ਰੁਝਾਨ ਤੇ ਜਾਣਕਾਰੀਆਂ
#

ਰੁਝਾਨ ਤੇ ਜਾਣਕਾਰੀਆਂ

ਸੱਪਾਂ ਬਾਰੇ ਜਾਣਕਾਰੀ ਪੰਜਾਬ ੲਿਕ ਖੇਤੀ ਪ੍ਰਧਾਨ ਸੂਬਾ ਹੈ । 80% ਲੌਕ ਖੇਤੀ ਗੈਲ ਜੁੜ੍ਹੇ ਹੋੲੇ ਨੇ । ਸੋ ਸਾਡਾ ਸਭ ਤੋ ਵੱਧ ਵਾਹ ਪੇੈਦਾ ਹੈ ਸੱਪਾਂ ਨਾਲ । ਸਾਨੂੰ ੲਿਨ੍ਹਾ ਬਾਰੇ ਜਾਣਕਾਰੀ ਹੋਣਿ ਚਾਹੀਦੀ ਹੈ । ਭਾਰਤ ਚ ਮਿਲਣ ਵਾਲੀਅਾਂ 500-600 ਨਸਲ੍ਹਾ ਚੋ ਕੇਵਲ 60 ਕੁ ਨਸਲ੍ਹਾ ਹੀ ਜਹਰੀਲ੍ਹੀਅਾਂ ਨੇ ।ਸੱਪਾਂ ਦੀਅਾਂ ਨਸਲ੍ਹਾ ਨੂੰ ਤਿੰਨ ਭਾਗਾਂ ਚ ਵੰਡੀਅਾ ਹੋੲਿਅਾ ਹੈ । ੧ ਬਹੁਤ ਜਿਅਾਦਾ ਜਹਿਰੀਲ੍ਹੇ ੨. ਘੱਟ ਜਹਰੀਲ੍ਹੇ ੩. ਬਿਲਕੁਲ ਨਾ ਜਹਿਰੀਲੇ । ਬਹੁਤ ਜਿਅਾਦਾ ਜਹਿਰੀਲੇ ਸੱਪਾਂ ਦੀਅਾਂ ਸਾਡੇ ਦੇਸ਼ ਚ ਚਾਰ ਨਸਲ੍ਹਾ ਨੇ ੧. ਕਾਮਨ ਕਰੈਟ ( ਕੁੰਡੀਲੀਅਾ ) ੨. ਰਸਲ ਵਾੲੀਪਰ ( ਕੌਡੀਅਾਂ ਵਾਲਾ) ੩ ੲਿੰਡੀਅਨ ਕੌਬਰਾ ( ਫਨੀਅਰ ਜਾ ਨਾਗ) ੪ saw scale viper ਅਾਰੇ ਦੇ ਦੰਦਿਅਾ ਵਰਗੀ ਚਮੜ੍ਹੀ ਵਾਲਾ ੲਿਨ੍ਹਾ ਵਿਚੋ ਪੰਜਾਬ ਚ ਪਹਿਲੇ ਤਿੰਨ ਹੀ ਮਿਲਦੇ ਹਨ । ਤੇ ਅੱਜ ਅਾਪਾਂ ੳੁਨ੍ਹਾ ਬਾਰੇ ਹੀ ਜਾਣਕਾਰੀ ਹਾਸਿਲ ਕਰਾਂਗੇ :- ੧. ਕਰੈਟ - ੲਿਹ ਸੱਪ ਪੰਜਾਬ ਚ ਮਿਲਣ ਵਾਲਾ ਸਭ ਤੋ ਵੱਧ ਜਹਰੀਲ੍ਹਾ ਸੱਪ ਹੈ । ਅਕਾਰ ਚ ਦੋ ਤਿੰਨ ਫੁੱਟ ਸਰੀਰ ਮੌਟਾੲੀ ਜਿਅਾਦਾ ਨਹੀ ਹੁੰਦੀ । ਪਹਿਚਾਣ ਕਾਲੇ ਰੰਗ ਚ ਚਿੱਟੇ ਚਿੱਟੇ ਛੱਲ੍ਹੇ ਬਣੇ ਹੁੰਦੇ ਨੇ । ੲਿਹ ਸੱਪ ਜਿਅਾਦਾ ਤਰ ਰਾਤ ਨੂੰ ਹੀ ਨਿਕਲਦਾ ਹੈ ਅਤੇ ਮੰਜ਼ੇ ਤੇ ਵੀ ਚੜ੍ਹ ਜਾਦਾ ਹੈ । ੲਿਹ ਕੱਟਦਾ ਵੀ ਬਹੁਤ ਘੱਟ ਹੈ । ਪਰ ਜਿਹੜ੍ਹੀ ਸਭ ਤੋ ਖਤਰਨਾਕ ਗੱਲ ਹੈ ਕਿ ੲਿਸਦੇ ਡੰਗੇ ਦਾ 80% ਲੌਕਾ ਨੂੰ ਪਤਾ ਹੀ ਨਹੀ ਲਗਦਾ ਕਿੳੁਕਿ ੲਿਸਦਾ ਦਰਦ ੲਿੱਕ ਮੱਛਰ ਦੇ ਡੰਗ ਤੋ ਵੱਧ ਨਹੀ ਹੁੰਦਾ । ਅਤੇ ਦੂਜ਼ਾ ੲਿਹ ਡੰਗ ਮਾਰ ਕੇ ਫੌਰਨ ਲੁੱਕ ਜਾਦਾ ਹੈ । 