😱ਬਰਾਤੀਆਂ ਨੇ ਕੁੱਟ-ਕੁੱਟ ਮਾਰਿਆ ਨੈਸ਼ਨਲ ਖਿਡਾਰੀ
37 Posts • 91K views
Turbanator
12K views 1 days ago
ਗੁਆਂਢੀ ਸੂਬੇ ਹਰਿਆਣਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਹੁਮਾਯੂੰਪੁਰ 'ਚ ਇਕ ਵਿਆਹ ਸਮਾਗਮ ਦੌਰਾਨ ਹੋਏ ਵਿਵਾਦ ਕਾਰਨ ਬਰਾਤੀਆਂ ਨੇ 28 ਸਾਲਾ ਨੈਸ਼ਨਲ ਪੈਰਾ ਵੇਟਲਿਫਟਰ ਰੋਹਿਤ ਨੂੰ ਕੁੱਟ ਕੁੱਟ ਕੇ ਅੱਧਮਰਾ ਕਰ ਦਿੱਤਾ। ਰੋਹਿਤ ਨੇ ਰੋਹਤਕ ਦੇ ਪੰਡਿਤ ਬੀ.ਡੀ. ਸ਼ਰਮਾ ਪੀ.ਜੀ.ਆਈ.ਐੱਮ.ਐੱਸ. ਹਸਪਤਾਲ ਵਿੱਚ 2 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਐਤਵਾਰ ਨੂੰ ਦਮ ਤੋੜ ਦਿੱਤਾ।ਜਾਣਕਾਰੀ ਅਨੁਸਾਰ ਉਕਤ ਘਟਨਾ ਸ਼ੁੱਕਰਵਾਰ, 27 ਨਵੰਬਰ ਦੀ ਹੈ, ਜਦੋਂ ਰੋਹਿਤ ਭਿਵਾਨੀ ਜ਼ਿਲ੍ਹੇ ਦੇ ਪਿੰਡ ਰਿਵਾੜੀ ਖੇੜਾ ਵਿੱਚ ਆਪਣੇ ਦੋਸਤ ਦੀ ਰਿਸ਼ਤੇਦਾਰੀ ਦੇ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਗਿਆ ਸੀ। ਸਮਾਰੋਹ ਦੌਰਾਨ ਬਰਾਤ ਵਿੱਚ ਸ਼ਾਮਲ ਕੁਝ ਨਸ਼ੇ ਵਿੱਚ ਧੁੱਤ ਨੌਜਵਾਨਾਂ ਨੇ ਔਰਤਾਂ ਨਾਲ ਛੇੜਛਾੜ ਕੀਤੀ। ਜਦੋਂ ਰੋਹਿਤ ਅਤੇ ਉਸ ਦੇ ਦੋਸਤ ਨੇ ਇਸ ਦਾ ਵਿਰੋਧ ਕੀਤਾ ਤਾਂ ਬਰਾਤੀਆਂ ਨਾਲ ਉਨ੍ਹਾਂ ਦਾ ਝਗੜਾ ਹੋ ਗਿਆ।ਵਿਆਹ ਸਮਾਗਮ ਖ਼ਤਮ ਹੋਣ ਤੋਂ ਬਾਅਦ ਰਾਤ ​​ਲਗਭਗ 12 ਵਜੇ ਜਦੋਂ ਰੋਹਿਤ ਆਪਣੇ ਦੋਸਤ ਨਾਲ ਰੋਹਤਕ ਵਾਪਸ ਆ ਰਿਹਾ ਸੀ ਤਾਂ 15 ਤੋਂ 20 ਬਰਾਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰਿਵਾੜੀ ਖੇੜਾ-ਬਾਮਲਾ ਰੇਲਵੇ ਫਾਟਕ ਨੇੜੇ ਘੇਰ ਲਿਆ ਤੇ ਰੋਹਿਤ 'ਤੇ ਲੋਹੇ ਦੀਆਂ ਰਾਡਾਂ, ਹਾਕੀ ਸਟਿੱਕਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।ਇਸ ਹਮਲੇ 'ਚ ਰੋਹਿਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ. ਰੋਹਤਕ ਲਿਜਾਇਆ ਗਿਆ, ਜਿੱਥੇ 2 ਦਿਨਾਂ ਦੇ ਇਲਾਜ ਮਗਰੋਂ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਰੋਹਿਤ 2 ਵਾਰ ਦਾ ਜੂਨੀਅਰ ਪੈਰਾ ਨੈਸ਼ਨਲ ਰਿਕਾਰਡ ਹੋਲਡਰ ਅਤੇ 7 ਵਾਰ ਦਾ ਸੀਨੀਅਰ ਪੈਰਾ ਨੈਸ਼ਨਲ ਚੈਂਪੀਅਨ ਸੀ ਅਤੇ ਉਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ।ਸਦਰ ਥਾਣਾ ਭਿਵਾਨੀ ਨੇ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਭਿਵਾਨੀ ਜ਼ਿਲ੍ਹੇ ਦੇ ਤਿਗੜਾਣਾ ਪਿੰਡ ਦੇ ਹਨ, ਜਿਨ੍ਹਾਂ ਵਿੱਚੋਂ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹਮਲੇ ਵਿੱਚ ਵਰਤੀ ਗਈ ਗੱਡੀ ਵੀ ਜ਼ਬਤ ਕਰ ਲਈ ਗਈ ਹੈ। ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਮਾਮਲੇ 'ਚ ਲੋੜੀਂਦੇ ਮੁਲਜ਼ਮਾਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। #😱ਬਰਾਤੀਆਂ ਨੇ ਕੁੱਟ-ਕੁੱਟ ਮਾਰਿਆ ਨੈਸ਼ਨਲ ਖਿਡਾਰੀ
54 likes
3 comments 42 shares