#🚨ਤਾਜ਼ਾ ਅਪਡੇਟ
ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੱਖ-ਵੱਖ ਪਿੰਡਾਂ ਵਿੱਚ ਸੜਕਾਂ ਦੀ ਮੁਰੰਮਤ ਲਈ 23 ਕਰੋੜ 80 ਲੱਖ ਰੁਪਏ ਦੀ ਲਾਗਤ ਦੇ ਰੱਖੇ ਨੀਂਹ ਪੱਥਰ
1 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ 9 ਸ਼ੈੱਡਾਂ ਦਾ ਕੀਤਾ ਉਦਘਾਟਨ
ਲੰਬੀ/ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਲਖਵਿੰਦਰ ਬਰਾੜ) ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮਨੀਆਂ ਵਾਲਾ, ਫੁੱਲੂ ਖੇੜਾ, ਭਾਈ ਕੇਰਾ, ਕੋਲਿਆਂਵਾਲੀ, ਕਬਰ ਵਾਲਾ ਅਤੇ ਆਲਮਵਾਲਾ ਵਿਖੇ ਸੜਕਾਂ ਦੀ ਮੁਰੰਮਤ ਸਬੰਧੀ 23 ਕਰੋੜ 80 ਲੱਖ ਰੁਪਏ ਅਤੇ ਸ਼ੈੱਡਾਂ ਦੀ ਉਸਾਰੀ ਲਈ 1 ਕਰੋੜ 75 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ।
ਕੈਬਨਿਟ ਮੰਤਰੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਬੀ ਹਲਕੇ ਦੇ ਇਨ੍ਹਾਂ ਪਿੰਡਾਂ ਅਤੇ ਢਾਣੀਆਂ ਵਿੱਚ ਇੱਕ ਦੂਜੇ ਨੂੰ ਜੋੜਦੀਆਂ 41 ਸੜਕਾਂ ਦੀ ਮੁਰੰਮਤ ਕੀਤੀ ਜਾਣੀ ਹੈ ਜਿਨ੍ਹਾਂ ਦੀ ਲੰਬਾਈ 118.93 ਕਿਲੋਮੀਟਰ ਹੈ, ਜਿਨ੍ਹਾਂ ’ਤੇ 23 ਕਰੋੜ 80 ਲੱਖ ਰੁਪਏ ਦੀ ਲਾਗਤ ਦਾ ਖਰਚਾ ਆਵੇਗਾ। ਇਸਤੋਂ ਇਲਾਵਾ ਇਨ੍ਹਾਂ ਪਿੰਡਾਂ ਵਿੱਚ ਹਸਪਾਤਲ, ਆਂਗਣਵਾੜੀ ਸੈਂਟਰ, ਛੱਪੜਾਂ ਆਦਿ ਦੇ ਕੰਮ ਕਰਵਾਏ ਜਾਣੇ ਹਨ।
ਉਨ੍ਹਾਂ ਦੱਸਿਆ ਪਿੰਡਾਂ ਵਿੱਚ 9 ਸ਼ੈੱਡ ਨਵੇਂ ਬਣਾਏ ਜਾਣੇ ਹਨ ਜਿਵੇਂ ਕਿ ਪਿੰਡ ਫੁੱਲੂ ਖੇੜਾ ਵਿਖੇ 100 ਗੁਣਾ 50 ਸਕੇਅਰ ਫੁੱਟ ਸਟੀਲ ਦਾ ਸ਼ੈੱਡ ਬਣਾਇਆ ਜਾਣਾ ਹੈ ਜਿਸ ’ਤੇ 34.09 ਲੱਖ ਰੁਪਏ ਦੀ ਲਾਗਤ ਦਾ ਖਰਚਾ ਆਵੇਗਾ ਇਸ ਤਰ੍ਹਾਂ ਪਿੰਡ ਆਲਮਵਾਲਾ ਵਿਖੇ 100 ਗੁਣਾ 50 ਸਕੇਅਰ ਫੁੱਟ ਦਾ ਸ਼ੈੱਡ 34.08 ਲੱਖ ਰੁਪਏ ਦੀ ਲਾਗਤ, ਪਿੰਡ ਫਤਿਹਪੁਰ ਮਨੀਆਂ ਵਿਖੇ 100 ਗੁਣਾ 50 ਸਕੇਅਰ ਫੁੱਟ ਦਾ ਸ਼ੈੱਡ 34.10 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਕਬਰਵਾਲਾ ਵਿਖੇ 100 ਗੁਣਾ 50 ਸਕੇਅਰ ਫੁੱਟ ਦਾ ਸ਼ੈੱਡ 34.10 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਪੰਨੀਵਾਲਾ ਵਿਖੇ 35 