😰ਪੰਜਾਬ: 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ
47 Posts • 492K views
Nav
23K views 14 days ago
ਫਿਰੋਜ਼ਪੁਰ ਵਿਚ ਇਕ 8 ਸਾਲਾ ਲੜਕੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 8 ਸਾਲਾ ਲੜਕਾ ਮਨਪ੍ਰੀਤ ਸ਼ਰਮਾ, ਫਿਰੋਜ਼ਪੁਰ ਦੇ ਆਰ.ਐੱਸ.ਡੀ. ਰਾਜਰਤਨ ਪਬਲਿਕ ਸਕੂਲ ਵਿਚ ਦੂਜੀ ਜਮਾਤ ਦਾ ਵਿਦਿਆਰਥੀ ਸੀ। ਦੱਸਿਆ ਜਾ ਰਿਹਾ ਹੈ ਕਿ ਜਦ ਇਹ ਬੱਚਾ ਪਤੰਗ ਉਡਾ ਰਿਹਾ ਸੀ ਤਾਂ ਅਚਾਨਕ ਉਸ ਨੂੰ ਘਬਰਾਹਟ ਹੋਈ ਅਤੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਨੂੰ ਬਹੁਤ ਘਬਰਾਹਟ ਅਤੇ ਤਕਲੀਫ ਹੋ ਰਹੀ ਹੈ ਤਾਂ ਤੁਰੰਤ ਇਸ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਅਚਾਨਕ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ।ਬੱਚੇ ਦੀ ਅਚਾਨਕ ਹੋਈ ਮੌਤ ਦੀ ਪੁਸ਼ਟੀ ਕਰਦੇ ਹੋਏ ਆਰ.ਐੱਸ.ਡੀ. ਰਾਜਰਤਨ ਪਬਲਿਕ ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਐੱਸ.ਪੀ. ਆਨੰਦ ਨੇ ਕਿਹਾ ਕਿ ਇਹ ਬੱਚਾ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸ ਦੀ ਅਚਾਨਕ ਮੌਤ ਕਾਰਨ ਸਕੂਲ ਅਤੇ ਪੂਰੇ ਫਿਰੋਜ਼ਪੁਰ ਸ਼ਹਿਰ ਵਿਚ ਸੋਗ ਦਾ ਮਾਹੌਲ ਹੈ। ਉਹ ਖੁਦ ਵੀ ਇਸ ਖ਼ਬਰ ਤੋਂ ਬਹੁਤ ਦੁਖੀ ਹੋਏ ਹਨ। ਉਨ੍ਹਾਂ ਕਿਹਾ ਕਿ ਪੂਰਾ ਸਕੂਲ ਅਤੇ ਸਕੂਲ ਮੈਨੇਜਮੈਂਟ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਦੇ ਨਾਲ ਹੈ। #😰ਪੰਜਾਬ: 8 ਸਾਲ ਦੇ ਬੱਚੇ ਦੀ ਹਾਰਟ ਅਟੈਕ ਨਾਲ ਮੌਤ
66 likes
2 comments 95 shares