ਖ਼ਬਰਸਾਰ ਪੰਜਾਬੀ
675 views
🔴 BREAKING : ਭਾਰਤ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਿਆ: ਸੈਮੀਫਾਈਨਲ ਵਿੱਚ ਸੱਤ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨੂੰ ਹਰਾਇਆ, ਜੇਮੀਮਾਹ ਨੇ ਅਜੇਤੂ 127 ਦੌੜਾਂ ਬਣਾਈਆਂ 🟠 ਮੁੰਬਈ : ਆਸਟਰੇਲੀਆ ਦੇ ਜਿੱਤ ਦੇ ਰੱਥ ਨੂੰ ਆਖਿਰਕਾਰ ਭਾਰਤੀ ਟੀਮ ਨੇ ਰੋਕ ਦਿੱਤਾ। ਮਹਿਲਾ ਵਿਸ਼ਵ ਕੱਪ ਦੇ ਦਿਲ ਦੀਆਂ ਧੜਕਣਾਂ ਰੋਕਣ ਵਾਲੇ ਸੈਮੀ-ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਰੋਧੀ ਟੀਮ ਨੂੰ ਚਾਰੋਂ ਖ਼ਾਨੇ ਚਿੱਤ ਕਰ ਦਿੱਤਾ । ਮੁੰਬਈ ਵਿਖੇ ਖੇਡੇ ਰੋਮਾਂਚਕ ਮੈਚ ਦੌਰਾਨ ਜੇਮੀਮਾ ਹੋਡਰਿਗਜ਼ ਤੇ ਕਪਤਾਨ ਹਰਮਨਪ੍ਰੀਤ ਕੌਰ ਵਿਚਾਲੇ ਹੋਈ ਸਾਂਝੇਦਾਰੀ ਕਾਰਨ ਫਾਈਨਲ ਦਾ ਰਾਹ ਬਣ ਸਕਿਆ। ਭਾਰਤ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਟੀਮ ਨੇ ਵੀਰਵਾਰ ਨੂੰ ਸੱਤ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ ਨੇ ਡੀਵਾਈ ਪਾਟਿਲ ਸਟੇਡੀਅਮ ਵਿੱਚ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 48.3 ਓਵਰਾਂ ਵਿੱਚ ਪੰਜ ਵਿਕਟਾਂ 'ਤੇ ਜਿੱਤ ਪ੍ਰਾਪਤ ਕਰ ਲਈ। ਜੇਮੀਮਾ ਰੌਡਰਿਗਜ਼ 127 ਅਤੇ ਅਮਨਜੋਤ ਕੌਰ 15 ਦੌੜਾਂ ਬਣਾ ਕੇ ਨਾਬਾਦ ਰਹੀਆਂ। ਇਸ ਦੇ ਨਾਲ ਹੀ ਭਾਰਤੀ ਟੀਮ ਤੀਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਇਸਦਾ ਸਾਹਮਣਾ 2 ਨਵੰਬਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ। #🆕30 ਅਕਤੂਬਰ ਦੀਆਂ ਅਪਡੇਟਸ🗞 #👉 ਤਾਜ਼ਾ ਅਪਡੇਟਸ ⭐ #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #🎤breakingnews #breakingnews