Me too
'ਮੀ ਟੂ' ਮੁਹਿੰਮ ਹੁਣ ਹੋਰ ਜ਼ੋਰ ਫੜ੍ਹ ਗਈ ਹੈ। ਤਾਜ਼ਾ ਘਟਨਾਕ੍ਰਮ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੀ. ਈ. ਓ. ਰਾਹੁਲ ਜੌਹਰੀ 'ਤੇ ਦੋਸ਼ ਲੱਗਾ ਹੈ। ਇਕ ਮਹਿਲਾ ਨੇ ਉਨ੍ਹਾਂ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਇਹ ਵਾਕਿਆ ਉਸ ਸਮੇਂ ਦਾ ਹੈ ਜਦੋਂ ਜੌਹਰੀ ਡਿਸਕਵਰੀ ਨੈੱਟਵਰਕ 'ਚ ਕੰਮ ਕਰਦੇ ਸਨ। ਸੁਪਰੀਮ ਕੋਰਟ ਵੱਲੋਂ ਬੀ. ਸੀ. ਸੀ. ਆਈ. 'ਚ ਨਿਯੁਕਤ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਨੇ ਜੌਹਰੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਹਫਤੇ 'ਚ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। 2016 'ਚ ਬੀ. ਸੀ. ਸੀ. ਆਈ. ਦੇ ਸੀ. ਈ. ਓ. ਬਣਨ ਤੋਂ ਪਹਿਲਾਂ ਜੌਹਰੀ ਡਿਸਕਵਰੀ ਨੈੱਟਵਰਕ ਏਸ਼ੀਆ ਪੈਸਿਫਿਕ ਦੇ ਕਾਰਜਕਾਰੀ ਮੀਤ ਪ੍ਰਧਾਨ ਅਤੇ ਜਨਰਲ ਮੈਨੇਜਰ (ਦੱਖਣ ਏਸ਼ੀਆ) ਸਨ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਪ੍ਰਸ਼ਾਸਕੀ ਕਮੇਟੀ ਨੇ ਜੌਹਰੀ ਤੋਂ ਜਵਾਬ ਤਲਬ ਕੀਤਾ ਹੈ, ਜਿਸ 'ਤੇ ਜੌਹਰੀ ਨੂੰ ਹਫਤੇ ਅੰਦਰ ਸਫਾਈ ਦੇਣੀ ਹੋਵੇਗੀ। ਇਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਟਵਿਟਰ 'ਤੇ ਇਕ ਮਹਿਲਾ ਵਲੋਂ ਪਾਈ ਪੋਸਟ 'ਚ ਪੀੜਤਾ ਨੇ ਜੌਹਰੀ ਖਿਲਾਫ ਦੋਸ਼ ਲਾਉਂਦਿਆਂ ਕਿਹਾ ਕਿ ਉਹ ਉਸ (ਪੀੜਤਾ) ਨੂੰ ਆਪਣੀ ਰਿਹਾਇਸ਼ 'ਤੇ ਇਹ ਕਹਿ ਕੇ ਲੈ ਗਿਆ ਸੀ ਕਿ ਇੰਟਰਵਿਊ ਦੀ ਅੰਤਿਮ ਗੱਲਬਾਤ ਉੱਥੇ ਹੋਵੇਗੀ, ਜਦੋਂ ਦੋਵੇਂ ਘਰ ਪਹੁੰਚੇ ਤਾਂ ਜੌਹਰੀ ਨੇ ਚਾਭੀ ਕੱਢ ਕੇ ਦਰਵਾਜ਼ਾ ਖੋਲ੍ਹਿਆ।ਇਸ 'ਤੇ ਪੀੜਤਾ ਨੇ ਉਸ ਨੂੰ ਪੁੱਛਿਆ ਕਿ ਪਤਨੀ ਦੇ ਘਰ ਨਾ ਹੋਣ ਦੀ ਜਾਣਕਾਰੀ ਉਸ ਨੂੰ ਕਿਉਂ ਨਹੀਂ ਦਿੱਤੀ।