🆕21 ਜੂਨ ਦੀਆਂ ਅਪਡੇਟਸ🗞
111 Posts • 2M views
🔴BREAKING :#👉ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ 'ਤੇ ਹਮਲਾ, ਨਵੇਂ ਹਮਲਿਆਂ ਲਈ ਖਿੱਚੀ ਤਿਆਰੀ ⚫ ਤੇਹਰਾਨ : ਈਰਾਨ-ਇਜ਼ਰਾਈਲ ਜੰਗ ਵਿਚਾਲੇ ਅਮਰੀਕਾ ਦੀ ਐਂਟਰੀ ਤੋਂ ਬਾਅਦ ਜੰਗ ਹੋਰ ਤੇਜ਼ ਹੋ ਗਈ ਹੈ। ਹੁਣ ਜਦੋਂ ਅਮਰੀਕਾ ਨੇ ਈਰਾਨ ਦੇ ਪਰਮਾਣੂ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ, ਉੱਥੇ ਹੀ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਈਰਾਨ ਨੇ ਅਮਰੀਕੀ ਹਮਲਿਆਂ ਮਗਰੋਂ ਇਜ਼ਰਾਈਲ 'ਤੇ ਬੈਲੇਸਟਿਕ ਮਿਜ਼ਾਈਲਾਂ ਨਾਲ ਹਮਲਾ ਕਰ ਕੇ ਇਜ਼ਰਾਈਲ ਨੂੰ ਧਮਾਕਿਆਂ ਦੀ ਆਵਾਜ਼ ਨਾਲ ਗੂੰਜਣ ਲਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨੀ ਮਿਜ਼ਾਈਲਾਂ ਦਾ ਨਿਸ਼ਾਨਾ ਇਜ਼ਰਾਈਲ ਦੇ ਪ੍ਰਮੁੱਖ ਸ਼ਹਿਰ ਤੇਲ ਅਵੀਵ, ਹਾਫ਼ੀਆ ਤੇ ਜੇਰੂਸਲੇਮ ਨੂੰ ਬਣਾਇਆ ਗਿਆ ਹੈ, ਜਿਸ ਕਾਰਨ ਇਨ੍ਹਾਂ ਸ਼ਹਿਰਾਂ 'ਚ ਭਿਆਨਕ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। ਇਸ ਹਮਲੇ ਮਗਰੋਂ ਇਜ਼ਰਾਈਲ 'ਚ ਇਕ ਵਾਰ ਫ਼ਿਰ ਤੋਂ ਸਾਈਰਨ ਵੱਜ ਗਏ ਹਨ ਤੇ ਜੰਗ ਦਾ ਡਰ ਹੋਰ ਜ਼ਿਆਦਾ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਦੋਵਾਂ ਦੇਸ਼ਾਂ ਦੇ ਹਮਲਿਆਂ ਕਾਰਨ 800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਹਜ਼ਾਰਾਂ ਲੋਕ ਜ਼ਖ਼ਮੀ ਹਨ। ਜੇਕਰ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਨਾ ਹੋਈ ਤਾਂ ਇਨ੍ਹਾਂ ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ। #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉🏻 ਰਾਜਨੀਤਿਕ ਅਪਡੇਟਸ 📰 #🆕21 ਜੂਨ ਦੀਆਂ ਅਪਡੇਟਸ🗞 #breakingnews
9 likes
1 comment 10 shares