😭ਪੰਜਾਬ: ਪਤੰਗ ਲੁੱਟਦੇ ਹੋਏ ਟ੍ਰੇਨ ਹੇਠਾਂ ਆਏ 2 ਬੱਚੇ
38 Posts • 162K views
Nav
50K views
ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਵਿੱਚ ਐਤਵਾਰ ਸ਼ਾਮ ਬਲਟਾਣਾ ਫਾਟਕ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਰੇਲਵੇ ਟ੍ਰੈਕ ਦੇ ਕੋਲ ਪਤੰਗ ਲੁੱਟ ਰਹੇ ਦੋ ਨਾਬਾਲਿਗ ਬੱਚੇ ਇੱਕ ਪੈਸੇਂਜਰ ਟ੍ਰੇਨ ਦੀ ਚਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਹਾਦਸਾ ਹਰਮਿਲਾਪ ਨਗਰ ਕਾਲੋਨੀ ਨੇੜੇ ਸ਼ਾਮ ਕਰੀਬ ਛੇ ਵਜੇ ਵਾਪਰਿਆ। ਸੂਚਨਾ ਮਿਲਦੇ ਹੀ ਜੀ.ਆਰ.ਪੀ. ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।ਮ੍ਰਿਤਕਾਂ ਦੀ ਪਛਾਣ 14 ਸਾਲਾ ਸ਼ਿਵਮ ਅਤੇ 10 ਸਾਲਾ ਆਰੂਸ਼ ਕੁਮਾਰ ਵਜੋਂ ਹੋਈ ਹੈ। ਚਸ਼ਮੀਦਾਂ ਮੁਤਾਬਕ ਦੋਵੇਂ ਬੱਚੇ ਰੇਲਵੇ ਟ੍ਰੈਕ ਦੇ ਬਹੁਤ ਨੇੜੇ ਪਤੰਗ ਲੁੱਟ ਰਹੇ ਸਨ। ਇਸ ਦੌਰਾਨ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਪੈਸੇਂਜਰ ਟ੍ਰੇਨ ਦਾ ਉਨ੍ਹਾਂ ਨੂੰ ਅਹਿਸਾਸ ਨਹੀਂ ਹੋ ਸਕਿਆ ਅਤੇ ਉਹ ਉਸ ਦੀ ਚਪੇਟ ਵਿੱਚ ਆ ਗਏ। ਆਰੂਸ਼ ਕੁਮਾਰ ਚੌਥੀ ਜਮਾਤ ਦਾ ਵਿਦਿਆਰਥੀ ਸੀ, ਜਦਕਿ ਸ਼ਿਵਮ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ ਅਭੈਪੁਰ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਬਾਅਦ ਪਰਿਵਾਰਾਂ ਦਾ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਅਕਸਰ ਰਹਿੰਦੀ ਹੈ ਆਵਾਜਾਈਸਥਾਨਕ ਲੋਕਾਂ ਨੇ ਦੱਸਿਆ ਕਿ ਹਰਮਿਲਾਪ ਨਗਰ ਅਤੇ ਬਲਟਾਣਾ ਫਾਟਕ ਦੇ ਆਲੇ-ਦੁਆਲੇ ਰੇਲਵੇ ਟ੍ਰੈਕ ਦੇ ਦੋਵੇਂ ਪਾਸੇ ਖੁੱਲ੍ਹਾ ਇਲਾਕਾ ਹੈ। ਇਹ ਇੱਕ ਰਿਹਾਇਸ਼ੀ ਖੇਤਰ ਹੈ, ਜਿਸ ਕਾਰਨ ਬੱਚੇ ਅਤੇ ਸਥਾਨਕ ਲੋਕ ਅਕਸਰ ਇੱਥੋਂ ਆਵਾਜਾਈ ਕਰਦੇ ਰਹਿੰਦੇ ਹਨ। ਖਾਸ ਕਰਕੇ ਪਤੰਗਬਾਜ਼ੀ ਦੇ ਸਮੇਂ ਬੱਚੇ ਵੱਡੀ ਗਿਣਤੀ ਵਿੱਚ ਟ੍ਰੈਕ ਦੇ ਨੇੜੇ ਪਹੁੰਚ ਜਾਂਦੇ ਹਨ, ਜਿਸ ਨਾਲ ਇਸ ਤਰ੍ਹਾਂ ਦੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।ਉੱਚੀ ਦੀਵਾਰ ਜਾਂ ਮਜ਼ਬੂਤ ਫੈਂਸਿੰਗ ਦੀ ਮੰਗਲੋਕਾਂ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟ੍ਰੈਕ ਦੇ ਦੋਵੇਂ ਪਾਸਿਆਂ ’ਤੇ ਉੱਚੀ ਦੀਵਾਰ ਜਾਂ ਮਜ਼ਬੂਤ ਫੈਂਸਿੰਗ ਕਰਵਾਈ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਜਾਂਚ ਅਧਿਕਾਰੀ ਸਬ ਇੰਸਪੈਕਟਰ ਸਤਵੀਰ ਸਿੰਘ (ਜੀ.ਆਰ.ਪੀ.) ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। #😭ਪੰਜਾਬ: ਪਤੰਗ ਲੁੱਟਦੇ ਹੋਏ ਟ੍ਰੇਨ ਹੇਠਾਂ ਆਏ 2 ਬੱਚੇ
421 likes
94 comments 312 shares