ਖ਼ਬਰਸਾਰ ਪੰਜਾਬੀ
508 views • 11 hours ago
🔴 BIG NEWS : ਅੰਮ੍ਰਿਤਸਰ ਤੇ ਬਠਿੰਡਾ ਵਿੱਚ ਪਿਆ ਮੀਂਹ, ਪਟਿਆਲਾ, ਲੁਧਿਆਣਾ ਤੇ ਕਈ ਹੋਰ ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਤੇਜ਼ ਠੰਢੀਆਂ ਹਵਾਵਾਂ
⚫ ਪਟਿਆਲਾ/ਅੰਮ੍ਰਿਤਸਰ/ਬਠਿੰਡਾ: ਸੂਬੇ ਦੇ ਮੌਸਮ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਾਅ ਆਇਆ ਹੈ। ਪੰਜਾਬ ਭਰ ’ਚ ਪਿਛਲੇ ਕੁੱਝ ਦਿਨਾਂ ਤੋਂ ਧੁੰਦ ਅਤੇ ਠੰਢ ਘਟਣ ਕਰਕੇ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਸੀ ਪਰ ਹੁਣ ਫਿਰ ਮੌਸਮ ਦਾ ਮਿਜ਼ਾਜ ਬਦਲ ਗਿਆ ਹੈl ਦੇਰ ਸ਼ਾਮੀ ਅੰਮ੍ਰਿਤਸਰ ਅਤੇ ਬਠਿੰਡਾ ਵਿਖੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਇਸ ਸਮੇਂ ਤੇਜ਼ ਹਵਾਵਾਂ ਚੱਲ ਰਹੀਆਂ ਹਨ।
ਜ਼ਿਲ੍ਹਾ ਬਠਿੰਡਾ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਉੱਤਰੀ ਭਾਰਤ ਵਿਚ ਮੌਸਮ ਬਦਲ ਰਿਹਾ ਹੈ। ਪੱਛਮੀ ਗੜਬੜੀਆਂ ਦੀ ਇਕ ਲੜੀ ਠੰਢੇ ਮੌਸਮ ਵਿਚ ਵਾਧਾ ਕਰ ਰਹੀ ਹੈ, ਜਿਸ ਨਾਲ ਬਾਰਿਸ਼, ਬਰਫ਼ਬਾਰੀ ਅਤੇ ਗਰਜ-ਤੂਫ਼ਾਨ ਵਧ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿਚ ਅਜੇ ਵੀ ਤੇਜ਼ ਠੰਢ ਅਤੇ ਠੰਢੀ ਲਹਿਰ ਜਾਰੀ ਹੈ। ਮੀਂਹ ਅਤੇ ਬਰਫ਼ਬਾਰੀ ਨਾਲ ਰਾਜਸਥਾਨ, ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਵਿਚ ਜਲਦੀ ਹੀ ਮਹੱਤਵਪੂਰਨ ਤਬਦੀਲੀਆਂ ਆਉਣ ਦੀ ਉਮੀਦ ਹੈ।
#🌍 ਪੰਜਾਬ ਦੀ ਹਰ ਅਪਡੇਟ 🗞️ #👉 ਤਾਜ਼ਾ ਅਪਡੇਟਸ ⭐ #🎤breakingnews #breakingnews #breakingnews
18 likes
10 shares