ਗੁਣਾ 35 ਸਕੇਅਰ ਫੁੱਟ 7.69 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਮਿੱਡਾ ਵਿਖੇ 35 ਗੁਣਾ 35 ਸਕੇਅਰ ਫੁੱਟ ਦਾ ਸ਼ੈੱਡ 7.70 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਡੱਬਵਾਲੀ ਰਹੂੜਿਆਂਵਾਲੀ ਵਿਖੇ 35 ਗੁਣਾ 35 ਫੁੱਟ ਦਾ ਸ਼ੈੱਡ 7.70 ਲੱਖ ਰੁਪਏ ਦੀ ਲਾਗਤ ਨਾਲ, ਪਿੰਡ ਧੌਲਾ ਕਿੰਗਰਾ ਵਿਖੇ 35 ਗੁਣਾ 35 ਫੁੱਟ ਦਾ ਸ਼ੈੱਡ 7.70 ਲੱਖ ਰੁਪਏ ਦੀ ਲਾਗਤ ਨਾਲ ਅਤੇ ਪਿੰਡ ਬੋਦੀਵਾਲਾ ਵਿਖੇ 35 ਗੁਣਾ 35 ਫੁੱਟ ਦਾ ਸ਼ੈੱਡ 7.70 ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ, ਇਸ ਤਰ੍ਹਾਂ ਕੁੱਲ 1 ਕਰੋੜ 75 ਲੱਖ ਰੁਪਏ ਦੀ ਲਾਗਤ ਨਾਲ ਦਾਣਾ ਮੰਡੀਆਂ ਵਿੱਚ ਨਵੇਂ ਸ਼ੈੱਡਾਂ ਦੀ ਉਸਾਰੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸਰਕਾਰ ਦੀ ਮੁੱਖ ਤਰਜੀਹ ਹੈ।
ਇਸ ਮੌਕੇ ਐਕਸੀਅਨ ਮੰਡੀ ਬੋਰਡ ਵੀਨਸ ਗਰਗ, ਐਸ.ਐੱਚ.ਓ. ਕਬਰਵਾਲਾ ਹਰਪ੍ਰੀਤ ਕੌਰ, ਨਾਇਬ ਤਹਿਸੀਲਦਾਰ ਲੰਬੀ ਗੁਰਦੀਪ ਸਿੰਘ, ਜੀ.ਏ. ਮੰਡੀ ਬੋਰਡ ਰਵਨੀਤ ਸਿੰਘ, ਬੀ.ਡੀ.ਪੀ.ਓ. ਲੰਬੀ ਰਾਕੇਸ਼ ਬਿਸ਼ਨੋਈ, ਗੁਰਬਾਜ ਸਿੰਘ ਵਣਵਾਲਾ, ਰਾਜਾ ਮਾਹੂਆਣਾ, ਗੁਰਬਾਜ ਸਿੰਘ ਪੀ.ਏ., ਜਗਰੂਪ ਸਿੰਘ ਜਰਖੜ, ਕੁਲਵਿੰਦਰ ਸਿੰਘ ਸਰਪੰਚ ਮਨੀਆਵਾਲਾ, ਗੁਰਮੀਤ ਸਿੰਘ ਨਕੱਈ, ਡਾਕਟਰ ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਫੁੱਲੂਖੇੜਾ, ਮਨਜੀਤ ਸਿੰਘ ਸਰਪੰਚ ਅਰਨੀਵਾਲਾ, ਵੱਸਣ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ ਸਾਬਕਾ ਸਰਪੰਚ, ਰਵਿੰਦਰ ਕੌਰ ਸਰਪੰਚ ਭਾਈਕੇਰਾ, ਜਥੇਦਾਰ ਅਮਰੀਕ ਸਿੰਘ, ਮੰਦਰ ਸਿੰਘ ਆਪ ਆਗੂ, ਗੁਰਪ੍ਰੀਤ ਸਿੰਘ ਆਪ ਆਗੂ, ਅਨੋਖ ਸਿੰਘ ਸਰਪੰਚ ਕਬਰਵਾਲਾ, ਗੁਰਪ੍ਰੀਤ ਸਿੰਘ ਕਬਰਵਾਲਾ, ਮੰਗਪਾਲ ਸਿੰਘ ਸੇਖੋਂ ਬਲਾਕ ਇੰਚਾਰਜ, ਪਰਮਿੰਦਰ ਸਿੰਘ ਨਿੱਪੀ ਸਰਪੰਚ ਆਲਮਵਾਲਾ, ਅਮਰਜੀਤ ਸਿੰਘ ਆਲਮਵਾਲਾ, ਅਮਰਦੀਪ ਸਿੰਘ, ਇਕਬਾਲ ਸਿੰਘ ਅਤੇ ਪਰਮਪਾਲ ਸਿੰਘ ਪੰਨੀਵਾਲਾ ਤੋਂ ਇਲਾਵਾ ਸਬੰਧਤ ਪਿੰਡਾਂ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸ਼ਾਮਲ ਸਨ।