ਇਸ 'ਤੇ ਉਸ ਨੇ ਕਿਹਾ ਕਿ ਅਜਿਹਾ ਕੁਝ ਦੱਸਣ ਦੇ ਯੋਗ ਨਹੀਂ ਸੀ। ਘਰ ਅੰਦਰ ਜਦੋਂ ਪੀੜਤਾ ਨੇ ਪਾਣੀ ਮੰਗਿਆ ਤਾਂ ਉਹ ਪਤਲੂਨ ਉਤਾਰ ਕੇ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਸ਼ੋਸ਼ਣ ਕੀਤਾ।ਪੀੜਤਾ ਨੇ ਕਿਹਾ ਕਿ ਅੱਜ ਤਕ ਮੈਂ ਇਸ ਘਟਨਾ ਦਾ ਬੋਝ ਸਹਿਣ ਕਰਦੀ ਰਹੀ ਅਤੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦੀ ਰਹੀ।ਮੈਂ ਕੋਈ ਲੋੜਵੰਦ ਨਹੀਂ ਸੀ ਪਰ ਮੈਂ ਘਬਰਾਈ ਹੋਈ ਸੀ।'ਪੀੜਤਾ ਨੇ ਲਿਖਿਆ ਕਿ ਸਾਰਾ ਕੁਝ ਅਚਾਨਕ ਹੋ ਗਿਆ ਅਤੇ ਉਸ ਨੂੰ ਸਮਝਣ ਤਕ ਦਾ ਮੌਕਾ ਨਹੀਂ ਮਿਲਿਆ ਕਿ ਕੀ ਕੁਝ ਵਾਪਰ ਰਿਹਾ ਹੈ।ਜ਼ਿਕਰਯੋਗ ਹੈ ਕਿ ਕ੍ਰਿਕਟ 'ਚ ਇਹ ਤੀਜੀ ਘਟਨਾ ਹੈ।ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਕ੍ਰਿਕਟਰ ਅਰਜੁਨ ਰਣਤੁੰਗਾ ਅਤੇ ਲਸਿਥ ਮਲਿੰਗਾ ਦੇ ਨਾਮ ਵੀ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਸਾਹਮਣੇ ਆ ਚੁੱਕੇ ਹਨ।
#

Me too

Me too - ਕ੍ਰਿਕਟ ਬੋਰਡ ਤਕ ਪੁੱਜਾ ' ਮੀਟੂ , ਸੀ . ਈ . ਓ . ਰਾਹੁਲ ' ਤੇ ਲੱਗਾ ਇਹ ਦੋਸ਼ ਮੀਟੂ ਮੁਹਿੰਮ ਹੁਣ ਹੋਰ ਜ਼ੋਰ ਫੜ ਗਈ ਹੈ । ਤਾਜ਼ਾ ਘਟਨਾਕ੍ਰਮ ' ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੀ . ਈ . ਓ . ਰਾਹੁਲ ਜੌਹਰੀ ' ਤੇ ਦੋਸ਼ ਲੱਗਾ ਹੈ । ਇਕ | ਮਹਿਲਾ ਨੇ ਉਨ੍ਹਾਂ ' ਤੇ ਜਿਨਸੀ ਸ਼ੋਸ਼ਣ . . . . | OCT 14 , 2018 - ShareChat
8.4k ਨੇ ਵੇਖਿਆ
1 ਸਾਲ ਪਹਿਲਾਂ
ਬਾਕੀ ਐਪਸ ਤੇ ਸ਼ੇਅਰ ਕਰੋ
Facebook
WhatsApp
ਲਿੰਕ ਕਾਪੀ ਕਰੋ
ਰੱਦ ਕਰੋ
Embed
ਮੈਂ ਇਸ ਪੋਸਟ ਦੀ ਸ਼ਿਕਾਯਤ ਕਰਦਾ ਹਾਂ ਕਿਓਂਕਿ ਇਹ ਪੋਸਟ...
Embed Post