#😭ਕੈਨੇਡਾ: ਬਰਫ਼ ਤੋਂ ਫਿਸਲੀ ਕਾਰ, ਪੰਜਾਬੀ ਮੁੰਡੇ ਦੀ ਮੌਤ #🛣️ਹਾਦਸਿਆਂ ਦੀਆਂ ਅਪਡੇਟਸ 🚛 #🌍 ਪੰਜਾਬ ਦੀ ਹਰ ਅਪਡੇਟ 🗞️ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ ਕੈਨੇਡਾ ਦੇ ਨੋਵਾਸਕੋਸ਼ਿਆ ਦੇ ਸਿਡਨੀ ਖੇਤਰ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਵੜਿੰਗਖੇੜਾ ਦੇ 30 ਸਾਲਾ ਗੁਰਪ੍ਰੀਤ ਸਿੰਘ ਦੀ ਜ਼ਿੰਦਗੀ ਖੋਹ ਲਈ। ਜੰਮੀ ਬਰਫ਼ ਕਾਰਨ ਸੜਕ ‘ਤੇ ਬਣੀ ਫਿਸਲਣ ਨੇ ਉਸਦੀ ਕਾਰ ਨੂੰ ਬੇਕਾਬੂ ਕਰ ਦਿੱਤਾ, ਜਿਸ ਨਾਲ ਉਸਦੀ ਕਾਰ ਦੀ ਇੱਕ ਟਰੱਕ ਨਾਲ ਆਹਮੋ–ਸਾਹਮਣੀ ਟੱਕਰ ਹੋ ਗਈ। ਭਿਆਨਕ ਟੱਕਰ ਕਾਰਨ ਗੁਰਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ, ਸਜਣ–ਮਿੱਤਰਾਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਚਾਰ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹਾਲ ਹੀ ਵਿੱਚ ਉਸਦਾ ਵਿਆਹ ਵੀ ਹੋਇਆ ਸੀ। ਉਹ ਆਪਣੇ ਮਾਤਾ–ਪਿਤਾ ਦਾ ਇਕੱਲਾ ਪੁੱਤਰ ਸੀ ਅਤੇ ਘਰ ਵਿੱਚ ਅਜੇ ਤੱਕ ਕੋਈ ਬੱਚਾ ਨਹੀਂ ਸੀ। ਅਚਾਨਕ ਵਾਪਰੀ ਇਸ ਦਰਦਨਾਕ ਘਟਨਾ ਨੇ ਮਾਂ–ਪਿਉਂ ਤੋਂ ਲੈ ਕੇ ਪੂਰੇ ਪਿੰਡ ਨੂੰ ਗ਼ਮ ਵਿੱਚ ਡੁੱਬੋ ਦਿੱਤਾ ਹੈ।ਪਰਿਵਾਰ ਨੇ ਰੋਸ ਭਰੇ ਸ਼ਬਦਾਂ ‘ਚ ਕਿਹਾ ਕਿ ਕਿਸੇ ਨੂੰ ਕਦੋਂ ਪਤਾ ਹੁੰਦਾ ਹੈ ਕਿ ਖੁਸ਼ੀਆਂ ਨਾਲ ਭਰਿਆ ਘਰ ਕਦੋਂ ਮੌਤ ਦੇ ਸਾਏ ਵਿੱਚ ਡੁੱਬ ਜਾਵੇ। ਗੁਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਨੇ ਮਾਤਾ–ਪਿਤਾ, ਪਤਨੀ ਅਤੇ ਸਮੂਹ ਰਿਸ਼ਤੇਦਾਰਾਂ ਨੂੰ ਹੀਲਾ ਕੇ ਰੱਖ ਦਿੱਤਾ। ਗੁਆਂਢੀਆਂ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਗੁਰਪ੍ਰੀਤ ਸਿੰਘ ਹੱਸਮੁੱਖ, ਮਿਹਨਤੀ ਅਤੇ ਪਰਿਵਾਰ ਨਾਲ ਬੇਅੰਤ ਪਿਆਰ ਕਰਨ ਵਾਲਾ ਨੌਜਵਾਨ ਸੀ। ਪਿੰਡ ਵੜਿੰਗਖੇੜਾ ਦੇ ਵਾਸੀਆਂ, ਪਰਿਵਾਰ, ਚਾਚੇ, ਤਾਏ ਤੇ ਸਾਰੇ ਰਿਸ਼ਤੇਦਾਰਾਂ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਕੈਨੇਡਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਭੇਜਣ ਲਈ ਮਦਦ ਕੀਤੀ ਜਾਵੇ, ਤਾਂ ਜੋ ਪਰਿਵਾਰ ਉਸਦੇ ਅੰਤਿਮ ਦਰਸ਼ਨ ਕਰ ਸਕੇ।