@highlevelpendu
@highlevelpendu

parnam599

START UNKOWN FINISH UNFORGETTABLE

#

ਕਹਾਣੀ

ਮਿੰਨੀ ਕਹਾਣੀ 🚕 ਮੰਗਤੀ 🚕 ਤਿੰਨ ਚਾਰ ਮੁੰਡੇ ਜਿਨ੍ਹਾਂ ਦੀ ਉਮਰ ਤਕਰੀਬਨ ਵੀਹ ਬਾਈ ਸਾਲ ਦੀ ਸੀ, ਸੜਕ ਦੇ ਇੱਕ ਕਿਨਾਰੇ ਤੇ ਗੱਡੀ (ਕਾਰ) ਰੋਕੀ ਖੜ੍ਹੇ ਸਨ। ਗੱਡੀ ਵਿੱਚ ਸਟੀਰੀਓ ਚੱਲ ਰਿਹਾ ਸੀ। ਉਨ੍ਹਾਂ ਕੋਲ ਇੱਕ ਅੰਗਰੇਜ਼ੀ ਦਾਰੂ ਦੀ ਬੋਤਲ ਸੀ ਅਤੇ ਇੱਕ ਬੋਤਲ ਖਾਰੇ ਸੋਡੇ ਸੀ। ਉਹ ਵਾਰੀ ਵਾਰੀ ਆਪਣਾ ਪੈੱਗ ਬਣਾਉਂਦੇ ਅਤੇ ਪੀ ਲੈਂਦੇ। ਉਨ੍ਹਾਂ ਨੂੰ ਹਲਕਾ ਹਲਕਾ ਨਸ਼ਾ ਚੜ੍ਹ ਗਿਆ ਸੀ। ਉਹ ਆਪਸ ਵਿੱਚ ਇੱਕ ਦੂਜੇ ਨਾਲ ਖੜਮਸਤੀਆਂ ਕਰ ਰਹੇ ਸਨ। ਕੋਈ ਕੁੱਝ ਆਖਦਾ ਕੋਈ ਕੁੱਝ। ਉਹ ਸਾਰੇ ਇੱਕ ਦੂਜੇ ਨੂੰ ਛੇੜਦੇ ਅਤੇ ਦੰਦ ਕੱਢਣ ਲੱਗਦੇ। ਉਨ੍ਹਾਂ ਕੋਲ ਦੀ ਲੰਘਦੇ ਵਾਹਨ ਸਵਾਰ ਉਨ੍ਹਾਂ ਵੱਲ ਦੇਖਦੇ, ਅੱਗੇ ਲੰਘ ਜਾਂਦੇ। ਇੰਨੇ ਨੂੰ ਇੱਕ ਬੁੱਢੀ ਮਾਈ ਉਨ੍ਹਾਂ ਕੋਲ ਆਈ। ਉਹ ਉਨ੍ਹਾਂ ਦੀ ਮਿੰਨਤ ਕਰਨ ਲੱਗੀ। " ਪੁੱਤੋ ਰੱਬ ਤੁਹਾਡੀ ਉਮਰ ਲੰਮੀ ਕਰੇ। ਤੁਸੀਂ ਮੈਨੂੰ ਵੀਹ ਵੀਹ ਰੁਪਏ ਦੇ ਦੇਵੋ।" " ਕਿਉਂ? ਕਿਉਂ ਦੇ ਦੇਈਏ ? ਆਏਂ ਤਾਂ ਸਾਨੂੰ ਖੜ੍ਹਿਆਂ ਨੂੰ ਦੇਖ ਕੇ ਵੀਹ ਆ ਜਾਣਗੇ।' ਉਨ੍ਹਾਂ ਵਿੱਚੋਂ ਇੱਕ ਬੋਲਿਆ। " ਇਨ੍ਹਾਂ ਮੰਗਤਿਆਂ ਦਾ ਵੀ ਸਰਿਆ ਈ ਪਿਆ ਏ। ਮਾਈ ਤੈਨੂੰ ਦਿਖਦਾ ਨ੍ਹੀਂ, ਪੀਂਦੇ ਅਸੀਂ ਸ਼ਰਾਬ ਆਂ। ਤੈਨੂੰ ਕੀ ਦੇਵਾਂਗਾ।" ਇੱਕ ਹੋਰ ਨੇ ਝਿੜਕ ਮਾਰੀ। "ਪੁੱਤੋ ਮੈਂ ਮੰਗਤੀ ਨ੍ਹੀਂ। ਮੇਰੇ ਗੱਭਰੂ ਪੁੱਤ ਦਾ ਐਕਸੀਡੈਂਟ ਹੋ ਗਿਆ। ਮੇਰੇ ਇੱਕੋ ਇੱਕ ਸਹਾਰੇ ਦਾ। ਮੈਂ ਤਾਂ ਉਹਦੇ ਇਲਾਜ ਲਈ ਮੰਗਦੀ ਆਂ ਨਾ ਕਿ ਪੇਟ ਦੀ ਅੱਗ ਬੁਝਾਉਣ ਲਈ।" "ਇਹ ਮੰਗਤੇ ਵੀ ਮੰਗਣ ਦੇ ਨਵੇਂ ਨਵੇਂ ਢੰਗ ਲੱਭਦੇ ਨੇ। ਚੱਲ ਭੱਜ ਜਾ ਬੁੜ੍ਹੀਏ ਐਵੇਂ ਕੰਨ ਨਾ ਖਾ।" ਇੱਕ ਹੋਰ ਨੇ ਉਸ ਨੂੰ ਦਬਕਾ ਮਾਰਿਆ। ਉਹ ਮਾਈ ਕੁੱਝ ਦੂਰ ਚਲੀ ਗਈ। ਦਰੱਖਤਾਂ ਦੀ ਓਟ ਵਿੱਚ ਹੋ ਕੇ ਖੜ੍ਹ ਗਈ। ਉਹ ਆਪਣੀਆਂ ਅੱਖਾਂ ਭਰ ਕੇ ਰੋਣ ਲੱਗੀ ਅਤੇ ਰੱਬ ਨੂੰ ਉਲ੍ਹਾਮਾ ਦੇਣ ਲੱਗੀ। " ਰੱਬਾ ਇੱਕ ਤਾਂ ਤੂੰ ਮੇਰੇ ਪੁੱਤ ਦਾ ਐਕਸੀਡੈਂਟ ਕਰ ਕੇ ਬਿਪਤਾ ਵਿੱਚ ਪਾ ਦਿੱਤਾ ਉੱਤੋਂ ਆਹ ਲੋਕਾਂ ਤੋਂ ਬੇਇੱਜ਼ਤੀ ਕਰਵਾ ਦਿੱਤੀ। ਉਨ੍ਹਾਂ ਮੁੰਡਿਆਂ ਨੇ ਆਪਣੇ ਇੱਕ ਅਮੀਰ ਦੋਸਤ ਦੀ ਬਰਥਡੇ ਪਾਰਟੀ ਉੱਤੇ ਜਾਣਾ ਸੀ। ਉਹ ਬਾਜ਼ਾਰ ਗੲੇ ਅਤੇ ਆਪਣੇ ਦੋਸਤ ਲਈ ਹਜ਼ਾਰ ਹਜ਼ਾਰ ਰੁਪਏ ਦਾ ਗਿਫਟ ਖਰੀਦਿਆ। ਆਪਣੇ ਦੋਸਤ ਦੇ ਘਰ ਜਾ ਪਹੁੰਚੇ। ਆਪਣੇ ਦੋਸਤ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਗਿਫਟ ਦਿੱਤੇ।ਇਸ ਤੋਂ ਬਾਅਦ ਖਾਣ ਪੀਣ ਦਾ ਦੌਰ ਸ਼ੁਰੂ ਹੋ ਗਿਆ। ਉਨ੍ਹਾਂ ਨੇ ਸ਼ਰਾਬ ਦੇ ਕੲੀ ਪੈੱਗ ਲਾਏ ਅਤੇ ਨਾਲ ਪਕੌੜੇ ਖਾਂਦੇ ਰਹੇ। ਇਸ ਤੋਂ ਬਾਅਦ ਉਹ ਚਲ ਰਹੇ ਡੀ.