Sanjh punjab di Tv
ShareChat
click to see wallet page
@68113255
68113255
Sanjh punjab di Tv
@68113255
ਸ਼ੇਅਰਚੈਟ ਦੇ ਨਾਲ ਬੱਲੇ ਬੱਲੇ
#🚨ਤਾਜ਼ਾ ਅਪਡੇਟ ਜੀ.ਐਸ.ਟੀ. ਦੀ ਚੋਰੀ ਨੂੰ ਰੋਕਣ ਲਈ ਮਲੋਟ ਵਿਖੇ ਵੱਡੀ ਕਾਰਵਾਈ ਮਲੋਟ/ਸ੍ਰੀ ਮੁਕਤਸਰ ਸਾਹਿਬ 23 ਜਨਵਰੀ (ਲਖਵਿੰਦਰ ਬਰਾੜ) ਸਹਾਇਕ ਕਮਿਸ਼ਨਰ ਰਾਜ ਕਰ, ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਗੋਇਲ ਦੀ ਅਗਵਾਈ ਹੇਠ ਜੀ.ਐਸ.ਟੀ. ਅਧੀਨ ਟੈਕਸ ਚੋਰੀ ਨੂੰ ਰੋਕਣ ਲਈ ਵੱਡੀ ਕਾਰਵਾਈ ਕਰਦੇ ਹੋਏ, ਦਫ਼ਤਰ ਸਹਾਇਕ ਕਮਿਸ਼ਨਰ, ਸਟੇਟ ਟੈਕਸ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਮਲੋਟ ਵਿਖੇ ਸਥਿਤ ਇੱਕ ਪ੍ਰਮੁੱਖ ਲੀਡ ਮੈਨੂਫੈਕਚਰਿੰਗ ਯੂਨਿਟ ਦੀ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਅਮਿਤ ਚਰਾਇਆ, ਸਟੇਟ ਟੈਕਸ ਅਫ਼ਸਰ (STO), ਸ਼੍ਰੀ ਗੁਰਿੰਦਰਜੀਤ ਸਿੰਘ, STO, ਸ਼੍ਰੀ ਮਨਜਿੰਦਰ ਸਿੰਘ, STO, ਅਤੇ ASTO ਅਤੇ ਹੋਰ ਵਿਭਾਗੀ ਸਟਾਫ਼ ਮੌਜੂਦ ਸੀ। ਇਹ ਕਾਰਵਾਈ ਨਕਲੀ ਬਿਲਿੰਗ ਅਤੇ ਧੋਖੇ ਨਾਲ ਲਿਆ ਗਿਆ ਇਨਪੁੱਟ ਟੈਕਸ ਕਰੈਡਿਟ (ITC) ਰੋਕਣ ਦੇ ਉਦੇਸ਼ ਨਾਲ ਕੀਤੀ ਗਈ, ਜੋ ਸਰਕਾਰੀ ਰਾਜਸਵ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਿਭਾਗ ਸਰਕਾਰੀ ਰਾਜਸਵ ਦੀ ਸੁਰੱਖਿਆ ਅਤੇ ਜੀ.ਐਸ.ਟੀ. ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਖ਼ਾਸ ਤੌਰ ‘ਤੇ ਨਾਨ-ਫੈਰਸ ਧਾਤੂਆਂ (ਜਿਵੇਂ ਲੀਡ ਆਦਿ) ਨਾਲ ਸਬੰਧਤ ਵਪਾਰੀਆਂ ਅਤੇ ਸੈਕਟਰਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਜੀ.ਐਸ.ਟੀ. ਚੋਰੀ ਅਤੇ ਨਕਲੀ ITC ਦੇ ਮਾਮਲੇ ਵੱਧ ਪਾਏ ਗਏ ਹਨ। ਵਿਭਾਗ ਵੱਲੋਂ ਦੁਹਰਾਇਆ ਗਿਆ ਹੈ ਕਿ ਨਕਲੀ ITC ਜਾਂ ਫ਼ਰਜ਼ੀ ਬਿਲਿੰਗ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿੱਚ ਜੀ.ਐਸ.ਟੀ. ਅਧੀਨ ਟੈਕਸ ਚੋਰੀ ਕਰਨ ਵਾਲੇ ਵਪਾਰੀਆਂ ਅਤੇ ਇਕਾਈਆਂ ਖ਼ਿਲਾਫ਼ ਇਸ ਤਰ੍ਹਾਂ ਦੀਆਂ ਹੋਰ ਵੀ ਕਾਰਵਾਈਆਂ ਕੀਤੀਆਂ ਜਾਣਗੀਆਂ।
🚨ਤਾਜ਼ਾ ਅਪਡੇਟ - 3 nuary 2026411  pm  3 nuary 2026411  pm - ShareChat
