ਅੱਜ ਦਾ ਇਤਿਹਾਸ
17 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 229ਵਾਂ (ਲੀਪ ਸਾਲ ਵਿੱਚ 230ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 136 ਦਿਨ ਬਾਕੀ ਹਨ। 💐 ਅੱਜ ਦਾ ਇਤਿਹਾਸ 💐 1947 – ਰੈਡਕਿਲਫ਼ ਰੇਖਾ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਮਾ ਬਣ ਗਈ। ਗੌਹਰ ਰਜ਼ਾ 1916 – ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਅੰਮ੍ਰਿਤਲਾਲ ਨਾਗਰ ਦਾ ਜਨਮ। 1930 – ਅੰਗਰੇਜ਼ੀ ਕਵੀ ਅਤੇ ਬਾਲ ਲੇਖਕ ਟੈੱਡ ਹਿਊਜ਼ ਦਾ ਜਨਮ। 1932 – ਸਾਹਿਤ ਵਿੱਚ ਨੋਬਲ ਇਨਾਮ ਵਿਜੇਤਾ ਵੀ ਐਸ ਨੈਪਾਲ ਦਾ ਜਨਮ। 1953 – ਜਰਮਨ-ਰੋਮਾਨੀਆਈ ਨਾਵਲਕਾਰ, ਕਵੀ, ਨਿਬੰਧਕਾਰ ਅਤੇ ਨੋਬਲ ਇਨਾਮ ਦੀ ਵਿਜੇਤਾ ਹੈਰਤਾ ਮਿਊਲਰ ਦਾ ਜਨਮ। 1956 – ਭਾਰਤੀ ਵਿਗਿਆਨੀ, ਉਰਦੂ ਕਵੀ, ਸਮਾਜਿਕ ਕਾਰਕੁਨ ਗੌਹਰ ਰਜ਼ਾ ਦਾ ਜਨਮ। 1959 – ਅਮਰੀਕੀ ਨਾਵਲਕਾਰ ਅਤੇ ਨਿਬੰਧਕਾਰ ਜੋਨਾਥਨ ਫਰੈਂਸਨ ਦਾ ਜਨਮ। ਮਦਨ ਲਾਲ ਢੀਂਗਰਾ 1909 – ਭਾਰਤੀ ਅਜ਼ਾਦੀ ਘੁਲਾਟਿਆ ਮਦਨ ਲਾਲ ਢੀਂਗਰਾ ਸ਼ਹੀਦ ਹੋਏ। 2007 – ਭਾਰਤੀ "ਪਰਬਤ ਮਨੁੱਖ" ਦਸਰਥ ਮਾਂਝੀ ਦਾ ਦਿਹਾਂਤ। 2014 – ਪੰਜਾਬ ਦੇ ਸੂਫ਼ੀ ਗਾਇਕ ਬਰਕਤ ਸਿੱਧੂ ਦਾ ਦਿਹਾਤ।
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - ਅੱਜ ਦਾ ਇਤਿਹਾਸ 17 ਅਗਸਤ ਬਰਸੀ ਬਰਕਤ ਸਿੱਧੂ WE SALUTE THE REAL HERO ਸ਼ਹੀਦੀ ਦਿਵਸ ਮਦਨ ਲਾਲ ਢੀਂਗਰਾ DASHRATHI MANJHI 1994 ) MANJHA @ Creative _ Mind - ShareChat
410 ਨੇ ਵੇਖਿਆ
3 ਮਹੀਨੇ ਪਹਿਲਾਂ
23 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 113ਵਾਂ (ਲੀਪ ਸਾਲ ਵਿੱਚ 114ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 252 ਦਿਨ ਬਾਕੀ ਹਨ। 💐 ਅੱਜ ਦਾ ਇਤਿਹਾਸ 💐 1564 – ਲੇਖਕ, ਨਾਟਕਕਾਰ ਤੇ ਅਦਾਕਾਰ ਵਿਲੀਅਮ ਸ਼ੈਕਸਪੀਅਰ ਦਾ ਜਨਮ। 1858 – ਵਿਗਿਆਨੀ ਮੈਕਸ ਪਲੈਂਕ ਦਾ ਜਨਮ। 