ਰਾਜਾ ਰਾਮ ਕੀ ਸੇਵਾ ਨਾ ਕੀਨੀ ਕਹਿ ਰਵਿਦਾਸ ਚਮਾਰਾ
ਜਦੋ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਕਿਸੇ ਰਾਜਾ ਰਾਮ ਦੀ ਸੇਵਾ ਨਹੀਂ ਕਰਨੀ ਫਿਰ ਉਸ ਦੇ ਸੰਬੰਧੀ ਦਿਵਾਲੀ ਮਨਾਉਣ ਦਾ ਵੀ ਕੀ ਮਤਲਬ ਹੈ ?
ਅੱਗੇ ਸੂਣੋ ਗੁਰੂ ਰਵਿਦਾਸ ਮਹਾਰਾਜ ਜੀ ਕੀ ਕਹਿੰਦੇ ਹਨ
" ਰਵਿਦਾਸ ਹਮਾਰਾ ਰਾਮ ਜੋ ਦਸਰਥ ਕਾ ਸੁਤ ਨਾਹੀਂ "
ਜਦੋ ਗੁਰੂ ਜੀ ਨੇ ਕਹਿ ਦਿਤਾ ਕਿ ਮੇਰਾ ਰਾਮ ਦਸਰਥ ਦਾ ਪੁੱਤਰ ਨਹੀ ਹੈ ! ਤਾ ਦੀਵਾਲੀ ਸਾਡੀ ਕਿਵੇ ਹੋਈ ?
ਹੁਣ ਇਸੇ ਦਿਨ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣਾਈਆਂ ਹੋਇਆ ਦੁਕਾਨਾ ਤੇ ਦੀਵਾਲੀ ਦੀ ਖੁਸ਼ੀ ਚ ਦੀਵੇ ਕਿਉ ਵਾਲ ਰਹੇ ਹੋ ਸ਼ਰਧਾਲੂਔ...??
ਇਹ ਗੱਲਾਂ ਕਿਸੇ ਸਿੱਖ ਕਥਾ ਵਾਚਕ , ਢਾਡੀ , ਰਾਗੀ , ਕਵਿਸ਼ਰੀ , ਗਿਆਨੀ , ਬਾਬੇ ਸੰਤਾਂ ਨੇ ਨਹੀਂ ਦੱਸਣੀਆਂ ਸਮੂਹ ਸੰਗਤਾਂ ਨੂੰ ਕਿ ਧੰਨ ਧੰਨ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ਪੈਂਤੀ ਅਤਿ ਸਤਕਾਰਯੋਗ ਸਾਡੇ ਮਹਾਂਪੂਰਸ਼ ਰਹਿਬਰ ਇਹਨਾਂ ਪਾਖੰਡਵਾਦ , ਜਾਤਵਾਦ , ਦੀਆਂ ਬਾਣੀ ਰਾਹੀ ਧੱਜੀਆਂ ਉਡਾਉਦੇਂ ਹਨ ! ਹੁਣ ਤਾਂ ਘਰ ਘਰ ਪੜੇ ਲਿਖੇ ਲੋਕ ਹਨ ਤੇ ਸ਼ੋਸਲ ਮੀਡੀਆ ਨੈਟਵਰਕ ਵੀ ਹੈ ਕਿਉਂ ਨਹੀਂ ਅਮਲ ਕਰਦੇ ਗੁਰੂ ਜੀ ਦੀਆਂ ਕਹੀਆਂ ਤੇ ਕਿਉਂ ਖੂਦ ਗੁਰੂਬਾਣੀ ਨਹੀਂ ਪੜਦੇ ਕਿਉਂ ਗੁਰੂ ਰਵਿਦਾਸ ਜੀ ਦੇ ਨਾਮ ਦੀਆਂ ਦੁਕਾਨਾਂ ਖੋਲਕੇ ਉਹਨਾਂ ਹੀ ਵਿਪਰੀਤ ਬ੍ਰਾਮਣਵਾਦ ਵਾਲਾ ਕੰਮ ਕਰਦੇ ਹੋ...?
ਰਵਿਦਾਸ ਹਮਾਰੇ ਰਾਮ ਜੀ ਦਸ਼ਰਥ ਕਰਿ ਸੁਤ ਨਾਂਹਿ ॥ ਰਾਮ ਹੰਮਿ ਮਹਿ ਰਮਿ ਰਹਯੋ ਬਿਸਬ ਕੁਟੰਬਹ ਮਾਂਹਿ ॥ ੧ ॥
ਗੁਰੂ ਰਵਿਦਾਸ ਜੀ ਉਚਾਰਨ ਕਰਦੇ ਹਨ ਕਿ ਜਿਸ ਰਾਮ ਦਾ ਮੈਂ ਨਾਮ ਜਪਦਾ ਹਾਂ ਉਹ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ । ਮੇਰਾ ਰਾਮ ਤਾਂ ਸਰਵਵਿਆਪਕ ਹੈ। ਐਸਾ ਰਾਮ ਮੇਰੇ ਹਿਰਦੇ ਅਤੇ ਸੰਸਾਰ ਰੂਪੀ ਪਰਿਵਾਰ ਵਿਚ ਸਮਾਇਆ ਹੋਇਆ ਹੈ ।
ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸਾਫ ਕਿਹਾ ਹੈ ਜਿਸ ਰਾਮ ਦੀ ਮੈ ਗੱਲ ਕਰਦਾ ਉਹ ਦਸ਼ਰਥ ਦਾ ਪੁੱਤਰ ਰਾਮ ਨਹੀ ਹੈ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਕੋਮ ਓਹੀ ਦਸ਼ਰਥ ਦੇ ਰਾਮ ਨੂੰ ਪੂੱਜ ਰਹੀ ਇਸ ਰਾਮ ਦੀ ਦਿਵਾਲੀ ਮਨਾ ਰਹੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਤੇ ਚੱਲਣ ਵਾਲੇ ਲੋਕ ਦਸ਼ਰਥ ਦੇ ਪੁੱਤ ਦੀ ਦਿਵਾਲੀ ਮਨਾ ਰਹੀ ਹੈ.
#🙏ਸ਼੍ਰੀ ਗੁਰੂ ਰਵਿਦਾਸ ਜੀ #📜 ਜਨਰਲ ਨੌਲਜ #💡 ਜਾਣਕਾਰੀ ਸਪੈਸ਼ਲ #ਗੁਰੂਆਂ ਦੇ ਗੁਰੂ ਜਗਤ ਗੁਰੂ ਰਵਿਦਾਸ ਮਹਾਰਾਜ ਜੀ 🙏 #🌼ਮੋਟੀਵੇਸ਼ਨ