📖 ਇਤਿਹਾਸ
#

📖 ਇਤਿਹਾਸ

96 ਨੇ ਵੇਖਿਆ
1 ਦਿਨ ਪਹਿਲਾਂ
ਖਾੜਕੂ ਯੋਧੇ ਭਾਈ ਰੇਸ਼ਮ ਸਿੰਘ ਥਾਂਦੇ ਦਾ ਜਨਮ ਪਿਤਾ ਸ.ਬਲਕਾਰ ਸਿੰਘ ਚੌਧਰੀ ਦੇ ਘਰ ਮਾਤਾ ਸਰਦਾਰਨੀ ਜੀਤ ਕੌਰ ਦੀ ਕੁਖੋਂ ਸੰਨ 1958 ਵਿਚ ਹੋਇਆ।ਥਾਂਦੇ ਨਜ਼ਦੀਕ ਅੰਮ੍ਰਿਤਸਰ ਵਿਖੇ ਹੋਇਆ।ਭਾਈ ਰੇਸ਼ਮ ਸਿੰਘ ਥਾਂਦੇ ਹੁਰੀਂ ਚਾਰ ਭੈਣ-ਭਰਾਂ ਸਨ।ਭਰਾ ਨਿਸ਼ਾਨ ਸਿੰਘ ,ਭੈਣਾਂ ਜਸਮੇਲ ਕੌਰ,ਜਸਬੀਰ ਕੌਰ ਤੇ ਪਖਵਿੰਦਰ ਕੌਰ ਸਨ।ਭਾਈ ਰੇਸ਼ਮ ਸਿੰਘ ਨੇ ਦਸਵੀਂ ਤਕ ਵਿਦਿਆ ਪ੍ਰਾਪਤ ਕੀਤੀ ਸੀ ਤੇ ਆਪ ਦਾ ਆਨੰਦ ਕਾਰਜ ਬੀਬੀ ਕਸ਼ਮੀਰ ਕੌਰ ਨਾਲ ਹੋਈ।ਇਕ ਪੁੱਤਰ ਅਮੋਲਕਦੀਪ ਸਿੰਘ ਹੈ।ਆਪ ਦੇ ਪਿਤਾ ਸ.ਬਲਕਾਰ ਸਿੰਘ ਸੱਚੇ-ਸੁੱਚੇ ਨਿਆਂ-ਪਸੰਦ ਸੁਭਾਅ ਦੇ ਹੋਣ ਕਰਕੇ ਪਿੰਡ ਥਾਂਦੇ ਦੇ ਵਾਸੀਆਂ ਨੇ ਇਕੱਠੇ ਹੋ ਕੇ ਪਿੰਡ ਦੀ ਚੌਧਰੀ ਦੀ ਪੱਗ ਬੰਨਾਈ ਹੋਈ ਸੀ।(ਚੌਧਰ ਦੀ ਪੱਗ ਦਾ ਰਿਵਾਜ ਪਾਕਿਸਤਾਨ ਪੰਜਾਬ ਵਿਚ ਹੈ,ਭਾਰਤੀ ਪੰਜਾਬ ਵਿਚ ਇਹ ਮਾਣ ਸਿਰਫ਼ ਪਿੰਡ ਥਾਂਦੇ ਅੰਮ੍ਰਿਤਸਰ ਨੂੰ ਹੀ ਹੈ) ਪਿੰਡ ਦੇ ਸਾਰੇ ਝਗੜੇ ਸ.ਬਲਕਾਰ ਸਿੰਘ ਚੌਧਰੀ ਨਿਬੇਡ਼ ਦਿੰਦੇ ਸਨ, ਹਰ ਫ਼ੈਸਲਾ ਇਨਸਾਫ਼ ਤੇ ਨਿਆਂ ਵਾਲਾ ਹੁੰਦਾ ਸੀ, ਜਿਸ ਨੂੰ ਦੋਵੇਂ ਧਿਰਾਂ ਪ੍ਰਵਾਨ ਕਰਦੀਆਂ ਸਨ।ਸ.ਬਲਕਾਰ ਸਿੰਘ ਚੌਧਰੀ ਦਾ ਪਰਿਵਾਰ ਖੁਸ਼ਹਾਲ ਸੀ। ਭਾਈ ਰੇਸ਼ਮ ਸਿੰਘ 1982 ਵਿਚ ਕੁਵੈਤ ਚਲਾ ਗਿਆ।ਦੋ ਸਾਲ ਕੁਵੈਤ ਵਿਚ ਟਰੱਕ ਡਰਾਇਵਰੀ ਕਰਦਾ ਰਿਹਾ।ਜੁਲਾਈ 1984 ਵਿਚ ਕੁਵੈਤ ਤੋਂ ਵਾਪਸ ਆ ਗਿਆ ਤੇ ਘਰ ਦਾ ਖੇਤੀਬਾਡ਼ੀ ਦਾ ਕੰਮ ਸੰਭਾਲ ਲਿਆ।ਜੂਨ 1984 ਦੀ ਸ੍ਰੀ ਦਰਬਾਰ ਸਾਹਿਬ ਤੇ ਹੋਈਫ਼ੌਜੀ ਕਾਰਵਾਈ,ਸਿੱਖਾਂ ਦਾ ਕਤਲੇਆਮ ,ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ,ਟੈਂਕਾਂ ਨਾਲ ਢਾਹ-ਢੇਰੀ ਕਰਨ ਤੇ ਇੰਦਰਾ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਹਿੰਦੁਸਤਾਨ ਦੇ ਸਹਿਰਾਂ ਦਿੱਲੀ,ਕਾਨਪੁਰ, ਬੁਕਾਰੋ ਅਤੇ ਹੋਰ ਕਈ ਸ਼ਹਿਰਾਂ ਵਿਚ ਕੀਤੀ ਵਹਿਸ਼ੀ ਕਤਲੇਆਮ ਨਾਲ ਭਾਈ ਰੇਸ਼ਮ ਸਿੰਘ ਦਾ ਮਨ ਬਡ਼ਾ ਦੁਖੀ ਹੋਇਆ। ਭਾਈ ਰੇਸ਼ਮ ਸਿੰਘ ਅਜਿਹੇ ਨਰਮ ਦਿਲ ਇਨਸਾਨ ਦਨ ਕਿ ਪੈਰ ਥੱਲੇ ਕੀਡ਼ੀ ਨਹੀਂ ਸੀ ਆਉਣ ਦਿੰਦੇ,ਪਰ ਵਕਤ ਦੀ ਹਕੂਮਤ ਦੀ ਮਸ਼ੀਨਰੀ ਨੇ ਇਕ ਨਰਮ ਦਿਲ ਤੇ ਸਾਊ ਸੁਭਾਅ ਦੇ ਸ਼ਰੀਫ਼ ਭਾਈ ਰੇਸ਼ਮ ਸਿੰਘ ਥਾਂਦੇ ਨੂੰ ਜ਼ੁਲਮੀ ਤਸ਼ੱਦਦ ਦਾ ਸ਼ਿਕਾਰ ਬਣਾ ਕੇ ਹਥਿਆਰਬੰਦ ਖਾੜਕੂ ਸਿੰਘਾਂ ਦਾ ਜਰਨੈਲ ਬਣਾ ਦਿੱਤਾ।