ਜੇ.ਦੇ ਸੰਗੀਤ ਉੱਤੇ ਨੱਚਣ ਲੱਗੇ। ਖ਼ੂਬ ਨੱਚੇਆ। ਨੱਚਦਿਆਂ ਨੱਚਦਿਆਂ ਉਨ੍ਹਾਂ ਵਿੱਚ ਸੁੱਖੇ ਨਾਂ ਦੇ ਮੁੰਡੇ ਨੂੰ ਅਚਾਨਕ ਹੀ ਉਹੀ ਬੁੱਢੀ ਮਾਈ ਦਿਸੀ। ਉਹ ਨੱਚਦਾ ਨੱਚਦਾ ਰੁਕ ਗਿਆ। "ਉਏ ਉਹ ਮਾਈ ਖੜ੍ਹੀ ਏ ਆਪਾਂ ਤੋਂ ਵੀਹ ਵੀਹ ਰੁਪਏ ਮੰਗ ਰਹੀ ਏ।" " ਉਏ ਚੁੱਪ ਕਰ ਨੱਚ ਲੈ, ਐਵੇਂ ਰੰਗ 'ਚ ਭੰਗ ਨਾ ਪਾ।" ਇੱਕ ਨੇ ਝਿੜਕਿਆ। " ਨਹੀਂ ਆਪਾਂ ਆਪ ਤਾਂ ਇੰਨਾ ਖਰਚ ਕਰਦੇ ਆਂ ਉਸ ਮਾਈ ਨੂੰ ਵੀਹ ਰੁਪਏ ਵੀ ਨਹੀਂ ਦੇ ਸਕੇ।" "ਇਹਨੂੰ ਜ਼ਿਆਦਾ ਚੜ੍ਹ ਗਈ। ਸਾਲਾ ਜੱਬਲੀਆਂ ਮਾਰਦਾ ਏ।" " ਤੁਸੀਂ ਜਾਵੋ ਭਾਵੇਂ ਨਾ ਮੈਂ ਤਾਂ ਮਾਈ ਨੂੰ ਲੱਭ ਕੇ ਉਸ ਨੂੰ ਵੀਹ ਰੁਪਏ ਦੇ ਕੇ ਆਵਾਂਗਾ।" ਉਹ ਇੰਨਾ ਕਹਿੰਦਾ ਹੋਇਆ ਲੜਖੜਾਉਂਦਾ ਹੋਇਆ ਗੱਡੀ ਕੋਲ ਪਹੁੰਚ ਗਿਆ। ਤਾਕੀ ਖੋਲ੍ਹੀ ਵਿੱਚ ਬੈਠ ਕੇ ਗੱਡੀ ਸਟਾਰਟ ਕਰ ਲਈ। ਪਹਿਲਾ ਗੇਅਰ ਪਾਉਂਦਿਆਂ ਹੀ ਰੇਸ ਜ਼ਿਆਦਾ ਦੇ ਦਿੱਤੀ ਅਤੇ ਗੱਡੀ ਜ਼ੋਰ ਦੇਣੇ ਸਾਹਮਣੇ ਖੜ੍ਹੇ ਖੰਭੇ ਨਾਲ ਜਾ ਟਕਰਾਈ। ਅਗਲੇ ਸ਼ੀਸ਼ੇ ਦੀ ਕਾਤਰ ਟੁੱਟ ਕੇ ਉਸ ਦੇ ਮੱਥੇ ਵਿੱਚ ਵੱਜੀ ਅਤੇ ਲਹੂ ਦੀ ਤਤੀਰੀ ਵਹਿ ਤੁਰੀ। ਦੂਜੇ ਮੁੰਡੇ ਧਮਾਕਾ ਸੁਣ ਕੇ ਝੱਟ ਬਾਹਰ ਨਿਕਲੇ। ਉਨ੍ਹਾਂ ਨੇ ਸੁੱਖੇ ਨੂੰ ਖੂਨ ਨਾਲ ਲੱਥਪੱਥ ਦੇਖਿਆ। ਉਨ੍ਹਾਂ ਝੱਟ ਉਸ ਨੂੰ ਇੱਕ ਹੋਰ ਗੱਡੀ ਵਿੱਚ ਪਾਇਆ ਅਤੇ ਹਸਪਤਾਲ ਲੈਣ ਗਏ। ਉਨ੍ਹਾਂ ਨੇ ਹਸਪਤਾਲ ਕੋਲ ਉਸੇ ਬੁੱਢੀ ਮਾਈ ਨੂੰ ਫਿਰਦੇ ਦੇਖਿਆ। ਉਨ੍ਹਾਂ ਦੇਖਿਆ ਕਿ ਮਾਈ ਨੇ ਉਨ੍ਹਾਂ ਨੂੰ ਦੇਖ ਰੱਬ ਅੱਗੇ ਕੋਈ ਅਰਦਾਸ ਕੀਤੀ ਹੈ ‌। ਸੁੱਖੇ ਨੂੰ ਦਾਖਿਲ ਕਰਵਾਉਣ ਤੋਂ ਬਾਅਦ ਉਹ ਬਾਹਰ ਆਏ ਅਤੇ ਬੁੱਢੀ ਮਾਈ ਨੂੰ ਪੁੱਛਣ ਲੱਗੇ," ਮਾਈ ਸਾਨੂੰ ਦੇਖ ਕੇ ਰੱਬ ਦਾ ਕੀ ਸ਼ੁਕਰਾਨਾ ਕੀਤਾ ਸੀ?" " ਓ ਮੇਰਿਓ ਪੁੱਤੋ ਮੈਂ ਰੱਬ ਦਾ ਸ਼ੁਕਰਾਨਾ ਨ੍ਹੀਂ ਸਗੋਂ ਅਰਦਾਸ ਕੀਤੀ ਹੈ ਕਿ ਇਹ ਮੇਰੇ ਕੁਲਦੀਪ ਵਰਗਾ ਹੈ ਇਸ ਜਲਦੀ ਸਿਹਤਮੰਦ ਕਰ ਦੇਵੀਂ।" ਇੰਨਾ ਸੁਣਦਿਆਂ ਉਹ ਸਾਰੇ ਸ਼ਰਮਿੰਦਾ ਹੋਏ ਅਤੇ ਮਾਈ ਦੇ ਪੈਰਾਂ ਤੇ ਝੁੱਕ ਗਏ। "ਮਾਤਾ ਸਾਨੂੰ ਮਾਫ ਕਰ ਦੇਣਾਂ। ਅਸੀਂ ਗਲਤ ਸੀ। ਅਸੀਂ ਤਾਂ ਤੈਨੂੰ ਇੱਕ ਮੰਗਤੀ ਹੀ ਸਮਝਿਆ ਸੀ। ਸਾਨੂੰ ਹੁਣ ਸਮਝ ਆਈ ਹੈ ਕਿ ਕੲੀ ਵਾਰ ਲੋੜਵੰਦ ਨੂੰ ਵੀ ਮੰਗਣਾ ਪੈਂਦਾ ਹੈ। ਮਾਤਾ ਤੇਰੇ ਪੁੱਤ ਦੇ ਇਲਾਜ ਦਾ ਖਰਚਾ ਵੀ ਅਸੀਂ ਦੇਵਾਂਗੇ। ਅਸੀਂ ਇੱਕ ਛੋਟੀ ਜਿਹੀ ਸੰਸਥਾ ਬਣਾ ਕੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਿਆ ਕਰਾਂਗੇ। ਐਵੇਂ ਜਵਾਨੀ ਨਹੀਂ ਰੋਲਣੀ।" ਬੁੱਢੀ ਮਾਈ ਨੇ ਸਭ ਦੇ ਸਿਰ ਤੇ ਹੱਥ ਰੱਖਿਆ।
406 ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