ਪੀ.ਏ.ਯੂ. ਤੋਂ 1976 ਵਿਚ ਬੀ ਐੱਸ ਸੀ ਐਗਰੀਕਲਚਰ ਆਨਰਜ਼ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੀ ਡਿਗਰੀ ਦੀ ਸੁਨਹਿਰੀ ਜੁਬਲੀ ਮੌਕੇ ਇਕੱਤਰ ਹੋ ਕੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। 75 ਦੇ ਕਰੀਬ ਵਿਦਿਆਰਥੀ ਕੈਨੇਡਾ, ਨੇਪਾਲ, ਆਸਟਰੇਲੀਆ, ਅਮਰੀਕਾ ਅਤੇ ਇੰਗਲੈਂਡ ਸਮੇਤ ਵੱਖ-ਵੱਖ ਦੇਸ਼ਾਂ ਤੋਂ ਖੇਤੀਬਾੜੀ ਕਾਲਜ ਦੀ 61ਵੀਂ ਸਲਾਨਾ ਮੀਟ ਵਿਚ ਸ਼ਾਮਿਲ ਹੋਣ ਲਈ ਆਏ ਸਨ। ਇਹਨਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਸਮਾਰਕਾਂ ਅਤੇ ਸਥਾਨਾਂ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਨ ਲਈ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਖੇਤੀਬਾੜੀ ਕਾਲਜ ਡਾ. ਚਰਨਜੀਤ ਸਿੰਘ ਔਲਖ ਅਤੇ ਹੋਰ ਅਧਿਕਾਰੀਆਂ ਨਾਲ ਤਸਵੀਰਾਂ ਖਿਚਵਾਈਆਂ। ਇਸ ਬੈਚ ਨਾਲ 1986 ਵਿਚ ਪਾਸ ਹੋਣ ਵਾਲੇ ਵਿਦਿਆਰਥੀ ਅਤੇ 1966 ਵਿਚ ਡਿਗਰੀ ਮੁਕੰਮਲ ਕਰਨ ਵਾਲੇ ਵਿਦਿਆਰਥੀ ਵੀ ਅਲੂਮਨੀ ਮੀਟ ਵਿਚ ਸ਼ਾਮਿਲ ਹੋਏ। ਇਸ ਬੈਚ ਨੇ ਇਕ ਸੋਵੀਨਰ ਜਾਰੀ ਕੀਤਾ ਜਿਸ ਵਿਚ ਡਾ. ਸਰਦਾਰਾ ਸਿੰਘ ਜੌਹਲ, ਡਾ. ਕ੍ਰਿਪਾਲ ਸਿੰਘ ਔਲਖ, ਡਾ. ਸਤਿਬੀਰ ਸਿੰਘ ਗੋਸਲ, ਡਾ. ਚਰਨਜੀਤ ਸਿੰਘ ਔਲਖ, ਡਾ. ਨਿਰਮਲ ਜੌੜਾ, ਡਾ. ਤੇਜਿੰਦਰ ਸਿੰਘ ਰਿਆੜ ਅਤੇ ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਡੀ ਐੱਸ ਚੀਮਾ ਦੇ ਸੰਦੇਸ਼ ਛਪੇ ਹੋਏ ਹਨ। ਬੈਚ ਨੇ ਸਦੀਵੀ ਵਿਛੋੜਾ ਦੇ ਗਏ ਆਪਣੇ ਪੁਰਾਣੇ ਸਾਥੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਯਾਦ ਕੀਤਾ। ਸਾਬਕਾ ਵਿਦਿਆਰਥੀਆਂ ਦੇ ਇਸ ਬੈਚ ਨੇ ਹੋਸਟਲ ਨੰ. 6 ਵਿਚ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿਚ ਰਾਤ ਦਾ ਖਾਣਾ ਖਾਧਾ। ਕੁੱਲ ਮਿਲਾ ਕੇ ਇਹ ਮਿਲਣੀ ਯਾਦਗਾਰ ਹੋ ਨਿਬੜੀ।#punjabagriculturaluniversity #ViceChancellor #PAU #students #Anniversary #📑ਸ਼ੇਅਰਚੈਟ ਜਾਣਕਾਰੀ 📑
ਪੀ.ਏ.ਯੂ. ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਵਿਚ ਇਨਾਮ ਜਿੱਤ ਕੇ ਯੂਨੀਵਰਸਿਟੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਹ ਕਾਨਫਰੰਸ ਸਥਿਰ ਵਿਕਾਸ ਲਈ ਵਾਤਾਵਰਨ ਪੱਖੀ ਖੇਤੀਬਾੜੀ ਦੀਆਂ ਕਾਢਾਂ ਅਤੇ ਹੱਲ ਸਿਰਲੇਖ ਹੇਠ ਬੀਤੇ ਦਿਨੀਂ ਆਯੋਜਿਤ ਕੀਤੀ ਗਈ ਸੀ। ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਮੌਖਿਕ ਪੇਸ਼ਕਾਰੀ ਅਤੇ ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿਚ ਇਨਾਮ ਜਿੱਤੇ। ਜ਼ੁਬਾਨੀ ਪੇਪਰ ਪੇਸ਼ ਕਰਨ ਦੇ ਵਰਗ ਵਿਚ ਪੀ.ਐੱਚ.ਡੀ ਦੇ ਵਿਦਿਆਰਥੀਆਂ ਕੁਮਾਰੀ ਅਨਾਇਆ ਮਹੰਤਾ ਅਤੇ ਸ਼ਿਵਾਨੀ ਉਪਧਿਆਏ ਨੇ ਸਰਵੋਤਮ ਇਨਾਮ ਹਾਸਲ ਕੀਤੇ। ਕੁਮਾਰ ਅਨਾਇਆ ਨੇ ਕਣਕ ਦੀ ਕਾਸ਼ਤ ਲਈ ਤਾਪ ਸਹਿਣਯੋਗ ਤਕਨੀਕਾਂ ਬਾਰੇ ਅਤੇ ਕੁਮਾਰੀ ਸ਼ਿਵਾਨੀ ਨੇ ਵਾਢੀ ਤੋਂ ਬਾਅਦ ਕਣਕ ਨੂੰ ਉਂਗਰਣ ਤੋਂ ਬਚਾਉਣ ਦੀਆਂ ਜੀਨ ਵਿਗਿਆਨਕ ਵਿਧੀਆਂ ਬਾਰੇ ਪੇਪਰ ਪੇਸ਼ ਕੀਤੇ। ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿਚ ਪੀ.ਐੱਚ.ਡੀ ਦੇ 6 ਵਿਦਿਆਰਥੀਆਂ ਸ਼੍ਰੀ ਰੁਸ਼ਿਕ ਵਡੋਦਰੀਆ, ਕੁਮਾਰੀ ਸੁਨਿਧੀ ਸਰੋਜ, ਕੁਮਾਰੀ ਕੋਮਲ, ਕੁਮਾਰੀ ਰਮਨਦੀਪ ਕੌਰ, ਕੁਮਾਰੀ ਮੋਹਿਨੀ ਮੋਹਨ, ਕੁਮਾਰੀ ਕੋਤਾਦੀਆ ਤਰੁਣਲ ਅਤੇ ਦੋ ਐੱਮ ਐੱਸ ਸੀ ਦੇ ਵਿਦਿਆਰਥੀ ਡਾ. ਵੈਭਵੀ ਰੈਡੀ ਅਤੇ ਕੁਮਾਰੀ ਰਵਨੀਤ ਕੌਰ ਨੇ ਸਰਵੋਤਮ ਇਨਾਮ ਜਿੱਤੇ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਮਾਨਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸੰਧੂ ਨੇ ਇਹਨਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।#punjabagriculturaluniversity #plantbreeding #genetics #students #conference #📑ਸ਼ੇਅਰਚੈਟ ਜਾਣਕਾਰੀ 📑
