💐 ਬਰਸੀ ਭਗਤ ਪੂਰਨ ਸਿੰਘ
#

💐 ਬਰਸੀ ਭਗਤ ਪੂਰਨ ਸਿੰਘ

230 ਨੇ ਵੇਖਿਆ
4 ਮਹੀਨੇ ਪਹਿਲਾਂ
ਅੱਜ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਦੀ ਬਰਸੀ ਹੈ ਰਿਸ਼ੀਆਂ-ਮੁਨੀਆਂ, ਦੇਵੀ-ਦੇਵਤਿਆਂ, ਗੁਰੂਆਂ-ਭਗਤਾਂ ਪੀਰਾਂ-ਪੈਗੰਬਰਾਂ ਦੀ ਗੱਲ ਨਾ ਕਰਦੇ ਹੋਏ ਜੇ ਗੱਲ ਮਨੁੱਖ ਦੀ ਕਰੀਏ ਤਾਂ ਮਨੁੱਖ ਵੀ ਕਈ ਪ੍ਰਕਾਰ ਦੇ ਹਨ। ਕਈ ਮਨੁੱਖ ਕੇਵਲ ਆਪਣੇ ਲਈ ਜਿਉਂਦੇ ਹਨ, ਕਈ ਪਰਿਵਾਰ ਲਈ, ਕਈ ਆਪਣੀ ਕੌਮ ਲਈ ਤੇ ਕਈ ਆਪਣੇ ਦੇਸ਼ ਲਈ, ਪਰ ਵਿਰਲੇ ਬੰਦੇ ਹੀ ਐਸੇ ਹੁੰਦੇ ਹਨ, ਜੋ ਦੂਸਰਿਆਂ ਲਈ ਜਿਉਂਦੇ ਹਨ, ਭਾਵ ਸਮੁੱਚੀ ਮਨੁੱਖਤਾ ਲਈ ਜਿਉਂਦੇ ਸਨ। ਭਗਤ ਪੂਰਨ ਸਿੰਘ ਜੀ, ਜਿਨ੍ਹਾਂ ਆਪਣਾ ਸਾਰਾ ਜੀਵਨ ਸੇਵਾ, ਸਿਮਰਨ, ਸਾਧਨਾ, ਨਿਆਸਰਿਆਂ, ਬੇਸਹਾਰਿਆਂ, ਨਿਤਾਣਿਆਂ, ਫਿਟਕਾਰਿਆਂ ਸਾਰਾ ਜੀਵਨ ਸੇਵਾ, ਸਿਮਰਨ, ਸਾਧਨਾਂ, ਨਿਆਂਸਰਿਆਂ, ਬੇਸਹਾਰਿਆਂ, ਨਿਤਾਣਿਆਂ, ਫਿਟਕਾਰਿਆਂ, ਦੁਰਕਾਰਿਆਂ ਦੇ ਲੇਖੇ ਲਗਾ ਦਿੱਤਾ। ਭਗਤ ਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਈ. ਨੂੰ ਪਿੰਡ ਰਾਜੇਵਾਲ ਰੋਹਣੋ ਤਹਿਸੀਲ ਖੰਨਾ ਜ਼ਿਲ੍ਹ ਲੁਧਿਆਣਾ ਵਿਖੇ ਪਿਤਾ ਸਿੱਬੂ ਮੱਲ ਸ਼ਾਹੂਕਾਰ ਦੇ ਗ੍ਰਹਿ ਮਾਤਾ ਮਹਿਤਾਬ ਕੌਰ ਜੀ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਉਨ੍ਹਾਂ ਨੂੰ ਸੇਵਾ ਕਰਨ ਦਾ ਸ਼ੌਕ ਸੀ। ਇਨ੍ਹਾਂ ਦੇ ਘਰ ਰੋਜ਼ਾਨਾ ਇੱਕ ਉਦਾਸੀ ਸੰਤ ਤੇ ਦੋ ਰਵੀਦਾਸੀਏ ਮਹੰਤ ਆਟੇ ਦੀ ਗਜਾ ਲੈਣ ਆਉਂਦੇ ਹੁੰਦੇ ਸਨ। ਭਗਤ ਜੀ ਆਪਣੇ ਹੱਥਾਂ ਨਾਲ ਦਾਣਿਆਂ ਦੀ ਉਂਜਲ ਭਰ ਕੇ ਪਾਉਂਦੇ ਸਨ। ਸੱਤ ਕੁ ਸਾਲ ਦੀ ਉਮਰ ਵਿੱਚ ਭਗਤ ਪੂਰਨ ਸਿੰਘ ਜੀ ਨੂੰ ਬੁਖਾਰ ਹੋ ਗਿਆ, ਬੁਖਾਰ ਨੂੰ ਤਿੰਨ ਦਿਨ ਹੀ ਹੋਏ ਸਨ। ਇਨ੍ਹਾਂ ਦੀ ਮਾਂ ਭਾਰੀ ਫਿਕਰਾਂ ਵਿੱਚ ਪੈ ਗਈ। ਉਸ ਨੇ ਹੱਥ ਜੋੜ ਕੇ ਰੱਬ ਨੂੰ ਕਿਹਾ ਕਿ ‘‘ਹੇ ਰੱਬਾ ਮੇਰਾ ਪੁੱਤ ਰਾਜ਼ੀ ਹੋ ਜਾਏ, ਇਹ ਸਾਰੀ ਉਮਰ ਤੇਰਾ ਹੀ ਕੰਮ ਕਰੇਗਾ।’’ ਭਗਤ ਪੂਰਨ ਸਿੰਘ ਦਾ ਜਨਮ ਸਨਾਤਨ ਧਰਮੀ ਹਿੰਦੂ ਘਰਾਣੇ ਵਿੱਚ ਹੋਇਆ ਸੀ। ਮਾਤਾ ਮਹਿਤਾਬ ਕੌਰ ਉਨ੍ਹਾਂ ਨੂੰ ਰੋਜ਼ਾਨਾ ਉਦੋਂ ਤੱਕ ਪ੍ਰਸ਼ਾਦਾ ਨਹੀਂ ਦਿੰਦੀ ਸੀ, ਜਦੋਂ ਤੱਕ ਭਗਤ ਪੂਰਨ ਸਿੰਘ, ਸ਼ਿਵ ਜੀ ਮਹਾਰਾਜ ਦੇ ਮੰਦਰ ਵਿੱਚ ਸਤ ਪ੍ਰਕਰਮਾ ਕਰਕੇ ਮੱਥਾ ਨਹੀਂ ਟੇਕ ਆਉਂਦਾ ਹੁੰਦਾ ਸੀ। ਸੰਨ 1924 ਵਿੱਚ ਭਗਤ ਪੂਰਨ ਸਿੰਘ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਬਿਨਾਂ ਤਨਖਾਹ ਤੋਂ ਸੇਵਾ ਕਰਨ ਲੱਗਿਆ। ਗੁਰਦੁਆਰਾ ਸਾਹਿਬ ਵਿਖੇ ਗਰੀਬ ਬੰਦਿਆਂ, ਮੁਸਾਫਰਾਂ, ਗਰੀਬ ਵਿਦਿਆਰਥੀਆਂ, ਬੇਆਸਰੇ ਅਪਾਹਜਾਂ ਨੂੰ ਲੰਗਰ ਦੀ ਸੇਵਾ, ਜੋੜਿਆਂ ਦੀ, ਬਿਸਤਰੇ ਅਤੇ ਭਾਂਡੇ ਦੇਣ ਦੀ ਨਿਸ਼ਕਾਮ ਸੇਵਾ ਕੀਤੀ। ਭਗਤ ਪੂਰਨ ਸਿੰਘ ਜੀ ਦਾ ਬਚਪਨ ਦਾ ਨਾਂਅ ਰਾਮ ਜੀ ਦਾਸ ਸੀ। ਗੁਰਦੁਆਰਾ ਡੇਹਰਾ ਸਾਹਿਬ ਵਿਖੇ ਕੀਤੀ ਨਿਸ਼ਕਾਮ ਸੇਵਾ ਅਤੇ ਲਾਚਾਰ ਤੇ ਲਵਾਰਸ ਰੋਗੀਆਂ ਦੀ ਸੇਵਾ ਸੰਭਾਲ ਨੇ ਉਨ੍ਹਾਂ ਨੂੰ ਰਾਮ ਜੀ ਦਾਸ ਤੋਂ ਭਗਤ ਪੂਰਨ ਸਿੰਘ ਬਣਾ ਦਿੱਤਾ। ਭਗਤ ਜੀ ਤੇ ਮਾਤਾ ਮਹਿਤਾਬ ਕੌਰ ਨੇ ਵੀ ਬਚਪਨ ਤੋਂ ਹੀ ਧਰੂ ਭਗਤ, ਹਨੂੰਮਾਨ, ਸ਼ਿਵ ਜੀ, ਭਰਥਰੀ ਭਗਤ, ਗੁਰੂਆਂ, ਪੀਰਾਂ, ਸੰਤਾਂ, ਦੇ ਇਤਿਹਾਸ ਤੇ ਕਿੱਸੇ ਕਹਾਣੀਆਂ ਸੁਣਾ ਕੇ ਉਨ੍ਹਾਂ ਨੂੰ ਇਸ ਪਾਸੇ ਵੱਲ ਲਾਇਆ। ਭਗਤ ਜੀ ਜਦ 26 ਸਾਲ ਦੇ ਹੋਏ ਤਾਂ ਮਰਨ ਕਿਨਾਰੇ ਬਿਸਤਰੇ ਤੇ ਪਈ ਆਪਣੀ ਮਾਂ ਨਾਲ ਇਹ ਪ੍ਰਣ ਕਰ ਲਿਆ ਕਿ ਮੈਂ ਉਮਰ ਭਰ ਕੁਆਰਾ ਰਹਾਂਗਾ ਤੇ ਬੇਸਹਾਰਾ, ਅਪੰਗਾਂ ਅਤੇ ਗਰੀਬਾਂ ਦੀ ਸੇਵਾ ਵਿੱਚ ਹੀ ਜੀਵਨ ਬਤੀਤ ਕਰਾਂਗਾ। ਪਾਕਿਸਤਾਨ ਬਣਨ ਤੋਂ ਪਹਿਲਾਂ 29 ਜ਼ਿਲ੍ਹਿਆਂ ਦੇ ਸਾਂਝੇ ਪੰਜਾਬ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਲਾਹੌਰ ਸ਼ਹਿਰ ਵਿੱਚ ਸੀ। ਜਿਸ ਦਾ ਨਾਂਅ ਪਬਲਿਕ ਲਾਇਬ੍ਰੇਰੀ ਸੀ। ਦਿਆਲ ਸਿੰਘ ਲਾਇਬ੍ਰੇਰੀ ਬਹੁਤ ਵੱਡੀ ਸੀ। ਜਿਸ ਵਿੱਚ ਯੂਰਪ ਅਤੇ ਅਮਰੀਕਾ ਦੇ ਉੱਚ ਕੋਟੀ ਦੇ ਸਪਤਾਹਿਕ ਤੇ ਮਾਸਿਕ ਪੱਤਰ ਆਉਂਦੇ ਹਨ। ਭਗਤ ਜੀ ਨੇ ਇਸ ਲਾਇਬ੍ਰੇਰੀ ਵਿੱਚ ‘ਯੰਗ ਇੰਡੀਆ’ ਮੈਗਜ਼ੀਨ ਵਿੱਚੋਂ ਬੇਕਾਰੀ ਦੂਰ ਕਰਨ ਦਾ ਹੱਲ ਲੱਭਿਆ। ਭਗਤ ਜੀ ਰੋਜ਼ਾਨਾ ਹਿੰਦੋਸਤਾਨ ਦੀਆਂ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦੀਆਂ ਸਾਰੀਆਂ ਅਖਬਾਰਾਂ ਤੇ ਰਸਾਲੇ ਪੜ੍ਹਦੇ ਸਨ। ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਦਾ ਮੁੱਢ ਸੰਨ 1934 ਵਿੱਚ ਇੱਕ ਚਾਰ ਸਾਲ ਦੇ ਬੱਚੇ ਪਿਆਰਾ ਸਿੰਘ ਦੀ ਸੇਵਾ ਤੋਂ ਸ਼ੁਰੂ ਕੀਤਾ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਭਗਤ ਪੂਰਨ ਸਿੰਘ ਉਸ ਲੂਲ੍ਹੇ ਬੱਚੇ ਪਿਆਰਾ ਸਿੰਘ ਨੂੰ 18 ਅਗਸਤ 1947 ਈ. ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਲੈ ਕੇ ਪਹੁੰਚੇ। ਉਸ ਕੈਂਪ ਵਿੱਚ 23 ਹਜ਼ਾਰ ਤੋਂ ਲੈ ਕੇ 25 ਹਜ਼ਾਰ ਰਿਫਿਊਜੀਆਂ ਦੀ ਗਿਣਤੀ ਵਿੱਚ ਬੱਚੇ, ਔਰਤਾਂ ਤੇ ਮਰਦ ਸਭ ਸਨ। ਕੈਂਪ ਵਿੱਚ ਲਵਾਰਸ ਅਪਾਹਜਾਂ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਸਰਕਾਰ ਵੱਲੋਂ ਨਹ ਹੋਇਆ ਸੀ। ਅਪਾਹਜਾਂ ਦੀ ਸੇਵਾ-ਸੰਭਾਲ ਕੱਪੜੇ ਧੋਣ ਅਤੇ ਨਹਾਉਣ ਤੋਂ ਇਲਾਵਾ ਭਗਤ ਪੂਰਨ ਸਿੰਘ ਇੱਕਲੇ ਹੀ ਦੋਵੇਂ ਘਰਾਂ ਵਿੱਚੋਂ ਪ੍ਰਸ਼ਾਦੇ ਮੰਗ ਕੇ ਲਿਆਉਂਦੇ ਸਨ ਤੇ ਸਭ ਨੂੰ ਵਰਤਾਉਂਦੇ। ਇੱਥੋਂ ਤੱਕ ਕਿ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਸਨ। 31 ਦਸੰਬਰ 1948 ਤੱਕ ਇਹ ਕੈਂਪ ਚੱਲਿਆ। ਇੱਕਲੇ ਭਗਤ ਪੂਰਨ ਸਿੰਘ ਨੇ ਆਪਣੇ ਹੱਥਾਂ ਨਾਲ ਇਹ ਸੇਵਾ ਨਿਭਾਈ। 1948 ਤੋਂ 1955 ਈ. ਤੱਕ ਫੁੱਟਪਾਥਾਂ, ਰੁੱਖਾਂ ਦੀ ਛਾਵੇਂ, ਕਦੇ ਖਾਲਸਾ ਕਾਲਜ ਕੋਲ, ਕਦੇ ਰੇਲਵੇ ਸਟੇਸ਼ਨ ਕੋਲ, ਕਦੇ ਚੀਫ ਖਾਲਸਾ ਦੀਵਾਨ ਕੋਲ ਕਦੇ ਗੁਰੂ ਤੇਗ ਬਹਾਦਰ ਹਸਪਤਾਲ ਦੇ ਕੋਲ, ਕਦੇ ਰੈੱਡ ਕਰਾਸ ਭਵਨ ਕੋਲ, ਝੌਂਪੜੀਆਂ ਬਣਾ ਕੇ ਪੀੜ੍ਹਤ ਲੋਕਾਂ ਦੀ ਭਗਤੀ ਨੇ ਸੇਵਾ ਸੰਭਾਲ ਕੀਤੀ। 1955 ਵਿੱਚ ਤਹਿਸੀਲਪੁਰ ਅੰਮ੍ਰਿਤਸਰ ਵਿਖੇ ਥਾਂ ਮੁੱਲ ਖਰੀਦ ਕੇ ਭਗਤ ਜੀ ਨੇ ਪਿੰਗਲਵਾੜੇ ਦੀ ਨੀਂਹ ਰੱਖੀ, ਜਿੱਥੇ ਮਾਨਸਿਕ ਅਤੇ ਲਵਾਰਸ ਰੋਗੀਆਂ, ਲੂਲ੍ਹੇ-ਲੰਗੜਿਆਂ ਅਤੇ ਬਜੁਰਗਾਂ ਦੀ ਸੇਵਾ ਸੰਭਾਲ ਕੀਤੀ ਜਾਣ ਲੱਗ ਪਈ। ਅੱਜ ਭਗਤ ਜੀ ਨੂੰ ਇਸ ਦੇ ਬਾਨੀ ਆਖਿਆ ਜਾਂਦਾ ਹੈ ਤੇ ਪਿੰਗਲਵਾੜਾ ਸ਼ਬਦ ਉਨ੍ਹਾਂ ਦੇ ਨਾਂਅ ਨਾਲ ਸਦਾ ਲਈ ਜੁੜ ਗਿਆ ਹੈ। ਇਹ ਪਿੰਗਲਵਾੜਾ ਜੋ ਭਗਤ ਪੂਰਨ ਸਿੰਘ ਜੀ ਨੇ ਕੁੱਝ ਕੁ ਮਰੀਜ਼ਾਂ ਨੂੰ ਲੈ ਕੇ ਬੀਜ ਰੂਪ ਵਿੱਚ ਸ਼ੁਰੂ ਕੀਤਾ। ਅੱਜ 1300 ਤੋਂ ਵੀ ਵੱਧ ਮਰੀਜ਼ ਜਿਨ੍ਹਾਂ ਵਿੱਚ ਔਰਤਾਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਲਈ ਇਹ ਘਰ ਵਰਗੇ ਸੁੱਖਾਂ ਦਾ ਸਾਧਨ ਬਣਿਆ ਹੋਇਆ ਹੈ। ਭਗਤ ਪੂਰਨ ਸਿੰਘ ਜੀ ਨੇ ਪ੍ਰਦੂਸ਼ਣ, ਜਲ ਸਾਧਨਾ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖਤਰਿਆਂ ਨਾਲ ਸਬੰਧਿਤ ਅਨੇਕਾਂ ਕਿਤਾਬਚੇ, ਫੋਲਡਰ ਅਤੇ ਇਸ਼ਤਿਹਾਰ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ। ਅੱਜ ਵੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਹਰ ਘੰਟਾ ਘਰ ਚੌਂਕ ਤੇ ਸਰਾਂ (ਰਿਹਾਇਸ਼ੀ) ਵਾਲੇ ਪਾਸੇ ਅਤੇ ਦੇਸ਼ ਭਰ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਉਨ੍ਹਾਂ ਦੇ ਸ਼ਰਧਾਲੂ ਕਿਤਾਬਚੇ, ਇਸ਼ਤਿਹਾਰ ਪੈਂਫਲਿਟ ਫੋਲਡ ਮੁਫਤ ਵੰਡ ਰਹੇ ਹਨ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖ ਪਿੰਗਲਵਾੜਾ ਬੱਸ ਸਟੈਂਡ ਦੇ ਨਜਦੀਕ ਚੱਲ ਰਿਹਾ ਹੈ। ਪਿੰਗਲਵਾੜਾ ਸਥਾਪਤ ਕਰਨ ਵਿੱਚ ਭਾਵੇਂ ਭਗਤ ਪੂਰਨ ਸਿੰਘ ਜੀ ਨੂੰ ਬਹੁਤ ਮੁਸ਼ਕਲਾਂ ਪੇਸ਼ ਆਈਆਂ, ਪਰ ਉਹ ਆਪਣੇ ਮਿਸ਼ਨ ਵਿੱਚ ਸਫਲ ਰਹੇ। ਪਿੰਗਲਵਾੜੇ ਵਿੱਚ ਬਿਮਾਰ, ਬੇਸਹਾਰਾ, ਮੰਦਬੁੱਧੀ ਵਾਲੇ ਬੱਚੇ ਅਤੇ ਸਿਆਣੀ ਉਮਰ ਦੇ ਮਰਦ ਅਤੇ ਇਸਤਰੀਆਂ ਚਾਹੇ ਉਹ ਕਿਸੇ ਵੀ ਕੌਮ ਜਾਂ ਜਾਤੀ ਨਾਲ ਸਬੰਧ ਰੱਖਦੇ ਹੋਣ। ਇਨ੍ਹਾਂ ਸਾਰਿਆਂ ਨੂੰ ਵੱਖਰੇ- ਵੱਖਰੇ ਕਾਰਡਾਂ ਵਿੱਚ ਰੱਖਿਆ ਜਾਂਦਾ ਹੈ। ਪਿੰਗਲਵਾੜਾ ਸੰਸਥਾ ਦੀ ਹਦੂਦ ਅੰਦਰ ਦਰਜੀ ਦਾ ਕੰਮ, ਟਾਈਪ ਕਰਨਾ, ਕੁਰਸੀਆਂ, ਬੁਣਨੀਆਂ, ਮੋਮਬੱਤੀਆਂ, ਗੁੱਡੀਆਂ, ਖਿਡੌਣੇ ਬਣਾਉਣ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਪਿੰਗਲਵਾੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ 10 ਲੱਖ ਰੁਪਏ ਦੀ ਸਲਾਨਾ ਆਮਦਨ ਮਿਲਦੀ ਹੈ। ਪੰਜਾਬ ਸਰਕਾਰ ਵੱਲੋਂ ਵੀ ਇੱਕ ਲੱਖ ਰੁਪਏ ਦੀ ਸਹਾਇਤਾ ਮਿਲਦੀ ਹੈ। ਹੋਰ ਵੀ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਸਭਾ-ਸੋਸਾਇਟੀਆਂ, ਸਿੰਘ-ਸਭਾਵਾਂ, ਦੂਰ ਦੁਰਾਡੀਆਂ ਥਾਵਾਂ ਤੋਂ ਚੈੱਕ, ਮਨੀਆਰਡਰ ਬੈਂਕ ਡਰਾਫਟ ਆਦਿ ਰਾਹੀਂ ਮਾਇਆ ਭੇਜਦੀਆਂ ਹਨ। ਪਿੰਗਲਵਾੜਾ ਦਾ ਖਰਚਾ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਭਗਤ ਪੂਰਨ ਸਿੰਘ ਨੇ ਪਿੰਗਲਵਾੜਾ ਸਥਾਪਤ ਕਰਕੇ ਬੇਸਹਾਰਾ, ਅਪਾਹਜਾਂ, ਅਪੰਗਾਂ ਉੱਤੇ ਮਹਾਨ ਪਰਉਪਕਾਰ ਕੀਤਾ ਹੈ। ਭਾਰਤ ਵਿੱਚ ਮਦਰ ਟੈਰੇਸਾ ਨੇ ਜੋ ਕੰਮ ਕੀਤਾ ਹੈ, ਭਗਤ ਪੂਰਨ ਸਿੰਘ ਜੀ ਨੇ ਉਸ ਦੇ ਮੁਕਾਬਲੇ ਬਹੁਤ ਅਗਾਂਹ ਵੱਧ ਕੇ ਕੰਮ ਕੀਤਾ ਹੈ। ਭਗਤ ਪੂਰਨ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ 1981 ਵਿੱਚ ਪਦਮ ਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ, ਪਰ ਭਾਰਤ ਸਰਕਾਰ ਵੱਲੋਂ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਏ ਹਮਲੇ ਸਮੇਂ ਉਨ੍ਹਾਂ ਨੇ ਇਹ ਐਵਾਰਡ ਵਾਪਸ ਕਰ ਦਿੱਤਾ ਸੀ। ਉਨ੍ਹਾਂ ਨੂੰ 1990 ਵਿੱਚ ਹਾਰਮਨੀ ਐਵਾਰਡ 1991 ਵਿੱਚ ਲੋਕ ਰਤਨ ਐਵਾਰਡ ਪ੍ਰਾਪਤ ਹੋਏ। ਭਾਈ ਘਨੱਈਆ ਐਵਾਰਡ ਕਮੇਟੀ ਜਿਸ ਦੇ ਚੇਅਰਮੈਨ ਮਹੰਤ ਤੀਰਥ ਸਿੰਘ ਜੀ ਸੇਵਾ ਪੰਥੀ ਸਨ ਤੇ ਸਰਪ੍ਰਸਤ ਡਾ. ਮਨਮੋਹਨ ਸਿੰਘ ਵਰਤਮਾਨ ਪ੍ਰਧਾਨ ਮੰਤਰੀ ਅਤੇ ਸਾਬਕਾ ਵਿੱਤ ਮੰਤਰੀ ਸਨ ਵੱਲੋਂ ਪਹਿਲਾਂ ਭਾਈ ਘੱਨਈਆ ਐਵਾਰਡ ਕਮੇਟੀ ਜਿਸ ਦੇ ਚੇਅਰਮੈਨ ਮਹੰਤ ਤੀਰਥ ਸਿੰਘ ਜੀ ਸੇਵਾ ਪੰਥੀ ਸਨ ਤੇ ਸਰਪ੍ਰਸਤ ਡਾ. ਮਨਮੋਹਨ ਸਿੰਘ ਵਰਤਮਾਨ ਪ੍ਰਧਾਨ ਮੰਤਰੀ ਅਤੇ ਸਾਬਕਾ ਵਿੱਤ ਮੰਤਰੀ ਸਨ ਵੱਲੋਂ ਪਹਿਲਾਂ ਭਾਈ ਘਨਈਆ ਐਵਾਰਡ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਨੂੰ ਮਰਨ ਉਪਰੰਤ 4 ਅਕਤੂਬਰ 1995 ਈ. ਨੂੰ ਦਿੱਤਾ ਗਿਆ, ਜੋ ਡਾ. ਇੰਦਰਜੀਤ ਕੌਰ ਮੌਜੂਦਾ ਮੁੱਖੀ ਨੇ ਪ੍ਰਾਪਤ ਕੀਤਾ। ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਨਕਦ, ਇੱਕ ਸ਼ਾਲ, ਇੱਕ ਪ੍ਰਸ਼ੰਸਾ ਪੱਤਰ ਤੇ ਮੋਮੈਂਟੋ ਦਿੱਤਾ ਗਿਆ। ਪੰਜਾਬ ਵਿਰਾਸਤ ਸੰਸਥਾ ਸ਼ਿਕਾਗੋ ਵੱਲੋਂ ਭਗਤ ਜੀ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਤੋਂ ਇਲਾਵਾ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਨੇ ਵੀ ਉਨ੍ਹਾਂ ਨੂੰ ਸਨਮਾਨਤ ਕੀਤਾ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੇ ਨਾਂਅ ’ਤੇ ਭਗਤ ਪੁੂਰਨ ਸਿੰਘ ਸੇਵਾ ਪੁਰਸਕਾਰ ਆਰੰਭ ਕੀਤਾ ਹੈ, ਜੋ ਕਿ ਹਰ ਸਾਲ ਕਿਸੇ ਨਿਰਸਵਾਰਥ ਸੇਵਾ ਕਰਨ ਵਾਲੇ ਨੂੰ ਦਿੱਤਾ ਜਾਂਦਾ ਹੈ। ਭਗਤ ਪੂਰਨ ਸਿੰਘ ਸੱਚਮੁੱਚ ਸੇਵਾ ਦੇ ਪੁੰਜ ਤੇ ਪੂਰਨ ਬ੍ਰਹਮ ਗਿਆਨੀ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਭਗਤ ਪੂਰਨ ਸਿੰਘ ਚੇਅਰ ਦੀ ਸਥਾਪਨਾ ਕੀਤੀ ਗਈ ਹੈ। ਭਾਰਤ ਸਰਕਾਰ ਵੱਲੋਂ 10 ਦਸੰਬਰ 2004 ਈ. ਨੂੰ ਭਗਤ ਜੀ ਦੀ ਇੱਕ ਡਾਕ ਟਿਕਟ ਦਿੱਲੀ ਵਿਖੇ ਰਿਲੀਜ਼ ਕੀਤੀ ਗਈ ਹੈ। ਇਹ ਬਹੁਤ ਚੰਗਾ ਸੰਕੇਤ ਹੈ। ਭਗਤ ਪੂਰਨ ਸਿੰਘ ਦੀਆਂ 21 ਹੱਥ ਲਿਖਤਾਂ, 23 ਅੰਗਰੇਜ਼ੀ ਦੇ ਕਿਤਾਬਚੇ, 77 ਹਿੰਦੀ ਪੰਜਾਬੀ ਵਿੱਚ ਟ੍ਰੈਕਟ, ਫੋਲਡਰ, ਭਗਤ ਜੀ ਵੱਲੋਂ ਪ੍ਰਕਾਸ਼ਤ ਵੱਖ-ਵੱਖ ਰਾਗਾਂ ਦੇ 58 ਗੁਰਬਾਣੀ ਦੇ ਸ਼ਬਦ ਭਗਤ ਪੂਰਨ ਸਿੰਘ ਜੀ ਅਜਾਇਬ ਘਰ ਅੰਮ੍ਰਿਤਸਰ ਵਿੱਚ ਸੁਭਾਇਮਾਨ ਹਨ। ਭਗਤ ਪੂਰਨ ਸਿੰਘ ਜੀ ਬਾਰੇ ਉੱਚ ਕੋਟੀ ਦੇ ਵਿਦਵਾਨਾਂ ਤੇ ਲੇਖਕਾਂ ਦੇ ਵਿਚਾਰ ਹੇਠ ਲਿਖੇ ਅਨੁਸਾਰ ਹਨ। ਡਾ. ਕੁਲਵੰਤ ਕੌਰ ਅਨੁਸਾਰ ਭਗਤ ਪੂਰਨ ਸਿੰਘ ਭਾਵੇਂ ਵੱਡੇ ਵੱਡੇ ਨਾਮੀ ਗਿਰਾਮੀ ਅਦਾਰਿਆਂ ਕਾਲਜਾਂ ਜਾਂ ਵਿਸ਼ਵ ਵਿਦਿਆਲਿਆਂ ਵਿੱਚ ਬਕਾਇਦਾ ਪੜ੍ਹਾਈ-ਲਿਖਾਈ ਨਹੀਂ ਸਨ ਕਰ ਸਕੇ, ਪ੍ਰੰਤੂ ਜੀਵਨ ਦੀ ਖੁੱਲ੍ਹੀ ਕਿਤਾਬ ਵਿੱਚੋਂ ਜਿਹੜੇ ਅਨੁਭਵ ਮੋਤੀ ਉਨ੍ਹਾਂ ਨੇ ਵਿਹਾਜੇ ਉਹ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਬਾਬਾ ਬੁੱਢਾ ਜੀ ਵਰਗੀ ਪ੍ਰੋੜ ਸੋਚ ਦੇ ਮਾਲਕ ਅਤੇ ਭਾਈ ਘਨਈਆ ਜੀ ਤੋਂ ਵਰੋਸਾਏ ਭਗਤ ਪੂਰਨ ਸਿੰਘ ਜੀ ਨੇ ਪ੍ਰਦੂਸ਼ਣ, ਵੱਧਦੀ ਅਬਾਦੀ, ਰੁੱਖਾਂ, ਬੂਟਿਆਂ ਦੀ ਸਲਾਮਤੀ ਅਤੇ ਗੁਰਮਤਿ ਦੇ ਸਹੀ ਅਤੇ ਸਾਕਾਰਤਮਕ ਪ੍ਰਚਾਰ ਲਈ ਲੱਖਾਂ ਕਿਤਾਬਚਿਆਂ ਦੀ ਪ੍ਰਕਾਸ਼ਨਾ ਕੀਤੀ। ਗੁਰਬਖਸ਼ ਸਿੰਘ ਸਿਵੀਆ ਅਨੁਸਾਰ ਭਗਤ ਪੂਰਨ ਸਿੰਘ ਜੀ ਦੀ ਮਨੁੱਖਤਾ ਨੂੰ ਦੇਣ, ਨੋਬਲ ਪੀਸ ਪਰਾਈਜ਼ ਪ੍ਰਾਪਤ ਕਰਨ ਵਾਲੀ ਈਸਾ ਮਸੀਹ ਦੀ ਮਦਰ ਟੈਰੇਸਾ ਤੋਂ ਕਿਤੇ ਮਹਾਨ ਹੈ, ਕਿਉਂਕਿ ਉਸ ਪਾਸ ਸਾਧਨ ਸਨ ਅਤੇ ਪੱਛਮੀ ਸਰਕਾਰਾਂ ਦੀ ਹਿਮਾਇਤ ਹਾਸਲ ਸੀ। ਭਗਤ ਪੂਰਨ ਸਿੰਘ ਜੀ ਜਿਨ੍ਹਾਂ ਆਪ ਲਗਨ, ਸਿਦਕ ਦਿਲੀ ਅਤੇ ਗੁਰੂ ਦੇ ਭਰੋਸੇ ਸਦਕਾ ਪਾਗਲ, ਅਪਾਹਜ, ਬਜੁਰਗ ਅਤੇ ਬੇਆਸਰਾ ਲੋਕਾਂ ਦੀ ਸੇਵਾ ਸੰਭਾਲ ਦਾ ਮਹਾਨ ਕਾਰਜ ਆਪਣੇ ਜਿੰਮੇ ਲਿਆ ਅਤੇ ਇੱਕ ਅਦੁੱਤੀ ਸੰਸਤਾ ਸਥਾਪਤ ਕਰ ਦਿੱਤੀ। ਡਾ. ਇੰਦਰਜੀਤ ਕੌਰ ਅਨੁਸਾਰ ਭਗਤ ਜੀ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਨਾਨਕ ਦੇਵ ਜੀ ਵਰਗਾ ਰੋੜਿਆਂ ਦੀ ਵਿਛਾਈ ਦਾ ਰਾਹ ਅਪਣਾਇਆ, ਜਿੱਥੇ ਵੀ ਕਿਸੇ ਲੋੜਵੰਦ ਨੂੰ ਦੇਖਦੇ, ਆਪਣੇ ਹਿੱਸੇ ਦਾ ਲੰਗਰ ਵੀ ਛਕਾ ਦਿੰਦੇ ਅਤੇ ਆਪਣੇ ਕੱਪੜੇ ਵੀ ਲਾਹ ਕੇ ਦਿੰਦੇ। ਇਸ ਤਰ੍ਹਾਂ ਉਹ ਪਰਉਪਕਾਰ ਦੇ ਬਿਖੜੇ ਰਾਹਾਂ ਤੇ ਤੁਰਦੇ ਜ਼ਿੰਦਗੀ ਨੂੰ ਖੁਸ਼ੀ ਨਾਲ ਬਿਤਾਉਂਦੇ ਰਹੇ। ਹਰਭਜਨ ਸਿੰਘ ਰਤਨ ਅਨੁਸਾਰ ਵੱਡੀਆਂ-ਵੱਡੀਆਂ ਸੰਸਥਾਵਾਂ ਤੇ ਕਰੋੜਾਂ ਦੀ ਆਮਦਨ ਵਾਲੀਆਂ ਗੁਰਦੁਆਰਾ ਕਮੇਟੀਆਂ ਵੀ ਆਪਣੇ ਪੈਸੇ ਨਾਲ ਇੰਨਾ ਧਰਮ ਪ੍ਰਚਾਰ ਸਮਾਜ ਸੇਵਾ ਆਦਿ ਦਾ ਕੰਮ ਵੀ ਨਹੀਂ ਕਰ ਸਕੀਆਂ, ਜੋ ਇੱਕਲੇ ਭਗਤ ਪੂਰਨ ਸਿੰਘ ਜੀ ਨੇ ਕਰ ਵਿਖਾਇਆ, ਉਹ ਇੱਕ ਵਿਅਕਤੀ ਨਹੀਂ ਸਗੋਂ ਇੱਕ ਸੰਸ਼ਤਾ ਬਣ ਗਏ ਸਨ। ਡਾ. ਗੁਰਬਖਸ਼ ਸਿੰਘ ਭੰਡਾਲ ਅਨੁਸਾਰ ਭਗਤ ਪੂਰਨ ਸਿੰਘ ਆਪਣੀਆਂ ਨਿੱਜੀ ਕੋਸ਼ਿਸ਼ਾਂ ਤੇ ਮਾਨਵਤਾ ਪ੍ਰੇਮੀਆਂ ਦੇ ਸਹਿਯੋਗ ਸਦਕਾ ਇਹੋ ਜਿਹੀ ਸੰਸਥਾ ਖੜ੍ਹੀ ਕਰ ਗਿਆ, ਜਿਹੜੀ ਰੋਗੀਆਂ, ਲਾਚਾਰਾਂ, ਮਜ਼ਲੂਮਾਂ ਅਤੇ ਬੇਸਹਾਰਿਆਂ ਲਈ ਚਾਨਣ ਵੰਡਦੀ, ਉਨ੍ਹਾਂ ਨੂੰ ਗਲਵਕੜੀ ਵਿੱਚ ਲੈਂਦੀ ਅੱਥਰੂ ਪੂੰਝਦੀ, ਘਰ ਵਰਗਾ ਮੋਹ ਤੇ ਸਹੂਲਤਾਂ ਉਪਜਾਉਂਦੀ, ਉਨ੍ਹਾਂ ਲਈ ਜ਼ਿੰਦਗੀ ਦੇ ਸੁੱਚੇ ਤੇ ਸੁਨਹਿਰੇ ਅੱਖਰਾਂ ਦੀ ਪੁਨਰ ਸਿਰਜਣਾ ਕਰਦੀ ਹੈ। ਜੈ ਸਿੰਘ ਹਾਂਸਾ ਅਨੁਸਾਰ ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਇੱਕ ਖੁੱਲ੍ਹੀ ਕਿਤਾਬ ਸੀ, ਜਿਸ ਕਿਤਾਬ ਨੂੰ ਹਰ ਸੇਵਾਦਾਰ ਸੌਖੀ ਤਰ੍ਹਾਂ ਪੜ੍ਹ ਸਕਦਾ ਸੀ। ਅੱਜ ਦੇ ਸਾਧਾਂ-ਸੰਤਾਂ ਵਾਂਗੂ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਲ ਫਰੇਬ ਨਹੀਂ ਸਨ। ਭਗਤ ਜੀ ਬਾਹਰੋਂ-ਅੰਦਰੋਂ ਇੱਕ ਸਨ। ਡਾ. ਬਲਕਾਰ ਸਿੰਘ ਅਨੁਸਾਰ ਭਗਤ ਪੂਰਨ ਸਿੰਘ ਜੀ ਮਦਰ ਟੈਰੇਸਾ ਵਾਂਗ ਕਿਸੇ ਵੱਡੀ ਸੰਸ਼ਤਾ ਦੇ ਪ੍ਰਤੀਨਿਧ ਨਹੀਂ ਸਨ। ਉਹ ਤਾਂ ਗੁਰੂ ਸੰਕਲਪ ਦਾ ਪ੍ਰਕਾਸ਼ਨ ਸਨ। ਇਹ ਨਿਖੇੜ ਕੀਤੇ ਬਿਨਾਂ ਭਗਤ ਜੀ ਨੂੰ ਨਹੀਂ ਸਮਝਿਆ ਜਾ ਸਕਦਾ। ਹਰਭਜਨ ਸਿੰਘ ਬਾਜਵਾ ਅਨੁਸਾਰ ਭਗਤ ਜੀ ਬਹੁਤ ਦਰਿਆ ਦਿਲ ਮਨੁੱਖ ਸਨ। ਕਈ ਵਾਰ ਲਿਟਰੇਚਰ ਵੰਡਦਿਆਂ ਸਮੇਂ ਉਨ੍ਹਾਂ ਦੇ ਬਾਟੇ ਵਿੱਚ ਦਾਨੀ ਸੱਜਣ ਦਾਨ ਪਾ ਜਾਂਦੇ ਸਨ। ਉਨ੍ਹਾਂ ਨਾਲ ਬੈਠੇ ਮਾੜੀ ਸੋਚ ਦੇ ਮਾਲਕ ਕਈ ਸੇਵਕ ਵੀ ਹੁੰਦੇ ਹਨ, ਜਿਹੜੇ ਅੱਖ ਬਚਾ ਕੇ ਭਗਤ ਜੀ ਦੇ ਬਾਟੇ ਵਿੱਚੋਂ ਕੁੱਝ ਮਾਇਆ ਚੁੱਕ ਲੈਂਦੇ ਸਨ। ਭਗਤ ਜੀ ਪੜ੍ਹਦੇ-ਪੜ੍ਹਦੇ ਹੀ ਆਖ ਦਿੰਦੇ ਹੁੰਦੇ ਸੀ ਕਿ ‘‘ਇਹ ਦਾਨ ਲੂਲ੍ਹਿਆਂ-ਲੰਗੜਿਆਂ ਲਈ ਆਉਂਦਾ ਹੈ, ਖਾ ਕੇ ਤੁਹਾਡੀ ਭੁੱਖ ਪੂਰੀ ਨਹੀਂ ਹੋਵੇਗੀ। ਉਹ ਸੇਵਾਦਾਰ ਪਤਾ ਨਹੀਂ ਅੱਜਕੱਲ੍ਹ ਕਿਹੜੀ ਹਾਲਤ ਵਿੱਚ ਜਿਉਂਦੇ ਹੋਣਗੇ, ਪਰ ਭਗਤ ਜੀ ਤਾਂ ਵੀਹਵੀਂ ਸਦੀ ਦੇ ਮਹਾਨ ਮਨੁੱਖ ਉੱਭਰ ਕੇ ਸਾਹਮਣੇ ਆਏ। ਕੁਲਦੀਪ ਸਿੰਘ ਹਉਰਾ ਅਨੁਸਾਰ ਭਗਤ ਪੂਰਨ ਸਿੰਘ ਸਿੱਖ ਇਤਿਹਾਸ ਦੇ ਨਿਰਮਾਤਾਵਾਂ ਭਾਈ ਘਨਈਆ ਜੀ ਤੇ ਭਾਈ ਬਹਿਲੋ ਜੀ ਦਾ ਉਤਰਾਧਿਕਾਰੀ ਸੀ। ਉਨ੍ਹਾਂ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਭਗਤ ਪੂਰਨ ਸਿੰਘ ਨੇ ਦੁੱਖੀ ਤੇ ਲੋੜਵੰਦ ਸਮਾਜ ਵਿੱਚ ਆਪਣੀ ਨਿਵੇਕਲੀ ਥਾਂ ਬਣਾਈ। ਡਾ. ਮਹੀੁ ਸਿੰਘ ਅਨੁਸਾਰ ਭਗਤ ਪੂਰਨ ਸਿੰਘ ਜੀ ਨੇ ਸਿੱਖੀ ਵਿੱਚ ਸੇਵਾ ਦੇ ਮੂਲ ਤੱਤ ਅਤੇ ਅਰਥ ਨੂੰ ਪੂਰੀ ਤਰ੍ਹਾਂ ਪਛਾਣਿਆ ਅਤੇ ਉਸ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ। ਉਨ੍ਹਾਂ ਨੇ ਗੁਰੂ ਨਾਨਕ ਦੇ ਸੇਵਾ- ਸੰਕਲਪ ਨੂੰ ਸਾਕਾਰ ਕੀਤਾ ਅਤੇ ਲੋਕਾਂ ਦੇ ਸਾਹਮਣੇ ਸੇਵਾ ਦੇ ਸਹੀ ਅਰਥ ਨੂੰ ਉਜਾਗਰ ਕੀਤਾ। ਸੇਵਾ ਦੇ ਪੁੰਜ, ਪਰਉਪਕਾਰੀ, ਨਿਆਸਰਿਆਂ ਦਾ ਆਸਰਾ, ਨਿਸ਼ਕਾਮ ਸੇਵਾ ਦੀ ਮੂਰਤ ਭਗਤ ਪੂਰਨ ਸਿੰਘ ਜੀ ਅਕਾਲ ਪੁਰਖ ਦੇ ਹੁਕਮ ਅਨੁਸਾਰ 5 ਅਗਸਤ 1992 ਈਸਵੀ ਨੂੰ 88 ਸਾਲ ਦੀ ਉਮਰ ਬਤੀਤ ਕਰਕੇ ਸੱਚਖੰਡ ਜਾ ਬਿਰਾਜੇ।
#

💐 ਬਰਸੀ ਭਗਤ ਪੂਰਨ ਸਿੰਘ

💐 ਬਰਸੀ ਭਗਤ ਪੂਰਨ ਸਿੰਘ - @ Creative _ Mind ਖਾਨਵਤਾ ਦੇ ਪੁੰਜ ਖਲੀਹਾ ਰੱਬੀ ਰੂਪ ਭਗਤ ਪੂਰਨ ਸਿੰਘ ਜੀ ਅਗਸਤ @ Creative _ Mind ŘNALA KALAN BHAGAT PURAN SINGH LOK SEWA TRI EWA TRUST BARNALA @ Creative _ Mind ਭਗਤ ਪੂਰਨ ਜੀ ਨੂੰ ਉਨਾਂ ਦੀ ਬਰਸੀ ਤੇ ਭਾਵ ਭਿੰਨੀ ਸ਼ਰਧਾਂਜ਼ਲੀ - ShareChat
3.4k ਨੇ ਵੇਖਿਆ
4 ਮਹੀਨੇ ਪਹਿਲਾਂ
#

💐 ਬਰਸੀ ਭਗਤ ਪੂਰਨ ਸਿੰਘ

🇱🇻ਮਾਝੇ ਵਾਲੇ ਭਾਊ🇱🇻
#💐 ਬਰਸੀ ਭਗਤ ਪੂਰਨ ਸਿੰਘ #💐 ਬਰਸੀ ਭਗਤ ਪੂਰਨ ਸਿੰਘ
420 ਨੇ ਵੇਖਿਆ
4 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post