ਅਦਾਕਾਰਾ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਬਾਇਓਪਿਕ ਫਿਲਮ 'ਈਥਾ' ਦੇ ਸੈੱਟ 'ਤੇ ਜ਼ਖਮੀ ਹੋ ਗਈ ਹੈ। ਇਸ ਫਿਲਮ ਦੀ ਸ਼ੂਟਿੰਗ, ਜੋ ਕਿ ਮਹਾਨ ਡਾਂਸਰ, ਸਿੰਗਰ ਤੇ ਤਮਾਸ਼ਾ ਕਲਾਕਾਰ ਵਿਠਾਬਾਈ ਭਾਉ ਮੰਗ ਨਰਾਇਣਗਾਂਵਕਰ 'ਤੇ ਆਧਾਰਿਤ ਹੈ, ਨੂੰ ਡਾਇਰੈਕਟਰ ਲਕਸ਼ਮਣ ਉਟੇਕਰ ਨੇ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਕੁੱਝ ਮੀਡੀਆ ਰਿਪੋਰਟਾਂ ਅਨੁਸਾਰ, ਸ਼ਰਧਾ ਕਪੂਰ ਦੇ ਖੱਬੇ ਪੈਰ ਦਾ ਅੰਗੂਠਾ ਫ੍ਰੈਕਚਰ ਹੋ ਗਿਆ ਹੈ ਅਤੇ ਉਹ ਇਸ ਸਮੇਂ ਇਲਾਜ ਅਧੀਨ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਰਧਾ ਕਪੂਰ ਇੱਕ ਲੋਕ ਨਾਚ ਲਾਵਣੀ 'ਤੇ ਪ੍ਰਦਰਸ਼ਨ ਕਰ ਰਹੀ ਸੀ, ਜਿਸ ਲਈ ਵਿਠਾਬਾਈ ਜਾਣੀ ਜਾਂਦੀ ਸੀ। ਡਾਂਸ ਕਰਦੇ ਸਮੇਂ, ਅਦਾਕਾਰਾ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਉਸ ਦੇ ਖੱਬੇ ਪੈਰ ਦਾ ਫ੍ਰੈਕਚਰ ਹੋ ਗਿਆ। ਲਾਵਣੀ ਸੰਗੀਤ ਦੀ ਵਿਸ਼ੇਸ਼ਤਾ ਤੇਜ਼ ਰਫ਼ਤਾਰ ਵਾਲੀਆਂ ਬੀਟਾਂ ਹਨ। ਇਸ ਡਾਂਸ ਨੰਬਰ ਨੂੰ ਅਜੈ-ਅਤੁਲ ਦੁਆਰਾ ਕੰਪੋਜ਼ ਕੀਤਾ ਹੈ। ਵਿਠਾਬਾਈ ਦਾ ਕਿਰਦਾਰ ਨਿਭਾਉਣ ਲਈ, ਸ਼ਰਧਾ ਕਪੂਰ ਨੇ 15 ਕਿਲੋ ਤੋਂ ਵੱਧ ਵਜ਼ਨ ਵਧਾਇਆ ਹੋਇਆ ਹੈ ਅਤੇ ਪ੍ਰਦਰਸ਼ਨ ਦੌਰਾਨ ਸ਼ਰਧਾ ਨੇ ਨੌਵਾਰੀ ਸਾੜ੍ਹੀ, ਭਾਰੀ ਗਹਿਣੇ ਤੇ ਇੱਕ ਕਮਰਪੱਟਾ ਪਹਿਨਿਆ ਹੋਇਆ ਸੀ। ਇੱਕ ਸਟੈਪ ਦੌਰਾਨ, ਉਸਨੇ ਗਲਤੀ ਨਾਲ ਆਪਣਾ ਸਾਰਾ ਭਾਰ ਆਪਣੇ ਖੱਬੇ ਪੈਰ 'ਤੇ ਪਾ ਦਿੱਤਾ ਤੇ ਨਤੀਜੇ ਵਜੋਂ ਸੰਤੁਲਨ ਗੁਆ ਬੈਠੀ।
#😟ਸ਼ੂਟਿੰਗ ਦੌਰਾਨ ਜਖ਼ਮੀ ਹੋਈ ਖੂਬਸੂਰਤ ਅਦਾਕਰਾ