ਬਲਾਕ ਕਾਹਨੂੰਵਾਨ ਦੇ ਪਿੰਡ ਭਿੱਟੇਵੱਡ ਦਾ ਕਿਸਾਨ ਭੁਪਿੰਦਰ ਸਿੰਘ ਪਿਛਲੇ 8 ਸਾਲਾਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾ ਕੇ ਖੇਤੀ ਵਿਭਿੰਨਤਾ 'ਚ ਗੰਨੇ ਦੀ ਕਾਸ਼ਤ, ਦਾਲਾਂ, ਤੇਲ ਬੀਜ਼ ਫ਼ਸਲਾਂ ਦੇ ਨਾਲ ਦਿੰਦਾ ਬਾਸਮਤੀ ਨੂੰ ਤਰਜੀਹ।ਪੰਜਾਬ ਸਰਕਾਰ ਤੇ ਪੀ.ਏ.ਯੂ ਵੱਲੋਂ ਸਨਮਾਨਿਤ ਕਿਸਾਨ ਐਗਰੋ ਫੋਰੈਂਸਟਰੀ, ਬੱਕਰੀਆਂ, ਡੇਅਰੀ, ਦੇਸੀ ਮੁਰਗੇ, ਖ਼ਰਗੋਸ਼ ਤੇ ਬਿਨਾਂ ਖ਼ਾਦ ਸਪਰੇਅ ਦੇ ਘਰੇਲੂ ਵੇਲਣੇ ਤੋਂ ਗੁੜ ਬਣਾ ਖਵਾ ਰਿਹੈ ਆਲ਼ੇ ਦੁਆਲ਼ੇ ਦੇ ਪਿੰਡਾਂ ਨੂੰ।ਦੋਸਤੋ ਏਂ ਸਫ਼ਲ ਕਹਾਣੀ ਸੰਗ੍ਰਹਿ ਅਗਾਂਹਵਧੂ ਸੋਚ ਦੇ ਨੋਜਵਾਨ ਕਿਸਾਨ ਤੇ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਭੁਪਿੰਦਰ ਸਿੰਘ ਸੰਧੂ ਜੋਂ ਕਿ ਅੱਜ ਆਪਣੀ ਸਾਰੀ ਜ਼ਮੀਨ ਦੀ ਵਹਾਈ ਤੋਂ ਲੈਕੇ ਵੱਟਾਂ ਤੋਂ ਘਾਹ ਤੱਕ ਆਪ ਆਪਣੀਂ ਹੱਥੀਂ ਘਹੀਂ ਨਾਲ ਖੁੱਰਚਦਾ ਹੈ। ਉਹ ਕਹਿੰਦਾ ਹੈ ਕਿ ਮੇਰਾ ਖੇਤ ਚ ਘਰ ਹੋਣ ਕਰਕੇ ਮੈਂ ਸਾਰਾ ਦਿਨ ਹੀ ਖੇਤ ਚ ਕੰਮ ਕਰਦਾ ਰਹਿੰਦਾ, ਕਦੇ ਕੋਈ ਵੀ ਕੰਮ ਕਰਾਏ ਤੇ ਕਿਸੇ ਬੰਦੇ ਤੋਂ ਨਹੀਂ ਕਰਾਇਆ। ਬਜ਼ਾਰੀ ਵਸਤੂ ਲਿਆਉਣ ਤੇ ਖਾਂਣ ਪੀਣ ਦੇ ਸਮਾਨ ਬਾਰੇ ਉਨ੍ਹਾਂ ਕਿਹਾ ਕਿ ਉਹ ਜਿੰਮੀਦਾਰ ਹੀ ਕਾਹਦਾ ਜੋਂ ਸਭ ਸਮਾਨ ਬਜ਼ਾਰੋਂ ਮੁੱਲ ਲੈ ਕੇ ਖਾਵੇਂ, ਸਾਨੂੰ ਕੇਵਲ ਲੂਣ ਤੇ ਮਸਾਲਾ ਹੀ ਲੈਣ ਬਜ਼ਾਰ ਜਾਣਾਂ ਪੈਂਦਾ ਬਾਕੀ ਸਭ ਸਾਡੇ ਖੇਤ ਚ ਉੱਪਜਦਾ ਹੈ। ਆਉ ਗੱਲ ਕਰੀਏ ਕਿਸਾਨ ਨਾਲ :- ਕਿਸਾਨੀ ਤਜ਼ਰਬੇ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਂ ਇੱਕ ਛੋਟਾ ਕਿਸਾਨ ਹਾਂ, ਮੇਰੇ ਪਿਤਾ ਨੇ ਸਮਾਜ ਵਿਚ ਵਿੱਚਰਦਿਆਂ ਹੋਇਆ ਅਤੇ ਮੈਂ ਖ਼ੁਦ ਉਹਨਾਂ ਤੋਂ ਤੇ ਸਮਾਜਿਕ ਤੌਰ ਤੇ ਮਹਿਸੂਸ ਕਰਦਿਆਂ ਅੱਜ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਚੱਲਦੇ ਸੋਸ਼ਲ ਮੀਡੀਏ ਦੇ ਵੱਟਸਐਪ ਗਰੁੱਪ ਰਾਹੀਂ ਆਉਂਦੀਆਂ ਕਿਸਾਨਾਂ ਦੀਆਂ ਸਫ਼ਲ ਕਹਾਣੀਆਂ ਪੜ੍ਹ ਕੇ ਉਹਨਾਂ ਦੀ ਵੱਖਰੀ ਕਾਸ਼ਤ ਅਤੇ ਤੱਕਨੀਕਾਂ ਪ੍ਰਤੀ ਸੋਚ, ਕੰਮ ਕਰਨ ਦਾ ਮਨੋਬਲ ਤੋਂ ਮੈਂ ਖ਼ੁਦ ਮਹਿਸੂਸ ਕੀਤਾ ਕਿ ਕਿਸਾਨ ਨੂੰ ਕਿਵੇਂ ਆਪਣੇ ਵਿੱਚ ਅਤੇ ਆਪਣੀ ਖੇਤੀ ਕਰਨ ਦੇ ਤਰੀਕੇ ਅਤੇ ਫਜ਼ੂਲ ਖਰਚੀ ਹੱਟਕੇ ਤੇ ਦੇਖਾਂ ਦੇਖੀਂ ਦਿਖਾਵੇ ਤੋਂ ਦੂਰ ਹੋ ਕੇ ਰਹਿਣ ਸਹਿਣ ਤੇ ਕੜੀ ਮਿਹਨਤ ਰੱਖ ਕੇ ਚੱਲਣ ਨਾਲ ਮੇਰੀ ਸੋਚ ਬਦਲੀ। ਅੱਜ ਕਿੰਨੇ ਖੇਤੀ ਤੇ ਮਿੱਟੀ ਦੇ ਮਿੱਤਰ ਜੀਵ ਕੀੜੇ ਅਨਜਾਣੇ ਵਿੱਚ ਸਾਡੇ ਦੁਆਰਾ ਖੇਤ ਦੀ ਮਿੱਟੀ ਨੂੰ ਲਗਾਈ ਅੱਗ ਕਰਕੇ ਜੋਂ ਅਗਾਂਹ ਚੱਲ ਕੇ ਸਾਡੀ ਮਿੱਟੀ ਦੀ ਸਿਹਤ ਉਪਜਾਊਤਾਂ ਤੇ ਫ਼ਸਲਾਂ ਵਾਧੇ ਚ ਲਾਭਦਾਇਕ ਹੋਣੇਂ ਸਨ, ਸਭ ਸਾੜਨ ਨਾਲ ਜ਼ਮੀਨ ਵੀ ਬੰਜਰ ਕਰਤੀ ਤੇ ਜੀਵਾਂ ਦਾ ਵੀ ਸਤਿਆਨਾਸ਼ ਕਰਤਾ ਜਿਸ ਨਾਲ ਕਿੰਨੇ ਤੱਤ ਨਸ਼ਟ ਹੋ ਗਏ। ਏਸ ਕੁਦਰਤ ਬਾਰੇ ਸਮਝ ਨੇਂ ਮੇਰੇ ਵਿੱਚ ਬਦਲਾਅ ਲਿਆਂਦਾ। ਜਿਸ ਦੀ ਬਦੌਲਤ ਅੱਜ ਮੈਂ ਆਮ ਲੋਕਾਂ ਨਾਲੋਂ ਕੀਤੇ ਘੱਟ ਖ਼ਾਦ ਸਪਰੇਅ ਦੀ ਵਰਤੋਂ ਕਰ ਰਿਹਾ। ਖੇਤੀ ਨੂੰ ਸਮਝਕੇ ਮਾੜੀ ਮੋਟੀ ਫ਼ਸਲ ਨੂੰ ਬਿਮਾਰੀ ਦੇਖ ਕੇ ਸਪਰੇਅ ਦੇਖਾਂ ਦੇਖੀਂ ਕਰਨ ਨੂੰ ਮੈਂ ਕਦੇ ਨਹੀਂ ਭੱਜਦਾ। ਕਿਉਂਕਿ ਖੇਤੀ ਦਵਾਈਆਂ ਮਹਿੰਗੀਆਂ ਬਹੁਤ ਹਨ ਏਸ ਨੂੰ ਜ਼ਿਆਦਾ ਨੁਕਸਾਨ ਹੁੰਦਾ ਜਾਪਣ ਤੇ ਖੇਤੀ ਦਵਾਈ ਲਿਆਂਦੀ ਜਾਂਦੀ ਹੈ ਨਹੀਂ ਤਾਂ ਨਹੀਂ। ਗੰਨਾ ਲਵਾਈ ਬਾਰੇ ਉਹਨਾਂ ਕਿਹਾ ਕਿ ਏਸ ਵਾਰ ਮੇਰੇ ਤੇ ਮੇਰੇ ਭਰਾ ਦੇ ਬੱਚਿਆਂ ਨੇ ਰੱਲ ਕੇ ਗੰਨਾ ਲਗਾ ਦਿੱਤਾ ਸੀ, ਮੈਂ ਕੱਟੀ ਗਿਆ ਤੇ ਉਹ ਗੱਲਾਂ ਕਰਦੇ ਕਰਦੇ ਆਪ ਸਾਰੇ ਲਗਾਈਂ ਗਏ। ਸਾਡੇ ਬੱਚੇ ਵੀ ਹੋਰਨਾਂ ਬੱਚਿਆਂ ਵਾਂਗ ਮੋਬਾਈਲ ਦੇਖਣ ਦੀ ਬਜਾਏ ਖੇਤੀ ਕਰਨ ਤੇ ਸਿੱਖਣ ਨੂੰ ਤਰਜੀਹ ਦਿੰਦੇ ਹਨ। ਉਹਨਾਂ ਕਿਹਾ ਕਿ ਮੈਂ ਤੇ ਮੇਰੇ ਪਿਤਾ ਨੇ ਕਦੇ ਵੀ ਖੇਤ ਚ ਚੂਹੇ ਮਾਰਨ ਵਾਲ਼ੀ ਤੇ ਹੋਰ ਜੀਵਾਂ ਨੂੰ ਮਾਰਨ ਵਾਲ਼ੀ ਦਵਾਈ ਨਹੀਂ ਪਾਈ, ਕਿਉਂਕਿ ਸਾਡਾ ਮੰਨਣਾ ਹੈ ਕਿ ਉਹ ਵੀ ਸਾਡੇ ਵਾਂਗ ਕੁਦਰਤ ਦੇ ਜੀਵ ਹਨ, ਉਹਨਾਂ ਵੀ ਏਥੇ ਹੀ ਸਾਡੇ ਵਾਂਗ ਰਹਿਣਾ ਹੈ, ਏਥੇ ਹੀ ਖਾਣਾ ਹੈ, ਸੰਸਾਰ ਵਿੱਚ ਹਰੇਕ ਜੀਵ ਆਪਣੀਂ ਖੁਰਾਕ ਲੈਂ ਕੇ ਆਉਂਦਾ ਹੈ। ਅਸੀਂ ਬਕਾਇਦਾ ਹਰ ਸਾਲ ਆਪਣੇ ਖੇਤਾਂ ਚੋਂ ਪੈਦਾ ਕੀਤਾ ਕੁਝ ਅੰਨ ਏਨਾਂ ਜੀਵਾਂ ਤੇ ਪੰਛੀਆਂ ਵਾਸਤੇ ਵੱਖਰਾ ਰੱਖਦੇ ਹਾਂ, ਜੋਂ ਉਹਨਾਂ ਨੂੰ ਸਾਰਾ ਸੀਜਨ ਪਾਉਂਦੇ ਰਹਿੰਦੇ ਹਾਂ। ਬੀਜ਼ ਬਾਰੇ ਕਿਹਾ ਕਿ ਅਗਾਂਹ ਫ਼ਸਲ ਬਿਜਾਈ ਲਈ ਮੈਂ ਕੰਬਾਇਨ ਦਾ ਬੀਜ ਨਹੀਂ ਰੱਖਦਾ, ਕੇਵਲ ਹੱਥ ਨਾਲ ਕਟਾਈ ਕਰਨ ਵਾਲਾ ਰੱਖਦਾ ਹਾਂ। ਕਿਉਂਕਿ ਕੰਬਾਈਨ ਵਾਲਾ ਬੀਜ਼ ਟੁੱਟ ਜਾਂਦਾ, ਜੇ ਬੀਜ਼ ਚੰਗਾ ਹੋਵੇਗਾ ਤਾਂ ਫ਼ਸਲ ਚੰਗੀ ਹੋਵੇਗੀ। ਮੈਂ ਚਾਰ ਸਾਲਾਂ ਬਾਅਦ ਹਰ ਬੀਜ਼ ਬਦਲਦਾ ਹਾਂ। ਮੈਂ ਬੀਜ਼ ਪੀ ਏ ਯੂ ਤੋਂ ਵਧੇਰੇ ਲੈਂਦਾ ਹਾਂ ਤੇ ਕੁੱਝ ਪ੍ਰਾਈਵੇਟ। ਉਹਨਾਂ ਕਿਹਾ ਕਿ ਲਵਾਈ ਵੇਲੇ ਮੈਂ ਝੋਨੇ ਵੇਲੇ ਬਈਏ ਨੂੰ ਕਹਿ ਕੇ ਆਪ ਬੂਟਾ ਕੇਵਲ ਇੱਕ ਡੇਢ਼ ਇੰਚ ਡੂੰਘਾ ਹੀ ਲਗਾਉਂਦਾ ਹਾਂ, ਕਿਉਂਕਿ ਮੈਂ ਤਜ਼ਰਬਾ ਕਰ ਦੇਖਿਆ ਕਿ ਦੋ ਢਾਈ ਇੰਚ ਡੂੰਘਾ ਬੂਟੇ ਨੂੰ ਗੰਢ ਗ੍ਰਸਤ ਹੋ ਜਾਂਦਾ ਹੈ। ਉਪਰਲੀ ਤਹਿ ਤੇ ਬੂਟਾ ਕੇਵਲ 10 ਦਿਨਾਂ ਤੱਕ ਰੱਖਣ ਨਾਲ ਜ਼ਲਦ ਸਿਰ ਕਰਦਾ ਤੇ ਵਧੇਰੇ ਤੁਰਦਾ ਹੈ। ਬੂਟੇ ਦੀ ਜੜ੍ਹਾਂ ਤੇ ਸਿਹਤ ਵਧੀਆ ਰਹਿੰਦੀ ਹੈ। ਉਹਨਾਂ ਕਿਹਾ ਕਿ ਮੈਂ ਖੇਤ ਦੀਆਂ ਵੱਟਾਂ ਬਿਲਕੁਲ ਸਾਫ਼ ਘਾਹ ਰਹਿਤ ਰੱਖਦਾ, ਜਿਸ ਕਰਕੇ ਨਾ ਕੋਈ ਉੱਲੀ ਆਉਂਦੀ ਹੈ ਤੇ ਨਾ ਕੋਈ ਫ਼ਸਲ ਨੂੰ ਕੀਟ ਤੇ ਬਿਮਾਰੀ ਤੇ ਨਾ ਹੀ ਚੂਹਾ ਪੈਦਾ।ਉੱਧਮ ਤੇ ਉਪਰਾਲੇ ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਂ ਸਾਰਾ ਦਿਨ ਖੇਤਾਂ ਚ ਘਰ ਹੋਣ ਕਰਕੇ ਵਹਿਲਾ ਨਹੀਂ ਰਹਿੰਦਾ। ਸਾਰਾ ਦਿਨ ਘਰ ਤੇ ਖੇਤੀ ਦਾ ਕੰਮ ਕਰਦਿਆਂ ਦਿਨ ਝੱਟ ਲੰਘ ਜਾਂਦਾ ਹੈ। ਮੇਰੇ ਕੋਲ ਏਨਾ ਸਮਾਂ ਨਹੀਂ ਹੁੰਦਾ ਕਿ ਕਿਸੇ ਕੋਲ ਬੈਠਾ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਗੁਰਦਾਸਪੁਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਵੱਲੋਂ ਵੀ ਮੈਨੂੰ ਲੰਮੇ ਸਮੇਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਕਰਕੇ ਵਾਤਾਵਰਣ ਪ੍ਰੇਮੀ ਹੋਂਣ ਕਰਕੇ ਸਨਮਾਨਿਤ ਕੀਤਾ। ਅੱਜ ਮੈਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਮੈਂਬਰ ਹੋਣ ਦੇ ਨਾਲ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੀ ਬਲਾਕ ਫਾਰਮਰ ਐਡਵਾਇਜਰੀ ਕਮੇਟੀ ਦਾ ਮੈਂਬਰ ਹਾਂ। ਉਹਨਾਂ ਕਿਹਾ ਕਿ ਮੈਂ ਪੰਜ ਏਕੜ ਰਕਬੇ ਚ ਬਾਸਮਤੀ ਦੀ ਕਾਸ਼ਤ ਕਰਦਾ। ਜਿਸ ਵਿਚ ਕਦੇ ਫਜ਼ੂਲ ਖਰਚੀ ਲਈ ਸਪਰੇਅ ਖ਼ਾਦ ਨਹੀਂ ਵਰਤੀ। ਮੇਰੇ ਘਰ ਪਸ਼ੂ ਵਧੇਰੇ ਹੋਣ ਕਰਕੇ ਅਸੀਂ ਖ਼ੇਤਾਂ ਨੂੰ ਵਧੇਰੇ ਦੇਸੀ ਰੂੜੀ ਖਾਦ ਪਾਉਂਦੇ ਹਾਂ। ਜਿਸ ਨਾਲ਼ ਸਾਡਾ ਘੱਟ ਖ਼ਾਦ ਪਾਉਣ ਦੇ ਨਾਲ ਹੋਰ ਖੇਤ ਨੂੰ ਫਜ਼ੂਲ ਖਰਚੀ ਵੀ ਬੱਚ ਜਾਂਦੀ।ਸਾਡੀ ਫ਼ਸਲ ਨੂੰ ਬਿਮਾਰੀ ਕੀਟ ਆਦਿ ਵੀ ਨਾ ਦੇ ਬਰਾਬਰ ਘੱਟ ਪੈਂਦੇ ਹਨ। ਜਿਹੜੇ ਮਾੜੇ ਮੋਟੇ ਹੋਣ ਉਹਨਾਂ ਨੂੰ ਰੋਟੀਨ ਦੀ ਦੇਖ ਰੇਖ ਹੇਠ ਸਪਰੇਅ ਨਹੀਂ ਕਰਦੇ। ਉਹਨਾਂ ਕਿਹਾ ਕਿ ਹਰੇਕ ਜੀਵ ਆਪਣਾਂ ਦਾਣਾਂ ਪਾਣੀ ਉਸ ਪ੍ਰਮਾਤਮਾ ਤੋਂ ਲੈ ਕੇ ਆਉਦਾ। ਜੇਕਰ ਏਥੇ ਮਾਰਾਂਗੇ ਤਾਂ ਕਿਸੇ ਹੋਰ ਪਾਸੇ ਫ਼ਸਲ ਖ਼ਰਾਬ ਹੋਣ ਤੇ ਪੈਸੇ ਨੁਕਸਾਨ ਚ ਨਿਕਲ ਜਾਣਗੇ। ਅਸੀਂ ਭਾਵੇਂ ਸੱਪ ਵੀ ਹੋਵੇ ਕੁਦਰਤੀ ਜੀਵਾਂ ਨੂੰ ਨਹੀਂ ਮਾਰਦੇ। ਮੈਂ ਮਾਲਕ ਦੇ ਭਾਣੇ ਵਿੱਚ ਖ਼ੁਸ਼ ਹਾਂ ਸਭ ਧਰਤਿ ਉਹਨਾਂ ਜੀਵਾਂ ਦੀ ਹੈ। ਜਿਵੇਂ ਅਸੀਂ ਏਥੇ ਰਹਿ ਰਹੇ ਹਾਂ, ਉਸੇ ਤਰ੍ਹਾਂ ਉਹ ਵੀ ਰਹਿ ਰਹੇ ਹਨ। ਉਹਨਾਂ ਵੀ ਖਾਣਾ ਹੈ।ਸਹਾਇਕ ਧੰਦੇ ਕਿਸਾਨ ਭੁਪਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਘਰ ਵਿਚ ਗੰਨੇ ਦਾ ਵੇਲਣੇ ਹੋਂਣ ਕਰਕੇ ਮੈਂ ਲੰਮਾ ਸਮਾਂ ਆਪ ਭੱਤ ਬਣਾਉਦਾ ਤੇ ਆਪ ਹੀ ਉਤਾਰਦਾ ਹਾਂ। ਗੁੜ ਬਣਾਉਣ ਵਾਲਾ ਵੇਲਣਾ ਮੈਂ ਸਹੀ ਸਮੇਂ ਸਿਰ ਹੀ ਸ਼ੁਰੂ ਕਰਦਾ ਹਾਂ ਤੇ ਵਿਸਾਖੀ ਤੇ ਗੰਨਾ ਮੁੱਕਣ ਤੇ ਬੰਦ ਕਰਦੇ ਹਾਂ। ਸਾਡਾ ਗੁੜ ਕਨੇਡਾ ਤੱਕ ਜਾਂਦਾ ਹੈ। ਇੱਕ ਏਕੜ ਗੰਨੇ ਹੇਠ 85 ਕਿਸਮ ਰੱਖੀ ਉਹਨਾਂ ਤਜ਼ਰਬੇ ਦੀ ਗੱਲ ਕਰਦਿਆਂ ਕਿਹਾ ਕਿ ਮੈਂ 10 ਗ੍ਰਾਮ ਸੋਡੇ ਨਾਲ ਇੱਕ ਪੱਤ ਕੱਢ ਲੈਦਾ ਹਾਂ। ਲੋਕ ਸਾਨੂੰ ਗੁੜ ਸ਼ੱਕਰ ਦੇ ਅਗੇਤੇ ਪੈਸੇ ਦੇ ਕੇ ਜਾਂਦੇ। ਉਹਨਾਂ ਕਿਹਾ ਕਿ ਅੱਜ ਗੰਨਾ ਮਿੱਲ ਵਿੱਚ ਭੇਜਣ ਦੀ ਬਜਾਏ ਪ੍ਰੌਸੈਸਿੰਗ ਕਰਨ ਵਿੱਚ ਕਿਸਾਨ ਨੂੰ ਫਾਇਦਾ ਹੈ ਕਿਉਂਕਿ ਜੇ ਮੰਨ ਲੳ ਮਿੱਲ ਵਿੱਚ ਲੱਖ ਬਣਦਾ ਹੈ ਤਾਂ ਗੁੜ ਸ਼ੱਕਰ ਬਣਾਂ ਕੇ ਵੇਚਣ ਚ ਕੇਵਲ ਮਹਿਨਤ ਕਰਨ ਨਾਲ ਅਸੀਂ ਦੋ ਤੋਂ ਤਿੰਨ ਲੱਖ ਲੱਖ ਤੱਕ ਵੀ ਪਹੁੰਚ ਸਕਦੇ ਹਾਂ। ਮੈਂ ਕੋਈ ਬੰਦਾ ਕੰਮ ਲਈ ਨਹੀਂ ਰੱਖਿਆ, ਸਾਰਾ ਕੰਮ ਆਪ ਆਪਣੇ ਹੱਥੀਂ ਕਰਦਾ ਹਾਂ। ਉਹਨਾਂ ਕਿਹਾ ਕਿ ਮੈਨੂੰ ਖੇਤੀ ਕਰਨ ਦਾ ਸ਼ੋਕ ਹੈ, ਬਹੁਤ ਸਾਰੇ ਬੰਦੇ ਅੱਜ ਮਜਬੂਰੀ ਨਾਲ ਖੇਤੀ ਕਰਦੇ ਹਨ। ਮੈਂ ਫ਼ਸਲੀ ਚੱਕਰ ਅਪਣਾਂ ਕੇ ਖੇਤੀ ਕਰਦਾ। ਜਿਸ ਨਾਲ ਨਦੀਨਾਂ ਤੇ ਕੀੜੇ, ਬਿਮਾਰੀਆਂ ਦੀ ਰੋਕਥਾਮ ਬਿਨਾਂ ਕਿਸੇ ਸਪਰੇਅ ਖ਼ਾਦ ਦੇ ਹੋ ਜਾਂਦੀ ਹੈ। ਮੈਂ ਖੇਤ ਚੋਂ ਆਪ ਆਪਣੇ ਹੱਥੀਂ ਨਦੀਨ ਤੇ ਕੱਖ ਕਾਣ ਆਪ ਕੱਢਦਾ ਹਾਂ। ਅਸੀਂ ਕਦੇ ਖੇਤਾਂ ਚ ਰਾਊਂਡ ਅੱਪ ਦਵਾਈ ਨਹੀਂ ਵਰਤੀ। ਮੈਂ ਛੇ ਏਕੜ ਰਕਬੇ ਵਿੱਚ ਖੇਤੀ ਕਰਦਾ, ਜਿਸ ਚ ਇੱਕ ਏਕੜ ਗੰਨਾ ਤੇ ਬਾਕੀ ਬਾਸਮਤੀ ਦੀ ਕਾਸ਼ਤ ਕਰਦਾ। ਮੇਰੀ ਸ਼ੱਕਰ ਘਰੋਂ ਹੀ 110 ਰੁਪਏ ਕਿਲੋ ਤੇ ਗੁੜ 90 ਰੁਪਏ ਵਿੱਕ ਜਾਂਦਾ ਹੈ। ਅਸੀਂ ਗੰਨੇ ਨੂੰ ਕੈਮੀਕਲ ਖਾਦਾਂ, ਸਪਰੇਆਂ ਆਦਿ ਨਾ ਪਾਉਣ ਕਰਕੇ ਵੀ ਮੈਨੂੰ ਜ਼ਿਆਦਾ ਅਗੇਤੀਆਂ ਡਿਮਾਡਾਂ ਗੁੜ ਸ਼ੱਕਰ ਖ਼ਰੀਦਣ ਲਈ ਆਉਂਦੀਆਂ ਹਨ, ਪਰ ਫੇਰ ਵੀ ਮੇਰੇ ਕੋਲ ਗੁੜ ਸ਼ੱਕਰ ਦੀ ਡਿਮਾਂਡ ਪੂਰੀ ਨਹੀਂ ਹੁੰਦੀਆਂ। ਉਹਨਾਂ ਦੱਸਿਆ ਕਿ ਜਿਹੜਾ ਬੰਦਾ ਇੱਕ ਵਾਰ ਸਾਡੇ ਗੁੜ ਦਾ ਸਵਾਦ ਦੇਖ ਗਿਆ, ਮੁੜਕੇ ਫਿਰ ਉਹੀਂ ਗੁੜ ਦੁਬਾਰਾ ਲੈਣ ਆਊਂ ਤੇ ਉਸੇ ਦੀ ਹੀ ਡਿਮਾਂਡ ਕਰੂ। ਗੰਨੇ ਦੀ ਫ਼ਸਲ ਨੂੰ ਮੈਂ ਰੋਜ਼ਾਨਾ ਕੀੜ ਬਿਮਾਰੀ ਦਾ ਹਮਲਾ ਚੈੱਕ ਕਰਦਾ ਰਹਿੰਦਾ ਹਾਂ। ਗਾਲਾ ਰੋਗ ਜਾਂ ਕੋਈ ਹੋਰ ਬਿਮਾਰੀ ਗ੍ਰਸਤ ਸ਼ੁਰੂਆਤ ਦੇਖ ਕੇ ਬੂਟਾ ਖੇਤ ਚੋਂ ਨਾਲ ਹੀ ਬਾਹਰ ਕੱਢ ਦਿੰਦਾ ਹਾਂ। ਫ਼ਸਲਾਂ ਦੇ ਨਾਲ ਅਸੀਂ ਮੱਝਾਂ ਗਾਵਾਂ ਵੀ ਰੱਖੀਆਂ, ਜਿਸ ਦੀ ਬਾਂਧ ਲੱਗੀ ਹੈ। ਇਸ ਦੇ ਨਾਲ ਕਾਲ਼ੇ ਮੁਰਗੇ ਤੇ ਦੇਸੀ ਖ਼ਰਗੋਸ਼, ਦੇਸੀ ਬੱਕਰੀਆਂ ਪਾਲਣ ਦਾ ਧੰਦਾ ਕੀਤਾ। ਜਿਸ ਨਾਲ ਮੈਨੂੰ ਡੇਢ਼ ਲੱਖ ਲਗਾਉਣ ਨਾਲ ਕੁੱਝ ਸਮੇਂ ਬਾਅਦ ਸਾਡੇ ਤਿੰਨ ਲੱਖ ਕਮਾਏ। ਹੋਰ ਘਰੇਲੂ ਖਰਚ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ ਅਗਾਂਹ ਮੇਰੀ ਪਲੈਨਿੰਗ ਹੈ ਕਿ ਗੋਬਰ ਗੈਸ ਪਲਾਂਟ ਵੀ ਲਗਾਈਏ ਕਿਉਂਕਿ ਘਰੇਲੂ ਗੈਸ ਦਾ ਖ਼ਰਚ ਵੀ ਵਧੇਰੇ ਹੈ।ਸੰਦੇਸ਼ ਕਿਸਾਨ ਭੁਪਿੰਦਰ ਸਿੰਘ ਸੰਧੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਪਿੰਡਾਂ ਵਿੱਚ ਵਧੇਰੇ ਬੂਟੇ ਪੰਚਾਇਤਾਂ ਨੂੰ ਦੇਵੇ ਤਾਂ ਜ਼ੋ ਆਲਮੀ ਤਪਸ਼ ਤੇ ਪ੍ਰਦੂਸ਼ਣ ਘਟਾਉਣ ਨਾਲ ਵਾਤਾਵਰਣ ਸਾਫ਼ ਰੱਖਿਆਂ ਜਾਵੇ। ਉਹਨਾਂ ਕਿਹਾ ਕਿ ਕਿਸਾਨ ਵੀਰ ਵੀ ਮਿੱਟੀ ਨੂੰ ਨਾ ਸਾੜਨ, ਆਪ ਫ਼ਸਲ ਤੇ ਖੇਤ ਦਾ ਤਜ਼ਰਬਾ ਕਰਕੇ ਦੇਖ਼ਣ ਕਿ ਜਿੱਥੇ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈਂ ਉਥੇ ਕਿੰਨੀ ਫ਼ਸਲ ਤੰਦਰੁਸਤ ਹੁੰਦੀ ਹੈ ਤੇ ਉਥੇ ਖ਼ਾਦ ਦਾ ਖ਼ਰਚ ਕਿੰਨਾ ਘੱਟਦਾ ਹੈ ਤੇ ਤੱਤਾਂ ਦੀ ਪੂਰਤੀ ਕੁਦਰਤੀ ਜੀਵ ਕਰਦੇ ਹਨ ਅਤੇ ਸੂੰਖਮ ਜੀਵ ਵੀ ਵਧੇਰੇ। ਭੁਪਿੰਦਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪਾਣੀ ਲਗਾਉਣ ਵਾਲੇ ਖ਼ੇਤਾਂ ਚ ਖਾਲ ਪਿੰਡਾਂ ਚ ਹੋਰ ਪਾਉਣ ਤੇ ਵਧੇਰੇ ਨਹਿਰੀ ਪਾਣੀ ਖ਼ੇਤਾਂ ਵਿੱਚ ਪਹੁੰਚਾਉਣ ਤਾਂ ਜ਼ੋ ਜ਼ਮੀਨੀ ਪਾਣੀ ਕੱਢਣ ਦੀ ਰਫ਼ਤਾਰ ਮੋਟਰਾਂ ਰਾਹੀਂ ਘਟਾਈ ਜਾ ਸਕੇ। ਲਿਖ਼ਤ:- ਕਮਲਇੰਦਰਜੀਤ ਬਾਜਵਾ#successstory #gurdaspur #farmer #agriculture #sugarcane #successmindset #kisan #📑ਸ਼ੇਅਰਚੈਟ ਜਾਣਕਾਰੀ 📑
ਸ਼ਹਿਦ ਜਾਂ ਮਧੂ, ਮਧੂ-ਮੱਖੀਆਂ ਦੁਆਰਾ ਪੈਦਾ ਕੀਤਾ ਜਾਣ ਵਾਲਾ ਇੱਕ ਸੁਨਹਿਰੀ ਅੰਮ੍ਰਿਤ ਹੈ, ਜਿਸਨੂੰ ਮਨੁੱਖਾਂ ਦੁਆਰਾ ਹਜ਼ਾਰਾਂ ਸਾਲਾਂ ਤੋਂ ਇਸ ਦੇ ਸਵਾਦ ਅਤੇ ਸਿਹਤ ਲਾਭਾਂ ਲਈ ਸਰਾਹਿਆ ਜਾਂਦਾ ਰਿਹਾ ਹੈ। ਪਰ ਇਸ ਸ਼ਹਿਦ ਵਿੱਚ ਸਰਦੀਆਂ ਦੀ ਰੁੱਤ ਵਿੱਚ ਇਕ ਅਨੋਖੀ ਕ੍ਰਿਆ ਦੇਖੀ ਜਾਂਦੀ ਹੈ, ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ਕ੍ਰਿਸਟੇਲਾਈਜ਼ੇਸ਼ਨ ਅਤੇ ਆਮ ਭਾਸ਼ਾ ਵਿੱਚ ਸ਼ਹਿਦ ਦਾ ਜੰਮਣਾ ਜਾਂ ਦਾਣੇਦਾਰ ਹੋਣਾ ਕਿਹਾ ਜਾਂਦਾ ਹੈ। ਪਰ ਆਮਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਸਾਡੇ ਦੇਸ਼ ਦੇ ਖਪਤਕਾਰਾਂ ਵੱਲੋਂ ਇਸ ਜੰਮੇ ਹੋਏ ਦਾਣੇਦਾਰ ਸ਼ਹਿਦ ਨੂੰ ਪਸੰਦ ਨਹੀਂ ਕੀਤਾ ਜਾਂਦਾ। ਬਲਕਿ, ਕਈਆਂ ਦੁਆਰਾ ਤਾਂ ਇਸ ਨੂੰ ਮਿਲਾਵਟੀ ਵੀ ਮੰਨਿਆ ਜਾਂਦਾ ਹੈ, ਜੋ ਕਿ ਸਰਾਸਰ ਗਲਤ ਧਾਰਨਾ ਹੈ। ਇਸ ਲਈ ਸ਼ਹਿਦ ਦੇ ਜੰਮਣ ਪਿਛੇ ਦੇ ਵਿਗਿਆਨਕ ਕਾਰਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਤਾਂ ਜੋ ਆਮ ਲੋਕਾਂ ਵਿੱਚ ਇਸ ਕੁਦਰਤੀ ਸੌਗਾਤ ਪ੍ਰਤੀ ਜਾਗਰੂਕਤਾ ਵੱਧ ਸਕੇ। ਸ਼ਹਿਦ ਦਾ ਸਰਦੀਆਂ ਵਿੱਚ ਇਕਸਾਰ ਜੰਮਣਾ ਇਸ ਦਾ ਇਕ ਕੁਦਰਤੀ ਗੁਣ ਹੈ ਅਤੇ ਇਸਦੀ ਸ਼ੁਧਤਾ ਦੀ ਨਿਸ਼ਾਨੀ ਹੈ, ਕਿਉਂਕਿ ਜੇਕਰ ਸ਼ਹਿਦ ਇਕਸਾਰ ਜੰਮਦਾ ਹੈ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਕੀਤੀ ਗਈ, ਅਜਿਹੇ ਜੰਮੇ ਹੋਏ ਦਾਣੇਦਾਰ ਸ਼ਹਿਦ ਨੂੰ “ਕ੍ਰੀਮ ਹਨੀ” ਵੀ ਕਿਹਾ ਜਾਂਦਾ ਹੈ। ਪਰ ਇਹ ਵੀ ਦੇਖਣ ਵਿੱਚ ਆਉਂਦਾ ਕਿ ਸਾਰੇ ਕਿਸਮਾਂ ਦੇ ਫੁੱਲਾਂ ਦੇ ਸ਼ਹਿਦ ਨਹੀਂ ਜੰਮਦੇ, ਕਿਉਂਕਿ ਸ਼ਹਿਦ ਦੇ ਜੰਮਣ ਪਿੱਛੇ ਹੇਠ ਲਿਖੇ ਕਾਰਨ ਭੂਮੀਕਾ ਨਿਭਾਉਂਦੇ ਹਨ:1. ਸ਼ਹਿਦ ਵਿੱਚ ਗੁਲੂਕੋਜ਼ ਦੀ ਵੱਧ ਮਾਤਰਾ: ਸ਼ਹਿਦ ਵਿੱਚ ਮੁੱਖ ਤੌਰ 'ਤੇ ਗੁਲੂਕੋਜ਼ ਅਤੇ ਫਰਕਟੋਜ਼ ਨਾਮ ਦੀਆਂ ਖੰਡਾਂ ਦਾ ਮਿਸ਼ਰਣ ਹੁੰਦਾ ਹੈ। ਜਿਹੜੇ ਸ਼ਹਿਦ ਵਿੱਚ ਗੁਲੂਕੋਜ਼ ਅਤੇ ਪਾਣੀ ਦਾ ਅਨੁਪਾਤ ਵੱਧ ਹੁੰਦਾ ਹੈ (ਯਾਨੀ 2.1 ਤੋਂ ਵੱਧ), ਉਹ ਵੱਧ ਜੰਮਦਾ ਹੈ। ਸਰਲ ਭਾਸ਼ਾ ਵਿੱਚ ਕਹੀਏ ਤਾਂ ਜਿਹੜੇ ਸ਼ਹਿਦ ਵਿੱਚ ਗੁਲੂਕੋਜ਼ ਵੱਧ ਮਾਤਰਾ ਵਿੱਚ ਹੋਵੇਗਾ ਉਹ ਵੱਧ ਜੰਮੇਗਾ, ਜਦਕਿ ਜਿਹੜੇ ਸ਼ਹਿਦ ਵਿੱਚ ਇਹ ਗੁਲੂਕੋਜ਼ ਅਤੇ ਪਾਣੀ ਦਾ ਅਨੁਪਾਤ 1.8 ਤੋਂ ਘੱਟ ਹੁੰਦਾ ਹੈ, ਉਸਦੇ ਤਰਲ ਰਹਿਣ ਦੀ ਸੰਭਾਵਣਾ ਜ਼ਿਆਦਾ ਹੁੰਦੀ ਹੈ। ਸ਼ਹਿਦ ਵਿੱਚਲੇ ਪਾਣੀ ਦੀ ਮਾਤਰਾ ਜੇ ਘੱਟ ਹੋਵੇ ਤਾਂ ਵੀ ਉਹਦੇ ਜੰਮਣ ਦੀ ਸੰਭਾਵਣਾ ਵੱਧ ਜਾਂਦੀ ਹੈ, ਕਿਉਂਕਿ ਉਸ ਸ਼ਹਿਦ ਵਿੱਚ ਮੌਜੂਦ ਖੰਡ ਨੂੰ ਤਰਲ ਰੂਪ ਵਿੱਚ ਰੱਖਣ ਲਈ ਪਾਣੀ ਘੱਟ ਉਪਲਬੱਧ ਹੁੰਦਾ ਹੈ। ਜਦੋਂ ਕੋਈ ਸ਼ਹਿਦ ਪੁਰਾਣਾ ਹੁੰਦਾ ਜਾਂਦਾ ਹੈ, ਤਾਂ ਉਸ ਵਿੱਚ ਪਾਣੀ ਦੀ ਮਾਤਰਾ ਘੱਟ ਸਕਦੀ ਹੈ, ਜਿਸ ਕਰਕੇ ਉਹ ਜ਼ਿਆਦਾ ਜੰਮਦਾ ਹੈ।2. ਸ਼ਹਿਦ ਵਿੱਚ ਪਰਾਗ ਅਤੇ ਹੋਰ ਕਣਾਂ ਦੀ ਮੋਜੂਦਗੀ: ਸ਼ਹਿਦ ਵਿੱਚ ਮੌਜੂਦ ਪਰਾਗ, ਪ੍ਰੋਪੋਲਿਸ ਅਤੇ ਮੋਮ ਵਰਗੇ ਕਣ ਸ਼ਹਿਦ ਦੇ ਦਾਣੇਦਾਰ ਹੋਣ ਵੇਲੇ ਇਕ ਨਿਊਕਲਿਸ (ਕੇਂਦਰ ਬਿੰਦੂ) ਦਾ ਕੰਮ ਕਰਦੇ ਹਨ ਅਤੇ ਉਸ ਸ਼ਹਿਦ ਵਿੱਚ ਮੌਜੂਦ ਖੰਡ ਦੇ ਅਣੂ ਇਹਨਾਂ ਕਣਾਂ ਦੇ ਨਾਲ ਜੁੜ ਕੇ ਦਾਣੇਦਾਰ ਹੋਣ ਦੀ ਪ੍ਰਕਿਿਰਆ ਨੂੰ ਸ਼ੁਰੂ ਕਰਦੇ ਹਨ। ਪਰ ਨਾਲ ਹੀ ਇਹ ਪਰਾਗ ਦੇ ਕਣ ਸ਼ਹਿਦ ਨੂੰ ਉਸਦੇ ਕਈ ਔਸ਼ਧੀ ਦੇ ਗੁਣ ਵੀ ਪ੍ਰਦਾਨ ਕਰਦੇ ਹਨ। ਇਸ ਲਈ ਜਿਸ ਸ਼ਹਿਦ ਵਿੱਚ ਇਹ ਪਰਾਗ ਆਦਿ ਦੇ ਕਣ ਜ਼ਿਆਦਾ ਹੋਣਗੇ ਉਸ ਸ਼ਹਿਦ ਦੇ ਜੰਮਣ ਦੀ ਸੰਭਾਵਣਾ ਤਾਂ ਜ਼ਿਆਦਾ ਹੋਵੇਗੀ ਹੀ, ਬਲਕਿ ਉਹ ਸ਼ਹਿਦ ਸਿਹਤ ਲਈ ਫਾਇਦੇਮੰਦ ਵੀ ਜ਼ਿਆਦਾ ਹੋਵੇਗਾ।3. ਤਾਪਮਾਨ: ਸ਼ਹਿਦ ਨੂੰ ਸਟੋਰ ਕਰਨ ਦੇ ਤਾਪਮਾਨ ਵਿੱਚ ਬਦਲਾਅ ਨਾਲ ਸ਼ਹਿਦ ਦੇ ਜੰਮਣ ਦੀ ਪ੍ਰਕਿਿਰਆ ਵੱਧ ਜਾਂ ਘੱਟ ਸਕਦੀ ਹੈ। ਘੱਟ ਤਾਪਮਾਨ (14 ਡਿਗਰੀ ਸੈਂਟੀਗ੍ਰੇਡ ਤੋਂ ਘੱਟ) ਨਾਲ ਸ਼ਹਿਦ ਦੇ ਜੰਮਣ ਦੀ ਸੰਭਾਵਣਾ ਵੱਧ ਜਾਂਦੀ ਹੈ, ਜਦਕਿ ਵੱਧ ਤਾਪਮਾਨ 'ਤੇ ਸ਼ਹਿਦ ਤਰਲ ਰੂਪ ਵਿੱਚ ਹੀ ਰਹਿੰਦਾ ਹੈ। ਇਸ ਲਈ ਜੇਕਰ ਸ਼ਹਿਦ ਨੂੰ ਫਰਿਜ ਵਰਗੇ ਠੰਡੇ ਵਾਤਾਵਰਣ ਵਿੱਚ ਸਟੋਰ ਕੀਤਾ ਜਾਂਦਾ ਹੈ ਤਾਂ ਉਹਦਾ ਜੰਮਣਾ ਤੇਜ਼ ਹੋ ਜਾਂਦਾ ਹੈ, ਅਤੇ ਜੇਕਰ ਗਰਮ ਵਾਤਾਵਰਣ ਵਿੱਚ ਸਟੋਰ ਕੀਤਾ ਜਾਵੇ ਤਾਂ ਇਹ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।4. ਫੁੱਲ-ਫਲਾਕੇ ਦੀ ਕਿਸਮ: ਸ਼ਹਿਦ ਤਿਆਰ ਕਰਨ ਲਈ ਜਿਹੜੇ ਫੁੱਲਾਂ ਦਾ ਨੈਕਟਰ ਮਧੂ ਮੱਖੀਆਂ ਇਕੱਠਾ ਕਰਕੇ ਲਿਆਉਂਦੀਆਂ ਹਨ, ਉਹਨਾਂ ਦੀ ਪ੍ਰਜਾਤੀ/ ਕਿਸਮ ਵੀ ਸ਼ਹਿਦ ਦੇ ਠੋਸ ਹੋਣ ਦੀ ਸੰਭਾਵਣਾ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਕਈਂ ਫੁੱਲਾਂ ਜਿਵੇਂ ਕਿ ਸਰ੍ਹੋਂ ਜਾਤੀ ਦੇ ਫੁੱਲਾਂ ਦੇ ਰਸ ਵਿੱਚ ਕੁਦਰਤੀ ਤੌਰ 'ਤੇ ਹੀ ਗੁਲੂਕੋਜ਼ ਵੱਧ ਮਾਤਰਾ ਵਿੱਚ ਹੁੰਦਾ ਹੈ, ਜਿਸ ਕਰਕੇ ਉਹਨਾਂ ਦਾ ਸ਼ਹਿਦ ਜ਼ਿਆਦਾ ਜੰਮਦਾ ਹੈ। ਇਹਨਾਂ ਤੱਥਾਂ ਤੋਂ ਇਹ ਪਤਾ ਲਗਦਾ ਹੈ ਕਿ ਸ਼ਹਿਦ ਦਾ ਜੰਮਣਾ ਉਸਦਾ ਇੱਕ ਕੁਦਰਤੀ ਗੁਣ ਹੈ। ਇਹ ਸ਼ਹਿਦ ਦੇ ਖਰਾਬ ਹੋਣ ਜਾਂ ਮਿਲਾਵਟੀ ਹੋਣ ਦੀ ਨਹੀਂ ਸਗੋਂ ਉਸਦੇ ਸ਼ੁੱਧ ਹੋਣ ਦੀ ਨਿਸ਼ਾਨੀ ਹੈ। ਇਸ ਨਾਲ ਸ਼ਹਿਦ ਦੀ ਪੌਸ਼ਟਿਕਤਾ 'ਤੇ ਕੋਈ ਮਾੜਾ ਅਸਰ ਨਹੀਂ ਪੈਂਦਾ, ਸਗੋਂ ਇਸ ਵਿੱਚ ਪਰਾਗ ਦੇ ਕਣ ਹੋਣ ਕਰਕੇ ਇਹ ਸਿਹਤ ਲਈ ਵਧੇਰੇ ਲਾਭਦਾਇਕ ਹੁੰਦਾ ਹੈ। ਕਈਂ ਪਛਮੀ ਦੇਸ਼ਾਂ ਦੇ ਲੋਕ ਤਾਂ ਜੰਮੇ ਹੋਏ ਦਾਣੇਦਾਰ ਸ਼ਹਿਦ ਨੂੰ ਖਾਣਾ ਹੀ ਪਸੰਦ ਕਰਦੇ ਹਨ, ਕਿਉਂਕਿ ਇਸ ਨੂੰ ਤਰਲ ਸ਼ਹਿਦ ਦੇ ਮੁਕਾਬਲੇ ਸੌਖੇ ਤਰੀਕੇ ਨਾਲ ਟੋਸਟ ਵਗੈਰਾ 'ਤੇ ਲਗਾਇਆ ਜਾ ਸਕਦਾ ਹੈ ਅਤੇ ਇਸਦੇ ਮਿਲਾਵਟੀ ਹੋਣ ਦੀ ਅਸ਼ੰਕਾ ਵੀ ਬਹੁਤ ਘੱਟ ਹੋ ਜਾਂਦੀ ਹੈ। ਸਾਨੂੰ ਵੀ ਸ਼ਹਿਦ ਦੇ ਇਹਨਾਂ ਵਿਲੱਖਣ ਗੁਣਾਂ ਬਾਰੇ ਜਾਗਰੂਕ ਹੋਕੇ ਇਸ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ, ਉਸਦੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪ੍ਰੋਗਰੈਸਿਵ ਬੀ-ਕੀਪਰਜ਼ ਐਸੋਸੀਏਸ਼ਨ, ਪੰਜਾਬ ਵੀ ਆਪਣੇ ਵੱਲੋਂ ਵੱਖ-ਵੱਖ ਕਿਸਾਨ ਮੇਲਿਆਂ, ਕਿਸਾਨ ਗੋਸ਼ਟੀਆਂ ਆਦਿ ਦੇ ਦੌਰਾਨ ਲੈਕਚਰਾਂ ਰਾਹੀਂ, ਛਪੇ ਹੋਏ ਸਾਹਿਤ ਰਾਹੀਂ ਅਤੇ ਲੋਕਾਂ ਨੂੰ “ਕ੍ਰੀਮ ਹਨੀ” ਦੀ ਮੁਫਤ ਟੇਸਟਿੰਗ ਕਰਵਾ ਕੇ ਤਮਾਮ ਯਤਨ ਕਰ ਰਹੇ ਹਨ, ਤਾਂ ਜੋ ਲੋਕਾਂ ਵਿੱਚ ਜੰਮੇ ਹੋਏ ਸ਼ਹਿਦ ਬਾਰੇ ਜਾਗਰੁਕਤਾ ਫੈਲ ਸਕੇ। ਖਪਤਕਾਰ ਵੀ ਇਹਨਾਂ ਉਪਰਾਲਿਆਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ ਅਤੇ ਇਹਨਾਂ ਯਤਨਾਂ ਸਦਕਾ “ਕ੍ਰੀਮ ਹਨੀ” ਦੀ ਵਿਕਰੀ ਵਿੱਚ ਵਾਧਾ ਵੀ ਹੋ ਰਿਹਾ ਹੈ। ਪਰ ਫੇਰ ਵੀ ਜੇਕਰ ਕਿਸੇ ਖਪਤਕਾਰ ਨੂੰ ਤਰਲ ਸ਼ਹਿਦ ਹੀ ਪਸੰਦ ਹੋਵੇ ਤਾਂ ਜੰਮੇ ਹੋਏ ਸ਼ਹਿਦ ਨੂੰ ਗਰਮ ਪਾਣੀ ਵਿੱਚ ਜਾਂ ਧੁੱਪ ਵਿੱਚ ਰੱਖ ਕੇ ਦੁਬਾਰਾ ਤਰਲ ਵੀ ਬਣਾਇਆ ਜਾ ਸਕਦਾ ਹੈ। ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦਾ ਸ਼ਹਿਦ ਵਿਲੱਖਣ ਰੰਗ, ਖੁਸ਼ਬੂ ਅਤੇ ਸਵਾਦ ਦੇ ਗੁਣ ਰਖਦਾ ਹੈ, ਉਸੇ ਤਰ੍ਹਾਂ ਸ਼ਹਿਦ ਦਾ ਦਾਣੇਦਾਰ ਹੋਣਾ ਵੀ ਇਸ ਨਾਯਾਬ ਭੋਜਨ ਪਦਾਰਥ ਦੀ ਵਿਭਿੰਨਤਾ ਵਿੱਚ ਇਕ ਹੋਰ ਪਹਿਲੂ ਨੂੰ ਜੋੜਦਾ ਹੈ। ਭਾਵੇਂ ਅਸੀਂ ਤਰਲ ਸ਼ਹਿਦ ਪਸੰਦ ਕਰਦੇ ਹੋਈਏ ਜਾਂ ਦਾਣੇਦਾਰ, ਦੋਨੋਂ ਤਰ੍ਹਾਂ ਦੇ ਸ਼ਹਿਦ ਸਾਨੂੰ ਇੱਕੋ ਜਿਹੀ ਪੌਸ਼ਟਿਕਤਾ ਪ੍ਰਦਾਨ ਕਰਦੇ ਹਨ। ਇਸ ਲਈ ਅਗਲੀ ਵਾਰ ਜੇਕਰ ਤੁਹਾਨੂੰ ਠੋਸ ਦਾਣੇਦਾਰ ਸ਼ਹਿਦ ਮਿਲਦਾ ਹੈ, ਤਾਂ ਤੁਸੀਂ ਭਰੋਸੇ ਨਾਲ ਇਸਦੀ ਵਿਲੱਖਣਤਾ ਦਾ ਸੁਆਦ ਮਾਣ ਸਕਦੇ ਹੋ।#honey #beekeepers #frozenhoney #agriculture #organic #kisan #climatechange #📑ਸ਼ੇਅਰਚੈਟ ਜਾਣਕਾਰੀ 📑
ਕਿਤੇ ਤੇਜ਼ ਧੁੱਪ ਤੇ ਕਿਤੇ ਮੀਂਹ ਦੇ ਆਸਾਰ, ਜਾਣੋ ਦਿੱਲੀ-ਯੂਪੀ ਤੋਂ ਪੰਜਾਬ-ਹਰਿਆਣਾ ਤੱਕ ਦੇ Weather Updates #📑ਸ਼ੇਅਰਚੈਟ ਜਾਣਕਾਰੀ 📑
ਟੀਮ NIDHI-TBI (ਡੀਐਸਟੀ, ਭਾਰਤ ਸਰਕਾਰ) ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਆਪਣੇ ਉੱਦਮੀ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਸ਼ਕਤੀਸ਼ਾਲੀ ਪਲੇਟਫਾਰਮ ਪ੍ਰਦਾਨ ਕੀਤਾ ਹੈ। ਇੱਕ ਮਜ਼ਬੂਤ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਨਵੀਨਤਾ ਨੂੰ ਮਜ਼ਬੂਤ ਕਰਨ ਦੇ ਆਪਣੇ ਮਿਸ਼ਨ ਨਾਲ, ਟੀਮ NIDHI-TBI ਨੇ ਪੀਏਯੂ ਦੇ ਵਿਦਿਆਰਥੀਆਂ ਨੂੰ 10 ਫਰਵਰੀ ਨੂੰ ਜੀਜੀਐਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (GGNIMT) ਅਤੇ ਐਂਟਰਪ੍ਰਨਿਓਰਸ਼ਿਪ ਡਿਵੈਲਪਮੈਂਟ ਇੰਸਟੀਚਿਊਟ ਆਫ਼ ਇੰਡੀਆ (EDII) ਦੁਆਰਾ ਸਾਂਝੇ ਤੌਰ 'ਤੇ ਆਯੋਜਿਤ TECH-BIP–EMPRESARIO ਟੈਕਨਾਲੋਜੀ ਬਿਜ਼ਨਸ ਆਈਡੀਆ ਪਿੱਚ ਮੁਕਾਬਲੇ ਵਿੱਚ ਹਿੱਸਾ ਲੈਣ ਵਿੱਚ ਮਦਦ ਕੀਤੀ। ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਿਸ਼ਵਾਸ ਨਾਲ ਇੱਕ ਮਸ਼ਹੂਰ ਪੈਨਲ ਦੇ ਸਾਹਮਣੇ ਆਪਣੇ ਨਵੀਨਤਾਕਾਰੀ ਵਪਾਰਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਯੂਨੀਵਰਸਿਟੀ ਦੇ ਵਾਤਾਵਰਣ ਪ੍ਰਣਾਲੀ ਵਿੱਚ ਵਧ ਰਹੀ ਉੱਦਮੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਰਚਨਾਤਮਕਤਾ, ਸਮੱਸਿਆ-ਹੱਲ ਕਰਨ ਦੀਆਂ ਯੋਗਤਾਵਾਂ ਅਤੇ ਮਾਰਕੀਟ-ਅਧਾਰਿਤ ਤਰੀਕਿਆਂ ਦੀ ਮਜ਼ਬੂਤ ਸਮਝ ਦਾ ਪ੍ਰਦਰਸ਼ਨ ਕੀਤਾ।#punjabagriculturaluniversity #entrepreneur #mindset #TechBusiness #students #📑ਸ਼ੇਅਰਚੈਟ ਜਾਣਕਾਰੀ 📑
ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਕ੍ਰਿਸ਼ੀ ਵਿਗਿਆਨ ਕੇਂਦਰ (ਪੀਏਯੂ-ਕੇਵੀਕੇ), ਕਪੂਰਥਲਾ ਨੇ 11 ਫਰਵਰੀ 2026 ਨੂੰ ਆਪਣੇ ਕੈਂਪਸ ਵਿਖੇ ਜ਼ਿਲ੍ਹੇ ਦੇ ਅਗਾਂਹਵਧੂ ਗੁੜ ਉਤਪਾਦਕ ਕਿਸਾਨਾਂ ਲਈ ਗੁੜ ਅਤੇ ਸਿਰਕਾ ਬਣਾਉਣ ਬਾਰੇ ਇੱਕ ਵਰਕਸ਼ਾਪ-ਕਮ-ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ।#punjabagriculturaluniversity #krishivigyankendra #farmers #jaggery #vinegar #📑ਸ਼ੇਅਰਚੈਟ ਜਾਣਕਾਰੀ 📑
ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਅਤੇ ਆਈ ਸੀ ਏ ਆਰ-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ 12.2.2026 ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ‘ਵਿਸ਼ਵ ਦਾਲਾਂ ਦਿਵਸ’ ਮਨਾਇਆ ਗਿਆ। ਕੁੱਲ 45 ਕਿਸਾਨਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਿਸ ਵਿੱਚ ਦਾਲਾਂ ਦੀ ਉਤਪਾਦਕਤਾ ਵਧਾਉਣ ਲਈ ਜਾਣਕਾਰੀ ਸਾਂਝੀ ਕੀਤੀ ਗਈ। ਇਸ ਪ੍ਰੋਗਰਾਮ ਦੌਰਾਨ, ਕੇਵੀਕੇ ਨਵਾਂਸ਼ਹਿਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਪ੍ਰਦੀਪ ਕੁਮਾਰ ਨੇ “ਦਾਲਾਂ ਦੀ ਕਾਸ਼ਤ ਅਤੇ ਉਤਪਾਦਨ ਬਾਰੇ ਗਿਆਨਵਰਧਕ ਭਾਸ਼ਣ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਮਿੱਟੀ ਦੀ ਸਿਹਤ ਵਿੱਚ ਸੁਧਾਰ, ਲਾਗਤ ਘਟਾਉਣ ਅਤੇ ਟਿਕਾਊ ਉਪਜ ਪ੍ਰਾਪਤ ਕਰਨ ਲਈ ਦਾਲਾਂ ਅਤੇ ਅਨਾਜ ਦੀਆਂ ਫਸਲਾਂ ਦੇ ਸੁਮੇਲ ‘ਤੇ ਚਾਨਣਾ ਪਾਇਆ। ਡਬਲਯੂ ਐੱਚ ਓ ਦੀ ਸਿਫ਼ਾਰਸ਼ ਅਨੁਸਾਰ, ਉਨ੍ਹਾਂ ਨੇ ਪ੍ਰੋਟੀਨ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਨੂੰ ਯਕੀਨੀ ਬਣਾਉਣ ਲਈ ਪ੍ਰਤੀ ਵਿਅਕਤੀ 40-80 ਗ੍ਰਾਮ ਦਾਲਾਂ ਦਾ ਸੇਵਨ ਕਰਨ ਦਾ ਸੁਝਾਅ ਵੀ ਦਿੱਤਾ।#punjabagriculturaluniversity #krishivigyankendra #farmers #SBSnagar #pulses #📑ਸ਼ੇਅਰਚੈਟ ਜਾਣਕਾਰੀ 📑
ਕੈਂਪਾਂ ਦੀ ਲਗਾਤਾਰ ਲੜੀ ਨੂੰ ਅੱਗੇ ਤੋਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਪਿੰਡ ਫੁੰਮਣਵਾਲ ਵਿਖੇ ਘਰੇਲੂ ਬਗੀਚੀ ਵਿੱਚ ਸਬਜੀਆਂ ਦੀ ਕਾਸ਼ਤ ਅਤੇ ਕਣਕ ਨੂੰ ਗਰਮੀ ਦੇ ਮਾੜੇ ਪ੍ਰਭਾਵ ਤੋਂ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ। ਡਾ. ਅਸ਼ੋਕ ਕੁਮਾਰ, ਸੀਨੀਅਰ ਪਸਾਰ ਵਿਗਿਆਨੀ ਅਤੇ ਇੰਚਾਰਜ ਨੇ ਕਿਸਾਨਾਂ ਨੂੰ ਆਪਣੇ ਘਰ ਖਾਣ ਵਾਲੀ ਸਬਜ਼ੀ ਆਪਣੀ ਹੀ ਘਰੇਲੂ ਬਗੀਚੀ ਵਿੱਚ ਉਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਬਗੈਰ ਖਾਦ ਅਤੇ ਕੀਟਨਾਸ਼ਕਾਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤਿਆਰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਨੂੰ ਵਰਤ ਕੇ ਘਰ ਖਾਣ ਲਈ ਸਬਜ਼ੀ ਉਗਾ ਸਕਦੇ ਹਨ। ਇਸ ਕਿੱਟ ਵਿੱਚ 12 ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਜਿਵੇਂ ਕਿ ਖੀਰਾ, ਘੀਆ ਤੋਰੀ, ਲੋਬੀਆ, ਘੀਆ ਕੱਦੂ, ਕਰੇਲਾ, ਤਰਵੰਗਾ, ਟੀਂਡਾ, ਭਿੰਡੀ, ਹਲਵਾ ਕੱਦੂ, ਚੱਪਣ ਕੱਦੂ ਆਦਿ ਹੁੰਦੇ ਹਨ। ਇਹ ਕਿੱਟ ਕੇਵਲ 100 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਦਫ਼ਤਰ ਤੋਂ ਖਰੀਦੀ ਜਾ ਸਕਦੀ ਹੈ।ਡਾ. ਗਰਗ ਨੇ ਆਉਣ ਵਾਲੇ ਸਮੇਂ ਵਿੱਚ ਵਧ ਰਹੀ ਗਰਮੀ ਤੋਂ ਬਚਾਅ ਲਈ ਕਣਕ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦੇ 2% ਦੇ ਛਿੜਕਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਮਾਰਚ ਮਹੀਨੇ ਵਿੱਚ ਯੂਨੀਵਰਸਿਟੀ ਦੁਆਰਾ ਲਗਾਏ ਜਾ ਰਹੇ ਮੇਲਿਆਂ ਸਬੰਧੀ ਵੀ ਸੂਚਨਾ ਦਿੱਤੀ। ਮਿੱਟੀ ਅਤੇ ਪਾਣੀ ਪਰਖ ਦੇ ਨਮੂਨੇ ਲੈਣ ਦੇ ਢੰਗ, ਹਰੀ ਖਾਦ, ਮੂੰਗੀ ਦੀ ਕਾਸ਼ਤ, ਪਸ਼ੂਆਂ ਲਈ ਧਾਤਾਂ ਦੇ ਚੂਰੇ, ਪ੍ਰੀਮਿਕਸ ਆਦਿ ਬਾਰੇ ਵੀ ਚਰਚਾ ਹੋਈ। ਅੰਤ ਵਿੱਚ ਕਿਸਾਨਾਂ ਵਲੋਂ ਪੁੱਛੇ ਗਏ ਸਵਾਲ ਜਿਵੇਂ ਸਲਫਰ ਅਤੇ ਬੋਰੋਨ ਤੱਤ ਦੀ ਮਹੱਤਤਾ, ਗੁੱਲੀ ਡੰਡੇ ਦੀ ਰੋਕਥਾਮ ਅਤੇ ਝੋਨੇ ਦੇ ਬੀਜਾਂ ਦੀ ਜਾਣਕਾਰੀ ਵੀ ਦਿੱਤੀ ਗਈ। ਸਬਜ਼ੀਆਂ ਦੀਆਂ ਕਿੱਟਾਂ ਅਤੇ ਧਾਤਾਂ ਦਾ ਚੂਰਾ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ।#punjabagriculturaluniversity #farmers #kitchengarden #wheat #vegetables #kisan #📑ਸ਼ੇਅਰਚੈਟ ਜਾਣਕਾਰੀ 📑
ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਦੇ ਵਿਹੜੇ ਵਿਚ ਕਾਲਜ ਦੀ ਸਲਾਨਾ ਅਲੂਮਨੀ ਮੀਟ ਦਾ ਆਰੰਭ ਗੀਤ-ਸੰਗੀਤ ਅਤੇ ਨਾਚਾਂ ਦੀਆਂ ਮਧੁਰ ਧੁਨਾਂ ਨਾਲ ਹੋਇਆ। ਇਸ ਮੀਟ ਵਿਚ ਦੇਸ਼-ਵਿਦੇਸ਼ ਤੋਂ ਅਨੇਕ ਪੁਰਾਣੇ ਵਿਦਿਆਰਥੀ ਅਤੇ ਖੇਤੀਬਾੜੀ ਵਿਗਿਆਨ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਧੁਰੰਧਰ ਵਿਗਿਆਨੀ ਸ਼ਾਮਿਲ ਹੋਏ। ਅਲੂਮਨੀ ਮੀਟ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਵਾਸਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਅਤੇ ਅਲੂਮਨੀ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਸਤਿਬੀਰ ਸਿੰਘ ਗੋਸਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਸਾਬਕਾ ਚਾਂਸਲਰ ਅਤੇ ਖੇਤੀਬਾੜੀ ਕਾਲਜ ਦੇ ਸਭ ਤੋਂ ਉਮਰਦਰਾਜ਼ ਪੁਰਾਣੇ ਵਿਦਿਆਰਥੀ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਸਾਬਕਾ ਵਾਈਸ ਚਾਂਸਲਰ ਡਾ. ਕ੍ਰਿਪਾਲ ਸਿੰਘ ਔਲਖ, ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਡੀ ਐੱਸ ਚੀਮਾ, ਏ ਐੱਸ ਆਰ ਬੀ ਦੇ ਸਾਬਕਾ ਚੇਅਰਮੈਨ ਡਾ. ਗੁਰਬਚਨ ਸਿੰਘ, ਬਾਂਦਾ ਖੇਤੀ ਅਤੇ ਤਕਨਾਲੋਜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਿਲਖਾ ਸਿੰਘ ਔਲਖ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲੀ, ਸਾਬਕਾ ਨਿਰਦੇਸ਼ਕ ਖੇਤੀਬਾੜੀ ਡਾ. ਐੱਸ ਐੱਸ ਬੈਂਸ ਸ਼ਾਮਿਲ ਰਹੇ।#punjabagriculturaluniversity #students #punjab #AlumniMeet #ViceChancellor #📑ਸ਼ੇਅਰਚੈਟ ਜਾਣਕਾਰੀ 📑













![📑ਸ਼ੇਅਰਚੈਟ ਜਾਣਕਾਰੀ 📑 - నక్కాకి ఇలనా COLLEGE OF AGRICOLTURB Welcome LUMNI MEET mfem H ६१ फैलुभठी भीट February 11,2026 INI ASSOCIATION E OF AGRICULTURE ப झैलुभठी फैमेमीटेप्नठ 'ULTURAL UNIVERSITY; LUDHIANA] ஈஎசிசச்ச e సగగాగా Rrva Maraaoaer uನeana; puma ilal Julttulitu II2 ALUHIIIIFEI 2026 60$ నక్కాకి ఇలనా COLLEGE OF AGRICOLTURB Welcome LUMNI MEET mfem H ६१ फैलुभठी भीट February 11,2026 INI ASSOCIATION E OF AGRICULTURE ப झैलुभठी फैमेमीटेप्नठ 'ULTURAL UNIVERSITY; LUDHIANA] ஈஎசிசச்ச e సగగాగా Rrva Maraaoaer uನeana; puma ilal Julttulitu II2 ALUHIIIIFEI 2026 60$ - ShareChat 📑ਸ਼ੇਅਰਚੈਟ ਜਾਣਕਾਰੀ 📑 - నక్కాకి ఇలనా COLLEGE OF AGRICOLTURB Welcome LUMNI MEET mfem H ६१ फैलुभठी भीट February 11,2026 INI ASSOCIATION E OF AGRICULTURE ப झैलुभठी फैमेमीटेप्नठ 'ULTURAL UNIVERSITY; LUDHIANA] ஈஎசிசச்ச e సగగాగా Rrva Maraaoaer uನeana; puma ilal Julttulitu II2 ALUHIIIIFEI 2026 60$ నక్కాకి ఇలనా COLLEGE OF AGRICOLTURB Welcome LUMNI MEET mfem H ६१ फैलुभठी भीट February 11,2026 INI ASSOCIATION E OF AGRICULTURE ப झैलुभठी फैमेमीटेप्नठ 'ULTURAL UNIVERSITY; LUDHIANA] ஈஎசிசச்ச e సగగాగా Rrva Maraaoaer uನeana; puma ilal Julttulitu II2 ALUHIIIIFEI 2026 60$ - ShareChat](https://cdn4.sharechat.com/bd5223f_s1w/compressed_gm_40_img_567799_21dd67fb_1770879552982_sc.jpg?tenant=sc&referrer=user-profile-service%2FrequestType50&f=982_sc.jpg)