ਜੁਝ ਕੁ ਪੁਲਿਸ ਅਧਿਕਾਰੀ ਅਤੇ ਉਹਨਾਂ ਦੇ ਜੁੰਡੀ ਦੇ ਯਾਰ ਮੁਖਬਰ ਪਿੰਡਾਂ ਵਿਚ ਅਜਿਹੇ ਵੀ ਹਨ,ਜੋ ਇਕ ਦੂਜੇ ਲਈ ਕਡ਼ੀ ਦਾ ਕੰਮ ਕਰਦੇ ਸਨ।ਹਾਕਮ ਕਹਿੰਦਾ ,ਸੁਣਾ ਬਈ ,ਕੋਈ ਹੈ ਪੈਸੇ ਵਾਲੀ ਮੁਰਗੀ ,ਸੋਨੇ ਦਾ ਆਂਡਾ ਦੇਣ ਵਾਲੀ?''ਚੁਗਲ ਕਹਿੰਦਾ,''ਜੀ ਜਨਾਬ,ਫਲਾਣੇ ਦਾ ਮੁੰਡਾ ਬਾਹਰਲੇ ਦੇਸ਼ ਚੋਂ ਆਇਆ,ਪੈਸੇ ਵਾਹਵਾ ਲੈ ਕੇ ਆਇਆ,ਜ਼ਮੀਨ ਖਰੀਦਣ ਦਾ ਸੌਦਾ ਕਰਦਾ ਫਿਰਦਾ।''ਹਾਕਮ ਦੀਆਂ ਅੱਖਾਂ ਵਿਚ ਚਮਕ ਆ ਜਾਂਦੀ,ਦੋਵੇਂ ਹੱਥ ਮਿਲਾਉਂਦੇ। ਫਿਰ ਪੈੱਗ ਸਾਂਝਾ ਚੱਕਦਾ।ਮੁਖਬਰ ਮੁੱਛਾਂ ਤੇ ਹੱਥ ਫੇਰਦਾ ਕਹਿੰਦਾ,'' ਜਨਾਬ ਜੀ,ਮੈਂ ਕਹਿੰਨਾ ਫਲਾਣੇ ਦਾ ਮੁੰਡਾ ਚੁੱਕ ਲਵੋ ਕਿਤੁਹਾਡੇ ਕੋਲ ਖਾੜਕੂ ਰੋਟੀ ਖਾ ਕੇ ਗਏ ਆ।ਮੈਂ ਸੂਹ ਕੱਢਦਾਂ ਜੇ ਤਾਂ ਕੋਈ ਰੋਟੀ ਖਾ ਕੇ ਗਿਆ ਹੋਵੇਗਾ ਫਿਰ ਤਾਂ ਠੀਕ ਹੈ,ਅੱਜ ਈ...।ਨਹੀਂ ਤਾਂ ਫਿਰ ਆਪਣੇ ਮੁੰਡੇ ਰਾਤ ਨੂੰ ਭੇਜ ਦਿਆਂਗੇ ਖਾਡ਼ਕੂਆਂ ਦੇ ਭੇਸ ਵਿਚ।ਫਿਰ ਜਿਵੇਂ ਚਾਹਾਂਗੇ ਉਸੇ ਤਰਾਂ ਹੋਊ।ਆਪੇ ਹੀ ਹਾਜ਼ਰ ਹੋਣਗੇ ।ਜੀ,ਅੱਗੋਂ ਤੁਸੀਂ ਸਿਆਣੇ ਹੋ।'' ਅਜਿਹੀ ਨੀਤੀ ਦਾ ਸ਼ਿਕਾਰ ਹੋਇਆ ਸ.ਬਲਕਾਰ ਸਿੰਘ ਚੌਧਰੀ ਥਾਂਦੇ ਦਾ ਪਰਿਵਾਰ ਭਾਈ ਰੇਸ਼ਮ ਸਿੰਘ ਥਾਂਦੇ ਜਦੋਂ ਕੁਵੈਤ ਤੋਂ ਵਾਪਸ ਆਇਆ ਤਾਂ ਘਰ ਦੇ ਖੇਤੀਬਾਡ਼ੀ ਦੇ ਰੁਝੇਵਿਆਂ ਵਿਚ ਲੱਗ ਗਿਆ।ਪੁਲਿਸ ਨੇ ਪੈਸੇ ਝਾਡ਼ਨ ਵਾਲੀ ਚੰਗੀ ਅਸਾਮੀ ਜਾਣ ਕੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਕੋਲ ਚੋਟੀ ਦੇ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਭਾਈ ਕਾਰਜ ਸਿੰਘ ਥਾਂਦੇ ਦਾ ਆਉਣਾ ਜਾਣਾ ਹੈ।ਭਾਈ ਰੇਸ਼ਮ ਸਿੰਘ ਤੇ ਬਾਪੂ ਬਲਕਾਰ ਸਿੰਘ ਚੌਧਰੀ ਨੇ ਪੁਲਿਸ ਨੂੰ ਸਾਫ਼ ਸ਼ਬਦਾਂ ਵਿਚ ਕਹਿ ਦਿੱਤਾ ਕਿਸਾਡਾ ਖਾਡ਼ਕੂਆਂ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਪ੍ਰਸ਼ਾਂਦਾ ਪਾਣੀ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਛਕਣਾ ਹੀ ਹੈ।ਜੇ ਛਕਾਉਂਦੇ ਹਾਂ ਤਾਂ ਤੁਸੀਂ ਮਾਰਦੇ ਹੋ,ਜੇ ਨਹੀਂ ਛਕਾਉਂਦੇ ਤਾਂ ਉਹ ਵੀ ਮਾਰਦੇ ਨੇ,ਅਸੀਂ ਪਰਜਾ ਕੀ ਕਰੀਏ?ਪੁਲਿਸ ਨੂੰ ਝਾਡ਼ਾ ਝਾਡ਼ਨਾ ਪਿਆ,ਇਕ ਵਾਰੀ ਖਹਿਡ਼ਾ ਛੁਡਾਇਆ।