1915 – ਵੈਨਕੂਵਰ ਦੀ ਅਦਾਲਤ ਵਿਚ ਭਾਈ ਰਾਮ ਸਿੰਘ ਧੁਲੇਤਾ (ਜਲੰਧਰ) ਨੇ ਅੰਗਰੇਜਾਂ ਦੇ ਟਾਉਟ ਰਾਮ ਚੰਦ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਤੇ ਪੁਲਿਸ ਨੇ ਰਾਮ ਸਿੰਘ ਨੂੰ ਵੀ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ। 1930 – ਪਿਸ਼ਾਵਰ ਵਿਚ ਆਪਣੀ ਰਜਮੈਂਟ ਨੂੰ ਪਠਾਣਾਂ ਦੇ ਜਲੂਸ ਤੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਇਨਕਾਰ ਕਰਨ ਤੇ ਚੰਦਰ ਸਿੰਘ ਗੜਵਾਲੀ ਦਾ 59 ਸਾਥੀਆਂ ਸਮੇਤ ਕੋਰਟ ਮਾਰਸ਼ਲ ਕੀਤਾ ਗਿਆ। 1992 – ਅਕਾਦਮੀ ਇਨਾਮ ਜੇਤੂ ਫਿਲਮਕਾਰ ਸਤਿਆਜੀਤ ਰੇਅ ਦਾ ਕੋਲਕਾਤਾ ਵਿਚ ਦਿਹਾਂਤ। 2005 – ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ ਹੋਈ। ਵਿਸ਼ਵ ਬੁਕ ਦਿਵਸ (1995 ਤੋਂ ਸ਼ੁਰੂ) 1616 – ਸਪੇਨ ਦੇ ਮਸ਼ਹੂਰ ਨਾਵਲਕਾਰ,ਕਵੀ ਤੇ ਨਾਟਕਕਾਰ ਮਾਈਕਲ ਡੀ ਸਰਵੈਂਟਸ ਸਾਵੇਦਰਾ ਦੀ ਮੌਤ। ਜਿਸ ਦੀ ਯਾਦ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਜਾਂਦਾ ਹੈ। 1616 – ਵਿਲੀਅਮ ਸ਼ੈਕਸਪੀਅਰ ਦੀ ਮੌਤ ਹੋਈ। 1858 – ਭੌਤਿਕ ਵਿਗਿਆਨੀ ਮੈਕਸ ਕਾਰਲ ਅਰਨਸਟ ਲੁਦਵਿਗ ਪਲੈਂਕ ਦਾ ਜਨਮ ਜਰਮਨੀ ਦੇ ਕੀਲ ਸ਼ਹਿਰ ਵਿਚ ਹੋਇਆ। 1985 – ਕੋਕਾ ਕੋਲਾ ਨੇ ਆਪਣਾ ਫਾਰਮੂਲਾ ਬਦਲ ਕੇ ਨਵਾ ਕੋਕ ਰਲੀਜ ਕੀਤਾ। ਜਿਸ ਦਾ ਨਾਂਹਵਾਚਕ ਹੁਗਾਰੇ ਕਾਰਨ ਬਾਪਸ ਲਿਆ ਗਿਆ। 2007 – ਰੂਸ ਦਾ ਪਹਿਲਾ ਰਾਸ਼ਟਰਪਤੀ ਬੋਰਿਸ ਯੈਲਤਸਿਨ ਦੀ ਮੌਤ ਹੋਈ। (ਜਨਮ 1931)
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - ਅੱਜ ਦਾ ਇਤਿਹਾਸ 2 ਅਪ੍ਰੈਲ @ Creative Mind ਵਰਲਡ ਪਿਕਨਿਕ ਡੇ @ Creative _ Mind ਵਿਸ਼ਵ ਪੁਸਤਕ ਦਿਵਸ - ShareChat
2.9k ਨੇ ਵੇਖਿਆ
7 ਮਹੀਨੇ ਪਹਿਲਾਂ
28 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 59ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 306 (ਲੀਪ ਸਾਲ ਵਿੱਚ 307) ਦਿਨ ਬਾਕੀ ਹਨ। ਵਾਕਿਆ ਸੋਧੋ 1580– ਮੁਗਲ ਬਾਦਸ਼ਾਹ ਅਕਬਰ ਦੇ ਫ਼ਤਿਹਪੁਰ ਸੀਕਰੀ ਸਥਿਤੀ ਦਰਬਾਰ 'ਚ ਈਸਾਈ ਸਮਾਜ ਦਾ ਪਹਿਲਾ ਵਫ਼ਦ ਗੋਆ ਤੋਂ ਆਇਆ। 