🔴IPL BREAKING
#🏏ਰੋਮਾਂਚਕ ਮੁਕਾਬਲਾ ਹਾਰਿਆ ਪੰਜਾਬ💔, ਹੇਠਲੇ ਪੱਧਰ ਦੀ ਫੀਲਡਿੰਗ ਅਤੇ ਲੱਚਰ ਗੇਂਦਬਾਜ਼ੀ ਬਣੀ ਹਾਰ ਦਾ ਕਾਰਨ
🟠🏏 ਜੈਪੁਰ : ਆਈਪੀਐਲ 2025 ਦੇ ਅਹਿਮ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਜਿੱਤਦੇ-ਜਿੱਤਦੇ ਦਿੱਲੀ ਦੇ ਹੱਥੋਂ 6 ਵਿਕਟਾਂ ਨਾਲ ਹਾਰ ਗਈ। ਪੰਜਾਬ ਦੀ ਇਸ ਹਾਰ ਦੇ ਪਿੱਛੇ ਵੱਡਾ ਕਾਰਨ ਘਟੀਆ ਫੀਲਡਿੰਗ ਅਤੇ ਲੱਚਰ ਗੇਂਦਬਾਜ਼ੀ ਰਹੇ। ਇੱਕ ਸਮੇਂ ਇਹ ਪੂਰੀ ਸੰਭਾਵਨਾ ਸੀ ਕਿ ਪੰਜਾਬ ਦੀ ਟੀਮ ਆਸਾਨੀ ਨਾਲ ਜਿੱਤ ਦਾ ਟੀਚਾ ਹਾਸਲ ਕਰ ਲਵੇਗੀ, ਪਰ ਕਈ ਮੌਕਿਆਂ :ਤੇ ਛੱਡੇ ਗਏ ਕੈਚ ਹਾਰ ਦਾ ਵੱਡਾ ਕਾਰਨ ਬਣੇ।
ਆਈਪੀਐਲ ਦੇ 66ਵੇਂ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਹਾਰ ਨੇ ਪਲੇਆਫ ਵਿੱਚ ਪਹੁੰਚੀ PBKS ਲਈ ਟਾਪ-2 ਵਿੱਚ ਥਾਂ ਬਣਾਉਣਾ ਮੁਸ਼ਕਲ ਬਣਾ ਦਿੱਤਾ। ਦਿੱਲੀ ਨੇ ਲੀਗ ਪੜਾਅ 15 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਸਮਾਪਤ ਕੀਤਾ। ਦਿੱਲੀ ਦੀ ਟੀਮ ਪਲੇਆਫ ਵਿੱਚ ਜਗ੍ਹਾ ਨਹੀਂ ਬਣਾ ਸਕੀ।
ਦਿੱਲੀ ਨੇ ਸ਼ਨੀਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ 8 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 53 ਅਤੇ ਮਾਰਕਸ ਸਟੋਇਨਿਸ ਨੇ 46 ਦੌੜਾਂ ਬਣਾਈਆਂ। ਦਿੱਲੀ ਨੇ 19.3 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਸਮੀਰ ਰਿਜ਼ਵੀ ਨੇ ਅਰਧ ਸੈਂਕੜਾ ਲਗਾਇਆ। ਕਰੁਣ ਨਾਇਰ ਨੇ 44 ਦੌੜਾਂ ਬਣਾਈਆਂ। ਟੀਮ ਵੱਲੋਂ ਮੁਸਤਫਿਜ਼ੁਰ ਰਹਿਮਾਨ ਨੇ 3 ਵਿਕਟਾਂ ਹਾਸਲ ਕੀਤੀਆਂ।
#🆕25 ਮਈ ਦੀਆਂ ਅਪਡੇਟਸ🗞️ #👉 ਤਾਜ਼ਾ ਅਪਡੇਟਸ ⭐ #🏏ਪੰਜਾਬ ਟੀਮ🔥 #🏏ਟੀਮ ਦਿੱਲੀ