ਕੁਝ ਚਿਰ ਬਾਅਦ ਪੁਲਿਸ ਨੇ ਭਾਈ ਰੇਸ਼ਮ ਸਿੰਘ ਥਾਂਦੇ ਨੂੰ ਫੇਰ ਚੁੱਕ ਲਿਆ ਤੇ ਇਸ ਵਾਰੀ ਪੁਲਿਸ ਵਾਲੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਭਾਈ ਕਾਰਜ ਸਿੰਘ ਥਾਂਦੇ ਦੇ ਮਾਤਾ ਪਿਤਾ ਬਾਰੇ ਪੁੱਛਦੇ ਸਨ,ਜਿਨਾਂ ਬਾਰੇ ਕੋਈ ਥਹੁ ਪਤਾ ਨਹੀਂ ਸੀ। ਪੁਲਿਸ ਵਾਲੇ ਵੱਡੀ ਰਕਮ ਭਾਲਦੇ ਸਨ,ਨਾ ਦੇਣ ਦੀ ਸੂਰਤ ਵਿਚ ਪੁਲਿਸ ਨੇ ਭਾਈ ਰੇਸ਼ਮ ਸਿੰਘ ਥਾਂਦੇ ਨੂੰ ਅੱਤਵਾਦੀ ਐਲਾਨ ਕਾ ਕਿ ਭਾਈ ਰੇਸ਼ਮ ਸਿੰਘ ਭਾਈ ਕਾਰਜ ਥਾਂਦੇ ਦਾ ਸਾਥੀ ਹੈ,ਝੂਠੇ ਕੇਸ ਦਰਜ ਕਰ ਕੇ ਦੋ ਸਾਲ ਅੰਮ੍ਰਿਤਸਰ ਦੀ ਜੇਲ ਵਿਚ ਬੰਦ ਰੱਖਿਆ।ਸਤੰਬਰ 1989 ਚ ਅਦਾਲਤ ਨੇ ਸਾਰੇ ਕੇਸਾਂ ਵਿਚ ਬਰੀ ਕਰ ਦਿੱਤਾ।ਬਰੀ ਹੋ ਜਾਣ ਤੋਂ ਬਾਅਦ ਭਾਈ ਰੇਸ਼ਮ ਸਿੰਘ ਨੇ ਸ਼ਾਤਮਈ ਜ਼ਿੰਦਗੀ ਜਿਊਣ ਲਈ ਘਰ ਦਾ ਕੰਮ-ਧੰਦਾ ਕਰਨਾ ਸ਼ੁਰੂ ਕਰ ਦਿੱਤਾ।ਪੁਲਿਸ ਦੂਜੇ-ਚੌਥੇ ਦਿਨ ਭਾਈ ਰੇਸ਼ਮ ਸਿੰਘ ਦੇ ਘਰ ਗੇਡ਼ਾ ਮਾਰਦੀ,ਪਰੇਸ਼ਾਨ ਕਰਦੀ ਰਹਿੰਦੀ ਸੀ।ਅਕਤੂਬਰ 1989 ਵਿਚ ਸਾਰਾ ਪਰਿਵਾਰ ਆਪਣੀ ਗੱਡੀ ਲੈ ਕੇ,ਦੋਵੇਂ ਭੈਣਾਂ ਤੇ ਜੀਜੇ ਤੇ ਮਾਤਾ ਜੀ ਤੇ ਸੰਗਤ ਨੂੰ ਲੈ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ।ਪਿੱਛੋਂ ਪੰਜਾਬ ਪੁਲਿਸ ਪਤਾ ਸ. ਬਲਕਾਰ ਸਿੰਘ ਚੌਧਰੀ ਨੂੰ ਫਡ਼ ਕੇ ਲਯ ਗਈ।ਸਭ ਤੋਂ ਵੱਧ ਪਿੰਡ ਅਤੇ ਇਲਾਕੇ ਦੀ ਸਤਿਕਾਰ ਯੋਗ ਸ਼ਖਸੀਅਤ ਪੂ ਬਲਕਾਰ ਸਿੰਘ ਚੌਧਰੀ ਉਪਰ ਪੁਲਿਸ ਨੇ ਬੇਦਰਦੀ ਨਾਲ ਤਸ਼ੱਦਦ ਕੀਤਾ।ਬਜ਼ੁਰਗ ਨੂੰ ਤੁਰਨ ਤੋਂ ਅਸਮਰੱਥ ਕਰ ਦਿੱਤਾ।੨੫ ਅਕਤੂਬਰ 1989 ਨੂੰ ਇਕ ਪੁਲਿਸ ਇੰਸਪੈਕਟਰ ਨੇ ਪੁਲਿਸ ਪਾਰਟੀ ਨਾਲ ਰੇਸ਼ਮ ਸਿੰਘ ਥਾਂਦੇ ਨੂੰ ਖਤਮ ਕਰਨ ਲਈ ਧਾਵਾ ਬੋਲਿਆ । ਭਾਈ ਰੇਸ਼ਮ ਸਿੰਘ ਉਸ ਵੇਲੇ ਘਰ ਨਹੀਂ ਸੀ,ਜਿਸ ਕਰਕੇ ਉਸ ਦੀ ਜਾਨ ਬਚ ਗਈ।ਹੁਣ ਭਾਈ ਸਾਹਿਬ ਨੂੰ ਯਕੀਨ ਹੋ ਗਿਆ ਕਿ ਪੁਲਿਸ ਮੈਨੂੰ ਸ਼ਾਤਮਈ ਜੀਵਨ ਜਿਊਣ ਨਹੀਂ ਦੇਵੇਗੀ।ਹਥਿਆਰ ਚੁੱਕਣ ਤੋਂ ਬਿਨਾਂ ਕੋਈ ਚਾਰਾ ਨਾ ਰਹਿ ਗਿਆ।ਭਾਈ ਰੇਸ਼ਮ ਸਿੰਘ ਹਿੰਦੁਸਤਾਨੀ ਹਕੂਮਤ ਦੇ ਜ਼ੁਲਮਾਂ ਤੋਂ ਤੰਗ ਆ ਕੇ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਜਥੇਦਾਰ ਭਾਈ ਪਿੱਪਲ ਸਿੰਘ ਢੋਲੇਵਾਲ ਨੂੰ ਮਿਲੇ ਅਤੇ ਆਪਣੇ ਦੁੱਖਾਂ ਭਰੀ ਵਿਖਿਆ ਸੁਣਾਈ।ਜਿਸ ਨੂੰ ਸੁਣ ਕੇ ਕੇ. ਐੱਲ.