1749– ਨਾਵਲਿਸਟ ਹੈਨਰੀ ਫ਼ੀਲਡਿੰਗ ਦਾ ਨਾਵਲ 'ਟਾਮ ਜੌਨਜ਼' ਛਪਿਆ। ਇਸ ਨਾਵਲ ਵਿਚ ਪੇਸ਼ ਕੀਤੇ ਕਾਮ ਦਿ੍ਸ਼ਾਂ ਨੇ ਬਹੁਤ ਤੂਫ਼ਾਨ ਲਿਆਂਦਾ। 1759– ਪੋਪ ਕਲੇਂਮੇਂਟ 13ਵੇਂ ਨੇ ਬਾਈਬਲ ਨੂੰ ਵੱਖ-ਵੱਖ ਭਾਸ਼ਾਵਾਂ 'ਚ ਅਨੁਵਾਦ ਕਰਨ ਦੀ ਮਨਜ਼ੂਰੀ ਦਿੱਤੀ। 1922– ਮਿਸਰ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਪਰ ਬ੍ਰਿਟਿਸ਼ ਫੌਜ ਉੱਥੇ ਬਣੀ ਰਹੀ। 1924– ਅਮਰੀਕਾ ਨੇ ਮੱਧ ਅਮਰੀਕੀ ਦੇਸ਼ 'ਚ ਹਾਂਡੂਰਾਸ 'ਚ ਦਖਲਅੰਦਾਜ਼ੀ ਸ਼ੁਰੂ ਕੀਤੀ। 1924– ਜੈਤੋ ਦਾ ਮੋਰਚਾ ਵਾਸਤੇ 500 ਸਿੱਖਾਂ ਦਾ ਦੂਜਾ ਸ਼ਹੀਦੀ ਜਥਾ ਗਿਆ। 1928– ਪ੍ਰਸਿੱਧ ਭਾਰਤੀ ਭੌਤਿਕਵਿਦ ਅਤੇ ਵਿਗਿਆਨੀ ਸੀ. ਵੀ. ਰਮਨ ਨੇ ਪ੍ਰਕਾਸ਼ ਦੇ ਪ੍ਰਸਾਰ ਨਾਲ ਸੰਬੰਧਤ ਰਮਨ ਪ੍ਰਭਾਵ ਦੀ ਖੋਜ ਕੀਤੀ। ਇਸੇ ਖੋਜ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ। 1933– ਇੰਗਲੈਂਡ ਵਿਚ ਪਹਿਲੀ ਵਾਰ ਇਕ ਔਰਤ ਫ਼ਰਾਂਸਿਸ ਪਰਕਿਨਜ਼ ਲੇਬਰ ਮਹਿਕਮੇ ਦੀ ਵਜ਼ੀਰ ਬਣੀ। 1933– ਅਡੋਲਫ ਹਿਟਲਰ ਨੇ ਦੇਸ਼ ਵਿਚ ਕਮਿਊਨਿਸਟ ਪਾਰਟੀ ਬਣਾਉਣ ਦੀ ਇਜਾਜ਼ਤ ਦੇਣ ਤੋਂ ਨਾਂਹ ਕਰ ਦਿਤੀ। 1948– ਬ੍ਰਿਟਿਸ਼ ਸੈਨਿਕਾਂ ਦਾ ਆਖਰੀ ਜੱਥਾ ਭਾਰਤ ਤੋਂ ਰਵਾਨਾ ਹੋਇਆ। 1958– ਪਾਕਿਸਤਾਨ ਨਾਲ ਮੈਚ ਵਿਚ ਵੈਸਟ ਇੰਡੀਜ਼ ਦੀ ਟੀਮ ਨੇ ਸਿਰਫ਼ ਇਕ ਖਿਡਾਰੀ ਦੇ ਆਊਟ ਹੋਣ 'ਤੇ 504 ਦੌੜਾਂ ਬਣਾ ਕੇ ਪਾਰੀ ਬੰਦ ਕੀਤੀ। 1975– ਲੰਡਨ ਦੀ ਇਕ ਅੰਡਰਗਰਾਊਂਡ ਗੱਡੀ ਮੂਰਗੇਟ ਦੇ ਆਖ਼ਰੀ ਸਟੇਸ਼ਨ ਤੋਂ ਵੀ ਅੱਗੇ ਨਿਕਲ ਜਾਣ ਕਾਰਨ ਹੇਠਾਂ ਜਾ ਡਿੱਗੀ ਤੇ 43 ਮੁਸਾਫ਼ਰ ਮਾਰੇ ਗਏ। 1997– ਅਮਰੀਕਾ ਨੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਤਮਾਕੂ ਵੇਚਣ 'ਤੇ ਪਾਬੰਦੀ ਲਾਈ। 2002– ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਾਟੀਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ 2002 – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ (ਫ੍ਰਾਂਸ, ਸਪੇਨ, ਜਰਮਨੀ, ਇਟਲੀ, ਪੁਰਤਗਾਲ, ਗਰੀਸ, ਫਿਨਲੈਂਡ, ਲਕਸਮਬਰਗ, ਬੈਲਜੀਅਮ, ਆਸਟਰੀਆ, ਆਇਰਲੈਂਡ ਅਤੇ ਨੀਦਰਲੈਂਡ) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ 🎂ਜਨਮ ਦਿਨ🎈 1953– ਪਾਲ ਕਰੂਗਮੈਨ, ਨੋਬਲ ਇਨਾਮ ਜੇਤੂ ਅਮਰੀਕੀ ਅਰਥ ਵਿਗਿਆਨੀ 🌹🌻 ਮੌਤ 🌻🌹 1936– ਕਮਲਾ ਨਹਿਰੂ, ਜਵਾਹਰ ਲਾਲ ਨਹਿਰੂ ਦੀ ਪਤਨੀ (ਜ. 1899) 1963– ਡਾ. ਰਾਜੇਂਦਰ ਪ੍ਰਸਾਦ, ਭਾਰਤ ਦੇ ਪਹਿਲੇ ਰਾਸ਼ਟਰਪਤੀ (ਜ. 1884) 1998– ਪਿਆਰਾ ਸਿੰਘ ਸਹਿਰਾਈ, ਪੰਜਾਬੀ ਕਵੀ (ਜ. 1915) 2009– ਕਰਨੈਲ ਸਿੰਘ ਪਾਰਸ, ਪੰਜਾਬੀ ਕਵੀਸ਼ਰ (ਜ. 2009) ਛੁੱਟੀਆਂ ਅਤੇ ਹੋਰ ਦਿਨ ਰਾਸ਼ਟਰੀ ਵਿਗਿਆਨ ਦਿਵਸ (ਭਾਰਤ)
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - Good AFTERNOON Febuary ਦਾ ਇਤਿਹਾਸ ਰਾਸ਼ਟਰੀ ਸਾਇੰਸ ਦਿਵਸ ਡਾ ਰਜਿੰਦਰ ਪ੍ਰਸਾਦਿ ਬਰਸੀ ਜਾਣਕਾਰੀ ਭਰਪੂਰ ਪੋਸਟਾਂ @ Creative Mind - ShareChat
9.9k ਨੇ ਵੇਖਿਆ
9 ਮਹੀਨੇ ਪਹਿਲਾਂ
21 ਪੋਹ ਨਾ: ਸ਼ਾ: 5 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 5ਵਾਂ ਦਿਨ ਹੁੰਦਾ ਹੈ। ਸਾਲ ਦੇ 360 (ਲੀਪ ਸਾਲ ਵਿੱਚ 361) ਦਿਨ ਬਾਕੀ ਹੁੰਦੇ ਹਨ। 💐💐💐💐💐 1709 – ਯੂਰਪ ਵਿਚ ਅੱਤ ਦੀ ਠੰਢ, ਇਕੋ ਦਿਨ ਵਿਚ 1000 ਲੋਕ ਮਰੇ। 1900 – ਆਇਰਲੈਂਡ ਗਣਰਾਜ ਆਗੂ ਜਾਹਨ ਐਡਵਰਡ ਰੈਡਮੰਡ ਨੇ ਆਇਰਲੈਂਡ ਵਿਚੋਂ ਬਰਤਾਨਵੀ ਰਾਜ ਖ਼ਤਮ ਕਰਨ ਵਾਸਤੇ ਜਦੋ-ਜਹਿਦ ਸ਼ੁਰੂ ਕਰਨ ਦਾ ਐਲਾਨ ਕੀਤਾ। 1919 – ਜਰਮਨੀ ਵਿਚ ਨੈਸ਼ਨਲ ਸੋਸ਼ਲਿਸਟ ਪਾਰਟੀ ਬਣੀ। 1924 – ਭਾਈ ਫੇਰੂ ਮੋਰਚਾ ਵਿਚ ਗਿ੍ਫ਼ਤਾਰੀਆਂ ਸ਼ੁਰੂ ਹੋਈਆਂ। 1971 – ਆਸਟ੍ਰੇਲੀਆ ਅਤੇ ਇੰਗਲੈਂਡ ਵਿੱਚਕਾਰ ਸੰਸਾਰ ਦਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਾ ਖੇਡਿਆ ਗਿਆ। 1972 – ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 'ਸਪੇਸ ਸ਼ਟਲ' ਬਣਾਉਣ ਦੇ ਹੁਕਮ 'ਤੇ ਦਸਤਖ਼ਤ ਕੀਤੇ। 1972 – ਪਾਕਿਸਤਾਨ ਨੇ ਸ਼ੇਖ਼ ਮੁਜੀਬੁਰ ਰਹਿਮਾਨ ਨੂੰ ਰਿਹਾਅ ਕਰ ਦਿਤਾ। 2005 – ਸੂਰਜ ਮੰਡਲ ਦੇ ਸੱਭ ਤੋਂ ਵੱਡੇ ਬੌਣੇ ਗ੍ਰਹਿ, ਏਰਿਸ ਦੀ ਖੋਜ਼ ਹੋਈ। ਜਨਮ
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - hotos dositphotos JANUARY otos - ShareChat