#🚨ਤਾਜ਼ਾ ਅਪਡੇਟ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਲਹਿਰਾਉਣਗੇ ਕੌਮੀ ਝੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ ਸ੍ਰੀ ਮੁਕਤਸਰ ਸਾਹਿਬ, 23 ਜਨਵਰੀ (ਲਖਵਿੰਦਰ ਬਰਾੜ) 26 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਗਣਤੰਤਰ ਦਿਵਸ ਸਮਾਗਮ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਇਸ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਸ੍ਰ. ਲਾਲਜੀਤ ਸਿੰਘ ਭੁੱਲਰ, ਟਰਾਂਸਪੋਰਟ ਅਤੇ ਜੇਲ ਮੰਤਰੀ, ਪੰਜਾਬ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ, ਇਹਨਾਂ ਗੱਲਾਂ ਦਾ ਪ੍ਰਗਟਾਵਾ ਐਸ.ਡੀ.ਐੱਮ. ਸ੍ਰੀਮਤੀ ਬਲਜੀਤ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਰੀਵਿਊ ਕਰਨ ਸਬੰਧੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਜਵਾਨਾਂ, ਪੰਜਾਬ ਪੁਲਿਸ ਦੀ ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਸ ਅਤੇ ਸਕੂਲੀ ਵਿਦਿਆਰਥੀਆਂ ਦੀਆਂ ਬੈਂਡ ਟੀਮਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਐਸ.ਡੀ.ਐੱਮ. ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਗਮ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਪੰਜਾਬ ਦੇ ਸਭਿਆਚਾਰ ਨਾਲ ਲਬਰੇਜ਼ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸਮਾਗਮ ਦੌਰਾਨ ਸੁਤੰਤਰਤਾ ਸੈਨਾਨੀਆਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨੂੰ ਵੀ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ 26 ਜਨਵਰੀ ਨੂੰ ਸਵੇਰੇ 9:00 ਵਜੇ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ।
🚨ਤਾਜ਼ਾ ਅਪਡੇਟ - ShareChat
#🚨ਤਾਜ਼ਾ ਅਪਡੇਟ ਪੀ.ਏ.ਯੂ. ਵੱਲੋਂ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਸਬੰਧੀ ਪੰਜ ਰੋਜ਼ਾ ਸਿਖਲਾਈ ਕੋਰਸ ਦਾ ਆਯੋਜਨ ਸ੍ਰੀ ਮੁਕਤਸਰ ਸਾਹਿਬ 23 ਜਨਵਰੀ (ਲਖਵਿੰਦਰ ਬਰਾੜ) ਪੀ.ਏ.ਯੂ. ਦੇ ਸਬਜੀ ਵਿਗਿਆਨ ਵਿਭਾਗ ਦੇ ਮੁਖੀ ਡਾ. ਸੱਤ ਪਾਲ ਸ਼ਰਮਾ ਦੀ ਯੋਗ ਅਗਵਾਈ ਅਤੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਡਾ. ਕਰਮਜੀਤ ਸ਼ਰਮਾ ਦੀ ਨਿਗਰਾਨੀ ਹੇਠ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ ਅਤੇ ਸੁਰੱਖਿਅਤ ਖੇਤੀ ਸਬੰਧੀ 19 ਜਨਵਰੀ ਤੋਂ ਪੰਜ ਰੋਜਾ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ 30 ਸਿਖਿਆਰਥੀ ਸ਼ਾਮਿਲ ਹੋਏ। ਇਸ ਕੋਰਸ ਦੌਰਾਨ ਡਾ. ਕਰਮਜੀਤ ਸ਼ਰਮਾ ਨੇ ਸਿਖਿਆਰਥੀਆਂ ਨੂੰ ਸਬਜੀਆਂ ਦੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਸਬਜੀਆਂ ਦੀ ਪਨੀਰੀ ਦੀ ਕਾਸ਼ਤ ਕਰਕੇ ਅਤੇ ਸੁਰੱਖਿਅਤ ਖੇਤੀ ਨਾਲ ਘੱਟ ਜ਼ਮੀਨ ਵਿੱਚੋਂ ਵੀ ਵਧੀਆ ਆਮਦਨ ਲਈ ਜਾ ਸਕਦੀ ਹੈ। ਪੀ.