ਕੁਝ ਲੋਕ ਨੋਟ ਕਮਾਉਂਦੇ ਨੇ, ਕੁਝ ਲੋਕ, ਲੋਕ ਕਮਾਉਂਦੇ ਨੇ ; ਪਰ ਵਿਰਲੇ ਨੇ ਜੋ ਦੋਵੇਂ ਬਰੋਬਰ ਕਮਾ ਜਾਂਦੇ ਆ, ਇਨ੍ਹਾਂ ਵਿਰਲਿਆਂ ਵਿੱਚੋ ਇੱਕ ਹੋ ਨਿੱਬੜਿਆ ਵੰਝਲੀ ਦੇ ਸੁਰ ਵਰਗਾ ਛਬੀਲਾ - ਰਾਜਵੀਰ ਜਵੰਧਾ। ਜਵਾਨੀ ਤੇ ਸ਼ੋਹਰਤ ਨੂੰ ਮਾਣ ਰਹੇ ਇਸ ਕਲਾਕਾਰ ਲਈ ਹੋ ਰਹੀਆਂ ਦੁਆਵਾਂ-ਅਰਦਾਸਾਂ ਦੱਸ ਰਹੀਆਂ ਨੇ ਕਿ ਸੁੱਘੜ ਮਾਂ ਦਾ ਇਹ ਦਰਸ਼ਨੀ ਜਾਇਆ ਲੋਕਾਂ ਵਿੱਚ ਕਿੰਨਾ ਮਕਬੂਲ ਸੀ। ਕੀ ਜਵਾਨ, ਕੀ ਸਿਆਣੇ, ਹਰ ਹੱਥ ਦੁਆ ਲਈ ਉੱਠ ਰਿਹਾ ਹੈ।
ਵਾਹਿਗੁਰੂ ਜੀ ਸਭ ਦੀਆਂ ਅਰਜ਼ੋਈਆਂ ਸੁਣਨ ਅਤੇ ਵੀਰ ਨੂੰ ਜਲਦੀ ਤੰਦਰੁਸਤੀਆਂ ਬਖਸ਼ਣ ਅੰਗ ਸੰਗ ਸਹਾਈ ਹੋਵਣ ਜੀਓ 👏 👏
ਪੰਜ ਪਾਣੀਆਂ ਦੇ ਪੁੱਤਾ ! ਤੇਰੀਆਂ ਸੱਤੇ ਖੈਰਾਂ ਹੋਣ 👏👏 #ਧੰਨ ਧੰਨ ਬਾਬਾ ਦੀਪ ਸਿੰਘ ਜੀ #ਧੰਨ ਧੰਨ ਬਾਬਾ ਦੀਪ ਸਿੰਘ ਜੀ ਵੀਰ ਤੇ ਅਪਣਾ ਮੇਹਰ ਭਰਿਆ ਹੱਥ ਰੱਖੋ ਜੀ 🙏🙏