#🙏10 ਪੋਹ: 24 ਦਸੰਬਰ ਦਾ ਇਤਿਹਾਸ📜 ☬ ਸਫ਼ਰ-ਏ-ਸ਼ਹਾਦਤ ☬
10 ਪੋਹ, 24 ਦਸੰਬਰ ਦੀ ਇਤਿਹਾਸਿਕ ਗਾਥਾ ਉਹ ਗੁਰੂ ਦੀ ਸਿੰਘਣੀਂ ਜਿਸਨੂੰ ਕਿ ਜ਼ਿੰਉਂਦੀ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ ਗਿਆ।
ਜਦ ਚਮਕੌਰ ਦੀ ਗੜ੍ਹੀ ਵਿੱਚ ਘਮਸਾਨ ਦਾ ਯੁੱਧ ਹੋਇਆ। ਅਨੇਕਾਂ ਲਾਸ਼ਾਂ ਚਮਕੌਰ ਸਾਹਿਬ ਦੀ ਗੜ੍ਹੀ ਵਿੱਚ ਪਈਆ ਸਨ। ਇੱਕ ਬੀਬੀ ਜਿਸਦਾ ਨਾ ਬੀਬੀ ਸ਼ਰਨ ਕੌਰ ਸੀ। ਕੁਝ ਨਾ ਬੀਬੀ ਹਰਸ਼ਰਨ ਕੌਰ ਵੀ ਬੀਬੀ ਦਾ ਨਾ ਦੱਸਦੇ ਹਨ। ਕਿਹਾ ਇਹ ਜਾਂਦਾ ਹੈ ਕਿ ਇਹ ਬੀਬੀ ਪ੍ਰੀਤਮ ਸਿੰਘ ਦੀ ਪਤਨੀ ਸੀ ਜੋ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਕਟਵਰਤੀ ਸਿੰਘ ਸੀ। ਬੀਬੀ ਸ਼ਰਨ ਕੌਰ ਨੇ 30 ਸਿੰਘਾਂ ਦੀ ਲਾਸ਼ਾਂ ਨੂੰ ਇੱਕਠੀ ਕਰ ਅੱਗਨੀ ਭੇਟ ਕੀਤੀ।
ਪਤਾ ਵੀ ਸੀ ਕਿ ਜੋ ਉਹ ਕਰਨ ਜਾ ਰਹੀ ਹੈ। ਇਸ ਦੇ ਬਦਲੇ ਮੁੱਗਲ ਹਕੁੱਮਤ ਵਿੱਚ ਪਕੜੇ ਜਾਣ ਤੇ ਵੱਡੀ ਸਜ਼ਾ ਪੱਕੀ ਹੈ ਪਰ ਸਿੰਘਣੀਂ ਨੇ ਫਿਰ ਵੀ ਸਿੰਘਾਂ ਦੀ ਲਾਸ਼ਾਂ ਇੱਕਠੀਆਂ ਕਰ 30 ਸਿੰਘਾਂ ਦੀ ਲਾਸ਼ਾਂ ਨੂੰ ਅਗਨੀ ਭੇਟ ਕੀਤੀ।
ਇਹ ਰਾਤ ਦਾ ਵੇਲਾ ਸੀ। ਇਤਿਹਾਸਕਾਰ ਇਹ ਦੱਸਦੇ ਨੇ ਕਿ ਜਦੋਂ ਸਿੰਘਣੀਂ ਨੇ ਸਿੰਘਾਂ ਦੀ ਲਾਸ਼ਾਂ ਅੱਗ ਦੇ ਹਵਾਲੇ ਕੀਤਾ ਤਾਂ ਰਾਤ ਨੂੰ ਅੱਗ ਦਾ ਭਾਂਬੜ ਮੱਚ ਗਿਆ। ਦੂਰ ਖੜ੍ਹੇ ਮੁੱਗਲਾਂ ਨੇ ਅੱਗ ਨੂੰ ਦੇਖਿਆ ਤਾਂ ਉਹ ਉਸ ਅੱਗ ਦੇ ਭਾਂਬੜ ਵੱਲ ਆਏ ਅਤੇ ਬੀਬੀ ਨੂੰ ਪੁੱਛਿਆ ਕਿ ਉਹ ਕੀ ਕਰ ਰਹੀ ਹੈ ਤਾਂ ਉਹਨਾਂ ਬੜੀ ਦਲੇਰੀ, ਬਹਾਦਰੀ ਅਤੇ ਨਿਡਰਤਾ ਨਾਲ਼ ਜਵਾਬ ਦਿੱਤਾ ਕਿ ਉਹ "ਜੰਗ ਵਿੱਚ ਆਏ ਸ਼ਹੀਦ ਵੀਰਾਂ ਦੀ ਦੇਹਾਂ ਦਾ ਅੰਤਿਮ ਸੰਸਕਾਰ ਕਰ ਰਹੀ ਹੈ"। ਇੰਨਾ ਸੁੱਣਦੇ ਹੀ ਮੁੱਗਲ ਹਕੁੱਮਤ ਦੀ ਸੈਨਿਕਾਂ ਨੇ ਬੀਬੀ ਦੇ ਉੱਤੇ ਤਲਵਾਰ ਨਾਲ਼ ਵਾਰ ਕੀਤਾ ਅਤੇ ਉਸਨੂੰ ਜੀਂਉਦੀ ਨੂੰ ਹੀ ਉਸ ਅੱਗ ਦੇ ਭਾਂਬੜ ਵਿੱਚ ਸੁੱਟ ਦਿੱਤਾ। ਇਹ ਗੁਰੂ ਦੀ ਸਿੰਘਣੀਂ ਜਿਉਂਦੀ ਹੀ ਅੱਗ ਵਿੱਚ ਸ਼ਹੀਦ ਕਰ ਦਿੱਤੀ।
ਬੀਬੀ ਸ਼ਰਨ ਕੌਰ ਜੀ ਦੇ ਪਿੰਡ ਰਾਏਪੁਰ (ਖਰੁੰਡ) ਵਿੱਖੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ ਜਿੱਥੇ ਹਰ ਸਾਲ ੨੪ ਦਸੰਬਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ।
#ਸਿੰਘSardar100