ਐੱਫ ਦੇ ਖਾੜਕੂ ਭਾਈ ਪਿੱਪਲ ਸਿੰਘ ਨੇ ਆਪਣੀ ਫ਼ੋਰਸ ਵਿਚ ਭਰਤੀ ਕਰ ਲਿਆ।ਭਾਈ ਰੇਸ਼ਮ ਸਿੰਘ ਥਾਂਦੇ ਨੇ ਖਾਲਿਸਤਾਨ ਫ਼ੋਰਸ ਦੇ ਧਡ਼ੱਲੇਦਾਰ ਐਕਸ਼ਨਾਂ ਵਿਚ ਭਾਗ ਲਿਆ।ਦਿਨਾਂ ਵਿਚ ਹੀ ਭਾਈ ਰੇਸ਼ਮ ਸਿੰਘ ਚੋਟੀ ਦੇ ਖਾਡ਼ਕੂ ਸਿੰਘਾਂ ਵਿਚ ਪ੍ਰਮੁੱਖ ਮੰਨੇ ਜਾਣ ਲੱਗੇ। ਸੀ.ਆਂਰ.ਪੀ.ਦੀਆਂ ਚੌਕੀਆਂ ਉੱਤੇ ਹਮਲੇ ਕੀਤੇ,ਬਾਸਰਕੇ ਗਿੱਲਾਂ ਦੇ ਟੀ.ਵੀ .ਟਾਵਰ ਨੂੰ ਰਾਕਟ ਲਾਂਚਰਾਂ ਨਾਲ ਉਜ਼ਡਾ ਦਿੱਤਾ,ਪੰਥ ਦੇ ਸ਼ਰੋਮਣੀ ਗੱਦਾਰ ਲੌਂਗੋਵਾਲ ਦੇ ਜੁੰਡੀ ਦੇ ਯਾਰ ਸਾਥੀ ਸਿੱਖ ਹੱਕਾਂ ਨੂੰ ਦਿੱਲੀ ਕੋਲ ਗਹਿਣੇ ਰੱਖਣ ਵਾਲੇ ਬਲਵੰਤ ਸਿੰਘ ਗਿੱਠਮੁਠੀਆਂ ਨੂੰ ਲੌਂਗੋਵਾਲ ਸੰਤ ਕੋਲ ਭੇਜਣ ਵਿਚ ਭਾਈ ਰੇਸ਼ਮ ਸਿੰਘ ਨੇ ਚੰਗਾ ਹੰਭਲਾ ਮਾਰਿਆ।ਹਰਨਾਕਸ਼ ਦਾ ਰੂਪ ਧਾਰੀ ਬੈਠੇ ਗੋਬਿੰਦ ਰਾਮ,ਜਿਸ ਨੇ ਮੌਤ ਤੇ ਪਰਮਾਤਮਾ ਦੋਹਾਂ ਨੂੰ ਭੁਲਾ ਛੱਡਿਆ ਸੀ,ਜੁਝਾਰੂ ਸਿੰਘਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸੱਥਾਂ ਵਿਚ ਲੰਮੇ ਪਾ ਕੇ ਪੁਲਿਸ ਤੋਂ ਪਟੇ ਮਰਵਾਉਂਦਾ ਹੋਇਆ ਕਹਿੰਦਾ ਹੁੰਦਾ ਸੀ,'' ਸਿੱਖੋ,ਤੁਸੀਂ(ਗੁਰੂ) ਗੋਬਿੰਦ ਸਿੰਘ ਨੂੰ ਭੁੱਲ ਜਾਓਗੇ,ਗੋਬਿੰਦ ਰਾਮ ਨੂੰ ਯਾਦ ਰੱਖੋਗਣ।''ਇਸ ਹੰਕਾਰੀ ਦੀ ਸਰਕਾਰੀ ਕਿਲੇ ਅੰਦਰ ਭਾਈ ਜੁਗਰਾਜ ਸਿੰਘ ਤੂਫ਼ਾਨ ਉਰਫ਼ ਬਾਬਾ ਨੇ ਸਿੰਘਾਂ ਦੇ ਸਹਿਯੋਗ ਨਾਲ ਅਲਖ ਮੁਕਾਈ। ਪੰਜ ਖਾੜਕੂ ਜਥੇਬੰਦੀਆਂ ਨੇ ਸਿੱਖ ਸੰਘਰਸ਼ ਪ੍ਰਤੀ ਆਪ ਦੀ ਵਫ਼ਾਦਾਰੀ ਵੇਖ ਕੇ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਡਿਪਟੀ ਜਨਰਲ ਥਾਪ ਦਿੱਤਾ।ਭਾਈ ਰੇਸ਼ਮ ਸਿੰਘ ਦਾ ਗੁਰਬਾਣੀ ਪਡ਼੍ਹਨ-ਸੁਣਨ ਨਾਲ ਬਡ਼ਾ ਪ੍ਰੇਮ ਸੀ।ਖਤਰਿਆਂ ਨਾਲ ਭਿਡ਼ਨe ਉਸ ਦਾ ਸ਼ੌਕ ਬਣ ਗਿਆ ਸੀ,ਜੇ ਪੰਜ ਸਿੰਘ ਹੁੰਦੇ ਤਾਂ ਦਸ ਹਜ਼ਾਰ ਨੂੰ ਵੀ ਲਲਕਾਰਦਾ ਸੀ।ਆਉ ਦਿੱਲੀ ਦਆਿਂ ਤਨਖਾਹਾਂ 'ਤੇ ਪਡ਼੍ਹਨ ਵਾਲਿਓ,ਗੁਰੂ ਦੇ ਸਿੰਘਾਂ ਨਾਲ ਅਸਲੀ ਮੁਕਾਬਲਾ ਕਰ ਕੇ ਵੇਖੋ,ਫਿਰ ਗਿਣਤੀ ਕਰਨੀ ਸਿੰਘ ਤੁਹਾਡੇ ਕਿਵੇਂ ਸੱਥਰ ਵਿਛਾਉਂਦੇ ਆ।ਖਾਲੀ ਹੱਥ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਤਸੀਹੇ ਦੇ ਕੇ ਮਾਰ ਦੇਣਾ ਤੇ ਅਖਬਾਰਾਂ ਵਿਚ ਝੂਠੇ ਹੀ ਪੁਲਿਸ ਮੁਕਾਬਲੇ ਦੀਆਂ ਕਹਾਣੀਆਂ ਲਿਖਾ ਦੇਣੀਆਂ,ਇਹ ਅਸਲੀ ਮੁਕਾਬਲੇ ਨਹੀਂ।