ਕਾਫ਼ਿਰ ਦਿਲ
ShareChat
click to see wallet page
@deleted_3waxkj3_1728054164
deleted_3waxkj3_1728054164
ਕਾਫ਼ਿਰ ਦਿਲ
@deleted_3waxkj3_1728054164
ਰੋਗ ਪਿਆਰ ਦਾ ਨਾਂ ਬੰਦਾ ਐਵੇਂ ਨਹੀਂ ਹੋਇਆ ਬਦਨਾਮ
#💡 ਜਾਣਕਾਰੀ ਸਪੈਸ਼ਲ 🙏🙏 ਕੇਸਾਂ ਦੀ ਮਹੱਤਤਾ ਚਮਕੌਰ ਦੀ ਗੜ੍ਹੀ ਤੋਂ ਜਦ ਗੁਰੂ ਸਾਹਿਬ ਨੇ ਸਿੰਘਾਂ ਦੇ ਹੁਕਮ ਨਾਲ ਨਿਕਲ ਜਾਣਾ ਮੰਨ ਲਿਆ ਤਾਂ ਉਹਨਾਂ ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਆਪਣੇ ਜੋੜੇ ਲਾਹ ਦਿੱਤੇ। ਸਿੱਖਾਂ ਨੇ ਬੇਨਤੀ ਕੀਤੀ ਕਿ ਠੰਡ ਬਹੁਤ ਹੈ, ਰਸਤਾ ਕੰਡਿਆਲਾ ਹੈ, ਇਸ ਲਈ ਕਿਰਪਾ ਕਰਕੇ ਜੋੜੇ ਪਾਈ ਰੱਖੋ। ਗੁਰੁ ਜੀ ਨੇ ਫ਼ੁਰਮਾਇਆ ਕਿ ਅੱਗੇ ਜੰਗ ਦੇ ਮੈਦਾਨ ਵਿੱਚ ਮੇਰੇ ਸੂਰਮੇ ਸ਼ਹੀਦਾਂ ਦੀਆਂ ਪਵਿਤਰ ਦੇਹਾਂ ਪਈਆਂ ਹੋਈਆਂ ਹਨ; ਜੰਗ ਕਰਦਿਆਂ, ਸੱਟਾਂ ਲਗਦਿਆਂ, ਡਿੱਗਦਿਆਂ ਕਈਆਂ ਦੇ ਦਸਤਾਰੇ ਉਤਰ ਗਏ ਹੋਣਗੇ ਅਤੇ ਰਾਤ ਦੇ ਹਨੇਰੇ ਵਿੱਚ ਹੋ ਸਕਦਾ ਹੈ ਅਣਜਾਣੇ ਵਿੱਚ ਕਿਸੇ ਸਿੰਘ ਦੇ ਕੇਸਾਂ ’ਤੇ ਮੇਰੀ ਜੁੱਤੀ ਰੱਖੀ ਜਾਵੇ ਤੇ ਇਸ ਤਰ੍ਹਾਂ ਮੈਂ ਉਨ੍ਹਾਂ ਪੁਨੀਤ ਸ਼ਹੀਦਾਂ ਦੇ ਪਾਵਨ ਰੋਮਾਂ ਦੀ ਬੇਅਦਬੀ ਕਰਨ ਦਾ ਭਾਗੀ ਬਣ ਸਕਦਾ ਹਾਂ। ਜਿਨ੍ਹਾਂ ਕੇਸਾਂ ਵਿੱਚ ਅੰਮਿ੍ਰਤ ਦੇ ਛਿੱਟੇ ਪਾ ਕੇ ਪਵਿੱਤਰ ਕੀਤਾ ਗਿਆ ਹੈ, ਉਨ੍ਹਾਂ ਨਾਲ ਜੁੱਤੀ ਛੂਹ ਜਾਵੇ, ਇਹ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਇਸ ਲਈ ਕੇਸਾਂ ਦੇ ਸਤਿਕਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜੋੜੇ ਨਹੀਂ ਪਾਵਾਂਗਾ ਭਾਵੇਂ ਮੈਨੂੰ ਅਜਿਹਾ ਕਰਨ ਲਈ ਕਿਤਨੀ ਵੀ ਤਕਲੀਫ ਕਿਉਂ ਨਾ ਝੱਲਣੀ ਪਵੇ। ਸਾਡੇ ਅੱਜਕਲ ਨੌਜਵਾਨ ਏਨੇ ਸੋਹਣੇ ਕੇਸ ਹੁੰਦੇ ਨੇ ਤੇ ਨਾਇਆ ਮੂਹਰੇ ਜਾ ਕੇ ਆਪ ਹੀ ਸਿਰ ਝੁਕਾ ਕੇ ਕਹਿ ਦਿੰਦੇ ਲਵੋ ਜੀ ਅਸ਼ੀ ਸ਼ੇਰ ਸੀ , ਤੇ ਸਾਨੂੰ ਹੁਣ ਬਾਂਦਰ ਬਣਾ ਦਿਓ, ਜਿਥੇ ਸਾਡੇ ਸ਼ਹੀਦ ਸਿੰਘਾਂ ਅੱਪਣੇ ਕੇਸਾਂ ਲਈ ਜਿੰਦ ਵਾਰ ਦਿਤੀ ਆਪਣਾ ਆਪ ਗਵਾ ਲਿਆ ਸਾਡੇ ਕਰਕੇ ,ਓਥੇ ਹੁਣ ਕੇਸ ਕਤਲ ਕਰਾਉਣੇ ਆਮ ਕਰ ਦਿਤਾ ਨੌਜਵਾਨੀ ਨੇ , ਕਸੂਰ ਮਾਪਿਆ ਦਾ ,ਜਿਹੜੇ ਆਪ ਸਹੀ ਰਾਹ ਨਹੀਂ ਚਲਦੇ ਬੱਚੇ ਕਿਵੇ ਅਹਿ ਰਾਹ ਤੇ ਚਲਣ ਗੇ , ਦੁਸ਼ਮਣ ਸਿੱਖ ਧਰਮ ਦੀ ਨਸਲ ਕੁਸ਼ੀ ਕਰ ਰਿਹਾ ਆਪਣੀ ਇਮਾਨਦਾਰੀ ਨਾਲ, ਪਰ ਸਾਡੇ ਲੋਕ ਉਹਨਾਂ ਤੋਂ ਬਚਣ ਦੀ ਬਜਾਏ ਆਪ ਉਸੇ ਜਾਲ ਚ ਫਸਦੇ ਜਾ ਰਹੇ ਹਨ , ਜੋ ਆਉਣ ਵਾਲੇ ਸਮੇਂ ਬੜਾ ਘਾਤਕ ਸਿੱਧ ਹੋਣਾ ਤੇ ਹੋ ਵੀ ਰਿਹਾ , ਅੱਜ ਸਾਡੇ ਲੋਕ ਗੱਡੀ ਮੋਟਰਸਾਈਕਲ ਤੇ ਸਰਦਾਰੀ ਵਗੈਰਾ ਲਿਖਵਾਉਂਦੇ ਨੇ ਕਰਨ ਕਿਉਂ ਕਿ ਉਹਨਾਂ ਅੱਪਣੇ ਕੇਸ ਕਤਲ ਕਰਵਾ ਦਿੱਤੇ ਨੇ ਤੇ ਭੇਡਾਂ ਚ ਰਲ ਗਏ ਨੇ , ਜਦ ਗੁਰੂ ਜੀ ਨੇ ਇਹਨਾਂ ਇਕ ਵੱਖਰਾ ਰੂਪ ਦਿੱਤਾ ਸੀ , ਹਜਾਰਾਂ ਲੋਕਾਂ ਚ ਇਕ ਵੀ ਗੁਰੂ ਦਾ ਸਿੰਘ ਹੁੰਦਾ ਤਾਂ ਉਹ ਵੱਖਰਾ ਦਿਸ ਜਾਂਦਾ ਆ , ਪਰ ਭੇਡਾਂ ਬਣ ਕੇ ਭੇਡਾਂ ਚ ਰਲ ਮਿਲ ਜਾਂਦੇ ਨੇ , ਮਜਬੂਰਨ ਇਹਨਾਂ ਲਿਖਵਾ ਕੇ ਦਸਣਾ ਪੈ ਰਿਹਾ ਹੈ ਕਿ ਇਹ ਬਈਏ ਨਹੀਂ ਪੰਜਾਬੀ ਸਰਦਾਰ ਨੇ ,ਪਰ ਬੜੀ ਅਹਰਮ ਵਾਲੀ ਗੱਲ ਆ ਲਿਖਤ:-ਗੁਰੂ ਦਾ ਸਿੰਘ
💡 ਜਾਣਕਾਰੀ ਸਪੈਸ਼ਲ - ShareChat
#🤪 ਪਾਗਲਪੰਤੀ #😎ਪੁੱਠੇ ਕੰਮ😎
🤪 ਪਾਗਲਪੰਤੀ - ShareChat
01:12
#🤪 ਪਾਗਲਪੰਤੀ #😎ਪੁੱਠੇ ਕੰਮ😎
🤪 ਪਾਗਲਪੰਤੀ - ShareChat
01:12
#😎ਪੁੱਠੇ ਕੰਮ😎 #🤪 ਪਾਗਲਪੰਤੀ
😎ਪੁੱਠੇ ਕੰਮ😎 - ShareChat
00:20
#😎ਪੁੱਠੇ ਕੰਮ😎 #🤪 ਪਾਗਲਪੰਤੀ
😎ਪੁੱਠੇ ਕੰਮ😎 - ShareChat
00:38
#💡 ਜਾਣਕਾਰੀ ਸਪੈਸ਼ਲ
💡 ਜਾਣਕਾਰੀ ਸਪੈਸ਼ਲ - ShareChat
00:49