4-6 ਘੰਟੇ ਚ ੲਿਲਾਜ਼ ਨਾ ਹੋਣ ਦੀ ਸੂਰਤ ਚ ਮੌਤ ਹੋ ਸਕਦੀ ਅੈ । ਫੋਟੋ ਨਾਲ ੨. ਰਸਲ ਵਾੲੀਪਰ ਜਾ ਕੌਡੀਅਾਂ ਵਾਲਾ - ੲਿਹ ਸੱਪ ਦੂਜ਼ਾ ਸਭ ਤੋ ਖਤਰਨਾਕ ਸੱਪ ਹੈ ।ਪਹਿਚਾਣ ਅਕਾਰ ਚ ਦੋ ਤਿੰਨ ਫੁੱਟ ਪਰ ਮੋਟਾ ... ਮਿੱਟੀ ਰੰਗੇ ਚ ਗੋਲ ਗੌਲ ਬਿੰਦੀਅਾਂ ਜਹੀਅਾਂ । ੲਿਹ ਸੱਪ ਦੀ ਖਾਸ ਗੱਲ ੲਿਹ ਹੈ ਕਿ ੲਿਹ ੲਿਕ ਵਾਰ ਫੁੰਕਾਰਾ ਮਾਰ ਕੇ ਚੇਤਾਵਨੀ ਜਰੂਰ ਦਿੰਦਾ ਹੈ । ੲਿਸਦਾ ਫੁੰਕਾਰਾ ਬਹੁਤ ਵੱਡਾ ਹੁੰਦਾ ਹੈ । ੲਿਹ ਸੱਪ ਕੱਟਣ ਲੱਗੇ ਜਮ੍ਹਾ ਘੌਲ ਨਹੀ ਕਰਦਾ ਪੰਜਾਬ ਚ ਸਭ ਤੋ ਵੱਧ ਮੌਤਾ ਦਾ ਕਾਰਨ ੲਿਹੀ ਹੈ । ੲਿਸ ਦਾ ਜਹਿਰ ਅਜਿਹੀ ਕਿਸਮ ਦਾ ਹੁੰਦਾ ਹੈ ਕਿ ੳੁਹ ਸ਼ਰੀਰ ਨੂੰ ਗਾਲ੍ਹਣਾ ਸ਼ੁਰੂ ਕਰ ਦਿੰਦਾ ਹੈ । ੲਿਸਦੇ ਕੱਟੇ ਤੋ ਜਗ੍ਹਾ ਨੂੰ ਟਾੲਿਟ ਬਿਲਕੁਲ੍ਹ ਨਹੀ ਬੰਨਣਾ ਕਿੳੁਕਿ ੲਿਹ ਸਿਰਫ ੳੁਨ੍ਹੀ ਜਗ੍ਹਾ ਨੂੰ ਹੀ ਗਾਲ ਦਵੇਗਾ ਅਤੇ ਕੱਟਣੀ ਪੈ ਸਕਦੀ । 6-8 ਘੰਟਿਅਾ ਚ ਅਗਰ ੲਿਲਾਜ਼ ਨਾ ਮਿਲਿਅਾ ਤਾ ਅੌਖਾ । ਫੋਟੋ ਨੱਥੀ ੩. ਕੋਬਰਾ ( ਨਾਗ ਜਾ ਫਨੀਅਰ ) ੲਿਹ ਸੱਪ ਦਾ ਰੰਗ ਮਿੱਟੀ ਰੰਗਾ ਜਾ ਕਾਲਾ ਗਰੇਅ ਹੁੰਦਾ ਹੈ ਪਰ ੲਿਸਦੀ ਪਹਿਚਾਣ ੲਿਹਦਾ ਫਣ ਅਤੇ ੳੁਸਦੇ ਅੱਗੇ ਪਿਛੇ ਬਣਿਅਾ ੲਿਕ ਨਿਸ਼ਾਨ ਹੁੰਦਾ ਹੈ । ੲਿਸਦੀ ਸਭ ਤੋ ਖਾਸ ਗੱਲ ੲਿਹਦਾ ਕੱਬਾ ਸੁਭਾਅ ਹੁੰਦਾ ਵੀ ਜਿਥੇ ਅੜ੍ਹ ਗਿਅਾ ਤਾ ਅੜ੍ਹ ਗਿਅਾ । ਕੋਬਰੇ ਦੀ ੲਿਕ ਹੋਰ ਨਸਲ ਕਿੰਗ ਕੋਬਰਾ ਵੀ ਹੁੰਦੀ ਹੈ ਪਰ ੳੁਹ ਸਾਡੇ ੲਿਥੇ ਪੰਜਾਬ ਚ ਨਹੀ ਮਿਲਦਾ । ੲਿਹਦਾ ਜਹਿਰ ਘਾਤਕ ਤਾ ਹੁੰਦਾ ਹੈ ਪਰ ੲਿਹ ਬੰਦੇ ਦੇ ਸਰੀਰ ਚ ਛੱਡਦਾ ਵੀ ਬਾਕੀ ਸੱਪਾ ਤੋ ਦੁਗਣਾ ਹੈ । 5-7 ਘੰਟੇ ਚ ੲਿਲਾਜ਼ ਮਿਲਣਾ ਜਰੂਰੀ ਹੈ । ਫੋਟੋ ਨੱਥੀ * Rat snake ( ਘੋੜ੍ਹ ਪਿਛਾੜ੍ਹ) ਮਿੱਟੀ ਰੰਗਾ ਪਿਲਾ ਅਤੇ ਅਕਾਰ ਚ ਚਾਰ ਪੰਜ ਫੁੱਟ ਲੰਬਾ ਪਰ ਜਮ੍ਹਾ ਸਾਧ ਬੰਦਾ ਜਿਵੇ ਕਹਿੰਦੇ ਹੁੰਨੇ ਚੋਰ ਦੇ ਭੁਲੇਕੇ ਸਾਧ ਕੁੱਟਿਅਾ ਜਾਦਾ । ੲਿਹ ਸੱਪ ਪੰਜਾਬ ਦੇ ਕਿਸਾਨਾ ਦ ਸਭ ਤੋ ਵੱਡਾ ਮਿੱਤਰ ਸੱਪ ਹੈ । ੲਿਹਦੇ ਚ ਜਹਿਰ ਬਿਲਕੁਲ ਵੀ ਨਹੀ ਹੁੰਦੀ ਅਤੇ ੲਿਹਦੇ ਦਿਹਾੜ੍ਹੀ ਦੇ ਦੋ ਤਿੰਨ ਚੂਹੇ ਪੱਕੇ । ੲਿਹਨੂੰ ਕਦੇ ਵੀ ਨਹੀ ਮਾਰਨਾ ਚਾਹੀਦਾ ੲਿਹਦਾ ਫਸਲ੍ਹਾ ਨੂੰ ਬਹੁਤ ਫਾੲਿਦਾ ੲੇ । ਫੋਟੋ ਸਾਰੇ ਸੱਪ ਸਿਰਫ ਛੇੜਨ ਤੇ ਹੀ ਕੱਟਦੇ ਨੇ । ਡੰਗਣ ਵੱਜ਼ਣ ਦੀ ਸੂਰਤ ਚ ੳੁਸ ਹਿੱਸੇ ਨੂੰ ਰੱਸੀ ਜਾ ਕੱਪੜੈ ਗੈਲ ਬੰਨ੍ਹ ਦਿਓ ਪਰ ਜਿਅਾਦਾ ਟਾੲਿਟ ਨਹੀ । ਛੇਤੀ ਤੋ ਛੇਤੀ ਕਿਸੀ ਵੱਡੇ ਸਰਕਾਰੀ ਹਸਪਤਾਲ ਪਹੁੰਚੋ । ੲਿਨ੍ਹਾ ਤਿੰਨੇ ਸੱਪਾਂ ਦਾ ਅੇੈਟੀਡੋਡ ਚੰਡੀਗੜ੍ਹ ਦੇ pgi,16 ਅਤੇ 32 ਚ ਮੌਜ਼ੂਦ ਹੈ । ੳੁਹ ਤੋ ੲਿਲਾਵਾ ਹਰੇਕ ਜਿਲ੍ਹੇ ਦੇ ਸਰਕਾਰੀ ਹਸਪਤਾਲ੍ਹ ਚ ਵੀ ਪੱਕਾ ਹੁੰਦਾ ਹੈ । ਘਾਬਰਨਾ ਬਿਲਕੁਲ ਨਹੀ ਚਾਹੀਦਾ 70% ਮੌਤਾ ਸਿਰਫ ਘਾਬਰਨ ਕਰਕੇ ਹੀ ਹੁੰਦੀਅਾ ਨੇ । ਧੰਨਵਾਦ ਸਹਿਤ
612 ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post