ਮਹਿਤਪੁਰ-ਜਗਰਾਓਂ ਜੀ. ਟੀ. ਰੋਡ ’ਤੇ ਪਿੰਡ ਸੰਗੋਵਾਲ ਵਿਖੇ ਆਪਣੇ ਪਰਿਵਾਰ ਨਾਲ ਮਹਿਤਪੁਰ ਜਾਣ ਲਈ ਬੱਸ ਦੀ ਉਡੀਕ ਕਰਦੀ 16 ਸਾਲ ਦੀ ਕੁੜੀ ਨੂੰ ਓਵਰਲੋਡ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਕੁੜੀ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਮਹਿਤਪੁਰ ਵੱਲੋਂ ਇਕ ਓਵਰਲੋਡ ਟਰੱਕ ਨੰਬਰ ਪੀ. ਬੀ. 02 ਬੀ. ਵੀ. 8387 ਜਗਰਾਓਂ ਝੋਨਾ ਲੈਣ ਕੇ ਜਾ ਰਿਹਾ ਸੀ, ਰਸਤੇ ਵਿਚ ਪਿੰਡ ਸੰਗੋਵਾਲ ਵਿਖੇ ਆਪਣੇ ਪਰਿਵਾਰ ਨਾਲ ਰੋਮਨਪ੍ਰੀਤ ਕੌਰ (16) ਪੁੱਤਰੀ ਸੁਰਿੰਦਰ ਸਿੰਘ ਮਹਿਤਪੁਰ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਸੜਕ ਵਿਚ ਵੱਡੇ-ਵੱਡੇ ਖੱਡੇ ਪਏ ਹੋਣ ਕਾਰਨ ਖੱਡਿਆਂ ਤੋਂ ਬਚਾਉਣ ਦੇ ਚੱਕਰ ਵਿਚ ਟਰੱਕ ਬੇਕਾਬੂ ਹੋ ਗਿਆ ਅਤੇ ਪਰਿਵਾਰ ਨੂੰ ਟੱਕਰ ਮਾਰ ਦਿੱਤੀ। ਬਾਕੀ ਪਰਿਵਾਰ ਦੇ ਮੈਂਬਰ ਸਾਈਡ ’ਤੇ ਡਿੱਗ ਗਏ ਅਤੇ ਕੁੜੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਤੋਂ ਬਾਅਦ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਲੋਕਾਂ ਅਨੁਸਾਰ ਟਰੱਕ ਡਰਾਈਵਰ ਰਾਮ ਸਿੰਘ ਪੁੱਤਰ ਭਗਤ ਸਿੰਘ ਵਾਸੀ ਖੁਖਰੈਣ ਪੁਲਸ ਕੋਤਵਾਲੀ ਕਪੂਰਥਲਾ ਉਮਰ ਸਾਲ ਨੇ ਸ਼ਰਾਬ ਪੀਤੀ ਹੋਈ ਸੀ ਪਰ ਜਾਂਚ ਕਰ ਰਹੇ ਸਬ ਇੰਸਪੈਕਟਰ ਕਸ਼ਮੀਰ ਸਿੰਘ ਅਨੁਸਾਰ ਡਰਾਈਵਰ ਦਾ ਮੈਡੀਕਲ ਕਰਵਾਇਆ ਗਿਆ ਹੈ, ਉਸ ਵਿਚ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਹੋਈ ਬਾਕੀ ਪੁਲਸ ਜਾਂਚ ਕਰ ਰਹੀ ਹੈ।
#😭ਬੱਸ ਉਡੀਕਦੀ ਕੁੜੀ ਦੀ ਹਾਦਸੇ 'ਚ ਦਰਦਨਾਕ ਮੌਤ