🔴 BREAKING: ਨਵਜੋਤ ਕੌਰ ਨੇ ਰਾਜਾ ਵੜਿੰਗ ਨੂੰ ਦਿੱਤਾ ਠੋਕਵਾਂ ਜਵਾਬ, ਕਿਹਾ-ਮੈਂ ਬੇਈਮਾਨ ਤੇ ਭ੍ਰਿਸ਼ਟ ਪ੍ਰਧਾਨ ਨਾਲ ਖੜ੍ਹਾ ਹੋਣ ਤੋਂ ਇਨਕਾਰ ਕਰਦੀ ਹਾਂ
⚫ ਚੰਡੀਗੜ੍ਹ (ਵਿਵੇਕ ਸ਼ਰਮਾ ਦੀ ਖਾਸ ਰਿਪੋਰਟ) : ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾ ਜੰਗੀ ਹੁਣ ਖੁੱਲ ਕੇ ਸਾਹਮਣੇ ਆ ਚੁੱਕੀ ਹੈ। ਬੀਤੇ ਦਿਨੀ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਸਿਆਸੀ ਭੁਚਾਲ ਆ ਚੁੱਕਾ ਹੈ । ਕਾਂਗਰਸ ਹਾਈ ਕਮਾਂਡ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਨਵਜੋਤ ਕੌਰ ਨੂੰ ਕਾਂਗਰਸ ਪਾਰਟੀ ਨੇ ਬਾਹਰ ਦਾ ਰਾਹ ਵਿਖਾ ਦਿੱਤਾ ਹੈ। ਇਹ ਵੱਖਰੀ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਪਾਰਟੀ ਨੇ ਹਾਲੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ।
ਪਾਰਟੀ ਵੱਲੋਂ ਬਾਹਰ ਕੀਤੇ ਜਾਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਠੋਕਵਾਂ ਜਵਾਬ ਦਿੱਤਾ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਭ੍ਰਿਸ਼ਟ ਤੇ ਬੇਈਮਾਨ ਆਗੂ ਨਾਲ ਖੜ੍ਹਾ ਹੋਣ ਤੋਂ ਇਨਕਾਰ ਕਰਦੀ ਹਾਂ।
ਦੱਸਣਯੋਗ ਹੈ ਕਿ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਸਾਹਮਣੇ ਵੱਡੇ ਖੁਲਾਸੇ ਕੀਤੇ ਸੀ। ਉਹਨਾਂ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਉਹੀ ਬਣਦਾ ਹੈ ਜਿਹੜਾ 500 ਕਰੋੜ ਦਾ ਅਟੈਚੀ ਹਾਈ ਕਮਾਂਡ ਤੱਕ ਪਹੁੰਚਾਉਂਦਾ ਹੈ। ਨਵਜੋਤ ਕੌਰ ਤੇ ਇਸ ਬਿਆਨ ਤੋਂ ਬਾਅਦ ਕਾਂਗਰਸ ਹਰ ਪਾਸੇ ਤੋਂ ਘਿਰਦੀ ਹੋਈ ਨਜ਼ਰ ਆ ਰਹੀ ਹੈ। ਪਾਰਟੀ ਨੇ ਹਾਲੇ ਤੱਕ ਇਸ ਬਿਆਨ 'ਤੇ ਕੋਈ ਠੋਸ ਪ੍ਰਤਿਕਿਰਿਆ ਨਹੀਂ ਦਿੱਤੀ ਹੈ।
ਉਧਰ ਸਿਆਸੀ ਹਲਕਿਆਂ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਛੇਤੀ ਹੀ ਘਰ ਵਾਪਸੀ ਕਰਦੇ ਹੋਏ ਇੱਕ ਵਾਰ ਮੁੜ ਤੋਂ ਭਾਜਪਾ ਦੇ ਪਾਲੇ ਵਿੱਚ ਜਾ ਸਕਦੇ ਹਨ।
#👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️ #👉ਕਾਂਗਰਸ ਪਾਰਟੀ #👉🏻 ਰਾਜਨੀਤਿਕ ਅਪਡੇਟਸ 📰
#🎤breakingnews
🔴 BREAKING : ਨਵਜੋਤ ਕੌਰ ਸਿੱਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਸਸਪੈਂਡ,ਕੱਢਿਆ ਕਾਂਗਰਸ ਤੋਂ ਬਾਹਰ
⚫ ਚੰਡੀਗੜ੍ਹ : ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਨੂੰ ਕਾਂਗਰਸ ਵਿਚੋਂ ਮੁਅੱਤਲ ਕਰ ਦਿੱਤਾ ਹੈ ਗਿਆ ਹੈ। ਉਨ੍ਹਾਂ ਵਿਰੁੱਧ ਪਾਰਟੀ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਇਹ ਸਖਤ ਫੈਸਲਾ ਲਿਆ ਗਿਆ ਹੈ।
#👉🏻 ਰਾਜਨੀਤਿਕ ਅਪਡੇਟਸ 📰 #🌍 ਪੰਜਾਬ ਦੀ ਹਰ ਅਪਡੇਟ 🗞️ #👉ਕਾਂਗਰਸ ਪਾਰਟੀ #👉ਅਮਰਿੰਦਰ ਸਿੰਘ ਰਾਜਾ ਵੜਿੰਗ #👉 ਤਾਜ਼ਾ ਅਪਡੇਟਸ ⭐
🔴 ਗੌਰਵ ਖੰਨਾ ਨੇ ਜਿੱਤਿਆ ਰਿਐਲਿਟੀ ਸ਼ੋਅ ਬਿੱਗ ਬੌਸ-19
⚫ਮੁੰਬਈ : ਟੀ.ਵੀ. ਅਦਾਕਾਰ ਗੌਰਵ ਖੰਨਾ ਨੇ ਰਿਐਲਿਟੀ ਸ਼ੋਅ ਬਿੱਗ ਬੌਸ 19 ਦਾ ਗ੍ਰੈਂਡ ਫਿਨਾਲੇ ਜਿੱਤ ਲਿਆ ਹੈ | ਉਹ ਇਸ ਦੇ 19ਵੇਂ ਸੀਜ਼ਨ ਦੇ ਜੇਤੂ ਬਣੇ ਜਦਕਿ ਫਰਹਾਨਾ ਭੱਟ ਉੱਪ-ਜੇਤੂ ਰਹੀ | ਅਮਾਲ ਮਲਿਕ 5ਵੇਂ ਸਥਾਨ 'ਤੇ, ਤਾਨਿਆ ਮਿੱਤਲ ਚੌਥੇ ਸਥਾਨ 'ਤੇ ਅਤੇ ਪ੍ਰਨੀਤ ਮੋਰੇ ਤੀਜੇ ਸਥਾਨ 'ਤੇ ਰਹੇ | ਕਾਰਤਿਕ ਆਰੀਅਨ, ਅਨੰਨਿਆ ਪਾਂਡੇ ਤੇ ਕਰਨ ਕੁੰਦਰਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਫਿਨਾਲੇ 'ਚ ਸ਼ਿਰਕਤ ਕੀਤੀ | ਲਾਰੈਂਸ ਬਿਸ਼ਨੋਈ ਗੈਂਗ ਤੋਂ ਧਮਕੀ ਮਿਲਣ ਦੇ ਬਾਵਜੂਦ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਨੇ ਵੀ ਅੱਜ ਫਿਨਾਲੇ 'ਚ ਸ਼ਿਰਕਤ ਕੀਤੀ | ਫੋਨ ਕਰਨ ਵਾਲੇ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਸਲਮਾਨ ਖਾਨ ਨਾਲ ਸਟੇਜ ਸਾਂਝਾ ਕਰੇਗਾ ਤਾਂ ਉਹ ਇੰਡਸਟਰੀ 'ਚ ਕੰਮ ਨਹੀਂ ਕਰ ਸਕੇਗਾ | ਹਾਲਾਂਕਿ, ਧਮਕੀ ਦੇ ਬਾਵਜੂਦ ਪਵਨ ਸਿੰਘ ਫਿਨਾਲੇ 'ਚ ਸ਼ਾਮਿਲ ਹੋਏ | ਬਿੱਗ ਬੌਸ-19 ਇਸ ਸਾਲ 24 ਅਗਸਤ ਨੂੰ ਸ਼ੁਰੂ ਹੋਇਆ ਸੀ ਤੇ ਹਮੇਸ਼ਾ ਵਾਂਗ ਸ਼ੋਅ ਦੀ ਮੇਜ਼ਬਾਨੀ ਸਲਮਾਨ ਖਾਨ ਨੇ ਕੀਤੀ ਸੀ |
#👉 ਤਾਜ਼ਾ ਅਪਡੇਟਸ ⭐ #🎤breakingnews #breakingnews #breakingnews
#🏏ਜਿੱਤ ਨਾਲ ਟੀਮ ਇੰਡੀਆ ਦਾ ਸੀਰੀਜ਼ 'ਤੇ ਕਬਜ਼ਾ🔥 #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰
#🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉🏻 ਰਾਜਨੀਤਿਕ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐
🔴 ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
⚫ ਅੰਮ੍ਰਿਤਸਰ : ਸਾਬਕਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ।
ਸ੍ਰੀ ਕੋਵਿੰਦ ਵਲੋਂ ਬੀਤੇ ਦਿਨ ਅੰਮ੍ਰਿਤਸਰ ਵਿਖੇ ਵਪਾਰ ਮੇਲੇ ਪਾਈਟੈਕਸ ਦਾ ਉਦਘਾਟਨ ਕੀਤਾ ਗਿਆ ਸੀ। ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਸ੍ਰੀ ਕੋਵਿੰਦ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਅਤੇ ਅਧਿਕਾਰੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਦਾ ਸੁੰਦਰ ਮਾਡਲ ਅਤੇ ਸਿੱਖ ਇਤਿਹਾਸ ਸੰਬੰਧੀ ਧਾਰਮਿਕ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
#👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉🏻 ਰਾਜਨੀਤਿਕ ਅਪਡੇਟਸ 📰
#🌍 ਪੰਜਾਬ ਦੀ ਹਰ ਅਪਡੇਟ 🗞️ #🎤breakingnews
🔴 BREAKING : ਕੇਂਦਰ ਸਰਕਾਰ ਵਲੋਂ ਇੰਡੀਗੋ ਸੰਕਟ ਦੀ ਉੱਚ-ਪੱਧਰੀ ਜਾਂਚ ਦੇ ਹੁਕਮ
⚫ਨਵੀਂ ਦਿੱਲੀ, 5 ਦਸੰਬਰ : ਪਿਛਲੇ ਕੁਝ ਦਿਨਾਂ ਤੋਂ ਇੰਡੀਗੋ ਜਹਾਜਾਂ ਦੀਆਂ ਉਡਾਣਾਂ ਰੱਦ ਹੋਣ ਕਾਰਨ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮੁਸ਼ਕਲਾਂ ਵਿਚਾਲੇ ਸ਼ਹਿਰੀ ਤੇ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਜਾਣਕਾਰੀ ਦਿੱਤੀ ਹੈ ਕਿ ਇੰਡੀਗੋ ਉਡਾਣਾਂ ਰੱਦ ਹੋਣ ਦੇ ਮਾਮਲੇ ਦੀ ਕੇਂਦਰ ਵਲੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ।
#👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰
#🎤breakingnews #breakingnews
#👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉🏻 ਰਾਜਨੀਤਿਕ ਅਪਡੇਟਸ 📰 #🎤breakingnews
🔴 BREAKING : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਲਾਏ ਵੱਡੇ ਇਲਜ਼ਾਮ, ਪ੍ਰੀਸ਼ਦ ਚੋਣਾਂ ਲਈ ਉਮੀਦਵਾਰਾਂ ਨੂੰ ਨਹੀਂ ਮਿਲ ਰਹੀ NOC, ਅਧਿਕਾਰੀ ਹੋਏ ਗਾਇਬ
#👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️ #👉🏻 ਰਾਜਨੀਤਿਕ ਅਪਡੇਟਸ 📰 #👉ਅਮਰਿੰਦਰ ਸਿੰਘ ਰਾਜਾ ਵੜਿੰਗ #👉ਕਾਂਗਰਸ ਪਾਰਟੀ











![📝 ਅੱਜ ਦਾ ਵਿਚਾਰ ✍ - फ्ॅन रा हिरग्ठ 0000 OOQJG] fige 3ufavi figm3 ग्ग्ठठ उें थगिलां ग्ग्ठ वरे ठगीं भढटी रप्गीरी फ्ॅन रा हिरग्ठ 0000 OOQJG] fige 3ufavi figm3 ग्ग्ठठ उें थगिलां ग्ग्ठ वरे ठगीं भढटी रप्गीरी - ShareChat 📝 ਅੱਜ ਦਾ ਵਿਚਾਰ ✍ - फ्ॅन रा हिरग्ठ 0000 OOQJG] fige 3ufavi figm3 ग्ग्ठठ उें थगिलां ग्ग्ठ वरे ठगीं भढटी रप्गीरी फ्ॅन रा हिरग्ठ 0000 OOQJG] fige 3ufavi figm3 ग्ग्ठठ उें थगिलां ग्ग्ठ वरे ठगीं भढटी रप्गीरी - ShareChat](https://cdn4.sharechat.com/bd5223f_s1w/compressed_gm_40_img_42134_3690b30_1764817040648_sc.jpg?tenant=sc&referrer=user-profile-service%2FrequestType50&f=648_sc.jpg)