ਏ.ਯੂ. ਲੁਧਿਆਣਾ ਤੋਂ ਉਚੇਚੇ ਤੌਰ ’ਤੇ ਪਹੁੰਚੇ ਡਾ. ਦਿਲਪ੍ਰੀਤ ਤਲਵਾੜ, ਪਸਾਰ ਵਿਗਿਆਨੀ (ਸਬਜੀ ਵਿਗਿਆਨ) ਨੇ ਇਸ ਮੌਕੇ ਸਬਜੀਆਂ ਦੀ ਸਫ਼ਲ ਕਾਸ਼ਤ ਦੇ ਸੁਧਰੇ ਢੰਗਾਂ ਉੱਪਰ ਚਾਨਣਾ ਪਾਇਆ। ਇਸ ਦੇ ਨਾਲ-ਨਾਲ ਉਹਨਾਂ ਨੇ ਸਬਜੀਆਂ ਦੀ ਪਨੀਰੀ ਉਗਾਉਣ ਦੇ ਢੰਗ, ਸੁਰੱਖਿਅਤ ਖੇਤੀ ਦੀਆਂ ਸੁਧਰੀਆਂ ਕਾਸ਼ਤ ਤਕਨੀਕਾਂ ਅਤੇ ਗਮਲਿਆਂ ਵਿੱਚ ਸਬਜੀਆਂ ਦੀ ਕਾਸ਼ਤ ਸਬੰਧੀ ਵੀ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੌਰਾਨ ਡਾ. ਸੁਖਜਿੰਦਰ ਸਿੰਘ ਮਾਨ, ਸਹਾਇਕ ਪ੍ਰੋਫ਼ੈਸਰ (ਫ਼ਲ ਵਿਗਿਆਨ) ਨੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਸਬਜੀਆਂ ਦੀਆਂ ਉੱਨਤ ਕਿਸਮਾਂ ਸੰਬੰਧੀ ਜਾਣਕਾਰੀ ਦਿੱਤੀ। ਇਸ ਦੇ ਨਾਲ-ਨਾਲ ਉਹਨਾਂ ਨੇ ਸੁਰੱਖਿਅਤ ਖੇਤੀ ਵਿੱਚ ਸਬਜੀਆਂ ਦੀ ਚੋਣ ਸਬੰਧੀ ਨੁਕਤੇ ਵੀ ਸਾਂਝੇ ਕੀਤੇ। ਉਹਨਾਂ ਨੇ ਪੰਜ ਦਿਨਾਂ ਵਿੱਚ ਸਿਖਿਆਰਥੀਆਂ ਨੂੰ ਵੱਖ-ਵੱਖ ਸੁਰੱਖਿਅਤ ਖੇਤੀ ਦੀਆਂ ਸਬਜੀਆਂ ਜਿਵੇਂ ਬੈਂਗਣ, ਟਮਾਟਰ, ਸ਼ਿਮਲਾ ਮਿਰਚ, ਖੀਰਾ ਅਤੇ ਨੀਵੀਆਂ ਸੁਰੰਗਾਂ ਵਿੱਚ ਸਬਜੀਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਸਿਖਿਆਰਥੀਆਂ ਦਾ ਅਭਿਆਸ ਕਰਵਾਇਆ। ਇਸ ਦੌਰਾਨ ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫ਼ੈਸਰ (ਫ਼ਸਲ ਵਿਗਿਆਨ) ਨੇ ਸਬਜੀਆਂ ਵਿੱਚ ਸਿੰਚਾਈ ਪ੍ਰਬੰਧਨ, ਖੁਰਾਕੀ ਤੱਤਾਂ ਦੇ ਪ੍ਰਬੰਧਨ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫ਼ੈਸਰ (ਪਸਾਰ ਸਿੱਖਿਆ) ਨੇ ਸਿਖਿਆਰਥੀਆਂ ਨੂੰ ਸਬਜੀਆਂ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਦੇ ਤਰੀਕਿਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਸਬਜੀਆਂ ਅਤੇ ਫ਼ਲਾਂ ਦੀ ਘਰੇਲੂ ਪੌਸ਼ਟਿਕ ਬਗੀਚੀ ਦੀ ਮਹੱਤਤਾ ਸਮਝਾਉਂਦੇ ਹੋਏ ਘਰਾਂ ਵਿੱਚ ਥਾਂ ਦੀ ਉਪਲੱਬਧਤਾ ਦੇ ਹਿਸਾਬ ਨਾਲ ਘਰੇਲੂ ਬਗੀਚੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਨਾਲ ਉਹਨਾਂ ਨੇ ਘਰੇਲੂ ਖਰਚੇ ਘਟਾਉਣ ਵਿੱਚ ਘਰੇਲੂ ਬਗੀਚੀ ਦੀ ਮਹੱਤਤਾ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਸਬਜੀਆਂ ਦੀ ਕਾਸ਼ਤ ਸ਼ੁਰੂ ਕਰਨ ਲਈ ਮੁਢਲੀ ਸਹਾਇਤਾ ਵਜੋਂ ਕੱਦੂ ਜਾਤੀ ਦੀਆਂ ਸਬਜੀਆਂ ਦੇ ਬੀਜ, ਗਰਮ ਰੁੱਤ ਦੀਆਂ ਸਬਜੀਆਂ ਦੀ ਬੀਜ ਕਿੱਟ, ਸਬਜੀਆਂ ਦੀ ਪਨੀਰੀ, ਪਲੱਗ ਟਰੇਆਂ, ਗਰੋਅ ਬੈਗ ਅਤੇ ਸਬਜੀਆਂ ਨਾਲ ਸਬੰਧਿਤ ਸਾਹਿਤ ਵੀ ਸਿਖਿਆਰਥੀਆਂ ਨੂੰ ਵੰਡਿਆ ਗਿਆ। ਪ੍ਰੋਗਰਾਮ ਦੇ ਆਖਰੀ ਦਿਨ ਸਿਖਿਆਰਥੀਆਂ ਨੂੰ ਇਸ ਸਿਖਲਾਈ ਦੇ ਪ੍ਰਮਾਣ ਪੱਤਰ ਵੀ ਦਿੱਤੇ ਗਏ। ਇਸ ਪ੍ਰੋਗਰਾਮ ਲਈ ਸਿਖਿਆਰਥੀਆਂ ਨੇ ਸਬਜੀਆਂ ਦੀ ਕਾਸ਼ਤ ਸਬੰਧੀ ਜਾਣਕਾਰੀ ਦੇਣ ਲਈ ਪੀ.ਏ.ਯੂ, ਲੁਧਿਆਣਾ ਅਤੇ ਕੇ.ਵੀ.ਕੇ ਸ੍ਰੀ ਮੁਕਤਸਰ ਸਾਹਿਬ ਦੇ ਯਤਨਾਂ ਦੀ ਸ਼ਲਾਘਾ ਕੀਤੀ।
🚨ਤਾਜ਼ਾ ਅਪਡੇਟ - 45+15 == 45+15 == - ShareChat
#😭ਖੱਡ 'ਚ ਡਿੱਗੀ ਫੌਜ ਦੀ ਗੱਡੀ, 10 ਜਵਾਨ ਸ਼ਹੀਦ https://youtu.be/mT4qxNHVjJs
youtube-preview
#🚨ਤਾਜ਼ਾ ਅਪਡੇਟ https://youtu.be/mT4qxNHVjJs
youtube-preview
#🚨ਤਾਜ਼ਾ ਅਪਡੇਟ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਕੀਤੀ ਗਈ ਚੈਕਿੰਗ ਸ੍ਰੀ ਮੁਕਤਸਰ ਸਾਹਿਬ 21 ਜਨਵਰੀ (ਲਖਵਿੰਦਰ ਬਰਾੜ) ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵਲੋਂ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ, ਵੜਿੰਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਝਬੇਲਵਾਲੀ ਅਤੇ ਉਦੇਕਰਨ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਉਦੇਕਰਨ ਅਤੇ ਚੌਂਤਰਾ ਅਤੇ ਆਂਗਣਵਾੜੀ ਸੈਂਟਰ ਕੋਡ ਨੰ. 203,206 ਪਿੰਡ ਉਦੇਕਰਨ ਅਤੇ ਰਾਸ਼ਨ ਡਿਪੂ ਉਦੇਕਰਨ ਅਤੇ ਚੌਤਰਾਂ ਆਦਿ ਦਾ ਦੌਰਾ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ ਡੇ ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ ਡੇ ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਬੱਚਿਆਂ ਨੂੰ ਮਿਡ ਡੇ ਮੀਲ ਵਧਿਆ ਤਰੀਕੇ ਨਾਲ ਦਿੱਤਾ ਜਾ ਰਿਹਾ ਸੀ। ਪ੍ਰੰਤੂ ਸਕੂਲਾਂ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਜਿਵੇਂ ਕੀ ਕੁੱਕਾਂ ਦੇ ਨੁੰਹ ਰੱਖੇ ਹੋਏ ਸਨ, ਕੁੱਕ ਦੇ ਚਮੜੀ ਅਤੇ ਟੀਬੀ ਨਾਲ ਸਬੰਧਤ ਮੈਡੀਕਲ ਵੀ ਨਹੀ ਕਰਵਾਏ ਗਏ ਸਨ ਅਤੇ ਸਕੂਲਾਂ ਵਿੱਚ ਗੈਸ ਚੁੱਲੇ ਵਾਲੀ ਭੱਠੀ ਹੋਣ ਦੇ ਬਾਵਜੂਦ ਰੋਟੀ ਚੁੱਲੇ ਉੱਤੇ ਪਕਾਏ ਜਾਣ ਸਬੰਧੀ ਖਾਮੀਆਂ ਪਾਇਆਂ ਗਈਆਂ। ਇਹਨਾਂ ਖਾਮੀਆਂ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਹਦਾਇਤ ਕੀਤੀ ਗਈ ਕੀ ਕੁੱਕ ਕਮ ਹੈਲਪਰਾਂ ਦੇ ਮੈਡੀਕਲ ਕਰਵਾਏ ਜਾਣ ਅਤੇ ਖਾਣਾ ਬਣਾਉਣ ਸਮੇ ਮੂੰਹ ਸਿਰ ਢੱਕ ਕੇ ਰੱਖਣ ਅਤੇ ਸਾਫ ਸਫਾਈ ਸਬੰਧੀ ਵਿਸ਼ੇਸ ਧਿਆਨ ਦਿੱਤਾ ਜਾਵੇ। ਇਸ ਤੋਂ ਉਪਰੰਤ ਆਂਗਣਵਾੜੀ ਸੈਟਰ ਕੋਡ ਨੰ.203, 206 ਦੀ ਚੈਕਿੰਗ ਕੀਤੀ ਗਈ। ਸੈਟਰਾਂ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਨਿਰੀਖਣ ਦੌਰਾਨ ਪਾਇਆ ਗਿਆ ਕੀ ਇਹਨਾਂ ਸੈਟਰਾਂ ਤੇ ਕਾਫੀ ਦਿਨਾਂ ਤੋਂ ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਸਮਾਨ ਖਤਮ ਹੋ ਚੁੱਕਾ ਹੈ ਅਤੇ ਸੈਟਰਾਂ ਨੂੰ ਸਮਾਨ ਨਹੀ ਮਿਲਿਆ ਹੈ। ਜਿਸਦੇ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਕੀ ਜਲਦ ਤੋਂ ਜਲਦ ਇਹਨਾਂ ਸੈਟਰਾਂ ਤੇ ਰਾਸ਼ਨ ਉਪਲੱਬਧ ਕਰਵਾਇਆ ਜਾਵੇ। ਸਕੂਲਾਂ ਅਤੇ ਆਂਗਣਵਾੜੀ ਸੈਟਰਾਂ ਦਾ ਦੌਰਾ ਕਰਨ ਉਪਰੰਤ ਰਾਸ਼ਨ ਡਿਪੂ ਉਦੇਕਰਨ ਅਤੇ ਚੌਤਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਲਾਭਪਾਤਰੀਆਂ ਨੂੰ ਮੈਂਬਰ ਸਾਹਿਬਾਨ ਵਲੋਂ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਨਾਲ ਹੀ ਦੱਸਿਆ ਕੀ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ), ਸ਼੍ਰੀ ਮੁਕਤਸਰ ਸਾਹਿਬ ਕੋਲ ਦਰਜ ਵੀ ਕਰਵਾ ਸਕਦੇ ਹਨ। ਉਪਰੋਕਤ ਸਥਾਨਾ ਦੀ ਚੈਕਿੰਗ ਕਰਨ ਉਪਰੰਤ ਮੈਂਬਰ ਸਾਹਿਬਾਨ ਵਲੋਂ ਹਾਜ਼ਰ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਦੌਰੇ ਦੀ ਸਮਾਪਤੀ ਕੀਤੀ ਗਈ।
🚨ਤਾਜ਼ਾ ਅਪਡੇਟ - मतबाठी यूष्िगीमभग्ट मवसमउग --[50| ، ٢ ٢؟ ٩ IaqeHTJ = ক্বন্ত e +01"0 मतबाठी यूष्िगीमभग्ट मवसमउग --[50| ، ٢ ٢؟ ٩ IaqeHTJ = ক্বন্ত e +01"0 - ShareChat
#🚨ਤਾਜ਼ਾ ਅਪਡੇਟ ਗਣਤੰਤਰਤਾ ਦਿਵਸ ਸਮਾਗਮ ਮਨਾਉਣ ਸਬੰਧੀ ਸਭਿਆਚਾਰਕ ਪੇਸ਼ਕਾਰੀਆਂ ਦੀ ਹੋਈ ਪਹਿਲੀ ਰਿਹਰਸਲ ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (ਲਖਵਿੰਦਰ ਬਰਾੜ) ਗਣਤੰਤਰਤਾ ਦਿਵਸ ਸਮਾਗਮ ਮਨਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੌਂਗਾ ਦੀ ਪ੍ਰਧਾਨਗੀ ਹੇਠ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਸਭਿਆਚਾਰਕ ਪੇਸ਼ਕਾਰੀਆਂ ਦੀ ਪਹਿਲੀ ਰਿਹਰਸਲ ਦਾ ਆਯੋਜਨ ਕੀਤਾ ਗਿਆ। ਇਸ ਸਭਿਆਚਾਰਕ ਰਿਹਰਸਲ ਵਿੱਚ ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਦੇਕਰਨ, ਦਸ਼ਮੇਸ਼ ਗਰਲਜ਼ ਪਬਲਿਕ ਸਕੂਲ ਬਾਦਲ, ਅਕਾਲ ਅਕੈਡਮੀ, ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸ਼ਿਵਾਲਕ ਪਬਲਿਕ ਸਕੂਲ, ਕੁਲਵੰਤ ਜੋਸ਼ੀ ਮੈਮੋਰੀਅਲ ਸਕੂਲ ਰੁਪਾਣਾ ਅਤੇ ਨਿਸ਼ਾਨ ਅਕੈਡਮੀ ਦੇ ਸਕੂਲੀ ਬੱਚਿਆਂ ਨੇ ਭਾਗ ਲਿਆ। ਸਭਿਆਚਾਰਕ ਰਿਹਰਸਲ ਦਾ ਜਾਇਜਾ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਬੰਧਤ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਗਣਤੰਤਰਤਾ ਦਿਵਸ ਸਮਾਗਮ ਇੱਕ ਰਾਸ਼ਟਰੀ ਸਮਾਗਮ ਹੈ ਅਤੇ ਇਸ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਖਤ ਮਿਹਨਤ ਕੀਤੀ ਜਾਵੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੁਮਾਰ ਸੋਨੀ, ਸ੍ਰੀ ਰਾਜ ਕੁਮਾਰ, ਸ੍ਰੀ ਪ੍ਰਵੀਨ ਕੁਮਾਰ, ਸ੍ਰੀਮਤੀ ਜਸਵੀਰ ਕੌਰ ਤੋਂ ਇਲਾਵਾ ਸਬੰਧਤ ਸਕੂਲਾਂ ਦੇ ਪ੍ਰਬੰਧਕ ਇੰਚਾਰਜ ਵੀ ਮੌਜੂਦ ਸਨ।
🚨ਤਾਜ਼ਾ ਅਪਡੇਟ - ShareChat
#🚨ਤਾਜ਼ਾ ਅਪਡੇਟ ਵੇ ਗੱਲ ਸੁਣ ਮਾਂ ਦਿਆ ਮਹਿੰਦਰ ਬਰਾੜਾ ਗੀਤਕਾਰ ਲੱਖਾ ਮੋੜ
🚨ਤਾਜ਼ਾ ਅਪਡੇਟ - ShareChat
00:16
#🚨ਤਾਜ਼ਾ ਅਪਡੇਟ ਚਾਰ ਰੋਜ਼ਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਯਾਦਗਾਰੀ ਹੋ ਨਿਬੜਿਆ - ਪਾਣੀ, ਹਵਾ ਧਰਤੀ ਨੂੰ ਬਚਾਉਣ ਦਾ ਦਿੱਤਾ ਹੋਕਾ ਸ੍ਰੀ ਮੁਕਤਸਰ ਸਾਹਿਬ 16 ਜਨਵਰੀ (ਲਖਵਿੰਦਰ ਬਰਾੜ) 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਸ਼੍ਰੀ ਮੁਕਤਸਰ ਦੀ ਅਗਵਾਈ ਹੇਠ ਮੇਲਾ ਜਾਗਦੇ ਜੁਗਨੂੰਆਂ ਦਾ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਚਾਰ ਰੋਜ਼ਾ ‘ਮੇਲਾ ਜਾਗਦੇ ਜੁਗਨੂੰਆਂ ਦਾ’ ਹਵਾ, ਪਾਣੀ, ਧਰਤੀ ਬਚਾਉਣ ਦਾ ਹੋਕਾ ਦਿੰਦਾ ਯਾਦਗਾਰੀ ਹੋ ਨਿਬੜਿਆ। ਮੇਲੇ ‘ਚ ਲੱਗੀਆਂ ਕਿਤਾਬਾਂ ਦੇ ਸਟਾਲਾਂ ਤੇ ਪਾਠਕਾਂ ਦੀਆਂ ਭੀੜਾਂ ਦਰਸਾ ਰਹੀਆਂ ਸਨ ਕਿ ਸੋਸ਼ਲ ਮੀਡੀਆ ਦੇ ਹੁੰਦਿਆਂ ਵੀ ਪਾਠਕ ਪੁਸਤਕਾਂ ਨਾਲੋਂ ਨਹੀਂ ਟੁੱਟੇ, ਦੇਸੀ ਖਾਣੇ ਮੱਕੀ ਦੀ ਰੋਟੀ, ਸਰੋਂ ਦਾ ਸਾਗ, ਮਖਣੀ, ਚਾਟੀ ਦੀ ਖੱਟੀ ਮਿੱਠੀ ਲੱਸੀ, ਕਾੜ੍ਹਨੀ ਦਾ ਦੁੱਧ, ਗੁੜ ਦੀਆਂ ਸੇਵੀਆਂ, ਮਾਲ੍ਹ ਪੂੜੇ, ਗੁਲਗਲੇ, ਭੂਤ ਪਿੰਨੇ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਪਹਿਰਾਵਾ, ਕਸ਼ਮੀਰੀ ਸੁੱਕੇ ਮੇਵੇ, ਕਸ਼ਮੀਰੀ ਕਾਹਵਾ, ਸ਼ਹਿਦ ਨਾਲ ਬਣੀਆਂ ਵਸਤਾਂ ਘੁਲਾੜੇ ਦੇ ਗੁੜ ਤੋਂ ਬਣੀਆਂ ਵੱਖ-ਵੱਖ ਵਸਤਾਂ, ਭੱਠੀ ‘ਤੇ ਦਾਣੇ ਭੁੰਨ ਰਹੀ ਭਠਿਆਰਨ, ਵਿਰਾਸਤੀ ਰੁੱਖਾਂ ਦਾ ਲੰਗਰ, ਖਿੱਚ ਦਾ ਕੇਂਦਰ ਰਹੀਆਂ । ਪੰਜਾਬ ਅਜੀਵਕਾ ਮਿਸ਼ਨ ਸੈਲਫ ਹੈਲਪ ਗਰੁੱਪ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਗਿੱਦੜਬਾਹਾ ਦੇ ਪਿੰਡਾਂ ਦੀਆਂ ਔਰਤਾਂ ਨੇ ਆਪਣੇ ਵੱਖ-ਵੱਖ ਸਟਾਲ ਲਗਾ ਕੇ ਦੱਸ ਦਿੱਤਾ ਕਿ ਔਰਤਾਂ ਘਰ ਦੀ ਚਾਰ ਦੁਆਰੀ ਅੰਦਰ ਹੀ ਨਹੀਂ ਬਲਕਿ ਆਪਣੇ ਹੁਨਰ ਸਦਕਾ ਆਜ਼ਾਦ ਫ਼ਿਜ਼ਾਵਾਂ ਵਿੱਚ ਸਫ਼ਲ ਉਡਾਣ ਭਰ ਚੁੱਕੀਆਂ ਹਨ। ਇਸ ਤੋਂ ਇਲਾਵਾ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਵੀ ਮੇਲਾ ਦਿਖਾਇਆ। ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ ਸਟਾਲ ਲਗਾ ਕੇ ਸਰਕਾਰੀ ਹਰ ਤਰ੍ਹਾਂ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਦੇ ਅਫ਼ਸਰ ਜਗਮੋਹਨ ਸਿੰਘ ਮਾਨ ਅਤੇ ਉਹਨਾਂ ਦੀ ਟੀਮ ਵੱਲੋਂ ਵੀ ਮੇਲੇ ਨੂੰ ਸਫਲ ਬਣਾਉਣ ਵਿੱਚ ਚਾਰੇ ਦਿਨ ਵਡਮੁੱਲਾ ਯੋਗਦਾਨ ਪਾਇਆ ਗਿਆ। ਮੇਲੇ ਦੇ ਆਖਰੀ ਦਿਨ ਰੋਗਿਆਂ ਵਾਲੇ ਕਵੀਸ਼ਰੀ ਜਥੇ ਵੱਲੋਂ 40 ਮੁਕਤਿਆਂ ਦੀ ਲਾਸਾਨੀ ਸ਼ਹਾਦਤ , ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਮਹਾਂ ਸਿੰਘ ਦੀ ਟੁੱਟੀ ਗੰਢਣ ਦਾ ਇਤਿਹਾਸ ਛੰਦਾ ਬੰਦੀ ਰਾਹੀਂ ਸੁਣਾਇਆ। ਖੇਤੀ ਸੰਵਾਦ ਚ ਜਗਤਾਰ ਅਣਜਾਣ , ਗੁਰਵਿੰਦਰ ਸਿੰਘ ਬੀਰੋਕੇ , ਬਲਵਿੰਦਰ ਸਿੰਘ ਨਾਭਾ, ਅਮਰਜੀਤ ਸਿੰਘ ਭਗਤ ਪੂਰਨ ਸਿੰਘ ਸੰਸਥਾਂ ਵੱਲੋਂ ਖੇਤੀ ਧੰਦੇ ਵਿੱਚ ਆ ਰਹੀਆਂ ਸਮੱਸਿਆ ਬਾਰੇ ਵਾਰਤਾਲਾਪ ਕੀਤੀ। ਧਾਰਮਿਕ ਗਾਇਕੀ ਦੀ ਸਟੇਜ ਤੇ ਬਾਲ ਕਲਾਕਾਰ ਰਿਸ਼ਵਦੀਪ ਨੇ ਬੜੀ ਹੀ ਸੁਰੀਲੀ ਆਵਾਜ਼ ਵਿੱਚ, ਗੀਤ, ਹਵਾ ਪਾਣੀ ਮਿੱਟੀ ਨੂੰ ਬਚਾਓ ਦੋਸਤੋ, ਰਾਹੀਂ ‘ਮੇਲਾ ਜਾਗਦੇ ਜੁਗਨੂੰਆਂ ਦਾ’ ਮੁੱਖ ਮਕਸਦ ਆਪਣੇ ਗੀਤ ਰਾਹੀਂ ਸਾਂਝਾ ਕੀਤਾ, ਮੰਚ ਦਾ ਸੰਚਾਲਨ ਗਾਇਕਾ ਕਿਰਨ ਸਾਬੋ ਨੇ ਕੀਤਾ ਤੇ ਆਪਣੇ ਗੀਤਾਂ ਰਾਂਹੀ ਵੀ ਹਾਜ਼ਰੀ ਲਗਵਾਈ। ਮੇਲੇ ‘ਚ ਸੁਰਿੰਦਰਪਾਲ ਸਿੰਘ ਢਿੱਲੋਂ ਏਡੀਸੀ ਵਿਕਾਸ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਜਿੱਥੇ ਸਿਹਤ ਅਤੇ ਸਿਹਤ ਬਚਾਉਣ ਦਾ ਹੋਕਾ ਦਿੰਦੇ ਮੇਲੇ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਉੱਥੇ ਦੱਸਿਆ ਕਿ ਐਸੇ ਮੇਲੇ ਹਰ ਜਿਲ੍ਹੇ ਵਿੱਚ ਲੱਗਣੇ ਚਾਹੀਦੇ ਹਨ ਤਾਂ ਕਿ ਧਰਤੀ ਪਾਣੀ ਹਵਾ ਨੂੰ ਬਚਾਉਣ, ਦੇਸੀ ਖਾਣੇ, ਮਾਂ ਬੋਲੀ ਪੰਜਾਬੀ, ਪੰਜਾਬੀ ਪਹਿਰਾਵੇ, ਪੁਸਤਕਾਂ ਰਾਹੀਂ ਸਾਡੀ ਨਵੀਂ ਪੀੜੀ ਨੂੰ ਜਾਣਕਾਰੀ ਮਿਲ ਸਕੇ। ਇਸ ਮੌਕੇ ਉਹਨਾਂ ‘ਮੇਲਾ ਜਾਗਦੇ ਜੁਗਨੂੰਆਂ ਦਾ’ਦੀ ਸਮੁੱਚੀ ਟੀਮ ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦੇ ਮੇਲੇ ਨੂੰ ਸਫਲ ਬਣਾਉਣ ਵਾਲੇ ਮੁਲਾਜ਼ਮਾਂ, ਸਮਾਜ ਸੇਵੀ ਸੰਸਥਾਵਾਂ ਦਾ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮੇਲਾ ਪ੍ਰਬੰਧਕ ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਇਹਨਾਂ ਮੇਲਿਆਂ ਰਾਹੀਂ ਸੈਲਫ ਹੈਲਪ ਗਰੁੱਪਾਂ ਦੀਆਂ ਔਰਤਾਂ ਨੂੰ ਵੀ ਰੁਜ਼ਗਾਰ ਦਿੱਤਾ ਗਿਆ ਹੈ, ਜ਼ਿਲ੍ਹਾ ਕਲਚਰਲ ਅਤੇ ਹੈਰੀਟੇਜ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਅਫ਼ਸਰ ਜਗਮੋਹਨ ਸਿੰਘ ਮਾਨ ਉਹਨਾਂ ਦੀ ਟੀਮ ,ਰੈਡ ਕਰਾਸ ਸੁਸਾਇਟੀ ਸ਼੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਦਾ ਵੀ ਮੇਲੇ ਨੂੰ ਸਫਲ ਬਣਾਉਣ ਲਈ ਵਡਮੁੱਲਾ ਯੋਗਦਾਨ ਰਿਹਾ ਹੈ। ਇਸ ਮੌਕੇ ‘ਮੇਲਾ ਜਾਗਦੇ ਜੁਗਨੂੰਆਂ ਦਾ’ ਦੀ ਟੀਮ ਚੋਂ ਪ੍ਰਧਾਨ ਜਗਤਾਰ ਸਿੰਘ ਮਾਨ, ਸੁਖਵਿੰਦਰ ਸਿੰਘ ਸੁੱਖਾ, ਹਰਵਿੰਦਰ ਸਿੰਘ ਬਰਾੜ, ਹਰਮਿਲਾਪ ਗਰੇਵਾਲ, ਪ੍ਰੀਤ ਕੈਂਥ,ਗਾਇਕਾ ਕਿਰਨ ਸਾਬੋ, ਰੁਪਿੰਦਰ ਕੌਰ ਬਠਿੰਡਾ, ਸੁਖਜੀਵਨ ਢਿੱਲੋਂ,ਵੀਰੂ ਰੋਮਾਣਾ, ਮਨਪ੍ਰੀਤ ਸਿੰਘ ਫਰੀਦਕੋਟ, ਅਤੇ ਜਗਜੀਤ ਸਿੰਘ ਮਾਨ ਸੇਵਾ ਮੁਕਤ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਹਿਮਾਚਲ ਪ੍ਰਦੇਸ਼, ਉਨ੍ਹਾਂ ਦੀ ਜੀਵਨ ਸਾਥਣ ਨੇ ਵੀ ਮੇਲੇ ਨੂੰ ਸਫਲ ਬਣਾਉਣ ਵਿੱਚ ਬਣਦਾ ਯੋਗਦਾਨ ਪਾਇਆ।
🚨ਤਾਜ਼ਾ ਅਪਡੇਟ - 20 ~0 0 CULDHPKKP 8872432144 20 ~0 0 CULDHPKKP 8872432144 - ShareChat
#🚨ਤਾਜ਼ਾ ਅਪਡੇਟ ਝੂਠੀਆਂ ਅਫਵਾਹਾਂ ਫਲਾਉਣ ਵਾਲੇ ਖਿਲਾਫ ਹੋਵੇਗੀ ਸਖਤ ਕਾਰਵਾਈ - ਡਿਪਟੀ ਕਮਿਸ਼ਨਰ ਬੰਬ ਦੀ ਧਮਕੀ ਦੇਣ ਵਾਲੇ ਖਿਲਾਫ ਉੱਚ ਪੱਧਰੀ ਜਾਂਚ ਸ਼ੁਰੂ ਹਰ ਵਿਅਕਤੀ ਦੀ ਸੁਰੱਖਿਆ ਪੰਜਾਬ ਸਰਕਾਰ ਦੀ ਜਿੰਮੇਵਾਰੀ ਸ੍ਰੀ ਮੁਕਤਸਰ ਸਾਹਿਬ 16 ਜਨਵਰੀ (ਲਖਵਿੰਦਰ ਬਰਾੜ) ਅੱਜ ਤੜਕਸਾਰ ਇੱਕ ਈਮੇਲ ਰਾਹੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਖਿਲਾਫ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕਿਹਾ ਕਿ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਣ ਉਪਰੰਤ ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਂਟੀ ਸਾਬੋਟਾਜ ਟੀਮ ਵੱਲੋਂ ਚੈਕਿੰਗ ਕੀਤੀ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੁਰਾਨੇ ਤਫਤੀਸ਼ ਅਜਿਹੀ ਕੋਈ ਵੀ ਵਿਸਫੋਟਕ ਸਮਗਰੀ/ਪਦਾਰਥ/ਵਸਤੂ ਬਰਾਮਦ ਨਹੀਂ ਹੋਈ। ਉਹਨਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਇਸ ਅਫਵਾਹ ਨੂੰ ਫੈਲਾਉਣ ਵਾਲੇ ਦੀ ਜਲਦ ਹੀ ਧਰ ਪਕੜ ਕੀਤੀ ਜਾਵੇਗੀ।
🚨ਤਾਜ਼ਾ ਅਪਡੇਟ - vivo 5 vivo 5 - ShareChat