ਸ਼ਾਮਲਾਟ ਜਮੀਨਾਂ , ਖੇਤੀਬਾੜੀ ਯੂਨੀਵਰਸਿਟੀ , ਮੰਡੀ ਬੋਰਡ ਅਤੇ ਬਿਜਲੀ ਬੋਰਡ ਦੀਆਂ ਜਮੀਨਾਂ ਸਰਕਾਰ ਵੱਲੋਂ ਵੇਚਣ ਖਿਲਾਫ ਆਈਡੀਪੀ ਵੱਲੋਂ ਰੋਸ ਪ੍ਰਦਰਸ਼ਨ
ਸਾਰੀਆਂ ਪੰਚਾਇਤਾਂ ਗ੍ਰਾਮ ਸਭਾਵਾਂ ਦੇ ਮਤੇ ਪਾ ਕੇ ਜਮੀਨਾਂ ਵੇਚਣ ਦਾ ਵਿਰੋਧ ਕਰਨ: ਅਮਿਤੋਜ ਮਾਨ
ਨਾਭਾ:- ਪੰਜਾਬ ਵਿੱਚ ਸਰਕਾਰ ਵੱਲੋਂ ਪੰਜਾਬ ਦੀਆਂ ਸ਼ਾਮਲਾਟ ਜ਼ਮੀਨਾਂ, ਖੇਤੀਬਾੜੀ ਯੂਨੀਵਰਿਸਟੀ, ਮੰਡੀ ਬੋਰਡ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਅਤੇ ਬਾਗਬਾਨੀ ਆਦਿ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦਾ ਫੈਸਲਾ ਕਰ ਲਿਆ ਹੈ। ਪੰਚਾਇਤੀ ਜ਼ਮੀਨਾਂ ਦੀ ਨਿਸ਼ਾਨਦੇਹੀ ਦੇ ਹੁਕਮ ਦਿੱਤੇ ਗਏ ਹਨ। ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਪੰਚਾਇਤਾਂ ਦੀ ਆਮਦਨ ਦਾ ਇੱਕ ਤਿਹਾਈ ਹਿੱਸਾ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਨਾਮ ਉੱਤੇ ਜਬਰੀ ਵਸੂਲਿਆ ਜਾ ਰਿਹਾ ਹੈ। ਜਿਨ੍ਹਾਂ ਪਿੰਡਾਂ ਦੀਆਂ ਜ਼ਮੀਨਾ ਪਹਿਲਾਂ ਹੀ ਇਕੁਆਇਰ ਕਰ ਲਈਆਂ ਹਨ , ਉਨ੍ਹਾਂ ਪੰਚਾਇਤਾਂ ਦੇ ਖਾਤਿਆਂ ਵਿੱਚ ਪਏ ਪੈਸੇ ਦਾ ਪੰਜ ਫੀਸਦ ਹੋਰ ਮੰਗਿਆ ਜਾ ਰਿਹਾ ਹੈ। #🌍 ਪੰਜਾਬ ਦੀ ਹਰ ਅਪਡੇਟ 🗞️ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉🏻 ਰਾਜਨੀਤਿਕ ਅਪਡੇਟਸ 📰 #👨👩👧👧ਜੱਗ ਜਿਉਂਦਿਆਂ ਦੇ ਮੇਲੇ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