ਰਾਤ ਦੇ ਹਨੇਰੇ ਵਿਚ ਮਾਰੇ ਗਏ ਖਾਡ਼ਕੂਆਂ ਦਾ ਪੁਲਿਸ ਵਾਲਿਆਂ ਤੋਂ ਬਿਨਾਂ ਕੋਈ ਨਹੀਂ ਵੇਖਦਾ ਕਿ ਮੁਕਾਬਲਾ ਕਿਸ ਤਰ੍ਹਾਂ ਹੋਇਆ।ਜਦੋਂ ਸਿੰਘਾਂ ਦਾ ਅਸਲੀ ਮੁਕਾਬਲਾ ਹੁੰਦਾ ਹੈ ਤਾਂ ਇਕ ਪਾਸੇ ਪੰਜ ਹਥਿਆਂਰਬੰਦ ਸਿੰਘ ਹੋਣ ਤੇ ਦੂਜੇ ਪਾਸੇ ਹਿੰਦੁਸਤਾਨੀ ਫ਼ੋਰਸ ਦੇ ਵੀਹ ਹਜ਼ਾਰ ਆਹਲਾ ਹਥਿਆਰਾਂ ਨਾਲ ਲੈਸ ਜਵਾਨ ਘੇਰਾ ਪਾਈ ਬੈਠੇ ਹੋਣ ਤਾਂ ਪੁਲਿਸ ਤੇ ਸਿੰਘਾਂ ਦੇ ਅਸਲੀ ਮੁਕਾਬਲੇ ਨੂੰ ਦੁਨੀਆਂ ਵੇਖਦੀ ਹੈ,ਅਖਬਾਰਾਂ ਸਿੰਘਾਂ ਦੀ ਬਹਾਦਰੀ ਦੇ ਸੋਹਿਲੇ ਗਾਉਂਦੀਆਂ ਹਨ। ਭਾਈ ਰੇਸ਼ਮ ਸਿੰਘ ਥਾਂਦੇ ਦੀਆਂ ਦਲੇਰਾਨਾ ਜੁਝਾਰੂ ਕਾਰਵਾਈਆਂ ਤੋਂ ਹਕੂਮਤ ਬੌਖਲਾ ਗਈ।ਹਕੂਮਤ ਦੇ ਜ਼ੁਲਮ ਜਬਰ ਤੋਂ ਡਰਦਾ ਸਾਰਾ ਪਰਿਵਾਰ ਘਰੌਂ ਬੇਘਰ ਹੋਇਆ ਦਿਨ-ਕੱਟੀ ਕਰ ਰਿਹਾ ਸੀ।ਤਰਨ ਤਾਰਨ ਦੇ ਬਾਕੀਪੁਰ ਦੇ ਘੇਰੇ ਵਿਚ ਆ ਗਏ, ਪੁਲਿਸ ਨੇ ਫਡ਼ ਲਿਆ ਤੇ ਨਾਂ ਪੁੱਛਿਆ ਤਾਂ ਭਾਈ ਰੇਸ਼ੰ ਸਿੰਘ ਨੇ ਬਣੇ ਠਰਮੇ ਨਾਲ ਕਿਹਾ,'' ਜਨਾਬ ਮੈਂ ਇਹਨਾਂ ਦਾ ਰਿਸ਼ਤੇਦਾਰ ਹਾਂ,ਜਿਥੇ ਮਰਜ਼ੀ ਲੈ ਚੱਲੋ।'' ਭਾਈ ਰੇਸ਼ਮ ਸਿੰਘ ਦੇ ਚਿਹਰੇ ਤੇ ਭੈਅ ਜਾਂ ਚਿੰਤਾ ਦਾ ਨਿਸ਼ਾਨ ਨਾ ਦੇਖ ਕੇ ਪੁਲਿਸ ਛੱਡ ਗਈ ਕਿ ਇਹ ਤਾਂ ਸ਼ਰੀਫ਼ ਜਿਹਾ ਬੰਦਾ ਹੈ।ਪੰਜਾਬ ਪੁਲਿਸ ਤੇ ਹਕੂਮਤ ਭਾਈ ਰੇਸ਼ਮ ਸਿੰਘ ਦੇ ਪਰਿਵਾਰ ਨੂੰ ਵੀ ਹਰ ਹੀਲੇ ਖਤਮ ਕਰਨ ਤੇ ਤੁਲੀ ਹੋਈ ਸੀ ਪਿੰਡ ਗੁਮਟਾਲਾ ਤਤੌ ਮੋਹਤਬਰ ਦੇ ਘਰੋਂ ਉਸ ਦੀ ਗ਼ੱਦਾਰੀ ਤੇ ਪੁਲਿਸ ਨੇ ਭਾਈ ਰੇਸ਼ਮ ਸਿੰਘ ਦੀ ਪਤਨੀ ਕਸ਼ਮੀਰ ਕੌਰ ਭਰਜਾਈ ਵਰਿੰਦਰ ਕੌਰ,ਭਰਾ ਨਿਸ਼ਾਨ ਸਿੰਘ ਨੂੰ ਚੁੱਕ ਲਿਆ।ਮਾਤਾ ਜੀਤ ਕੌਰ ਤੇ ਭਾਈ ਰੇਸ਼ਮ ਸਿੰਘ ਥਾਂਦੇ ਨੂੰ ਪੰਜਾਬ ਪੁਲਿਸ ਦਿੱਲੀ ਤੋਂ 4-5 ਦਸੰਬਰ 1992 ਨੂੰ ਫਡ਼ਨ ਵਿਚ ਕਾਮਯਾਬ ਹੋ ਗਈ ਤੇ ਐੱਸ.ਐੱਸ.ਪੀ. ਗੁਰਦੇਵ ਸਿਹੁੰ ਸਹੋਤਾ,ਐੱਸ.ਐੱਚ.ਓ.ਜੋਗਾ ਨੇ ਮਾਨਸਾ ਜ਼ਿਲੇ ਪਿੰਡ ਦੇ ਖੈਤਾਂ ਵਿਚ ਭਾਈ ਰੇਸ਼ਮ ਸਿੰਘ ਥਾਂਦੇ ਨੂੰ ਸਮੇਤ ਚਾਰ ਖਾੜਕੂ ਸਿੰਘਾਂ ਦੇ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ। ਪੁਲਿਸ ਵੱਲੋਂ ਜਾਰੀ ਪੈੱ੍ਰਸ ਨੋਟ ਅਨੁਸਾਰ,''ਮਾਨਸਾ ਦੇ ਪਿੰਡ ਸਾਖਾ ਤੋਂ ਫੋਰਡ ਟਰੈਕਟਰ ਖੋਹ ਕੇ ਪਿੰਡ ਮਾਨ ਦੇ ਕੱਚੇ ਰਸਤੇ ਪੈ ਗਏ।ਸੁਰੱਖਿaਾ ਫ਼ੋਰਸਾਂ ਐੱਸ਼,ਐੱਸ.ਪੀ .ਗੁਰਦੇਵ ਸਿਹੁੰ ਸਹੋਤਾ,ਐੱਸ.ਐੱਚ.ਓ.ਦੀ ਅਗਵਾਈ ਵਿਚ ਪੱਕੀ ਸੂਚਨਾ ਤੇ ਪਹਿਲੀ ਦਸੰਬਰ ਤੋਂ ਵਿਸ਼ੇਸ਼ ਆਪਰੇਸ਼ਨ ਰਾਹੀਂ ਢਾਣੀਆਂ ਡੇਰਿਆਂ ਤੇ ਛਾਪੇ ਮਾਰ ਰਹੀਆਂ ਸਨ।ਪੱਕੀ ਇਤਲਾਹ ਮਿਲਣ ਤੇ ਪਿੱਛਾ ਕੀਤਾ ਤੇ ਖਾਡ਼ਕੂਆਂ ਨੂੰ ਘੇਰ ਲਿਆ,ਜਿਸ ਤੇ ਉਹਨਾਂ ਨੇ ਏ .ਕੇ 56 ਅਸਾਲਟ ਰਾਈਫਲਾਂ ਨਾਲ ਸੁਰੱਖਿਆ ਫ਼ੋਰਸਾਂ ਉੱਤੇ ਗੋਲੀਆਂ ਚਲਾਈਆਂ।ਸੁਰੱਖਿਆ ਫ਼ੋਰਸਾਂ ਨੇ ਵੀ ਜਵਾਬੀ ਫ਼ਾਇਰਿੰਗ ਕੀਤੀ ,ਦੋ ਘੰਟੇ ਜ਼ਬਰਦਸਤ ਮੁਕਾਬਲਾ ਚੱਲਿਆ,ਬਾਅਦ ਵਿਚ ਇਲਾਕੇ ਦੀ ਤਲਾਸ਼ੀ ਲੈਣ ਤੇ ਤਿੰਨ ਖਾਡ਼ਕੂਆਂ ਦੀਆਂ ਲਾਸ਼ਾ ਮਿਲੀਆਂ ਤੇ ਇਕ ਖਾਡ਼ਕੂ ਬਚ ਨਿਕਲਣ ਵਿਚ ਕਾਮਯਾਬ ਹੋ ਗਿਆ।ਮਾਰੇ ਗਏ ਖਾਡ਼ਕੂਆਂ ਦੀ ਪਛਾਣ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਡਿਪਟੀ ਜਨਰਲ ਰੇਸ਼ਮ ਸਿੰਘ ਥਾਂਦੇ,ਭਾਈ ਤਜਿੰਦਰ ਸਿੰਘ ਬੱਬਰ,ਭਾਈ ਸੁਰਿੰਦਰ ਸਿੰਘ ਸ਼ਿੰਦਾ ਉਰਫ਼ ਸਵਰਨਜੀਤ ਸਿੰਘ ਬੀ.ਟੀ.ਐਫ਼.ਕੇ.ਵਜੋਂ ਹੋਈ ਹੈ। ਮੁਕਾਬਲੇ ਵਾਲੀ ਥਾਂ ਤੋਂ ਤਿੰਨ ਏ.ਕੇ.56 ਅਸਾਲਟ ਰਾਈਫਲਾਂ ਤੇ ਇਹਨਾਂ ਦੇ 6 ਮੈਗਜ਼ੀਨ ਬਰਾਮਦ ਹੋਏ।''ਪੁਲਿਸ ਮੁਖੀ ਕੇ.ਪੀ.ਐੱਸ.ਗਿੱਲ਼ ਨੇ ਪੱਤਰਕਾਰਾਂ ਦੀ ਖਚਾਖਚ ਭਰੀ ਹੋਈ ਪ੍ਰੈਸ ਕਾਨਫ਼ਰੰਸ ਨੂੰ ਦੱਸਿਆ ਕਿ ਭਾਈ ਨਵਰੂਪ ਸਿੰਘ ਢੋਟੀਆਂ,ਭਾਈ ਰੇਸ਼ਮ ਸਿੰਘ ਥਾਂਦੇ ਦੇ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ਵਿਚ ਮਾਰੇ ਜਾਣ ਨਾਲ ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਵੱਡੇ ਖਾਡ਼ਕੂਆਂ ਦਾ ਸਫ਼ਾਇਆ ਹੋ ਗਿਆ ਹੈ।ਦੋ ਹੀ ਕੇ.ਐਲ.ਐਫ਼.ਦੇ ਖਾਡ਼ਕੂ ਬਾਕੀ ਰਹਿ ਗਏ ਹਨ।ਕੁਲਦੀਪ ਸਿੰਘ ਕੀਪਾ ਅਤੇ ਪਰਗਟ ਸਿੰਘ ਫ਼ੌਜੀ ਸੰਗਤਪੁਰ ਹੀ ਰਹਿੰਦੇ ਸਨ, ਜੋ ਇਸ ਜਥੇਬੰਦੀ ਦਾ ਸੰਚਾਲਨ ਕਰਦੇ ਹਨ। ਕੇ.ਪੀ.ਐਸ.ਗਿੱਲ ਨੇ ਕਿਹਾ ਕਿ ਆਖਰੀ ਅਪਰੇਸ਼ਨ ਬਹੁਤ ਹੀ ਕਾਮਯਾਬ ਹੋ ਰਿਹਾ ਹੈ।ਤਿੰਨ ਮਹੀਨਿਆਂ ਵਿਚ ਖਾਡ਼ਕੂਆਂ ਧਾ ਸਫ਼ਾਇਆ ਕਰ ਦਿੱਤਾ ਜਾਵੇਗਾ। ਪੰਜਾਬ ਪੁਲਿਸ ਦੇ ਮੁਖੀ ਕੇ.ਪੀ.ਐਸ.ਗਿੱਲ ਦੀ 5 ਦਸੰਬਰ 1992 ਦੀ ਪ੍ਰੈਸ ਕਾਨਫ਼ਰੰਸ ਅਨੁਸਾਰ,'' ਖਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਡਿਪਟੀ ਮੁਖੀ ਭਾਈ ਰੇਸ਼ਮ ਸਿੰਘ ਥਾਂਦੇ 700 ਕਤਲਾਂ ਵਿਚ ਸ਼ਾਮਲੋ ਸੀ ਤੇ ਉਸ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਸੀ।ਬਟਾਲਾ ਵਿਚ ਬੰਬ ਧਮਾਕੇ ਕਰਨ,ਅੰਮ੍ਰਿਤਸਰ ਵਿਚ ਸ਼ਿਵ ਸੈਨਾ ਦੇ ਪ੍ਰਧਾਨ ਦੇ ਘਰ ਤੇ ਹਮਲਾ ਕਰ ਕੇ ਚਾਰ ਸ਼ਿਵ ਸੈਨਾ ਦੇ ਵਰਕਰਾਂ ਨੂੰ ਮਾਰਨ,ਜਿਸ ਵਿਚ ਇਕ ਏ.ਐਸ.ਆਈ.ਵੀ ਮਾਰਿਆ ਗਿਆ ਸੀ,ਸੈਂਟਰਲ ਜੇਲ ਅੰਮ੍ਰਿਤਸਰ ਤੇ ਹਮਲਾ ਕਰਨ,ਬਾਸਰਕੇ ਗਿੱਲਾਂ ਟੈਲੀਵਿਯਨ ਟਾਵਰ ਤੇ ਰਾਕਟ ਦਾਗ ਕੇ ਤਬਾਹ ਕਰਨ,ਅੰਮ੍ਰਿਤਸਰ ਦੇ ਨੇਡ਼ੇ ਸਾਂਘਣਾ ਦੀ ਪੁਲਿਸ ਵੌਕੀ ਨੂੰ ਉਡਾ ਕੇ ਉਥੋਂ ਅਸਲਾ ਲੁੱਟਣ ਅਤੇਪੁਲਿਸ ਕਰਮਚਾਰੀਆਂ ਨੂੰ ਮਾਰਨ ਵਿਚ ਸ਼ਾਮਲ ਸੀ ।ਮੰਡਿਆਲਾ ਪਿੰਡ ਦੀ ਪੁਲਿਸ ਚੌਕੀ ਤੋਂ 13 ਬੰਦੂਕਾਂ ਖੋਹਣ ਵਿਚ ਵੀ ਰੇਸ਼ਮ ਸਿੰਘ ਥਾਂਦੇ ਸਫ਼ਲ ਹੋ ਗਿਆ ਸੀ ਤੇ ਅੰਮ੍ਰਿਤਸਰ ਦੇ ਡੀ.ਐਸ.ਪੀ.ਮਹਿੰਦਰ ਸਿੰਘ ਦੇ ਭਰਾ ਅਗਵਾ ਕੀਤਾ ਸੀ।ਕੇ.ਪੀ.ਐਸ.ਗਿੱਲ ਦੇ ਅਨੁਸਾਰ ਭਾਈ ਰੇਸ਼ਮ ਸਿੰਘ ਚੋਟੀ ਦਾ ਖਾੜਕੂ ਤੇ ਇਕ ਬਹੁਤ ਹੀ ਖਤਰਨਾਕ ਖਾੜਕੂ ਸੀ। ਪੁਲਿਸ ਗੱਡੀਆਂ ਉਪਰ ਹਮਲੇ ਕਰਨ ਵਿਚ ਮਾਹਿਰ ਸੀ।''ਪ੍ਰੈਸ਼ ਕਾਨਫ਼ਰੰਸ ਵਿਚ ਕੇ.ਪੀ.ਐਸ.ਗਿੱਲ ਪੁਲਿਸ ਮੁਖੀ ਤੋਂ ਇਲਾਵਾ ਮਾਨਸਾ ਪੁਲਿਸ ਦੇ ਐਸ.ਐਸ.ਪੀ.ਗੁਰਦੇਵ ਸਿਹੁੰ ਸਹੋਤਾ,ਫ਼ਿਰੋਜ਼ਪੁਰ ਰੇਂਜ ਦਾ ਡੀ.ਆਈ.ਜੀ.ਬਖਸ਼ੀ ਰਾਮ ਵੀ ਮੌਜੂਦ ਸਨ।ਹਕੂਮਤ ਵੱਲੋਂ ਭਾਈ ਰੇਸ਼ਮ ਸਿੰਘ ਥਾਂਦੇ ਨੂੰ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਤੋਂ ਬਾਅਦ ਵੀ ਬਾਪੂ ਬਲਕਾਰ ਸਿੰਘ ਚੌਧਰੀ ਦੇ ਪਰਿਵਾਰ ਤੇ ਪੁਲਿਸ ਦੇ ਜ਼ੁਲਮ ਦੀ ਕਹਾਣੀ ਰੁਕੀ ਨਹੀਂ ਭਾਈ ਰੇਸ਼ਮ ਸਿੰਘ ਥਾਂਦੇ ਦੀ ਪਤਨੀ ਕਸ਼ਮੀਰ ਕੌਰ ,ਭਰਾ ਨਿਸ਼ਾਨ ਸਿੰਘ ਅਤੇ ਭਰਜਾਈ ਵਰਿੰਦਰ ਕੌਰ ਨੂੰ ਪਿੰਡ ਵਗੁਮਟਾਲਾ ਦੇ ਇਕ ਮੋਹਤਬਰ ਦੇ ਘਰੋਂ ਪੁਲਿਸ ਨੇ ਚੁੱਕਿਆ।ਭਾਈ ਰੇਸ਼ਮ ਸਿੰਘ ਦੇ ਨਾਲ ਮਾਤਾ ਜੀਤ ਕੌਰ ਨੂੰ ਦਿੱਲੀ ਤੋਂ ਇਕ ਘਰ ਵਿਚੋਂ ਫਡ਼ਿਆ,ਜਿਨਾਂ ਦੀ ਉੱਘ-ਸੁੱਘ ਹੀ ਨਹੀਂ ਨਿਕਲੀ।ਪੁਲਿਸ ਨੇ ਇਹਨਾਂ ਸਾਰਿਆਂ ਨੂੰ ਖਤਮ ਕਰਕੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ। ਸ਼ਹੀਦ ਭਾਈ ਰੇਸ਼ਮ ਸਿੰਘ ਥਾਂਦੇ ਦੀ ਭੈਣ ਬੀਬੀ ਜਸਮੇਲ ਕੌਰ ਨੇ ਦੱਸਿਆ ਕਿ ਭਾਈ ਰੇਸ਼ਮ ਸਿੰਘ ਨੂੰ ਤੇ ਮਾਤਾ ਜੀ ਨੂੰ ਦਿੱਲੀ ਤੋਂ ਇਕੱਠਿਆਂ ਨੂੰ ਇਕ ਘਰੋਂ ਫਡ਼ਿਆ ਸੀ।ਪੰਜਾਬ ਪੁਲਿਸ ਨੇ ਤਾਂ ਉਸੇ ਦਿਨ 5 ਦਸੰਬਰ 1992 ਨੂੰ ਮਾਨਸਾ ਨੇਡ਼ੇ ਮਕਾਬਲਾ ਬਣਾ ਕੇ ਮਾਰ ਦਿੱਤਾ।ਮਾਤਾ ਜੀ ਨੂੰ ਮਾਰ-ਖਪਾ ਦਿੱਤਾ ਹੈ।ਨਿਸ਼ਾਨ ਸਿੰਘ ਨੂੰ ਗੁਮਟਾਲਾ ਤੋਂ ਕਸ਼ਮੀਰ ਕੌਰ ਤੇ ਵਰਿੰਦਰ ਕੌਰ ਦੇ ਨਾਲ ਹੀ ਫਡ਼ਿਆ ਸੀ।ਨਿਸ਼ਾਨ ਨੂੰ ਪੁਲਿਸ ਨੇ ਬੋਪਾਰਾਏ ਕੋਲ ਝੂਠੈ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ।ਕਸ਼ਮੀਰ ਕੌਰ ਨੂੰ ਸੀ.ਆਰ.ਪੀ.ਦੇ ਹੈੱਡ ਕੁਆਰਟਰ ਅੰਮ੍ਰਿਤਸਰ ਵਿਚ ਮਾਰ ਦਿੱਤਾ ।ਵਰਿੰਦਰ ਕੌਰ ਨੂੰ ਵੀ ਮਾਰ ਦਿੱਤਾ ਹੈ।ਮੇਰੇ ਪਿਤਾ ਬਲਕਾਰ ਸਿੰਘ ਚੌਧਰੀ ,ਪ´ਤਰੇ ਅਮੋਲਕਦੀਪ ਸਿੰਘ ਹੀ ਲੁਕ-ਛਿਪਕੇ ਬਚ ਸਕੇ ਹਨ।ਹੁਣ ਉਹ ਮੇਰੇ ਕੋਲ ਰਹਿੰਦੇ ਹਨ।ਪੁਲਿਸ ਨੇ ਤਾਂ ਸਾਰਾ ਪਰਿਵਾਰ ਮਾਰ ਦਿੱਤਾ ਹੈ। ਥਾਂਦੇ ਦੇ ਲਾਗੇ ਪਿੰਡ ਦੇ ਸਰਪੰਚ ਨੇ ਜਾਅਲੀ ਕਾਗਜ਼ ਬਣਾ ਕੇ ਮੇਰੇ ਪਿਤਾ ਦੀ ਪੈਲੀ ਧੱਕੇ ਨਾਲ ਵਾਹ ਲਈ ਕਿ ਰੇਸ਼ਮ ਸਿੰਘ ਤੇ ਨਿਸ਼ਾਨ ਸਿੰਘ ਮੇਰੇ ਤੋਂ ਪੈਸੇ ਲੈ ਕੇ ਜਾਂਦੇ ਰਹੇ ਹਨ,ਪੈਲੀ ਮੇਰੀ ਹੈ।ਮੈਂ ਤੇ ਮੇਰਾ ਪਤੀ ਵਿਦੇਸ਼ ਵਿਚ ਰਹਿੰਦੇ ਸੀ,ਉਥੋਂ ਆ ਕੇ ਕੇਸ ਕਰ ਕੇ ਅਦਾਲਤ ਰਾਹੀਂ ਪੈਲੀ ਦਾ ਕਬਜ਼ਾ ਹੱਕ ਅਸੀਂ ਲੈ ਲਿਆ ਹੈ।ਹੁਣ ਪਿਤਾ ਜੀ ਠੇਕਾ ਲੈ ਆਉਂਦੇ ਹਨ,ਹੁਣ ਤਾਂ ਸਾਰੇ ਘਰ ਦਾ ਇਕੋ ਇਕ ਚਿਰਾਗ ਅਮੋਲਕਦੀਪ ਹੈ, ਜਿਸ ਵੱਲ ਵੇਖ ਕੇ ਅਸੀਂ ਜੀਉਂਦੇ ਹਾਂ।ਇਹ ਦੱਸਦਿਆਂ ਬੀਬੀ ਜਸਮੇਲ ਕੌਰ ਦੀਆਂ ਅੱਖਾਂ ਦੇ ਹੰਝੂ ਰੋਕਿਆਂ ਵੀ ਨਹੀਂ ਰੁਕਦੇ ਸਨ।ਅਸੀਂ ਬੀਬੀ ਜੀ ਦੇ ਜ਼ਖਮ ਦੁਬਾਰਾ ਹਰੇ ਕਰ ਦਿੱਤੇ ਸਨ।ਅਸੀ ਹਾਲਤ ਵੇਖ ਕੇ ਪਹਿਲਾਂ ਬਿਨਾਂ ਗੱਲਬਾਤ ਕੀਤੇ ਹੀ ਮੁਡ਼ਨਾ ਚਾਹਿਆ।ਬਾਪੂ ਬਲਕਾਰ ਸਿੰਘ ਚੌਧਰੀ ਨੇ ਕਿਹਾ ਸੀ,''ਪੁੱਤਰ ਹੌਸਲੇ ਨਾਲ ਸਾਰੀ ਵਿਥਿਆ ਲਿਖਾ ਦੇ ,ਜੋ ਹੋਣਾ ਸੀ ਉਹ ਹੋ ਗਿਆ।ਸਾਡੇ ਉਪਰ ਹੋਏ ਹਿੰਦੁਸਤਾਨੀ ਸਰਕਾਰ ਦੇ ਜ਼ੁਲਮਾਂ ਦਾ ਦੁਨੀਆਂ ਨੂੰ ਪਤਾ ਲੱਗ ਜਾਵੇ ਕਿ ਹਿੰਦੂ ਸਰਕਾਰ ਸਿੱਖਾਂ ਉੱਤੇ ਕਿੰਨਾ ਜ਼ੁਲਮ ਕਰਦੀ ਹੈ
#

📖 ਇਤਿਹਾਸ

📖 ਇਤਿਹਾਸ - ਤਿਪ - ਤਿਪ ਜਵਾਨੀਆਂ ਵਾਰ ਕੇ ਵੀ . ਪਿੱਠ ਲੱਗਣ ਨਾਂ ਦਿਤੀ ਸਾਡੀ ਕੌਮ ਦੀ ਸ਼ਹੀਦ ਭਾਈ ਰੇਸ਼ਮ ਸਿੰਘ ਥਾਂਦੇ ਮੈਂ ਪੰਜਾਬ ਬੋਲਦਾਂ ਹੀਦੀ 5 ਦਸੰਬਰ 1992 Shaheed Bhai Resham Singh Thande Khalistan Liberation Force Bhai Resham Singh Thande / Khalistan Liberation Force - ShareChat
172 ਨੇ ਵੇਖਿਆ
2 ਦਿਨ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post