2.2k ਨੇ ਵੇਖਿਆ
11 ਮਹੀਨੇ ਪਹਿਲਾਂ
21 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 325ਵਾਂ (ਲੀਪ ਸਾਲ ਵਿੱਚ 326ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 40 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 7 ਮੱਘਰ ਬਣਦਾ ਹੈ। 💐💐💐💐💐 1831 – ਲਿਓਨ ਦੇ ਵਿਦਰੋਹ ਫ੍ਰਾਂਸ ਦੇ ਮਜ਼ਦੂਰਾ ਦਾ ਵਿਦਰੋਹ ਸ਼ੁਰੂ ਹੋਇਆ। 1871 – ਐਮ.ਐਫ਼. ਗੇਲਥੇ ਨੇ ਸਿਗਰਟ ਲਾਈਟਰ ਪੇਟੈਂਟ ਕਰਵਾਇਆ। 1904 – ਪੈਰਿਸ (ਫ਼ਰਾਂਸ) ਵਿਚ ਘੋੜਿਆਂ ਨਾਲ ਚੱਲਣ ਵਾਲੀਆਂ ਬੱਘੀਆਂ ਦੀ ਥਾਂ ਪਬਲਿਕ ਦੀ ਸਵਾਰੀ ਵਾਸਤੇ ਇੰਜਨ ਨਾਲ ਚੱਲਣ ਵਾਲੀਆਂ ਓਮਨੀ ਬਸਾਂ ਆ ਗਈਆਂ। 1911 – ਲੰਡਨ ਵਿਚ ਔਰਤਾਂ ਵਲੋਂ ਵੋਟ ਦੇ ਹੱਕ ਵਾਸਤੇ ਕੀਤੇ ਮੁਜ਼ਾਹਰੇ ਦੌਰਾਨ ਬੀਬੀਆਂ ਲੰਡਨ ਵਿਚ ਪਾਰਲੀਮੈਂਟ ਹਾਊਸ ਵਿਚ ਆ ਵੜੀਆਂ | ਸੱਭ ਨੂੰ ਗਿ੍ਫ਼ਤਾਰ ਕਰ ਕੇ ਜੇਲ ਭੇਜ ਦਿਤਾ ਗਿਆ। 1927 – ਅਮਰੀਕਾ ਦੇ ਸ਼ਹਿਰ ਕੋਲੋਰਾਡੋ ਵਿਚ ਪੁਲਿਸ ਨੇ ਹੜਤਾਲ ਕਰ ਰਹੇ ਖ਼ਾਨਾਂ ਦੇ ਕਾਮਿਆਂ 'ਤੇ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾ ਕੇ 5 ਮਜ਼ਦੂਰ ਮਾਰ ਦਿਤੇ ਤੇ 20 ਜ਼ਖ਼ਮੀ ਕਰ ਦਿਤੇ। 1961 – ਜੀਵਨ ਸਿੰਘ ਉਮਰਾਨੰਗਲ ਨੇ ਭੁੱਖ ਹੜਤਾਲ ਸ਼ੁਰੂ ਕੀਤੀ। 1979 – ਇਸਲਾਮਾਬਾਦ (ਪਾਕਿਸਤਾਨ) ਵਿਚ ਇਕ ਭੀੜ ਨੇ ਅਮਰੀਕਨ ਐਮਬੈਸੀ 'ਤੇ ਹਮਲਾ ਕਰ ਕੇ ਬਿਲਡਿੰਗ ਨੂੰ ਅੱਗ ਲਾ ਦਿਤੀ | ਇਸ ਘਟਨਾ ਵਿਚ ਦੋ ਅਮਰੀਕਨ ਮਾਰੇ ਗਏ। 1980 – ਲਾਸ ਵੇਗਸ (ਅਮਰੀਕਾ) ਵਿਚ ਐਮ.ਜੀ.ਐਮ. ਹੋਟਲ ਕੈਸੀਨੋ ਵਿਚ ਅੱਗ ਲੱਗਣ ਨਾਲ 87 ਲੋਕ ਮਾਰੇ ਗਏ। 1985 – ਪਾਕਿਸਤਾਨ ਵਿਚ ਫ਼ੈਸਲਾਬਾਦ ਜੇਲ ਵਿਚੋਂ ਕੈਦ ਸਿੱਖਾਂ ਵਲੋਂ ਦੌੜਨ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਗੋਲੀ ਚਲਾਈ ਗਈ। 2012 – ਮੁੰਬਈ ਵਿਚ 26 ਤੋਂ 29 ਨਵੰਬਰ ਦੇ ਕਤਲੇਆਮ ਦੇ ਦੋਸ਼ੀ ਅਜਮਲ ਕਸਾਬ ਨੂੰ ਫਾਂਸੀ ਦਿਤੀ।
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - · ਅੱਜ ਦਾ ਇਤਿਹਾਸ 21st ਨਵੰਬਰ @ Creative _ Mind TODAY ' S HISTORY @ Creative _ Mind - ShareChat
