kafir ❤️
ShareChat
click to see wallet page
@deleted_3waxkj3_1728054164
deleted_3waxkj3_1728054164
kafir ❤️
@deleted_3waxkj3_1728054164
ਖ਼ੁਦਗਰਜ਼ ਜ਼ਿੰਦਗ਼ੀ
#💡 ਜਾਣਕਾਰੀ ਸਪੈਸ਼ਲ ਦਿਮਾਗੀ 🧠 🐍 ਕੀੜਾ ਆਸਟ੍ਰੇਲੀਆ ਵਿੱਚ ਇੱਕ ਨਿਊਰੋਸਰਜਨ ਨੇ ਇੱਕ ਔਰਤ ਦੀ ਖੋਪੜੀ ਖੋਲ੍ਹੀ ਜੋ ਰੁਟੀਨ ਬਾਇਓਪਸੀ ਦੀ ਉਮੀਦ ਕਰ ਰਹੀ ਸੀ - ਅਤੇ ਇਸਦੀ ਬਜਾਏ ਉਸਨੂੰ ਇੱਕ ਅਜਿਹੀ ਚੀਜ਼ ਮਿਲੀ ਜੋ ਕਿਸੇ ਵੀ ਮਨੁੱਖੀ ਸਰਜਨ ਨੇ ਕਦੇ ਨਹੀਂ ਦੇਖੀ ਸੀ: ਇੱਕ ਜ਼ਿੰਦਾ ਕੀੜਾ, ਅੱਠ ਸੈਂਟੀਮੀਟਰ ਲੰਬਾ, ਉਸਦੇ ਦਿਮਾਗ ਦੇ ਅੰਦਰ ਘੁੰਮ ਰਿਹਾ ਸੀ। 🧠🪱 ਅੱਗੇ ਜੋ ਹੋਇਆ ਉਹ ਡਾਕਟਰੀ ਇਤਿਹਾਸ ਨੂੰ ਦੁਬਾਰਾ ਲਿਖੇਗਾ। ਮਰੀਜ਼, ਇੱਕ 64 ਸਾਲਾ ਔਰਤ ਜਿਸਨੇ ਕਈ ਮਹੀਨੇ ਅਜੀਬ ਲੱਛਣਾਂ ਨਾਲ ਜੂਝਦੇ ਰਹੇ - ਪੇਟ ਦਰਦ, ਲਗਾਤਾਰ ਖੰਘ, ਰਾਤ ਨੂੰ ਪਸੀਨਾ ਆਉਣਾ, ਅਤੇ ਅੰਤ ਵਿੱਚ ਯਾਦਦਾਸ਼ਤ ਦੀ ਘਾਟ ਅਤੇ ਉਦਾਸੀ - ਨੇ ਹਰ ਮਾਹਰ ਨੂੰ ਹੈਰਾਨ ਕਰ ਦਿੱਤਾ ਸੀ ਜਿਸਨੂੰ ਉਹ ਮਿਲੀ ਸੀ। ਐਮਆਰਆਈ ਨੇ ਇੱਕ ਜਖਮ ਦਿਖਾਇਆ। ਯੋਜਨਾ ਸਧਾਰਨ ਸੀ: ਇੱਕ ਨਮੂਨਾ ਲਓ, ਕਾਰਨ ਲੱਭੋ। ਪਰ ਜਦੋਂ ਸਰਜਨ ਫੋਰਸੇਪ ਨਾਲ ਅੰਦਰ ਪਹੁੰਚਿਆ, ਤਾਂ ਉਸਨੂੰ ਕੁਝ ਪਤਲਾ, ਨਰਮ ਅਤੇ ਅਸੰਭਵ ਤੌਰ 'ਤੇ ਜ਼ਿੰਦਾ ਮਹਿਸੂਸ ਹੋਇਆ। ਉਸਦੇ ਜੂਨੀਅਰ ਡਾਕਟਰ ਨੇ ਸੋਚਿਆ ਕਿ ਇਹ ਇੱਕ ਧਮਣੀ ਹੈ। ਇਹ ਨਹੀਂ ਸੀ। ਜਿਵੇਂ ਹੀ ਸਰਜਨ ਨੇ ਇਸਨੂੰ ਰੌਸ਼ਨੀ ਵਿੱਚ ਚੁੱਕਿਆ, ਜੀਵ ਹਿੱਲਣ ਲੱਗ ਪਿਆ - ਅਲੰਕਾਰਿਕ ਤੌਰ 'ਤੇ ਨਹੀਂ, ਕਲਪਨਾਯੋਗ ਨਹੀਂ, ਪਰ ਹਿੰਸਕ ਤੌਰ 'ਤੇ, ਬਿਨਾਂ ਸ਼ੱਕ ਜ਼ਿੰਦਾ। ਓਪਰੇਟਿੰਗ ਰੂਮ ਜੰਮ ਗਿਆ। ਕੀੜਾ ਹਵਾ ਵਿੱਚ ਘੁੰਮਦਾ ਅਤੇ ਬੇਕਾਬੂ ਹੋ ਗਿਆ, ਇਸ ਤੋਂ ਪਹਿਲਾਂ ਕਿ ਉਹ ਇਸਨੂੰ ਇੱਕ ਪੈਥੋਲੋਜੀ ਡਿਸ਼ ਵਿੱਚ ਸੁੱਟ ਦੇਣ, ਜਿੱਥੇ ਇਹ ਇਸ ਤਰ੍ਹਾਂ ਧੜਕਦਾ ਰਿਹਾ ਜਿਵੇਂ ਦਿਮਾਗ ਉਸਦਾ ਘਰ ਹੋਵੇ - ਅਤੇ ਇਸਦਾ ਪੂਰੀ ਤਰ੍ਹਾਂ ਇਰਾਦਾ ਰਹਿਣ ਦਾ ਸੀ। 😳 ਬਾਅਦ ਵਿੱਚ ਪਰਜੀਵੀ ਦੀ ਪਛਾਣ ਓਫੀਡਾਸਕਾਰਿਸ ਰੋਬਰਟਸੀ ਵਜੋਂ ਕੀਤੀ ਗਈ, ਇੱਕ ਗੋਲ ਕੀੜਾ ਜੋ ਆਮ ਤੌਰ 'ਤੇ ਕਾਰਪੇਟ ਪਾਈਥਨ ਦੇ ਅੰਦਰ ਰਹਿੰਦਾ ਹੈ। ਕਿਸੇ ਤਰ੍ਹਾਂ, ਹਾਦਸਿਆਂ ਦੀ ਇੱਕ ਲੜੀ ਦੁਆਰਾ ਜੋ ਸਿਰਫ ਕੁਦਰਤ ਹੀ ਡਿਜ਼ਾਈਨ ਕਰ ਸਕਦੀ ਹੈ, ਔਰਤ ਨੇ ਆਪਣੇ ਸੂਖਮ ਅੰਡੇ ਨਿਗਲ ਲਏ ਸਨ - ਸੰਭਾਵਤ ਤੌਰ 'ਤੇ ਅਜਗਰ ਦੇ ਬੂੰਦਾਂ ਦੁਆਰਾ ਦੂਸ਼ਿਤ ਚਾਰੇ ਵਾਲੇ ਪੌਦਿਆਂ ਤੋਂ। ਛੋਟਾ ਜਿਹਾ ਲਾਰਵਾ ਉਸਦੇ ਸਰੀਰ ਵਿੱਚ ਨਿਕਲਿਆ, ਉਸਦੇ ਅੰਗਾਂ ਵਿੱਚੋਂ ਲੰਘਿਆ, ਅਤੇ ਅੰਤ ਵਿੱਚ ਉਸਦੇ ਦਿਮਾਗ ਵਿੱਚ ਦੱਬ ਗਿਆ, ਜਿਸ ਨਾਲ ਸੋਜਸ਼, ਉਲਝਣ ਅਤੇ ਬੋਧਾਤਮਕ ਗਿਰਾਵਟ ਸ਼ੁਰੂ ਹੋਈ ਕਿਉਂਕਿ ਇਹ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਰੀਂਗਦਾ ਸੀ। ਇਹ ਇੱਕ ਡਾਕਟਰੀ ਪਹਿਲਾ ਸੀ। ਇੱਕ ਯਾਦ ਦਿਵਾਉਂਦਾ ਹੈ ਕਿ ਮਨੁੱਖਾਂ ਅਤੇ ਕੁਦਰਤੀ ਸੰਸਾਰ ਵਿਚਕਾਰ ਰੁਕਾਵਟ ਸਾਡੇ ਵਿਸ਼ਵਾਸ ਨਾਲੋਂ ਕਿਤੇ ਪਤਲੀ ਹੈ - ਅਤੇ ਕਈ ਵਾਰ, ਸਭ ਤੋਂ ਭਿਆਨਕ ਹਮਲਾਵਰ ਉਹ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕਦੇ ਆਉਂਦੇ ਨਹੀਂ ਦੇਖਦੇ। 🌍💛 #ਮੈਡੀਕਲਚਮਤਕਾਰ #ਸੱਚੀ ਕਹਾਣੀ #ਵਿਗਿਆਨ ਜੰਗਲੀ ਹੈ #ਦਿਮਾਗ ਦੀ ਸਰਜਰੀ #ਅਵਿਸ਼ਵਾਸ਼ਯੋਗਪਰ ਸੱਚ
💡 ਜਾਣਕਾਰੀ ਸਪੈਸ਼ਲ - C Enkara 9 PUUIDIEII @ C Enkara 9 PUUIDIEII @ - ShareChat
#🤪 ਪਾਗਲਪੰਤੀ #😎ਪੁੱਠੇ ਕੰਮ😎
🤪 ਪਾਗਲਪੰਤੀ - ShareChat
00:21
#🤪 ਪਾਗਲਪੰਤੀ #😎ਪੁੱਠੇ ਕੰਮ😎
🤪 ਪਾਗਲਪੰਤੀ - ShareChat
00:15
#ਕਿਸਮਤ ਕਿਸਮਤ ਦੀ ਇੱਕ ਸ਼ਾਨਦਾਰ ਖੇਡ! ਜਦੋਂ ਜੇਬ 'ਚ ਇੱਕ ਵੀ ਯੂਰੋ ਨਾ ਹੋਵੇ, ਤਾਂ ਤੁਹਾਡੇ ਕੋਲ ਕੌਣ ਬੈਠਾ ਹੈ ਕੋਈ ਫ਼ਰਕ ਨਹੀਂ ਪੈਂਦਾ ਇਹ ਜਵਾਬ ਇੱਕ ਭਾਰਤੀ ਨੌਜਵਾਨ ਦਾ ਸੀ ਜਿਸ ਨੇ ਬਿਨਾਂ ਪਛਾਣੇ ਗੇਮ ਆਫ਼ ਥ੍ਰੋਨਸ ਦੀ ਆਰੀਆ ਸਟਾਰਕ (ਮੈਸੀ ਵਿਲੀਅਮਜ਼) ਨਾਲ ਬੈਠ ਕੇ ਆਪਣੀ ਕਿਸਮਤ ਬਦਲ ਦਿੱਤੀ! ਇੱਕ ਭਾਰਤੀ ਨੌਜਵਾਨ ਜਰਮਨ ਮੈਟਰੋ ਵਿੱਚ ਥੱਕਿਆ ਹੋਇਆ ਬੈਠਾ ਹੈ, ਅਤੇ ਉਸ ਦੇ ਨਾਲ ਇੱਕ ਮਸ਼ਹੂਰ ਅਦਾਕਾਰਾ ਬੈਠੀ ਹੈ। ਉਹ ਉਸ ਨੂੰ ਪਛਾਣਦਾ ਵੀ ਨਹੀਂ ਹੈ। ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਜਦੋਂ ਡੇਰ ਸਪੀਗਲ ਮੈਗਜ਼ੀਨ ਨੇ ਉਸ ਦਾ ਪਤਾ ਲਗਾਇਆ, ਤਾਂ ਉਹ ਬਿਨਾਂ ਪਰਮਿਟ ਦੇ ਯਾਤਰਾ ਕਰ ਰਿਹਾ ਇੱਕ ਪ੍ਰਵਾਸੀ ਨਿਕਲਿਆ। ਉਸ ਦੇ ਸਿੱਧੇ ਜਵਾਬ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਸ ਸੱਚਾਈ ਦੇ ਆਧਾਰ 'ਤੇ, ਮੈਗਜ਼ੀਨ ਨੇ ਉਸ ਨੂੰ 800 ਯੂਰੋ ਪ੍ਰਤੀ ਮਹੀਨਾ ਦੀ ਤਨਖਾਹ 'ਤੇ ਡਾਕੀਏ ਦੀ ਨੌਕਰੀ ਦੀ ਪੇਸ਼ਕਸ਼ ਕੀਤੀ, ਅਤੇ ਉਸ ਨੂੰ ਤੁਰੰਤ ਰੈਗੂਲਰ ਰੈਜੀਡੈੰਸ ਪਰਮਿਟ ਮਿਲ ਗਿਆ। ਕੋਈ ਨਹੀਂ ਜਾਣਦਾ ਕਿ ਕਿਹੜਾ ਮੋੜ ਕਦੋਂ ਜ਼ਿੰਦਗੀ ਨੂੰ ਬਦਲ ਦੇਵੇ। ਵਿਸ਼ਵਾਸ ਬਣਾਈ ਰੱਖੋ! ਕੀ ਤੁਸੀਂ ਇਹ ਵੀ ਮੰਨਦੇ ਹੋ ਕਿ ਕਿਸਮਤ ਹਮੇਸ਼ਾ ਤੁਹਾਡੇ ਜੀਵਨ ਵਿੱਚ ਸਹੀ ਸਮੇਂ 'ਤੇ ਕੰਮ ਕਰਦੀ ਹੈ ਜਾਂ ਕਿਸਮਤ ਆਪ ਬਣਾਉਣੀ ਪੈਂਦੀ ਹੈ....? ਸਤਨਾਮ ਦੂਹੇਵਾਲਾ
ਕਿਸਮਤ - ShareChat
#💡 ਜਾਣਕਾਰੀ ਸਪੈਸ਼ਲ ਮੌ/ਤ ਚੁੱਪ-ਚਾਪ ਆਈ ਅਤੇ ਮੁੰਬਈ ਅਚਾਨਕ ਰੁਕ ਗਈ। ਮਸਤਾਨ ਤਾਂ ਚਲਾ ਗਿਆ ਪਰ ਉਹਦੀ ਛੱਡੀ ਕਹਾਣੀ ਅਜੇ ਵੀ ਹਰ ਗਲੀ ਵਿੱਚ ਸਾਹ ਲੈਂਦੀ ਹੈ। 25 ਜੂਨ 1994 ਦੀ ਉਸ ਸੁਸਤ ਸਵੇਰ ਨੂੰ ਕੈਂਸਰ ਉਸ ਨੂੰ ਚੁੱਪਚਾਪ ਉਠਾਇਆ ਅਤੇ ਅਗਲੇ ਦਿਨ ਅਖ਼ਬਾਰਾਂ ਚ ਸਿਰਫ਼ ਇੱਕ ਹੀ ਸੱਚਾਈ ਨੂੰ ਗੂੰਜ ਰਹੀ ਸੀ: ਸ਼ਹਿਰ ਨੇ ਆਪਣਾ ਰਾਜਾ ਗਵਾ ਦਿੱਤਾ ਸੀ। ਮੁੰਬਈ ਦੀ ਚਹਿਲ ਪਹਿਲ, ਜੋ ਕਦੇ ਨਹੀਂ ਸੌਂਦੀ ਸੀ, ਪਹਿਲੀ ਵਾਰ ਮੱਠੀ ਪੈ ਗਈ; ਸਟੂਡੀਓ ਦੀ ਚਮਕ ਮੱਧਮ ਪੈ ਗਈ ਅਤੇ ਪੁਲਸ ਵਾਲੇ, ਜਿਨ੍ਹਾਂ ਤੋਂ ਉਹ ਹਮੇਸ਼ਾ ਦੋ ਕਦਮ ਅੱਗੇ ਤੁਰਦਾ ਸੀ, ਉਸ ਦਿਨ ਓਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਬੋਝ ਸੀ। ਜਨਾਜਾ ਨਿੱਕਲਿਆ, ਤਾਂ ਭੀੜ ਐਨੀ ਜ਼ਿਆਦਾ ਸੀ ਕਿ ਸੜਕਾਂ ਛੋਟੀਆਂ ਲੱਗ ਰਹੀਆਂ ਸਨ, ਪਰ ਫਿਰ ਵੀ ਪੂਰਾ ਮਾਹੌਲ ਐਨਾ ਸ਼ਾਂਤ ਸੀ ਜਿਵੇਂ ਸ਼ਹਿਰ ਨੇ ਆਪਣੀ ਆਵਾਜ਼ ਗਵਾ ਦਿੱਤੀ ਹੋਵੇ। ਲੋਕ ਫੁਸਫੁਸਾਉਂਦੇ ਰਹੇ ਕਿ ਉਹ ਕੋਈ ਡੌਨ ਨਹੀਂ ਸੀ, ਉਹ ਇਸ ਸ਼ਹਿਰ ਦੀਆਂ ਨਾੜੀਆਂ ਵਿੱਚ ਦੌੜਦਾ ਇੱਕ ਕਿਰਦਾਰ ਸੀ ਅਤੇ ਉਸ ਦਿਨ ਚਿੱਟੇ ਕੱਪੜਿਆਂ ਵਾਲੀ ਉਸ ਦੀ ਪਛਾਣ ਬੱਦਲਾਂ ਵੱਲ ਗਈ ਜਿਵੇਂ ਅਸਮਾਨ ਵਿੱਚ ਦਰਜ ਹੋ ਗਈ ਹੋਵੇ। ਮਸਤਾਨ ਅੱਜ ਨਹੀਂ ਰਿਹਾ ਪਰ ਉਸ ਦੀ ਕਹਾਣੀ ਅਜੇ ਵੀ ਜਿਊੰਦੀ ਹੈ ਅਤੇ ਹਰ ਉਸ ਵਿਅਕਤੀ ਦੇ ਅੰਦਰ ਜਾਰੀ ਹੈ ਜੋ ਅਸਲ ਕਹਾਣੀਆਂ ਨੂੰ ਸਮਝਦਾ ਹੈ। ਜੇਕਰ ਤੁਸੀਂ ਸੁਲਤਾਨ ਮਿਰਜ਼ਾ ਦੀ ਕਹਾਣੀ ਸੁਣਨ ਲਈ ਤਿਆਰ ਹੋ, ਤਾਂ ਇਹ ਸਫ਼ਰ ਅਜੇ ਖਤਮ ਨਹੀਂ ਹੋਇਆ, ਇਹ ਤਾਂ ਹੁਣ ਸ਼ੁਰੂ ਹੋ ਰਿਹਾ ਹੈ। ਸਤਨਾਮ ਦੂਹੇਵਾਲਾ
💡 ਜਾਣਕਾਰੀ ਸਪੈਸ਼ਲ - (2000 Mena n 8 '86 #PASSG (2000 Mena n 8 '86 #PASSG - ShareChat
#🤪 ਪਾਗਲਪੰਤੀ
🤪 ਪਾਗਲਪੰਤੀ - ShareChat
00:17
#🤪 ਪਾਗਲਪੰਤੀ
🤪 ਪਾਗਲਪੰਤੀ - ShareChat
00:07
#😎ਪੁੱਠੇ ਕੰਮ😎
😎ਪੁੱਠੇ ਕੰਮ😎 - ShareChat
00:29
#💡 ਜਾਣਕਾਰੀ ਸਪੈਸ਼ਲ ਵਿਆਹ ਮਗਰੋਂ ਮੇਰੀ ਜਿੰਦਗ਼ੀ ਘਰ ਦੀ ਚਾਰਦੀਵਾਰੀ ਵਿੱਚ ਸਿਮਟ ਗਈ। ਹਰ ਰੋਜ਼ ਸਵੇਰੇ ਉੱਠਕੇ ਸਾਫ਼ ਸਫਾਈ, ਰਸੋਈ ਦਾ ਕੰਮ ਕਰਨਾ। 10 ਸਾਲ ਹਰ ਦਿਨ ਇਵੇਂ ਹੀ ਗੁਜ਼ਰਿਆ ਤਾਂ ਮੈਂਨੁੰ ਜਾਪਣ ਲੱਗਾ ਮੈੰ ਅਜਿਹਾ ਕੁਝ ਵੀ ਨਹੀਂ ਕਰ ਰਹੀ ਜੋ ਮੇਰੀ ਪਸੰਦ ਦਾ ਸੀ। ਉਦੋਂ ਮੈਂ ਬੱਚਿਆਂ ਨੂੰ ਮਿਊਜ਼ਿਕ ਸਿਖਾਉਣਾ ਸ਼ੁਰੂ ਕਰ ਦਿੱਤਾ। ਪਰ ਘਰੋਂ ਬਾਹਰ ਕਦੇ ਕਦਾਈਂ ਹੀ ਜਾਂਦੀ।ਮੇਰੀ ਸਿਹਤ ਵਿਗੜਨ ਲੱਗੀ। ਐਨੀਂ ਜ਼ਿਆਦਾ ਸੁਸਤ ਹੋ ਗਈ ਕਿ ਮੇਰਾ ਭਾਰ 25 ਕਿਲੋ ਵੱਧ ਗਿਆ। ਜਦੋਂ ਮੈਂ ਜਿੰਮ ਸ਼ੁਰੂ ਕੀਤੀ ਮੈਂਨੁੰ ਖੁਸ਼ੀ ਹੋਈ। ਹਰ ਰੋਜ ਸਵੇਰੇ 5 ਵਜੇ ਜਾਣਾ ਸੱਤ ਵਜੇ ਵਾਪਿਸ ਆ ਕੇ ਬੱਚਿਆਂ ਨੂੰ ਸਕੂਲ ਲਈ ਤਿਆਰ ਕਰਨਾ। ਕਰੀਬ ਸੱਤ ਮਹੀਨੇ ਵਿੱਚ ਹੀ ਮੈਂ ਆਪਣਾ ਭਾਰ ਫਿਰ ਤੋਂ ਹਾਸਿਲ ਕਰ ਲਿਆ। ਉਦੋਂ ਮੈਂ ਆਪਣੇ ਘਰਵਾਲੇ ਨੂੰ ਕਿਹਾ ਕਿ ਮੈੰ ਆਪਣਾ ਜਿੰਮ ਖੋਲ੍ਹਣਾ ਚਾਹੁੰਦੀ ਹਾਂ।ਅਸੀਂ ਇੱਕ ਫਲੈਟ ਕਿਰਾਏ ਤੇ ਲ਼ਿਆ। ਤੇ ਇੱਕ ਮਿੰਨੀ ਜਿੰਮ ਖੋਲ੍ਹਿਆ। ਆਪਣੀ ਜਵੈਲਰੀ ਵੇਚ ਦਿੱਤੀ ਤੇ ਲੋਨ ਲਿਆ।ਚਾਰ ਮਹੀਨੇ ਵਿੱਚ ਹੀ ਸਾਡੇ ਆਸ ਪਾਸ ਹਰ ਇੱਕ ਨੂੰ ਪਤਾ ਲੱਗ ਗਿਆ। #HarjotDiKalam ਫਿਰ ਅਸੀਂ ਇਹ ਮਹਿਸੂਸ ਕਰਦੇ ਹੋਏ ਕਿ ਇਹਨੂੰ ਵਧਾਉਣਾ ਚਾਹੀਦਾ ਹੈ। ਅਸੀਂ ਵੱਡੀ ਥਾਂ ਲਈ ।ਫਿਰ ਮੈਂਨੁੰ ਆਪਣੇ ਸਰੀਰ ਨਾਲ ਪਿਆਰ ਹੋਣ ਲੱਗਾ ਤੇ ਮੈਂ ਸਿਕਸ ਪੈਕ ਇਬ ਬਣਾਉਣ ਦੀ ਸੋਚੀ। 8 ਮਹੀਨੇ ਵਿੱਚ ਲਗਾਤਾਰ ਮਿਹਨਤ ਕਰਕੇ ਕਮਾਯਾਬ ਹੋਈ। ਮੇਰੇ ਵਿੱਚ ਨਵਾਂ ਆਤਮ ਵਿਸ਼ਵਾਸ ਆ ਗਿਆ। ਇੱਕ ਵਾਰ ਮੋਟਰਸਾਈਕਲ ਨੇ ਮੇਰੀ ਕਾਰ ਵਿੱਚ ਟੱਕਰ ਮਾਰ ਦਿੱਤੀ ਤੇ ਮੈਂਨੁੰ ਹੀ ਬੁਰਾ ਭਲਾ ਆਖਣ ਲੱਗਾ।ਮੈੰ ਸਾੜੀ ਲਗਾ ਰੱਖੀ ਸੀ, ਤੇ ਆਮ ਔਰਤ ਹੀ ਸਮਝਕੇ ਉਹ ਵਧਦਾ ਹੀ ਗਿਆ। ਪ੍ਰੰਤੂ ਜਦੋਂ ਮੈੰ ਬਾਹਰ ਆਈ ਤਾਂ ਮੇਰੀ ਸਰੀਰਕ ਫਿੱਟਨੈੱਸ ਦੇਖਕੇ ਉਹ ਅਚਾਨਕ ਹੀ ਚੁੱਪ ਕਰ ਗਿਆ। ਮੈਂ ਉਹਦੇ ਥੱਪੜ ਜੜੇ ਤੇ ਅੱਗਿਓਂ ਕਿਸੇ ਵੀ ਔਰਤ ਨਾਲ ਗਾਲ ਨਾ ਕੱਢਣ ਲਈ ਕਿਹਾ। ਫਿਰ ਮੀਡੀਆ ਵਿੱਚ ਮੇਰੀਆਂ ਗੱਲਾਂ ਹੋਈਆਂ ਤੇ ਉਹ ਫੋਟੋਸ਼ੂਟ ਲਈ ਆਉਣ ਲੱਗੀਆਂ। ਫਿਰ ਇੰਡੀਅਨ ਬੌਡੀ ਬਿਲਡਿੰਗ ਫੈਡਰੇਸ਼ਨ ਨੇ ਮੈਂਨੁੰ ਵਰਲਡ ਚੈਂਪੀਅਨਸ਼ਿਪ ਲਈ ਬੁਲਾਇਆ। ਖੁਸ਼ੀ ਨਾਲ ਮੈਂ ਤਿਆਰੀ ਸ਼ੁਰੂ ਕੀਤੀ। ਪਰ ਚੈਂਪੀਅਨਸ਼ਿਪ ਤੋਂ 15 ਦਿਨ ਪਹਿਲਾਂ ਮੇਰੇ ਸਹੁਰਾ ਸਾਬ ਦੀ ਮੌਤ ਹੋ ਗਈ। ਉਸ ਵੇਲੇ ਓਥੇ ਹੋਣ ਕਰਕੇ ਮੈਂਨੁੰ ਹਰ ਸਮੇਂ ਸਲਵਾਰ ਕਮੀਜ਼ ਹੀ ਪਾਉਣਾ ਪੈਂਦਾ। ਟ੍ਰੇੰਨਿੰਗ ਤੇ ਪ੍ਰੈਕਟਿਸ ਬੰਦ ਹੋ ਗਈ। ਡਾਈਟ ਵੀ ਫ਼ੌਲੋ ਨਾ ਹੋਈ। ਨੌਨਵੈੱਜ ਓਥੇ ਬੰਦ ਸੀ। ਉਦੋਂ ਮੇਰੇ ਭਤੀਜੇ ਨੇ ਮੈਂਨੁੰ ਉਭਲੇ ਅੰਡੇ ਲਿਆ ਕੇ ਦਿੱਤੇ ਤੇ ਮੁੜ ਜਿੰਮ ਲਈ ਵੀ ਪ੍ਰੇਰਿਤ ਕੀਤਾ। ਇੱਕ ਹਫ਼ਤਾ ਰਹਿਣ ਮਗਰੋਂ ਮੈਂ ਆਪਣੀ ਸੱਸ ਨੂੰ ਝੂਠ ਬੋਲ ਕੇ ਕਿ ਮੈਂ ਬੱਚਿਆਂ ਦੀ ਦੇਖਭਾਲ ਲਈ ਜਾ ਰਹੀ ਹਾਂ ਓਥੋਂ ਆ ਗਈ। ਕਿਸੇ ਤਰੀਕੇ ਮੈਂ ਬੁੱਧਾਪੇਸਟ ਜਰਮਨੀ ਪਹੁੰਚੀ। ਤੇ ਮੈਂ ਚੈਂਪੀਅਨਸ਼ਿਪ ਵਿੱਚ ਛੇਵੇਂ ਨੰਬਰ ਤੇ ਰਹੀ। ਉਸ ਮਗਰੋਂ ਮੈਂ ਮਾਊਂਟਨੀਅਰਿੰਗ ( ਪਹਾੜ ਚੜ੍ਹਨਾ ) ਸ਼ੁਰੂ ਕੀਤਾ। ਫਿਰ ਮੈਂ ਮਿਊਜ਼ਿਕ ਵਿੱਚ ਕੰਮ ਸ਼ੁਰੂ ਕੀਤਾ ਤੇ ਡੀਜੇ ਸਿੱਖ ਲਿਆ। ਫਿਰ ਫੋਟੋਗ੍ਰਾਫੀ ਦਾ ਵੀ ਕੋਰਸ ਕੀਤਾ। ਬਹੁਤ ਆਸਾਨ ਸੀ। ਮੈਂ ਉਹ ਸਭ ਕੀਤਾ ਜੋ ਮੈਂਨੁੰ ਜਿੰਦਗ਼ੀ ਵਿੱਚ ਕਰਨਾ ਪਸੰਦ ਸੀ। ਤਾਂ ਕ਼ੀ ਹੋਇਆ ਮੈੰ ਥੋੜ੍ਹਾ ਦੇਰ ਨਾਲ ਸ਼ੁਰੂ ਕੀਤਾ। ਅੱਜ 45 ਸਾਲ ਦੀ ਹੋਣ ਮਗਰੋਂ ਮੈਂ ਇੱਕ ਫਿੱਟਨੈੱਸ ਟਰੇਨਰ , ਡੀਜੇ, ਮਾਊਂਟਨੀਅਰ, ਫੋਟੋਗ੍ਰਾਫਰ ਹਾਂ। ਸਭ ਤੋਂ ਜਰੂਰੀ ਮੈੰ ਖੁਸ਼ ਹਾਂ ਕਿ ਮੈਂ ਆਪਣੀ ਜਿੰਦਗ਼ੀ ਦਾ ਇਹ ਸਭ ਤੋਂ ਖੁਸ਼ੀ ਭਰਿਆ ਫੇਜ਼ ਵੇਖ ਰਹੀ ਹਾਂ। ਸੋ ਤੁਹਾਨੂੰ ਵੀ ਉਹੀ ਸਲਾਹ ਦੇ ਸਕਦੀ ਹਾਂ ਉਹੀ ਕਰੋ ਜੋ ਤੁਹਾਨੂੰ ਖੁਸ਼ੀ ਦਿੰਦੀ ਹੈ। ਫਿੱਟਨੈੱਸ ਟਰੇਨਰ : ਕਿਰਨ ਦੇਬਲਾ ਹਿਊਮਨ ਆਫ ਬੌਂਬੇ ਨਾਲ ਗੱਲਬਾਤ ਵਿੱਚੋ। ਪੰਜਾਬੀਕਰਣ : ਹਰਜੋਤ ਸਿੰਘ
💡 ਜਾਣਕਾਰੀ ਸਪੈਸ਼ਲ - Mm 25 33 4 5 37 Mm 25 33 4 5 37 - ShareChat