ਫੋਲੋ ਕਰੋ
ਪੰਜਾਬੀ ਸਿੱਖ ਰਿਸ਼ਤੇ
@dhur_sanjog_rishte
134
ਪੋਸਟ
2,604
ਫੋਲੋਅਰਸ
ਪੰਜਾਬੀ ਸਿੱਖ ਰਿਸ਼ਤੇ
439 ਨੇ ਵੇਖਿਆ
ਕੱਲ੍ਹ ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਲੱਗੇਗਾ ਲੰਬਾ ਬਿਜਲੀ ਕੱਟ ! ਜਲੰਧਰ / ਪੰਜਾਬ: ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭਲਕੇ ਲੰਬੇ ਸਮੇਂ ਲਈ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਪੰਜਾਬ ਰਾਜ ਪਾਵਰਕਾਮ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕੰਮਾਂ ਕਾਰਨ ਕਈ ਥਾਵਾਂ ’ਤੇ ਪਾਵਰ ਕੱਟ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਨੇ ਅਗਾਊਂ ਸੂਚਨਾ ਜਾਰੀ ਕਰ ਦਿੱਤੀ ਹੈ। ਨੂਰਪੁਰਬੇਦੀ: ਪਾਵਰਕਾਮ ਉਪ-ਮੰਡਲ ਸਿੰਘਪੁਰ (ਨੂਰਪੁਰਬੇਦੀ) ਦੇ ਐੱਸ.ਡੀ.ਓ. ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜੇ.ਈ. ਰੋਹਿਤ ਕੁਮਾਰ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਮੁਰੰਮਤ ਲਈ 17 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਿੰਡ ਬਸੀ ਦੇ 11 ਕੇ.ਵੀ. ਫੀਡਰ ਅਧੀਨ ਆਉਂਦੇ ਕਈ ਪਿੰਡਾਂ ਦੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਬੰਦ ਰਹੇਗੀ। ਹਾਲਾਂਕਿ ਘਰੇਲੂ ਬਿਜਲੀ ਸਪਲਾਈ ਜਾਰੀ ਰਹੇਗੀ। ਕੰਮ ਦੇ ਮੱਦੇਨਜ਼ਰ ਬਿਜਲੀ ਬੰਦ ਰਹਿਣ ਦਾ ਸਮਾਂ ਘਟ ਵੱਧ ਵੀ ਹੋ ਸਕਦਾ ਹੈ, ਇਸ ਲਈ ਖਪਤਕਾਰਾਂ ਨੂੰ ਬਦਲਵਾਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਹੈ। ਨਵਾਂਸ਼ਹਿਰ: ਸ਼ਹਿਰੀ ਸਬ-ਡਵੀਜ਼ਨ ਨਵਾਂਸ਼ਹਿਰ ਦੇ ਸਹਾਇਕ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 66 ਕੇ.ਵੀ. ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ ਸਿਟੀ-3 ਫੀਡਰ ਦੀ ਮੁਰੰਮਤ ਲਈ 17 ਜਨਵਰੀ 2026 (ਸ਼ਨੀਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਭੱਟੀ ਕਾਲੋਨੀ, ਵਿਕਾਸ ਨਗਰ, ਪ੍ਰਿੰਸ ਐਨਕਲੇਵ, ਗਰਚਾ ਐਨਕਲੇਵ, ਸਲੋਹ ਰੋਡ ਅਤੇ ਨੇੜਲੇ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ। ਟਾਂਡਾ ਉੜਮੁੜ: 132 ਕੇ.ਵੀ. ਸਬ-ਸਟੇਸ਼ਨ ਟਾਂਡਾ ਵਿੱਚ ਨਵੇਂ ਬਰੇਕਰ ਲਗਾਉਣ ਦੇ ਕੰਮ ਕਾਰਨ 17 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਈ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਸੱਲਾ, ਪ੍ਰੇਮਪੁਰ, ਮਾਡਲ ਟਾਊਨ, ਕੋਟਲੀ, ਮਾਨਪੁਰ ਸਮੇਤ ਕਈ ਪਿੰਡਾਂ ਵਿੱਚ ਬਿਜਲੀ ਨਹੀਂ ਮਿਲੇਗੀ। ਮਾਹਿਲਪੁਰ: ਉਪ-ਮੰਡਲ ਅਫਸਰ ਪਾਲਦੀ (ਕੋਟ ਫਤੂਹੀ) ਵੱਲੋਂ ਦੱਸਿਆ ਗਿਆ ਹੈ ਕਿ 17 ਜਨਵਰੀ ਨੂੰ 220 ਕੇ.ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇ.ਵੀ. ਖੜੌਦੀ ਫੀਡਰ ਦੀ ਮੁਰੰਮਤ ਲਈ ਸਵੇਰੇ 10 ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਕਾਰਨ ਹਕੂਮਤਪੁਰ, ਪਾਲਦੀ, ਖੜੌਦੀ, ਖੇੜਾ ਅਤੇ ਨੰਗਲ ਕਲਾਂ ਸਮੇਤ ਕਈ ਪਿੰਡ ਪ੍ਰਭਾਵਿਤ ਰਹਿਣਗੇ। ##status
ਪੰਜਾਬੀ ਸਿੱਖ ਰਿਸ਼ਤੇ
616 ਨੇ ਵੇਖਿਆ
ਚੀਨ ਨੇ ਹਾਲ ਹੀ 'ਚ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ, ਚੋਂਗਕਿੰਗ ਈਸਟ ਬਣਾ ਕੇ ਇੰਜੀਨੀਅਰਿੰਗ ਦੀ ਦੁਨੀਆ 'ਚ ਇੱਕ ਹੋਰ ਵੱਡਾ ਕਾਰਨਾਮਾ ਕੀਤਾ ਹੈ। ਇਹ ਸਟੇਸ਼ਨ ਆਕਾਰ ਵਿੱਚ 170 ਫੁੱਟਬਾਲ ਮੈਦਾਨਾਂ ਦੇ ਬਰਾਬਰ ਫੈਲਿਆ ਹੋਇਆ ਹੈ ਅਤੇ 1.22 ਮਿਲੀਅਨ ਵਰਗ ਮੀਟਰ 'ਚ ਵਿਕਸਤ ਕੀਤਾ ਗਿਆ ਹੈ। ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਨਿਊਯਾਰਕ ਦੇ ਗ੍ਰੈਂਡ ਸੈਂਟਰਲ ਟਰਮੀਨਲ ਤੋਂ ਪੰਜ ਗੁਣਾ ਵੱਡਾ ਹੈ। #China #RailwayStation #FootballField ##status
ਪੰਜਾਬੀ ਸਿੱਖ ਰਿਸ਼ਤੇ
1.4K ਨੇ ਵੇਖਿਆ
ਕੋਈ ਲੋੜ ਨੀ ਡਰਨ ਦੀ ਫੈਟੀ ਲੀਵਰ ਵਾਲਿਆ ਨੂੰ.... ਚੱਕੋ ਫਰੀ ਵਿੱਚ ਨੁਸਖਾ, ਪੰਸਾਰੀ ਦੀ ਦੁਕਾਨ ਤੋਂ 250 ਗ੍ਰਾਮ ਸੁੱਕੇ ਆਲੂਬੁਖਾਰੇ, ਧਾਗੇ ਆਲੀ ਮਿਸ਼ਰੀ ਅਤੇ 120 ਗ੍ਰਾਮ ਇਮਲੀ ਲਿਆਓ ਅਤੇ ਰਾਤ ਨੂੰ ਮਿੱਟੀ ਦੇ ਕੁੱਜੇ ਵਿੱਚ ਤਿੰਨ ਆਲੂ ਬੁਖਾਰੇ ਸੁੱਕੇ, ਧਾਗੇ ਆਲੀ ਮਿਸ਼ਰੀ ਅਤੇ 20 ਗ੍ਰਾਮ ਇਮਲੀ ਪਾ ਕੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਦਿਓ, ਸਵੇਰੇ ਤੜਕਸਾਰ ਉੱਠ ਕੇ ਦਾਤਨ ਵਗੈਰਾ ਕਰਕੇ ਉਸ ਆਲੂ ਬੁਖਾਰੇ ਅਤੇ ਇਮਲੀ ਦੇ ਘੋਲ ਨੂੰ ਹੱਥ ਨਾਲ ਚੰਗੀ ਤਰਾਂ ਮਸਲ ਕੇ ਰਗੜ ਕੇ ਤੇ ਨਿਰਨੇ ਕਾਲਜੇ ਪੀ ਲਵੋ, ਇਸ ਤਰਾਂ ਕਰਨ ਨਾਲ 15 ਦਿਨਾਂ ਦੇ ਵਿੱਚ ਤੁਹਾਡਾ ਲੀਵਰ ਬਿਲਕੁਲ ਸੈਟ ਹੋ ਜਾਏਗਾ ਅਤੇ ਪਰਹੇਜ ਕੀ ਕਰਨਾ ਪਹਿਲੇ ਨੰਬਰ ਤੇ ਸ਼ਰਾਬ ਬਿਲਕੁਲ ਬੰਦ ਕਰਨੀ ਪੈਣੀ ਹੈ, ਦੂਜੇ ਨੰਬਰ ਤੇ ਚਾਹ ਵੀ ਬੰਦ ਕਰਨੀ ਪੈਣੀ ਹੈ, ਤੀਜੇ ਨੰਬਰ ਤੇ ਤਲਿਆ ਪਲਿਆ ਭੋਜਨ ਵੀ ਬੰਦ ਕਰਨਾ ਪੈਣਾ ਹੈ, ਜੇ ਤੇ ਮੇਰਾ ਕੋਈ ਵੀ ਵੀਰ ਭਰਾ ਇਹ ਪਰਹੇਜ ਕਰ ਸਕਦਾ ਹੈ ਤੇ ਇਹ ਨੁਸਖਾ ਉਹਦੇ ਲਈ ਰਾਮ ਬਾਨ ਇਲਾਜ ਹੈ.... 🙏 ##status
See other profiles for amazing content