9 ਪੋਹ ਦਾ ਇਤਿਹਾਸ 🪯🙏🏻 ਸਰਸਾ ਨਦੀ ਤੋਂ ਵਿਛੁੜਨ ਮਗਰੋਂ, ਕੜਾਕੇ ਦੀ ਠੰਢ ਵਿੱਚ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਮੇਤ ਗੰਗੂ ਬ੍ਰਾਹਮਣ ਦੇ ਘਰ ਪਹੁੰਚੇ। ਲਾਲਚ ਅਤੇ ਡਰ ਦੇ ਵੱਸ ਹੋ ਕੇ, ਗੰਗੂ ਨੇ ਧੋਖਾ ਦਿੱਤਾ ਅਤੇ ਮੁਗਲ ਹਾਕਮਾਂ ਨੂੰ ਸੂਚਨਾ ਦੇ ਦਿੱਤੀ। ਇਸ ਕਾਰਨ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਪਹਿਲਾਂ ਮੋਰਿੰਡੇ ਵਿੱਚ ਕੈਦ ਕੀਤਾ ਗਿਆ ਅਤੇ ਬਾਅਦ ਵਿੱਚ ਸਰਹਿੰਦ ਲਿਜਾਇਆ ਗਿਆ। ਕੈਦ ਦੀ ਉਸ ਰਾਤ ਵੀ, ਮਾਤਾ ਗੁਜਰੀ ਜੀ ਨੇ ਹੌਸਲਾ ਨਾ ਹਾਰਿਆ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂਆਂ ਦੀਆਂ ਸ਼ਹੀਦੀਆਂ ਦੀ ਕਥਾ ਸੁਣਾ ਕੇ ਸਿੱਖੀ ਵਿੱਚ ਅਟੱਲ ਰਹਿਣ ਦੀ ਪ੍ਰੇਰਨਾ ਦਿੱਤੀ 🙏 #🙏9 ਪੋਹ: 23 ਦਸੰਬਰ ਦਾ ਇਤਿਹਾਸ📜 #🙏ਸ਼ਹੀਦੀ ਹਫ਼ਤਾ: ਸਫ਼ਰ-ਏ-ਸ਼ਹਾਦਤ🙏