🙄ਜ਼ਖ਼ਮੀ ਬੱਚੇ ਦੇ ਟਾਂਕਿਆ ਦੀ ਬਜਾਏ ਲਾਈ ਫੈਵੀਕਵਿੱਕ
71 Posts • 395K views
Turbanator
31K views 24 days ago
ਕਰਨਾਟਕ ਦੇ ਇਕ ਸਰਕਾਰੀ ਹਸਪਤਾਲ ਵਿਚ ਜ਼ਖਮ 'ਤੇ ਟਾਂਕੇ ਲਗਾਉਣ ਦੀ ਬਜਾਏ 'ਫੇਵੀਕਵਿਕ' (Feviquik) ਦੀ ਵਰਤੋਂ ਕਰਨ ਵਾਲੀ ਨਰਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਫੇਵੀਕਵਿਕ ਇੱਕ ਰਸਾਇਣਕ ਪਦਾਰਥ ਹੈ ਜੋ ਦੋ ਚੀਜ਼ਾਂ ਨੂੰ ਬਹੁਤ ਮਜ਼ਬੂਤੀ ਨਾਲ ਚਿਪਕਾ ਦਿੰਦਾ ਹੈ।ਨਰਸ ਨੂੰ ਮੁਅੱਤਲ ਕਰਨ ਦਾ ਫੈਸਲਾ ਬੁੱਧਵਾਰ ਨੂੰ ਰਾਜ ਸਰਕਾਰ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਹੈਲਥ ਐਂਡ ਫੈਮਿਲੀ ਵੈਲਫੇਅਰ ਸਰਵਿਸਿਜ਼ ਕਮਿਸ਼ਨਰ ਦੇ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ, “ਫੇਵੀਕਵਿਕ ਇੱਕ ਚਿਪਕਣ ਵਾਲਾ ਘੋਲ ਹੈ, ਨਿਯਮਾਂ ਤਹਿਤ ਇਸਦੀ ਡਾਕਟਰੀ ਵਰਤੋਂ ਦੀ ਆਗਿਆ ਨਹੀਂ ਹੈ। ਇਸ ਮਾਮਲੇ ਵਿੱਚ ਬੱਚੇ ਦੇ ਇਲਾਜ ਵਿੱਚ 'ਫੇਵੀਕਵਿਕ' ਦੀ ਵਰਤੋਂ ਕਰਕੇ ਡਿਊਟੀ ਵਿੱਚ ਅਣਗਹਿਲੀ ਲਈ ਜ਼ਿੰਮੇਵਾਰ ਸਟਾਫ ਨਰਸ ਨੂੰ ਨਿਯਮਾਂ ਅਨੁਸਾਰ ਮੁੱਢਲੀ ਰਿਪੋਰਟ ਆਉਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ।" #🙄ਜ਼ਖ਼ਮੀ ਬੱਚੇ ਦੇ ਟਾਂਕਿਆ ਦੀ ਬਜਾਏ ਲਾਈ ਫੈਵੀਕਵਿੱਕ
80 likes
182 shares