1.1k ਨੇ ਵੇਖਿਆ
1 ਸਾਲ ਪਹਿਲਾਂ
16 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 320ਵਾਂ (ਲੀਪ ਸਾਲ ਵਿੱਚ 321ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 45 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 2 ਮੱਘਰ ਬਣਦਾ ਹੈ। 1675 – ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਕੀਰਤਪੁਰ ਸਾਹਿਬ ਪੁੱਜਾ ਤੇ ਅਗਲੇ ਦਿਨ ਸੀਸ ਦਾ ਸਸਕਾਰ ਗੁਰਦਵਾਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ 'ਤੇ ਕਰ ਦਿਤਾ। 1688 – ਗੁਰੂ ਗੋਬਿੰਦ ਸਿੰਘ ਭੰਗਾਣੀ ਦੀ ਲੜਾਈ ਦੀ ਸ਼ਾਨਦਾਰ ਜਿੱਤ ਮਗਰੋਂ ਚੱਕ ਨਾਨਕੀ ਪਹੁੰਚ ਗਏ। 1915 – ਕੋਕਾ ਕੋਲਾ ਕੰਪਨੀ ਨੇ ਅਪਣਾ 'ਕੋਲਾ' ਪੇਟੈਂਟ ਕਰਵਾਇਆ, ਪਰ ਇਸ ਦੀ ਸੇਲ 1916 ਵਿਚ ਹੀ ਸ਼ੁਰੂ ਹੋ ਸਕੀ। 1915 – ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕ੍ਰਾਂਤੀਕਾਰੀ ਅਤੇ ਗ਼ਦਰ ਪਾਰਟੀ ਦੇ ਮੈਂਬਰ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਫ਼ਾਂਸੀ ਦਿੱਤੀ ਗਈ। 1915 – ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕ੍ਰਾਂਤੀਕਾਰੀ ਅਤੇ ਗ਼ਦਰ ਪਾਰਟੀ ਦੇ ਮੈਂਬਰ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿਤੀ ਗਈ। 1933– ਅਮਰੀਕਾ ਤੇ ਰੂਸ ਵਿਚ ਪਹਿਲੇ ਵਿਦੇਸ਼ੀ ਸਬੰਧ ਕਾਇਮ ਹੋਏ। 1945 – ਜਰਮਨ ਤੋਂ 88 ਸਇੰਸਦਾਨ, ਜਿਨ੍ਹਾਂ ਕੋਲ ਨਾਜ਼ੀਆਂ ਦੇ ਖ਼ੁਫ਼ੀਆ ਰਾਜ਼ ਸਨ, ਅਮਰੀਕਾ ਪੁੱਜੇ। 1957 – ਬਠਿੰਡਾ ਵਿਖੇ ਹੋਈ 11ਵੀਂ ਅਕਾਲੀ ਕਾਫ਼ਰੰਸ ਵਿਚ ਲੱਖਾਂ ਸਿੱਖ ਪੁੱਜੇ। ਇਸ ਕਾਨਫ਼ਰੰਸ ਨੇ ਰੀਜਨਲ ਫ਼ਾਰਮੂਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਕੀਤੀ। 1958 – ਪ੍ਰੇਮ ਸਿੰਘ ਲਾਲਪੁਰਾ ਨੇ ਮਾਸਟਰ ਤਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਹਰਾਇਆ। 2000 – ਬਿਲ ਕਲਿੰਟਨ ਵੀਅਤਨਾਮ ਪਹਿਲਾ ਰਾਸ਼ਟਰਪਤੀ ਸੀ ਜੋ ਪੁੱਜਾ। 2013 – ਸਚਿਨ ਤੇਂਦੁਲਕਰ ਨੇ 200 ਟੈਸਟ ਖੇਡਣ ਮਗਰੋਂ 24 ਸਾਲ ਖੇਡਣ ਮਗਰੋਂ ਕ੍ਰਿਕਟ ਨੂੰ ਅਲਵਿਦਾ ਕਹੀ।
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - ਮੰਜ ਦਾ ਇਤਿਹਾਸ ਨਵੰਬਰ @ Creative _ Mind @ Creative _ Mind - ShareChat
1.3k ਨੇ ਵੇਖਿਆ
1 ਸਾਲ ਪਹਿਲਾਂ
29 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 302ਵਾਂ (ਲੀਪ ਸਾਲ ਵਿੱਚ 303ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 63 ਦਿਨ ਬਾਕੀ ਹਨ। 1863 – ਰੈੱਡ ਕਰਾਸ ਕਾਇਮ ਕਰ ਕੇ ਇਸ ਦੀ ਕੌਮਾਂਤਰੀ ਕਮੇਟੀ ਕਾਇਮ ਕੀਤੀ ਗਈ 1923 – ਔਟੋਮਨ ਸਾਮਰਾਜ ਦੇ ਖ਼ਾਤਮੇ ਮਗਰੋਂ ਟਰਕੀ ਇਕ ਦੇਸ਼ ਵਜੋਂ ਕਾਇਮ ਹੋਇਆ | ਮੁਸਤਫ਼ਾ ਕਮਾਲ ਦੇਸ਼ ਦਾ ਪਹਿਲਾ ਰਾਸ਼ਟਰਪਤੀ ਬਣਿਆ | 1929 – ਅਮਰੀਕਾ ਦੀ 'ਵਾਲ ਸਟਰੀਟ' ਦੀ ਸਟਾਕ ਮਾਰਕੀਟ ਡੁੱਬ ਜਾਣ ਕਾਰਨ ਦੇਸ਼ ਦਾ ਉਦੋਂ ਤਕ ਦਾ ਸੱਭ ਤੋਂ ਵੱਧ ਖ਼ਤਰਨਾਕ ਮਾਲੀ ਸੰਕਟ ਸ਼ੁਰੂ ਹੋਇਆ | 1933 – ਪ੍ਰਤਾਪ ਸਿੰਘ ਸ਼ੰਕਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ| 1945 – ਦੁਨੀਆਂ ਦਾ ਪਹਿਲਾ ਬਾਲ ਪੈੱਨ ਨਿਊਯਾਰਕ ਦੇ ਗਿਮਬੈੱਲ ਸਟੋਰ ਵਿਚ ਸਾਢੇ 12 ਡਾਲਰ ਵਿਚ ਵੇਚਿਆ ਗਿਆ | 1972 – ਫ਼ਿਲਸਤੀਨੀ ਗੁਰੀਲਿਆਂ ਨੇ ਇਕ ਏਅਰਪੋਰਟ ਦੇ ਮੁਲਾਜ਼ਮ ਨੂੰ ਕਤਲ ਕਰ ਕੇ ਇਕ ਜਹਾਜ਼ ਅਗਵਾ ਕੀਤਾ ਤੇ ਕਿਊਬਾ ਲੈ ਗਏ | 1982 – ਜਲੰਧਰ ਵਿਚ ਗੁਰੂ ਨਾਨਕ ਪੁਰਬ ਦੇ ਜਲੂਸ ਉਤੇ ਬੰਬ ਸੁਟਿਆ ਗਿਆ | 2003 – ਵਿਡੀਓ ਗੇਮ ਕਾਲ ਆਫ਼ ਡਿਊਟੀ ਰਲੀਜ਼ ਕੀਤੀ ਗਈ।
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - Today ' s History @ Creative Mind ਅੱਜ ਦਾ ਇਤਿਹਾਸ - ShareChat
GIF
1.2k ਨੇ ਵੇਖਿਆ
1 ਸਾਲ ਪਹਿਲਾਂ
1619– ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਏ। 1710– ਅਮੀਨਗੜ੍ਹ ਦੀ ਲੜਾਈ 'ਚ ਰਾਹੋਂ ਦੇ ਕਿਲ੍ਹੇ ਉਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ, ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ। 