ਪੰਜਾਬ ਵਿਚ ਪ੍ਰਵਾਸੀ ਵੱਲੋਂ ਫਿਰ ਤੋਂ ਸ਼ਰਮਨਾਕ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੁਸ਼ਿਆਰਪੁਰ ਦੇ ਪੁਰਹੀਰਾਂ ’ਚ ਪ੍ਰਵਾਸੀ ਮਜ਼ਦੂਰ ਵੱਲੋਂ ਬੱਚੇ ਨੂੰ ਅਗਵਾ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤੇ ਮਾਮਲੇ ਦੀ ਅਜੇ ਸਿਆਹੀ ਸੁੱਕੀ ਨਹੀਂ ਸੀ ਕਿ ਅਜਿਹਾ ਹੀ ਇਕ ਹੋਰ ਮਾਮਲਾ ਅੱਡਾ ਬਾਗਪੁਰ ਤੋਂ ਸਾਹਮਣੇ ਆਇਆ ਹੈ। ਇਥੇ ਇਕ ਪ੍ਰਵਾਸੀ ਮਜ਼ਦੂਰ ਵੱਲੋਂ 8 ਸਾਲਾ ਅਪਾਹਜ ਬੱਚੇ ਨੂੰ ਘਰੋਂ ਅਗਵਾ ਕਰਨ ਉਪਰੰਤ ਉਸ ਨੂੰ ਪਿੰਡ ਦੇ ਕਬਰਿਸਤਾਨ ’ਚ ਲਿਜਾ ਕੇ ਉਸ ਨਾਲ ਬਦਫ਼ੈਲੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੱਚੇ ਵੱਲੋਂ ਰੌਲਾ ਪਾਉਣ ’ਤੇ ਲੋਕਾਂ ਨੇ ਬੱਚੇ ਨੂੰ ਬਚਾਇਆ ਅਤੇ ਕਥਿਤ ਦੋਸ਼ੀ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਮੁਤਾਬਿਕ ਘਟਨਾ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
#😡ਹੁਸ਼ਿਆਰਪੁਰ 'ਚ ਇੱਕ ਹੋਰ ਪ੍ਰਵਾਸੀ ਦਾ ਸ਼ਰਮਨਾਕ ਕਾਂਡ!