ਇਸ ਕਿਸਾਨ ਨੇ ਸਹਾਇਕ ਧੰਦਿਆਂ ਰਾਹੀਂ ਖੱਟਿਆ ਨਾਮਣਾਹੁਣ ਤੱਕ ਤੁਸੀਂ ਜਿਹੜੇ ਕਿਸਾਨਾਂ ਦੀਆਂ ਸਫ਼ਲ ਕਹਾਣੀ ਸੰਗ੍ਰਹਿ ਪੜਦੇ ਆਏਂ ਹੋ, ਉਨ੍ਹਾਂ ਵਿੱਚ ਜ਼ਿਆਦਾਤਰ ਕਹਾਣੀਆਂ ਈਰਖਾ ਵਾਲ਼ੇ ਸਮਾਜ਼ ਤੋਂ ਸ਼ੁਰੂ ਹੁੰਦੀਆਂ ਹਨ। ਖ਼ੈਰ ਇਹ ਸਫਲ ਕਹਾਣੀ ਵੀ ਉਸੇ ਤਰਾਂ ਹੀ ਸ਼ੂਰੂ ਹੋਈ ਤੇ ਚੰਗੀ ਸੋਚਨੀ ਕਰਕੇ ਕਾਮਯਾਬੀ 'ਤੇ ਜਾ ਮੁੱਕੀ। ਕੁਲਦੀਪ ਸਿੰਘ ਹੁਰਾਂ ਨੂੰ ਜਿਵੇਂ ਕਿ ਪਿੰਡ ਦੇ ਲੋਕਾਂ ਵੱਲੋਂ ਸ਼ੁਰੂਆਤ ਵਿਚ ਕਿਹਾ ਗਿਆ ਕਿ ਕੁਦਰਤੀ ਖੇਤੀ ਵਿਚ ਕੋਈ ਫ਼ਾਇਦਾ ਨਹੀਂ। ਖੱਪਤ ਘੱਟ ਤੇ ਖ਼ਰਚੇ ਦੀ ਲਾਗਤ ਜ਼ਿਆਦਾ ਹੈ। ੳਹਨਾਂ ਦੱਸਿਆ ਕਿ ਖੇਤ ਵਿੱਚ ਜਦੋਂ ਅਸੀਂ ਗੋਡੀਂ ਕਰਦੇ ਸਾਂ ਤਾਂ ਲੋਕਾਂ ਦੁਆਰਾ ਸਾਨੂੰ ਲੇਬਰ ਲੱਗੀ ਹੋਂਣ ਨਾਲ਼ ਹੀ ਸੰਬੋਧਨ ਕੀਤਾ ਗਿਆ ਤੇ ਉਹ ਹੱਸਦੇ ਸਨ। ਪਰ ਸਾਨੂੰ ਪਤਾ ਸੀ ਕਿ ਅਸੀਂ ਜ਼ਹਿਰਾਂ ਤੋਂ ਦੂਰ ਮਾਲਕ ਦੀ ਕੁਦਰਤ ਨਾਲ ਜੁੜੇ ਹਾਂ। ਲਿਖ਼ਤ ਲਿਖਾਉਦਿਆਂ ਸ. ਕੁਲਦੀਪ ਸਿੰਘ ਚਾਹਲ ਨੇ ਕਿਸਾਨੀ ਰੰਗ ਨੂੰ ਮਿਹਨਤ ਦੀ ਦੁਰਲੱਭ ਤਰੀਕੇ ਦੀ ਸ਼ਾਇਰੀ ਰੂਹ ਵਿੱਚ ਫ਼ਰਮਾਇਆ ਕਿ 'ਜਿਹੜੇ ਲੋਕ ਪਾਣੀ ਨਾਲ ਨਹਾਉਦੇਂ ਨੇ, ੳਹ ਲਿਬਾਸ ਬਦਲਦੇ ਨੇ'। 'ਜਿਹੜੇ ਲੋਕ ਪਸੀਨੇ ਨਾਲ ਨਹਾਉਦੇਂ ਨੇ, ਉਹ ਇਤਿਹਾਸ ਬਦਲਦੇ ਨੇ'। ਬੱਸ ਏਹੀ ਡੂੰਘਿਆਈ ਵਿਚ ਜਾ ਕੇ ਕੁਲਦੀਪ ਸਿੰਘ ਨੇ ਮਿਹਨਤ ਕਰਕੇ ਅੱਜ ਖੇਤੀਬਾੜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤੀ ਵਿਰਾਸਤ ਮਿਸ਼ਨ, ਤੇ ਹੋਰ ਵੱਡੀਆਂ ਸੰਸਥਾਵਾਂ ਨਾਲ਼ ਜੁੜ ਕੇ ਸਰਕਾਰਾਂ ਤੋਂ ਪੰਜਾਬ ਪੱਧਰੀ ਸਰਕਾਰਾਂ ਤੋਂ ਸਨਮਾਨ ਲੈ ਕੇ ਸਿੱਧ ਕਰ ਦਿਖਾਇਆ ਹੈ। ਕਿਸਾਨੀ ਤਜ਼ਰਬੇ: ਕਿਸਾਨ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ 2013 ਤੋਂ ਆਰਗੈਨਿਕ ਖੇਤੀ ਵਿੱਚ ਕਣਕ ਤੇ ਬਾਸਮਤੀ 3.5 ਏਕੜ ਤੋਂ ਅਤੇ 2017 ਤੋਂ ਆਰਗੈਨਿਕ ਗੰਨੇ ਦੀ 2 ਕਨਾਲਾਂ ਤੋਂ ਸ਼ੂਰੂਆਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਸ਼ੂਰੂਆਤ ਵਿਚ ਗੁੜ ਸ਼ੱਕਰ ਵੇਚਣ ਦੀ ਤਿਆਰੀ ਨਹੀਂ ਕੀਤੀ, ਕੇਵਲ ਆਪਣੇ ਘਰ ਲਈ ਆਪਣੇ ਪਰਿਵਾਰ ਲਈ ਹੀ ਕੱਢਦੇ ਸਾਂ। ਪਰ ਲੋਕ ਸਾਨੂੰ ਕੰਮ ਕਰਦੇ ਦੇਖ ਸਾਡੇ ਲਾਗੇ ਆਣ ਖੜ੍ਹੇ ਹੋ ਜਾਂਦੇ ਸਨ। ਜਿੱਥੇ ਪਿੰਡ ਦੇ ਲੋਕਾਂ ਵੱਲੋਂ ਥੋੜਾ ਜਿਹਾ ਬਣਦੇ ਗੁੜ ਨੂੰ ਸਵਾਦ ਦੇ ਤੌਰ ਤੇ ਖਾਂਦੇ ਤੇ ਮੰਗਦੇ ਸਨ। ਫਿਰ ਖਾਣ ਤੋਂ ਬਾਅਦ ੳਹ ਵੀ ਆਪਣੇ ਘਰ ਲਈ ਲੈ ਕੇ ਜਾਣ ਤੇ ਮੁੱਲ ਲੈਣ ਲਈ ਤੇ ਧੱਕੇ ਨਾਲ ਪੈਸੇ ਤੱਕ ਦੇਣ ਦਾ ਜ਼ੋਰ ਕੀਤਾ ਜਾਂਦਾ ਰਿਹਾ। ੳਹਨਾਂ ਨੂੰ ਸਾਡਾ ਗੁੜ ਸਵਾਦ ਲੱਗਣ ਕਰਕੇ ਜਿਸਦੇ ਟੇਸਟ ਤੋਂ ਫ਼ਿਰ ਕਮਰਸ਼ੀਅਲ ਤੌਰ ਤੇ ਸ਼ੂਰੂਆਤ ਹੋਈ ਵੇਚਣ ਦੀ। ਫਿਰ ਵੱਡੇ ਪੱਧਰ ਤੇ ਡਿਮਾਂਡਾਂ ਵੱਲ ਮੁੜਨ ਦਾ ਸਿਲਸਿਲਾ ਤੁਰਿਆ। ਹੱਥੀ ਮਹਿਨਤ ਕਰਨ ਦੀ ਗੱਲ ਕਰੀਏ ਤਾਂ ਅੱਜ ਕੁਲਦੀਪ ਸਿੰਘ 50 ਸਾਲ ਦੀ ਉਮਰ ਵਿੱਚ ਵੀ ਖ਼ੁਦ ਗੰਨਾ ਬੰਦਿਆਂ ਦੇ ਨਾਲ਼ ਆਪ ਛਿੱਲਦਾ ਹੈ ਤੇ ਦਿਨ ਵਿੱਚ 1 ਘੰਟਾ ਪੋਲਟਰੀ ਫ਼ਾਰਮ ਵਿਚ ਆਪ ਪਾਣੀ, ਫੀਡ ਅਤੇ ਪੰਛੀਆਂ ਦੀਆਂ ਬਿਮਾਰੀਆਂ ਆਦਿ ਦਾ ਖਿਆਲ ਰੱਖਦੇ ਹਨ। ੳਹਨਾਂ ਕਿਹਾ ਕਿ ਮੈਂ ਇਸ ਦੇ ਨਾਲ ਵੇਲਣੇ ਤੇ ਗੁੜ ਸ਼ੱਕਰ ਦੀ ਬਣਾਈਂ ਪੇਸੀਆ, ਪੱਤ ਆਦਿ ਸੱਭ ਆਪ ਕੱਢਦਾ/ਲਾਹੁਉਦਾਂ ਹਾਂ ਕਿੳਕਿ ਸਾਡੀ ਜ਼ਿਆਦਾ ਸੇਲ ਅੰਮ੍ਰਿਤਧਾਰੀ ਸਿੱਖਾਂ ਪਰਿਵਾਰਾਂ ਵੱਲੋਂ ਹੈ। ਜਿਸ ਕਰਕੇ ਸਾਨੂੰ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਗੁੜ ਸ਼ੱਕਰ ਬਣਾਉਣ ਦੇ ਕੰਮ ਦੀ ਸੀਜ਼ਨ ਵਿੱਚ ਸ਼ੂਰੁਆਤ ਕਰਨ ਵੇਲੇ ਬਾਲਣ ਅਸੀਂ ਆਪਣੇ ਨੇੜਲੇ ਪਿੰਡਾਂ ਵਿੱਚੋਂ 4-5 ਟਰਾਲੀਆਂ ਨਾਲ ਵਾਕਫ਼ੀ ਵਾਲੇ ਖੇਤਾਂ ਚੋਂ ਇਕੱਠੀਆਂ ਕਰਦੇ ਹਾਂ ਤੇ ਬਾਅਦ ਵਿੱਚ ਕੰਮ ਸ਼ੁਰੂ ਹੋਣ ਤੇ ਸਾਡੀ ਆਪਣੀ ਖੋਰੀ ਤੇ ਚੂਰਾ ਵੇਲਣੇ ਦਾ ਬਾਲਣ ਲਈ ਤੁਰ ਪੈਂਦਾ ਹੈ। ਲੋਕ ਨਜ਼ਰੀਏ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕੱਲ੍ਹ ਸਾਨੂੰ ਮੂਲ਼ ਅਨਾਜਾਂ ਦੀ ਬਹੁਤ ਡਿਮਾਂਡ ਆੳਦੀ ਹੈ ਪਰ ਅਸੀਂ ਮੋੜਦੇ ਹਾਂ। ਅਸੀਂ ਅਗਾਂਹ ੳਸ ਕਾਸ਼ਤ ਵੱਲ ਖ਼ੁਦ ਵੀ ਝੋਨਾਂ ਮੁਕੰਮਲ ਬੰਦ ਕਰਕੇ ਆਵਾਂਗੇ। ਅੱਜ ਸਾਡੇ ