾਂ ਬਥੇਰਾ ਯਾਦ ਕਰਦੀ ਸੀ ਤੈਨੂੰ, ਮੇਰੀ ਹੀ ਮੱਤ ਮਾਰੀ ਗਈ ਸੀ ਕਿ ਮੈਂ ਉਹਦੀ ਖੁਸ਼ੀ ਉਹਨੂੰ ਦੇ ਨਾਂ ਸਕਿਆ। ਨਾਲ਼ੇ ਮੈਂ ਤੈਨੂੰ ਉਸ ਦਿਨ ਦੇਖਿਆ ਸੀ ਮਾਂ ਦੇ ਸੰਸਕਾਰ ਵਾਲੇ ਦਿਨ। ਬਥੇਰਾ ਦਿਲ ਕਰ ਰਿਹਾ ਸੀ ਕਿ ਤੇਰੀ ਬੁੱਕਲ 'ਚ ਸਿਰ ਦੇ ਕੇ ਰੋ ਲਵਾਂ ਪਰ ਹਿੰਮਤ ਹੀ ਨਾਂ ਕਰ ਸਕਿਆ। ਇਹ ਗੱਲ ਕਰ ਉਹ ਹੌਂਕੇ ਲੈ-ਲੈ ਕੇ ਰੋਣ ਲੱਗਾ 'ਤੇ ਮੇਰੀ ਵੀ ਭੁੱਬ ਨਿਕਲ ਗਈ। ਸਾਨੂੰ ਦੇਖ ਉਹ ਨਵੀਂ ਵਿਆਹੀ ਵੀ ਰੋਣ ਲੱਗ ਗਈ।
ਐਨੇ ਨੂੰ ਜਗਜੀਤ ਸਕੂਲੋਂ ਆ ਗਿਆ 'ਤੇ ਮੈਨੂੰ ਰੋਂਦੀ ਦੇਖ ਭੱਜ ਕੇ ਮੇਰੇ ਗੱਲ ਲੱਗ ਗਿਆ 'ਤੇ ਕਿਹਾ ਕਿ ਮੰਮਾ ਨਾ ਰੋ, ਤੈਨੂੰ ਮੈੰ ਰੋਂਦੇ ਨਹੀਂ ਦੇਖ ਸਕਦਾ। ਭਰਾ ਗੱਲ ਸੁਣ ਉੱਚੀ-ਉੱਚੀ ਰੋਣ ਲੱਗਾ ਕਿ ਹਾਏ ਰੱਬਾ ਮੈਂ ਕਿਵੇਂ ਆਵਦੀ ਮਾਂ ਨੂੰ ਰੋਂਦੀ ਵਿਲਕਦੀ ਨੂੰ ਮਾਰ ਦਿੱਤਾ। ਜਗਜੀਤ ਮੇਰੀ ਬੁੱਕਲ 'ਚੋਂ ਉੱਤਰ ਕੇ ਮਾਮੇ ਦੀ ਬੁੱਕਲ 'ਚ ਚਲਾ ਗਿਆ 'ਤੇ ਉਸਦੀਆਂ ਅੱਖਾਂ ਪੂੰਝ ਕੇ ਕਹਿੰਦਾ ਕਿ ਮਾਮੂ ਤੁਸੀਂ ਨਾਂ ਰੋਵੋ। ਭਰਾ ਹੈਰਾਨ ਹੋਇਆ 'ਤੇ ਉਸਦੀ ਗੱਲ ਸੁਣ ਚੁੱਪ ਕਰ ਗਿਆ। ਮੈੰ ਕਿਹਾ ਕਿ ਅਸੀਂ ਅਕਸਰ ਫ਼ੇਸਬੁੱਕ 'ਤੇ ਥੋਡੀਆਂ ਸਾਰਿਆਂ ਦੀ ਫ਼ੋਟੋ ਦੇਖਦੇ ਰਹਿੰਦੇ ਆ 'ਤੇ ਮੈਂ ਇਹਨੂੰ ਦੱਸਦੀ ਰਹਿੰਦੀ ਹਾਂ ਕਿ ਇਹ ਨਾਨੂ ਆ, ਇਹ ਮਾਮੂ ਆ। ਵੀਰ ਨੇ ਘੁੱਟ ਕੇ ਜਗਜੀਤ ਨੂੰ ਗਲ ਨਾਲ਼ ਲਗਾ ਲਿਆ।
ਮੈਂ ਮਾਹੌਲ ਬਦਲਦੇ ਕਿਹਾ ਕਿ ਚਲੋ ਮੈਂ ਖੀਰ ਬਣਾ ਕੇ ਲੈ ਕੇ ਆਉਨੀਂ ਆ। ਵੀਰ ਅੱਖਾਂ ਪੂੰਝ ਕੇ ਕਹਿਣ ਲੱਗਾ, “ਕੋਈ ਨਾਂ ਰੁਕ ਕੇ ਖਾਵਾਂਗੇ, ਰਾਤ ਰਹਿਣ ਆਏ ਆਂ। ਰੱਜ ਕੇ ਸੇਵਾ ਕਰਾਂਵਾਂਗੇ।” ਵੀਰ ਨੇ ਫੋਨ ਕੱਢ ਮੇਰੇ ਨਾਲ਼ ਇੱਕ ਸੈਲ਼ਫ਼ੀ ਲਈ। ਮੈਂ ਰਸੋਈ 'ਚ ਚਲੀ ਗਈ। ਵੀਰੇ ਨੇ ਕੁੱਝ ਕੁ ਟਾਈਮ ਬਾਅਦ ਫ਼ੇਸਬੁੱਕ 'ਤੇ ਫੋਟੋ ਇਹ ਲਿਖ ਕੇ ਪੋਸਟ ਕਰ ਕੀਤੀ ਕਿ ਗਲ਼ਤੀਆਂ ਇਸੇ ਜਨਮ 'ਚ ਸੁਧਾਰੀਆਂ ਜਾ ਸਕਦੀਆਂ, ਭੈਣ ਨੂੰ ਪੰਜ ਸਾਲ ਬਾਅਦ ਮਿਲ ਕੇ ਇੰਝ ਲੱਗਾ ਕਿ ਜਿਵੇਂ ਮਾਂ ਨੂੰ ਮਿਲ ਰਿਹਾ ਹੋਵਾਂ। ਮੈਂ ਰਸੋਈ 'ਚ ਖੜ੍ਹੀ ਉਸਦਾ ਸਟੇਟਸ ਪੜ੍ਹ ਰੋ ਰਹੀ ਸੀ 'ਤੇ ਕਾਸ਼ ਅੱਜ ਜਗਜੀਤ ਦਾ ਪਿਉ ਜਿਉਂਦਾ ਹੁੰਦਾ ਤਾਂ ਅੱਗਾ-ਤੱਗਾ ਸਾਰਾ ਸਾਂਭ ਲੈਂਦਾ 'ਤੇ ਮੈਨੂੰ ਰੋਂਦੀ ਨੂੰ ਵੀ।
ਮੌਕੇ ਭੁੱਲਦੇ ਤਾਂ ਸਾਰੀ ਉਮਰ ਨਹੀਂ ਪਰ ਖਾਸ ਮੌਕਿਆਂ 'ਤੇ ਦੂਣਾ ਯਾਦ ਆਉਂਦੇ ਹਨ। 👏
ਅੱਜ ਟਰੇਨ ਵਿੱਚ ਇਕ 18-19 ਸਾਲ ਦੀ ਸੋਹਣੀ ਕੁੜੀ ਚੜੀ, ਸਾਮਣੇ ਵਾਲੀ ਬਰਥ ਉਸਦੀ ਰਿਜ਼ਰਵ ਸੀ। ਉਹਦੇ ਪਿਓ ਜੀ ਉਸਨੂੰ ਛੱਡਣ ਆਏ ਹੋਏ ਸਨ।
ਕੁੜੀ ਜਦ ਆਪਣੀ ਸੀਟ ਤੇ ਬੈਠੀ ਤਾਂ ਪਿਆਰ ਨਾਲ ਕਹਿੰਦੀ –
"ਡੈਡੀ ਤੁਸੀਂ ਜਾਓ, ਟਰੇਨ ਤਾਂ ਹਜੇ 10 ਮਿੰਟ ਖੜੀ ਰਹੇਗੀ..."
ਪਿਓ ਨੇ ਹੌਲੀ ਅਵਾਜ਼ ਵਿੱਚ ਕਿਹਾ –
"ਕੋਈ ਨਾ ਬੇਟਾ, 10 ਮਿੰਟ ਹੋਰ ਤੇਰੇ ਨਾਲ ਲੰਘਾ ਲਵਾਂ, ਹੁਣ ਤਾਂ ਕਲਾਸਾਂ ਸ਼ੁਰੂ ਹੋਣੀਆਂ ਨੇ, ਕਿੰਨੇ ਦਿਨਾਂ ਬਾਅਦ ਆਏਂਗੀ ਤੂੰ..."
ਲੱਗ ਰਿਹਾ ਸੀ ਕੁੜੀ ਕਿਸੇ ਯੂਨੀਵਰਸਿਟੀ ਜਾਂ ਹੋਰ ਵੱਡੀ ਪੜਾਈ ਲਈ ਜਾ ਰਹੀ ਸੀ।
ਜਦ ਟਰੇਨ ਚਲਣੀ ਲੱਗੀ, ਉਹ ਖਿੜਕੀ ਤੋਂ ਹੱਥ ਹਿਲਾ ਕੇ ਕਹਿੰਦੀ –
"ਬਾਈ ਡੈਡੀ...
..ਅਰੇ ਓਹ ਮੈਗੋਡ, ਤੁਸੀਂ ਰੋ ਰਹੇ ਹੋ...? ਨਾ ਕਰੋ ਪਲੀਜ਼!"
ਪਿਓ ਦੀਆਂ ਅੱਖਾਂ ਭਰੀ ਹੋਈਆਂ ਸਨ।
ਉਹ ਰੁਮਾਲ ਨਾਲ ਅੱਖਾਂ ਪੂੰਝਦੇ ਹੋਏ ਹੌਲੇ-ਹੌਲੇ ਪਲੇਟਫਾਰਮ ਤੋਂ ਬਾਹਰ ਨਿਕਲ ਗਏ।
ਕੁੜੀ ਨੇ ਝੱਟ ਫੋਨ ਲਾਇਆ –
"ਮੰਮੀ... ਇਹ ਕੀ ਸੀ ਯਾਰ...
ਜਿਵੇਂ ਹੀ ਟਰੇਨ ਚੱਲੀ ਡੈਡੀ ਰੋਣ ਲੱਗ ਪਏ...
ਨੇਕਸਟ ਟਾਈਮ ਮੈਂ ਕਦੇ ਵੀ ਉਨ੍ਹਾਂ ਨੂੰ ਛੱਡਣ ਆਉਣ ਨਾ ਕਹਾਂਗੀ...
ਭਾਵੇਂ ਅਕੀਲੀ ਆ ਜਾਵਾਂ ਆਟੋ ਤੇ.
ਅੱਛਾ ਚਲੋ, ਪਹੁੰਚਦੀ ਹੀ ਕਾਲ ਕਰਾਂਗੀ, ਡੈਡੀ ਦਾ ਧਿਆਨ ਰੱਖੀਓ।"
ਮੈਂ ਸੋਚ ਰਿਹਾ ਸੀ ਕਿ ਸ਼ਾਇਦ ਕੁੜੀ ਦੀਆਂ ਅੱਖਾਂ 'ਚ ਵੀ ਕੁਝ ਨਮੀ ਹੋਵੇਗੀ, ਪਰ
ਨਹੀਂ...
ਉਹ ਤਾਂ ਕੁਝ ਸਮੇਂ ਬਾਅਦ ਮੁੜ ਹੱਸ ਰਹੀ ਸੀ...
ਦੂਜਾ ਕਾਲ ਲਾਇਆ –
"ਹੈਲੋ ਜਾਨੂ... ਮੈਂ ਟਰੇਨ ਵਿੱਚ ਬੈਠ ਗਈ ਹਾਂ,
ਹੁਣੇ-ਹੁਣੇ ਚਲੀ ਆ...
ਕੱਲ ਸਵੇਰੇ ਪਹੁੰਚਾਂਗੀ, ਆ ਜਾਣਾ ਲੈਣ ਮੈਨੂੰ...
ਲਵ ਯੂ ਯਾਰ, ਮੈਂ ਵੀ ਬਹੁਤ ਮਿਸ ਕੀਤਾ ਤੈਨੂੰ..."
ਬੇਸ਼ਕ ਅੱਜ ਦੇ ਸਮੇਂ 'ਚ ਬੱਚਿਆਂ ਨੂੰ ਵਧੀਆ ਪੜਾਈ ਲਈ ਘਰੋਂ ਦੂਰ ਭੇਜਣਾ ਪੈਂਦਾ ਹੈ,
ਪਰ ਇਹ ਵੀ ਸੱਚ ਹੈ ਕਿ ਕੁਝ ਬੱਚੇ ਉਸ ਹਵਾ ਵਿੱਚ ਆਪਣੀ ਮਰਜੀ ਦੀ ਜ਼ਿੰਦਗੀ ਚੁਣ ਲੈਂਦੇ ਨੇ...
ਉਹ ਪਿਓ-ਮਾਂ ਦਾ ਪਿਆਰ, ਘਰ ਦੀਆਂ ਯਾਦਾਂ... ਸਭ ਭੁੱਲ ਜਾਂਦੇ ਨੇ।
ਉਹਨੂੰ ਸਿਰਫ ਇਕ "ਪਿਆਰ" ਯਾਦ ਰਹਿੰਦਾ ਹੈ।
ਇਹ ਪੋਸਟ ਕਿਸੇ ਨਿੰਦਾ ਲਈ ਨਹੀਂ, ਸਿਰਫ ਇੱਕ ਸੱਚਾਈ ਹੈ।
ਮੇਰੀ ਬੇਨਤੀ ਹੈ, ਜਿੰਦਗੀ 'ਚ ਕਦੇ ਵੀ ਉਹਨਾਂ ਲੋਕਾਂ ਦੇ ਨਾਲ ਖਿਡੌਣਾ ਨਾ ਬਣਾਓ
ਜਿਨ੍ਹਾਂ ਨੇ ਆਪਣੇ ਸੁਪਨੇ ਤਿਆਗ ਕੇ ਤੁਹਾਡੀ ਜ਼ਿੰਦਗੀ ਨੂੰ ਬਹਿਤਰੀਨ ਬਣਾਉਣ ਦੀ ਕੋਸ਼ਿਸ਼ ਕੀਤੀ।
ਮਾਪਿਆਂ ਦੀਆਂ ਅੱਖਾਂ ਦੇ ਅੰਸੂ ਕਦੇ ਵੀ ਹੱਕਦਾਰ ਨਹੀਂ ਕੋਈ।
#💖Heart Touch Status💔
#SilentGoodbyes
#EmotionalDeparture
#TrainOfLife
#RespectYourParents
#ModernLoveVsFamilyBond
#DontForgetYourRoots
#TearsBehindTheSmile
@highlight






