@thomas7989
@thomas7989

✒Thomas Rokha✒

✔✔Official Account✔✔ ➡Singing🎤🎤 ➡Lyricist✒✒ ➡Composer🎹🎹 ➡Poetry📝📓 👇👇👇 ✒ਲਿਖੀਦਾ ੳੁਨਾ ਜਿੰਨੀ ਅਕਾਤ, ✖ਫਾਲਤੂ ਨਾ ਰੋਲੇ ਕਦੇ ਜ਼ਜ਼ਬਾਤ👈 👇👇👇 ਬੇਬੇ👸 ਦਾ ਲਾਡਲਾ ਪੁਤ Insta👉@thomas_rokha

#

🎉 Happy New Year 2020 😍

#🎉 Happy New Year 2020 😍 ਸਾਲ ਨਵੇਂ ਚ ਧਰ ਲਿਆ ਪੈਰ ਮਾਲਕਾ, ਲੰਘੇ ਸਾਲ ਵਾਂਗ ਰੱਖੀ ਸਾਡੀ ਖੈਰ ਮਾਲਕਾ। ਬਣ ਜਾਣ ਆਪਣੇ ਜਿਹੜੇ ਬਣੇ ਗੈਰ ਮਾਲਕਾ। ਰੱਖੀ ਖੁਸ਼ ਜਿਹੜੇ ਰੱਖਦੇ ਸਾਡੇ ਨਾਲ ਵੈਰ ਮਾਲਕਾ। ਕੀਤੀਆਂ ਗਲਤੀਆਂ ਹੁਣ ਨਾ ਫੇਰ ਦੌਹਰਾਈ ਮਾਲਕਾ, ਚਲਦੀ ਜਿੰਦਗੀ ਚ ਤਬਦੀਲੀ ਲਿਆਈ ਮਾਲਕਾ। ਧੜਕਦੇ ਦਿਲ ਚ ਮੁਹੱਬਤ ਹੋਰ ਵਸਾਈ ਮਾਲਕਾ, ਵੈਰੀ ਦਾ ਵੈਰੀ ਨਾਲ ਵੈਰ ਮਕਾਈ ਮਾਲਕਾ। ਦੋਸਤ ਦਾ ਦੋਸਤ ਨਾਲ ਪਿਆਰ ਵਧਾਈ ਮਾਲਕਾ, ਘਰ ਗਰੀਬ ਦੇ ਰੋਟੀ ਦਾ ਚੱਕਲਾ ਚਲਾਈ ਮਾਲਕਾ। ਘਰ ਅਮੀਰ ਦੇ ਤਰਸ ਦੀ ਜੋਤ ਜਗਾਈ ਮਾਲਕਾ, ਵਿਹਲੜ ਮਾਪਿਆਂ ਦੇ ਪੁੱਤ ਕਰਨ ਕਮਾਈ ਮਾਲਕਾ। ਹਰ ਨਸ਼ੇੜੀ ਚ ਦਿਮਾਗੀ ਬੁੱਧ ਪਾਈ ਮਾਲਕਾ, ਪਿਤਾਹੀਨ ਬੱਚਿਆਂ ਨੂੰ ਸਹਾਰਾ ਦਵਆਈ ਮਾਲਕਾ। ਮਾਤਾਹੀਨ ਬੱਚਿਆਂ ਨੂੰ ਪਿਆਰ ਦਵਆਈ ਮਾਲਕਾ, ਪੁੱਤ ਨੂੰ ਮਾਂ ਨਾਲ ਨਾ ਰਸਾਈ ਮਾਲਕਾ। ਪੁੱਤ ਨੂੰ ਪਿਉ ਨਾਲ ਨਾ ਲੜਾਈ ਮਾਲਕਾ, ਪੁੱਤ ਤੋਂ ਮਾਪਿਆਂ ਦਾ ਦੁੱਖ ਨਾ ਦੁਖਾਈ ਮਾਲਕਾ। ਧੀ ਤੋਂ ਮਾਂ ਦੀਆਂ ਆਸਾਂ ਨਾ ਰੁਲਾਈ ਮਾਲਕਾ, ਧੀ ਤੋਂ ਪਿਉ ਦੀ ਪੱਗ ਨਾ ਦਾਗੀ ਕਰਾਈ ਮਾਲਕਾ। ਹਰ ਬੱਚੇ ਚ ਸਮਝ ਨੂੰ ਜਮਾਈ ਮਾਲਕਾ, ਬੇਔਲਾਦਾ ਦੀ ਝੋਲੀ ਔਲਾਦ ਪਾਈ ਮਾਲਕਾ। ਨੰਨ੍ਹੀ ਧੀ ਨਾ ਕੁੱਖ ਚ ਮਰਵਾਈ ਮਾਲਕਾ, ਦਹੇਜ਼ ਪ੍ਰਥਾ ਦੀ ਰੀਤ ਮਟਾਈ ਮਾਲਕਾ। ਤੀਵੀਂ ਬਲਾਤਕਾਰਾ ਦੇ ਬੰਧਨਾ ਚੋਂ ਛਡਾਈ ਮਾਲਕਾ, ਕੋਈ ਕਿਸਾਨ ਨਾ ਕਰਜ਼ੇ ਹੇਠ ਮਰਵਾਈ ਮਾਲਕਾ। ਜਾਤਾਂ ਪਾਤਾ ਦਾ ਵਿਵਾਦ ਮਕਾਈ ਮਾਲਕਾ, ਹਰ ਭਟਕੇ ਨੂੰ ਆਪਣਾ ਰਾਹ ਵਖਾਈ ਮਾਲਕਾ। ਚੜੇ ਸਾਲ ਦੇ ਦਿਨ ਚੰਗੇ ਬਿਤਾਈ ਮਾਲਕਾ, ਇਹ ਅਰਦਾਸ ਰੂਪੀ ਕਵਿਤਾ ਚਰਨੀਂ ਲਾਈ ਮਾਲਕਾ। ਥੋਮਸ ਰੋਖਾ🖋️ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਜਿਉਂਦੇ ਵੱਸਦੇ ਰਹੋ😊😊 #🎉 2020 ਦਾ ਪਹਿਲਾ ਦਿਨ 🎉 #🎊 ਨਵਾਂ ਸਾਲ 2020 ਮੁਬਾਰਕ 🤗 #💃🏻 ਨਵੇਂ ਸਾਲ ਦਾ ਜਸ਼ਨ 🕺🏻
118 ਨੇ ਵੇਖਿਆ
22 ਦਿਨ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਅਨਫੋਲੋ
ਲਿੰਕ ਕਾਪੀ ਕਰੋ
ਸ਼ਿਕਾਯਤ ਦਰਜ ਕਰਾਓ
ਬਲੋਕ ਕਰੋ
ਸ਼ਿਕਾਯਤ ਦਰਜ ਕਰਵਾਉਣ ਦਾ ਕਾਰਨ