ਧੀਆਂ ਦਾ ਸਤਕਾਰ ਕਰੋ ਪੁਤਰਾਂ ਵਾਂਗੂ ਪਿਅਾਰ ਕਰੋ

ਧੀਆਂ ਦਾ ਸਤਕਾਰ ਕਰੋ ਪੁਤਰਾਂ ਵਾਂਗੂ ਪਿਅਾਰ ਕਰੋ

.ਵੇਖ ਧੀਆਂ ਦੇ ਲੇਖ ਨੀ ਅੰਮੜੀਏ ...................ਬਾਬਲ ਦੇ ਘਰ ਤੋਂ ਸਹੁਰਿਆਂ ਦੇ ਘਰ ਤੱਕ ਦਾ ਸਫਰ ਡੋਲੀ ਵਿਚ ਬੈਠੀ ਧੀ ਕਿਵੇਂ ਕੱਟਦੀ ਹੈ ਇਹ ਤਾਂ ਉਸ ਦੇ ਦਿਲ ਦਾ ਦਰਦ ਹੀ ਜਾਣ ਸਕਦਾ ਸਿਆਣਿਆਂ ਦੀ ਕਹਾਵਤ ਹੈ ਕਿ ਧੀਆਂ ਤਾਂ ਜੰਮਦੀਆਂ ਹੀ ਪਰਾਈਆਂ ਹੋ ਜਾਂਦੀਆਂ ਨੇ। ਇਕ ਦਿਨ ਮਾਪਿਆਂ ਦਾ ਘਰ ਛੱਡ ਕੇ ਉਡਾਰੀ ਮਾਰ ਕੇ ਤੁਰ ਜਾਂਦੀਆਂ ਹਨ । ਕੁੜੀਆਂ ਦੇ ਲੇਖਾਂ ਦੀ ਕਹਾਣੀ ਤਾਂ ਇੰਨੀ ਵੱਡੀ ਹੁੰਦੀ ਹੈ ਕਿ ਜੇ ਕਿਤਾਬ ਲਿਖਣ ਬੈਠ ਜਾਈਏ ਤਾਂ ਸਾਰੀ ਉਮਰ ਨਹੀਂ ਮੁੱਕਣੀ। ਕੁੜੀਆਂ ਪੇਕਿਆਂ ਤੇ ਸਹੁਰਿਆਂ ਦੇ ਦਰਦਾਂ ਨੂੰ ਸਾਰੀ ਉਮਰ ਆਪਣੇ ਪਿੰਡੇ ਤੇ ਹੰਢਾਉਂਦੀਆਂ ਹਨ । ਕਈ ਵਾਰੀ ਤਾਂ ਉਹ ਦਰਦ ਇੰਨੇ ਗਹਿਰੇ ਹੁੰਦੇ ਹਨ ਕਿ ਲਿਖਣੇ ਤਾਂ ਕੀ ਬਿਆਨ ਕਰਨੇ ਵੀ ਔਖੇ ਹੋ ਜਾਂਦੇ ਹਨ। ਕਿਸੇ ਧੀ ਦੇ ਘਰ ਵਾਲਾ ਵੈਲੀ, ਐਬੀ, ਨਸ਼ੇੜੀ ਮਿਲ ਜਾਂਦਾ ਹੈ ਤਾਂ ਉਸ ਦੀ ਕਹਾਣੀ ਹੋਰ ਵੀ ਦਰਦਨਾਕ ਹੋ ਜਾਂਦੀ ਹੈ, ਉਸ ਦੀਆਂ ਮਨ ਦੀਆਂ ਮਨ ਵਿੱਚ ਰਹਿ ਜਾਂਦੀਆਂ ਹਨ । ਕਈ ਬਹੁਤੀਆਂ ਸਬਰ ਦੀਆਂ ਮੂਰਤਾਂ ਧੀਆਂ ਤਾਂ ਅਜਿਹੇ ਦੁੱਖ ਦੀ ਭਿਣਕ ਮਾਪਿਆਂ ਤੱਕ ਨਹੀਂ ਪੈਣ ਦਿੰਦੀਆਂ। ਉਹ ਪਹਾੜ ਜਿੱਡੇ ਦੁੱਖ ਨੂੰ ਅੰਦਰੋ-ਅੰਦਰੀ ਪੀਣ ਦੀ ਹਿੰਮਤ ਰੱਖਦੀਆਂ ਹਨ। ਉਹ ਸੋਚਦੀਆਂ ਕਿ ਜੀਵਨ ਸਾਥੀ ਦਾ ਚੰਗਾ-ਮਾੜਾ ਸਾਥ ਉਨ੍ਹਾਂ ਦੇ ਮੱਥੇ ਦਾ ਭਾਗ ਹੈ। ਉਹ ਮਾਪਿਆਂ ਨੂੰ ਦੱਸ ਕੇ ਹੋਰ ਦੁਖੀ ਨਹੀਂ ਕਰਨਾ ਚਾਹੁੰਦੀਆਂ । ਔਰਤ ਦੁਨੀਆਂ ਦੀ ਸ਼ਕਤੀਸ਼ਾਲੀ, ਤਾਕਤਵਾਰ, ਸਹਿਣਸ਼ੀਲਤਾ ਦਾ ਨਾਮ ਹੈ। ਹਰ ਇਕ ਧੀ ਮਾਂ ਦੇ ਰੂਪ ਵਿਚ ਇਕ ਮਾਂ ਦੇ ਪੇਟ ਵਿਚ ਜਨਮ ਲੈਂਦੀ ਹੈ । ਜੇ ਧੀਆਂ ਨਾਂ ਜੰਮਦੀਆਂ ਤਾਂ ਸੰਸਾਰ ਵਿਚ ਇਨਸਾਨਾਂ ਦੇ ਬੂਟੇ ਕਿਥੋਂ ਲੱਗਦੇ? ਪਤਾ ਨਹੀਂ ਕਿਉਂ ਜਦ ਘਰ ਵਿਚ ਧੀ ਜਨਮ ਲੈਂਦੀ ਹੈ ਤਾਂ ਲੋਕਾਂ ਦੇ ਚਿਹਰੇ ਕਿਉਂ ਮੁਰਝਾ ਜਾਂਦੇ ਹਨ। ਧੀਆਂ ਵਿਚਾਰੀਆਂ ਤਾਂ ਸਾਰੀ ਉਮਰ ਆਪਣੇ ਮਾਂ ਬਾਪ, ਵੀਰਾਂ, ਅਤੇ ਸਾਈੰ ਦੀ ਸੁੱਖ ਮਨਾਉਂਦੀਆਂ ਬੁੱਢੀਆਂ ਹੋ ਜਾਂਦੀਆਂ ਹਨ । ਪੇਕੇ ਅਤੇ ਸਹੁਰੇ ਦੋਵੇਂ ਪਰਿਵਾਰਾਂ ਦਾ ਬੋਝ ਉਠਾਉਂਦੀਆਂ ਹਨ। ਇਹ ਗਲ ਤਾਂ ਮੰਨੀ ਹੋਈ ਹੈ ਕੇ ਧੀਆਂ ਆਪਣੇ ਮਾਪਿਆਂ ਨਾਲ ਦਿਲੋਂ ਜੁੜੀਆਂ ਹੁੰਦੀਆਂ ਹਨ । ਜੋ ਰੌਣਕ ਘਰ ਵਿਚ ਧੀ ਦੀ ਹੁੰਦੀ ਹੈ ਉਹ ਮੁੰਡਿਆਂ ਨਾਲ ਨਹੀਂ ਹੁੰਦੀ । ਧੀਆਂ ਇੱਕ ਕੋਮਲ ਫੁੱਲ ਹਨ ਅਤੇ ਹਰ ਵੇਲੇ ਆਪਣੇ ਮਾਂ-ਬਾਪ ਦਾ ਸਭ ਤੋਂ ਵੱਧ ਸੁੱਖ ਚਾਹੁਣ ਵਾਲੀਆਂ ਹਨ। ਸਕੂਲ ਤੋਂ ਆ ਕੇ ਨਿੱਕੇ ਨਿੱਕੇ ਕੰਮਾਂ ਵਿਚ ਮਾਂ ਦਾ ਹੱਥ ਵੰਡਾਉਣਾ, ਮਾਂ ਨਾਲ ਘਰ ਦਾ ਸਾਰਾ ਕੰਮ ਕਰਵਾਉਣਾ। ਮਾਂ ਨੂੰ ਪਤਾ ਨਹੀਂ ਲੱਗਦਾ ਕਿ ਉਸਦੀ ਧੀ ਵਿਆਹੁਣ ਯੋਗ ਹੋ ਗਈ ਹੈ। ਧੀਆਂ ਨਾਲ ਵਿਹੜਾਂ ਭਰਿਆ-ਭਰਿਆ ਲਗਦਾ ਹੈ। ਇਹ ਅਹਿਸਾਸ ਧੀ ਦੇ ਤੁਰ ਜਾਣ ਤੇ ਹੁੰਦਾ ਹੈ।.................................................................................................... ............ਧੀਆਂ ਤਾਂ ਹੁੰਦੀਆਂ ਹੀ ਪਰਾਇਆ ਧੰਨ ਨੇ, ਇਹ ਤਾਂ ਵਿਆਹ ਕੇ ਦੂਜੇ ਘਰ ਤੋਰਨੀਆਂ ਪੈਦੀਆਂ ਹਨ, ਇਹ ਮਜ਼ਬੂਰ ਹੋ ਜਾਦੀਆਂ ਹਨ, ਨਹੀਂ ਤਾਂ ਇਨਾਂ ਦਾ ਵੱਸ ਚਲੇ ਤਾਂ ਇਹ ਮਾਂ-ਬਾਪ, ਭੈਣਾ, ਭਰਾਵਾਂ, ਭਰਜਾਈਆਂ ’ਤੇ ਕੰਢਾ ਵੀ ਨਾ ਚੁਭਣ ਦੇਣ। ਜਿਸ ਘਰ ਵਿਚ ਗੁੱਡੀਆਂ, ਪਟੋਲੇ ਖੇਲੇ, ਆਪਣਾ ਬਚਪਨ ਆਪਣੀ ਜਵਾਨੀ ਆਪਣੇ ਮਾਂ ਬਾਪ ਦੇ ਵਿਹੜੇ ਦੇ ਨਾਂ ਕਰਕੇ ਇਕ ਦਿਨ ਡੋਲੀ ਚੜ੍ਹ ਪਰਾਈਆਂ ਹੋ ਜਾਂਦੀਆਂ ਹਨ । ਦੁਨੀਆ ਵਾਲਿਓ ਧੀ ਨੂੰ ਇਕ ਦਿਨ ਵਿਚ ਪਰਾਏ ਕਰ ਕੇ ਤੋਰ ਦਿੱਤਾ ਜਾਂਦਾ ਹੈ । ਬਾਬਲ ਦੇ ਘਰ ਤੋਂ ਸਹੁਰਿਆਂ ਦੇ ਘਰ ਤੱਕ ਦਾ ਸਫਰ ਡੋਲੀ ਵਿਚ ਬੈਠੀ ਧੀ ਕਿਵੇਂ ਕੱਟਦੀ ਹੈ ਇਹ ਤਾਂ ਉਸ ਦੇ ਦਿਲ ਦਾ ਦਰਦ ਹੀ ਜਾਣ ਸਕਦਾ. ਉਹ ਵਕਤ ਉਸਦੀ ਜਿੰਦਗੀ ਦਾ ਨਵਾਂ ਰਾਹ ਤੇ ਮੰਜਿਲ ਹੁੰਦੀ ਹੈ. ਸੱਚ ਹੀ ਕਿਸੇ ਸਿਆਣੇ ਨੇ ਆਖਿਆ ਜਦ ਧੀ ਆਪਣੀ ਮਾਂ ਨੂੰ ਕਹਿੰਦੀ ਹੈ "ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ." ਧੀਆਂ ਦੀ ਸਰਦਾਰੀ ਵੀ ਮਾਪਿਆਂ ਦੇ ਸਿਰ ਤੇ ਹੀ ਹੁੰਦੀ ਹਨ । ਕਿਉਂਕਿ ਅੱਜ ਕੱਲ ਬਹੁਤੀਆਂ ਭਰਜਾਈਆਂ ਤਾਂ ਵੀਰਿਆਂ ਨੂੰ ਭੈਣਾਂ ਤੋਂ ਦੂਰ ਕਰ ਦਿੰਦੀਆਂ ਨੇ. ਸੁੱਖ ਨਾਲ ਜੇ ਸਹੁਰਾ ਪਰਿਵਾਰ ਚੰਗਾ ਮਿਲ ਜਾਵੇ ਤਾਂ ਧੀ ਦਾ ਇਸ ਧਰਤੀ ਤੇ ਹੋਇਆ ਜਨਮ ਸਫਲਾ ਹੋ ਜਾਂਦਾ ਹੈ . ਨਹੀਂ ਤਾਂ ਸਾਰੇ ਚਾਅ ਇਹ ਧਰਤੀ ਕੁੜੀ ਤੋਂ ਖੋਹ ਲੈਂਦੀ ਹੈ. ਔਰਤ ਹੀ ਇਕ ਅਜਿਹੀ ਚੀਜ਼ ਹੈ ਜਿਹੜੀ ਦੁਨੀਆ ਦੇ ਸਾਰੇ ਦਰਦ ਆਪਣੇ ਵਿਚ ਸਮੋ ਲੈਂਦੀ ਹੈ. ਔਰਤ ਦੇ ਲੇਖਾਂ ਵਿਚ ਦਰਦਾਂ ਦਾ ਵਾਸਾ ਹੁੰਦਾ ਹੈ, ਦਰਦਾਂ ਦੀ ਇਕ ਪੀੜ ਹੁੰਦੀ ਹੈ। ਸਾਰੀ ਉਮਰ ਇਸ ਪੀੜ ਨੂੰ ਆਪਣੇ ਪਿੰਡੇ ਤੇ ਹੰਢਾਉਂਦੀ ਉਹ ਵਿਚਾਰੀ ਰੱਬ ਨੂੰ ਪਿਆਰੀ ਹੋ ਜਾਂਦੀ ਹੈ। ਜੱਸੀ ਗਿੱਲ ✍✍✍✍
#

ਧੀਆਂ ਦਾ ਸਤਕਾਰ ਕਰੋ ਪੁਤਰਾਂ ਵਾਂਗੂ ਪਿਅਾਰ ਕਰੋ

ਧੀਆਂ ਦਾ ਸਤਕਾਰ ਕਰੋ ਪੁਤਰਾਂ ਵਾਂਗੂ ਪਿਅਾਰ ਕਰੋ - ShareChat
737 ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post