🎂ਜਨਮਦਿਨ ਮੁਬਾਰਕ ਮੀਨਾ ਕੁਮਾਰੀ

🎂ਜਨਮਦਿਨ ਮੁਬਾਰਕ ਮੀਨਾ ਕੁਮਾਰੀ

#

🎂ਜਨਮਦਿਨ ਮੁਬਾਰਕ ਮੀਨਾ ਕੁਮਾਰੀ

1 ਨੇ ਵੇਖਿਆ
4 ਦਿਨ ਪਹਿਲਾਂ
#

🎂ਜਨਮਦਿਨ ਮੁਬਾਰਕ ਮੀਨਾ ਕੁਮਾਰੀ

Ranviir ਰੰਧਾਵਾ
#🎂ਜਨਮਦਿਨ ਮੁਬਾਰਕ ਮੀਨਾ ਕੁਮਾਰੀ ਮੀਨਾ ਕੁਮਾਰੀ ਦਾ ਜਨਮ 1 ਅਗਸਤ 1933 ਨੂੰ ਹੋਇਆ ਸੀ। ਚਾਹੇ ਮੀਨਾ ਕੁਮਾਰੀ ਨੇ ਇਕ ਅਦਾਕਾਰਾ ਦੇ ਰੂਪ ਵਿਚ ਕਾਫੀ ਪਛਾਣ ਬਣਾਈ ਹੋਵੇ ਪਰ ਉਨ੍ਹਾਂ ਦੀ ਨਿੱਜ਼ੀ ਜ਼ਿੰਦਗੀ ਹਮੇਸ਼ਾ ਦੁੱਖਾਂ ਨਾਲ ਭਰੀ ਰਹੀ। 31 ਮਾਰਚ 1972 ਨੂੰ ਮੀਨਾ ਕੁਮਾਰੀ ਦਾ ਦਿਹਾਂਤ ਹੋ ਗਿਆ। ਫਿਲਮਾਂ ਵਿਚ ਮੀਨਾ ਕੁਮਾਰੀ ਨੇ ਜੋ ਕਿਰਦਾਰ ਨਿਭਾਏ ਉਨ੍ਹਾਂ ਨੂੰ ਆਪਣੀ ਗੰਭੀਰਤਾ ਨਾਲ ਹਮੇਸ਼ਾ ਲਈ ਅਮਰ ਕਰ ਦਿੱਤਾ ਛੋਟੀ ਉਮਰ 'ਚ ਹੀ ਕੀਤੀ ਬਾਲੀਵੁੱਡ 'ਚ ਐਂਟਰੀ ਮੀਨਾ ਕੁਮਾਰੀ ਨੇ ਸੱਤ ਸਾਲ ਦੀ ਉਮਰ ਵਿਚ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਲਮਕਾਰ ਕਮਾਲ ਅਮਰੋਹੀ ਉਨ੍ਹਾਂ ਦੀ ਅਦਾਕਾਰੀ ਨਾਲ ਪ੍ਰਭਾਵਿਤ ਸਨ। ਉਹ ਉਨ੍ਹਾਂ ਨੂੰ ਆਪਣੀ ਫਿਲਮ 'ਚ ਲੈਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਅੱਖੜ ਸੁਭਾਅ ਬਾਰੇ ਜਾਨ ਕੇ ਮੀਨਾ ਨੇ ਉਨ੍ਹਾਂ ਨਾਲ ਫਿਲਮ ਕਰਨ ਤੋਂ ਨਾ ਕਰ ਦਿੱਤੀ। ਆਖਿਰਕਾਰ ਪਿਤਾ ਦੇ ਦਬਾਅ ਦੇ ਚੱਲਦੇ ਮੀਨਾ ਕੁਮਾਰੀ ਨੂੰ ਇਹ ਫਿਲਮ ਕਰਨੀ ਪਈ। ਇਹ ਫਿਲਮ ਤਾਂ ਨਾ ਬਣ ਸਕੀ ਪਰ ਕਮਾਲ ਅਮਰੋਹੀ ਮੀਨਾ ਕੁਮਾਰੀ ਦੇ ਦੀਵਾਨੇ ਜਰੂਰ ਹੋ ਗਏ। ਮੀਨਾ ਕੁਮਾਰੀ ਨੇ ਵੀ ਉਨ੍ਹਾਂ ਦੇ ਪਿਆਰ ਨੂੰ ਅਪਣਾ ਲਿਆ ਪਰ ਉਹ ਕਮਾਲ ਨਾਲ ਵਿਆਹ ਨਹੀਂ ਕਰ ਸਕਦੀ ਸੀ, ਕਿਉਂਕਿ ਕਮਾਲ ਪਹਿਲਾਂ ਤੋਂ ਹੀ ਵਿਆਹੁਤਾ ਸਨ।ਬਾਅਦ ਵਿਚ ਜਦੋਂ ਦੋਵਾਂ ਦੀ ਮੁਹੱਬਤ ਪਰਵਾਨ ਚੜ੍ਹੀ ਤਾਂ ਬਿਨ੍ਹਾਂ ਵਿਆਹ ਕੀਤੇ ਨਾ ਰਹਿ ਸਕੇ। ਮੀਨਾ ਦੇ ਪਿਤਾ ਇਸ ਵਿਆਹ ਦੇ ਖਿਲਾਫ ਸਨ ਪਰ ਕਮਾਲ ਦੇ ਦੋਸਤ ਨੇ ਮੀਨਾ ਨੂੰ ਇਹ ਬੋਲ ਕੇ ਮਨਾ ਲਿਆ ਕਿ ਉਹ ਨਿਕਾਹ ਕਰ ਲਵੇਂ ਅਤੇ ਠੀਕ ਸਮਾਂ ਦੇਖ ਕੇ ਅੱ‍ਬਾ-ਅੰ‍ਮੀ ਨੂੰ ਵੀ ਮਨਾ ਲੈਣਗੇ। 14 ਫਰਵਰੀ 1952 ਨੂੰ ਦੋਵਾਂ ਦਾ ਨਿਕਾਹ ਹੋ ਗਿਆ। ਕਮਾਲ ਅਮਰੋਹੀ ਅਤੇ ਮੀਨਾ ਕੁਮਾਰੀ ਦੇ ਨਿਕਾਹ ਦੀ ਕਹਾਣੀ ਵੀ ਦਿਲਚਸ‍ਪ ਹੈ। ਦੋ ਘੰਟੇ ਦੇ ਅੰਦਰ ਦੋਵਾਂ ਦਾ ਨਿਕਾਹ ਹੋਇਆ ਸੀ ਦਰਅਸਲ ਜਿਸ ਕਲੀਨਿਕ 'ਚ ਮੀਨਾ ਦੀ ਫਿਜੀਓਥੈਰੇਪੀ ਚੱਲ ਰਹੀ ਸੀ। ਉੱਥੇ ਪਿਤਾ ਅਲੀ ਬਖ‍ਸ਼ ਰੋਜ਼ ਮੀਨਾ ਕੁਮਾਰੀ ਨੂੰ ਰਾਤ ਅੱਠ ਵਜੇ ਉਨ੍ਹਾਂ ਦੀ ਭੈਣ ਮਧੂ ਨਾਲ ਛੱਡ ਦਿੰਦੇ ਸਨ ਅਤੇ ਦੱਸ ਵਜੇ ਲੈਣ ਪਹੁੰਚ ਜਾਂਦੇ ਸਨ। 14 ਫਰਵਰੀ 1952 ਨੂੰ ਇਸ ਦੋ ਘੰਟੇ ਦੌਰਾਨ ਮੀਨਾ ਦਾ ਨਿਕਾਹ ਪ‍ਲਾਨ ਕੀਤਾ ਗਿਆ ਸੀ। ਕਮਾਲ ਅਮਰੋਹੀ ਦੇ ਮੈਨੇਜ਼ਰ ਦੋਸ‍ਤ, ਕਾਜੀ ਅਤੇ ਕਾਜੀ ਦੇ ਦੋ ਬੇਟਿਆਂ ਨਾਲ ਤਿਆਰ ਸਨ। ਅਲੀ ਬਖ‍ਸ਼ ਦੇ ਜਾਂਦੇ ਹੀ ਸਭ ਕਲੀਨਿਕ 'ਤੇ ਪਹੁੰਚੇ। ਕਾਜੀ ਨੇ ਝੱਟਪੱਟ ਕਮਾਲ ਅਤੇ ਮੀਨਾ ਕੁਮਾਰੀ ਦਾ ਨਿਕਾਹ ਪੜ੍ਹਆਉਣਾ ਸ਼ੁਰੂ ਕੀਤਾ। ਕਾਜੀ ਦੇ ਦੋ ਬੇਟੀਆਂ ਅਤੇ ਕਮਾਲ ਦੇ ਦੋਸ‍ਤ ਨੇ ਗਵਾਹੀ ਦੇ ਦਿੱਤੀ। ਕਮਾਲ ਅਤੇ ਮੀਨਾ ਦੇ ਇਸ ਵਿਆਹ ਨੂੰ ਦੋਵਾਂ ਦੇ ਹੀ ਪਰਿਵਾਰ ਵਾਲਿਆਂ ਨੇ ਕਦੇ ਸਵੀਕਾਰ ਨਾ ਕੀਤਾ। ਆਖਿਰਕਾਰ ਇਸ ਤੋਂ ਤੰਗ ਆ ਕੇ ਕਮਾਲ ਨੇ ਮੀਨਾ ਨੂੰ ਚਿੱਠੀ ਵਿਚ ਲਿਖ ਦਿੱਤਾ ਕਿ ਉਹ ਇਸ ਵਿਆਹ ਨੂੰ ਇਕ ਹਾਦਸਾ ਮੰਨ ਲਵੇਂ। ਜਵਾਬ ਵਿਚ ਮੀਨਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਕਦੇ ਨਾ ਸਮਝ ਪਾਏ, ਨਾ ਅੱਗੇ ਸਮਝ ਪਾਉਣਗੇ, ਚੰਗਾ ਹੋਵੇਗਾ ਕਿ ਉਹ ਉਨ੍ਹਾਂ ਨੂੰ ਤਲਾਕ ਦੇ ਦੇਵੇ। ਬਾਅਦ ਵਿਚ ਮੀਨਾ ਨੇ ਕਮਾਲ ਕੋਲੋਂ ਇਸ ਚਿੱਠੀ ਲਈ ਮੁਆਫੀ ਮੰਗ ਲਈ। ਇਸ ਤਰ੍ਹਾਂ ਮੀਨਾ ਦੀ ਸਹੁਰੇ-ਘਰ ਵਿਚ ਐਂਟਰੀ ਹੋਈ ਪਰ ਮੀਨਾ ਦੀ ਸ਼ੂਹਰਤ ਦੇਖ ਕੇ ਕਮਾਲ ਉਨ੍ਹਾਂ ਨੂੰ ਬੇਹੱਦ ਜਲਣ ਲੱਗੇ ਸਨ। ਮੀਨਾ ਕੁਮਾਰੀ ਅਤੇ ਕਮਾਲ ਅਮਰੋਹੀ ਦੇ ਰਿਸ਼ਤਿਆਂ ਵਿਚ ਖਟਾਈ ਵਧਦੀ ਹੀ ਗਈ। ਅਮਰੋਹੀ ਨੇ ਮੀਨਾ ਕੁਮਾਰੀ ਨੂੰ ਫਿਲ‍ਮਾਂ ਛੱਡਣ ਲਈ ਕਿਹਾ ਪਰ ਮੀਨਾ ਨੇ ਨਾ ਕਰ ਦਿੱਤੀ।
123 ਨੇ ਵੇਖਿਆ
4 ਮਹੀਨੇ ਪਹਿਲਾਂ
#

🎂ਜਨਮਦਿਨ ਮੁਬਾਰਕ ਮੀਨਾ ਕੁਮਾਰੀ

1.1k ਨੇ ਵੇਖਿਆ
4 ਮਹੀਨੇ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post