😱ਅੰਮ੍ਰਿਤਸਰ: ਬੱਸ ਅੱਡੇ 'ਚ ਗੋਲੀਆਂ ਨਾਲ ਭੁੰਨਿਆ ਚੈੱਕਰ
43 Posts • 277K views
ਰਿਆਸਤ
4K views 1 days ago
#😱ਅੰਮ੍ਰਿਤਸਰ: ਬੱਸ ਅੱਡੇ 'ਚ ਗੋਲੀਆਂ ਨਾਲ ਭੁੰਨਿਆ ਚੈੱਕਰ #ਰਿਆਸਤ ਨਿਊਜ਼ 🎤 #🆕18 ਨਵੰਬਰ ਦੀਆਂ ਅਪਡੇਟਸ🗞 #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️ ਮੰਗਲਵਾਰ ਸਵੇਰੇ ਅੰਮ੍ਰਿਤਸਰ ਦੇ ਬੱਸ ਅੱਡੇ 'ਤੇ ਗੋਲੀਆਂ ਮਾਰ ਕੇ ਬੱਸ ਚੈੱਕਰ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਸ਼ਨਾਖਤ ਮੱਖਣ ਸਿੰਘ ਵਾਸੀ ਪਿੰਡ ਘਣਸ਼ਾਮਪੁਰਾ ਮਹਿਤਾ, ਅੰਮ੍ਰਿਤਸਰ ਵਜੋਂ ਹੋਈ ਹੈ। ਇਹ ਵਾਰਦਾਤ ਅੱਜ ਸਵੇਰੇ 10 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਤਿੰਨ ਹਮਲਾਵਰਾਂ ਨੇ ਆਉਂਦੇ ਸਾਰ ਹੀ ਬੱਸ ਚੈੱਕਰ ਮੱਖਣ ਸਿੰਘ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਮੌਕੇ ਘਟਨਾ ਸਥਾਨ 'ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਇਥੇ ਲਗਭਗ ਅੱਧੀ ਦਰਜਨ ਤੋਂ ਵਧੇਰੇ ਗੋਲੀਆਂ ਚੱਲੀਆਂ, ਜਿਸ ਕਾਰਨ ਬੱਸ ਅੱਡੇ ਵਿਖੇ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਆਂ ਲੱਗਣ ਕਾਰਣ ਮੱਖਣ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
31 likes
39 shares