1733– ਭਾਈ ਮਨੀ ਸਿੰਘ ਨੇ ਲਾਹੌਰ ਦੇ ਸੂਬੇਦਾਰ ਤੋਂ ਦਰਬਾਰ ਸਾਹਿਬ ਵਿਚ ਦੀਵਾਲੀ ਦੇ ਦਿਨਾਂ ਵਿਚ ਇਕੱਠ ਕਰਨ ਦੀ ਇਜਾਜ਼ਤ ਲਈ ਜਿਸ ਦਾ ਮੁਗ਼ਲ ਸਰਕਾਰ ਨੇ, 10 ਹਜ਼ਾਰ ਰੁਪਏ ਟੈਕਸ ਲੈ ਕੇ ਸਮਾਗਮ ਕਰਨ ਦੀ ਇਜਾਜ਼ਤ ਦੇ ਦਿਤੀ। 1831 – ਰੋਪੜ ਵਿਖੇ ਸਤਲੁਜ ਦਰਿਆ ਦੇ ਕੰਢੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਇਤਿਹਾਸਕ ਸੰਧੀ ਹੋਈ। 1863 – ਰੈੱਡ ਕਰਾਸ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂਅ ਦੀ ਸਥਾਪਨਾ ਹੋਈ। 1905– ਨਾਰਵੇ ਨੇ ਸਵੀਡਨ ਨਾਲ ਅਪਣੀ ਯੂਨੀਅਨ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਡੈਨਮਾਰਕ ਦੇ ਪਿ੍ੰਸ ਚਾਰਲਸ ਨੂੰ 'ਹਾਕੋਨ ਸਤਵੇਂ' ਵਜੋਂ ਅਪਣਾ ਨਵਾਂ ਰਾਜਾ ਚੁਣ ਲਿਆ। 1947– ਕਸ਼ਮੀਰ ਦੇ ਰਾਜੇ ਡੋਗਰਾ ਹਰੀ ਸਿੰਘ ਨੇ ਕਸ਼ਮੀਰ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਐਲਾਨ ਕਰ ਦਿਤਾ ਹਾਲਾਂਕਿ ਉਥੋਂ ਦੇ 75 ਫ਼ੀ ਸਦੀ ਲੋਕ ਮੁਸਲਮਾਨ ਸਨ। 1957– ਰੂਸ ਦੀ ਸਰਕਾਰ ਨੇ ਮੁਲਕ ਦੇ ਸੱਭ ਤੋਂ ਅਹਿਮ ਮਿਲਟਰੀ ਹੀਰੋ ਜਿਓਰਜੀ ਜ਼ੂਕੋਫ਼ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ। 1967– ਮੁਹੰਮਦ ਰਜ਼ਾ ਪਹਿਲਵੀ ਨੇ ਈਰਾਨ ਦੇ ਬਾਦਸ਼ਾਹ ਵਜੋਂ ਤਾਜਪੋਸ਼ੀ ਕਰਵਾਈ। 1977 – ਚੇਚਕ ਰੋਗ (ਵੈਰੀਓਲਾ ਮਾਈਨਰ) ਦਾ ਆਖ਼ਰੀ ਕੁਦਰਤੀ ਮਰੀਜ਼ ਆਇਆ। 1979– ਦੱਖਣੀ ਕੋਰੀਆ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਮੁਖੀ ਕਿਮ ਜਾਏਗਿਊ ਨੇ ਦੇਸ਼ ਦੇ ਰਾਸ਼ਟਰਪਤੀ ਪਾਰਕ ਚੁੰਗ-ਹੀ ਨੂੰ ਗੋਲੀ ਮਾਰ ਕੇ ਮਾਰ ਦਿਤਾ। 2002– ਇਕ ਥੀਏਟਰ 'ਚ 800 ਲੋਕਾਂ ਨੂੰ ਬੰਦੀ ਬਣ ਕੇ ਬੈਠੇ ਅਗਵਾਕਾਰਾਂ ਨੂੰ ਕਾਬੂ ਕਰਨ ਵਾਸਤੇ ਰੂਸੀ ਸਰਕਾਰ ਨੇ ਬੇਹੋਸ਼ੀ ਦੀ ਗੈਸ ਛੱਡੀ; ਇਸ ਨਾਲ 116 ਬੰਦੀ ਤੇ 50 ਅਗਵਾਕਾਰ ਮਾਰੇ ਗਏ।
#

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ - Today ' s History @ Creative Mind ਅੱਜ ਦਾ ਇਤਿਹਾਸ - ShareChat
GIF
1k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post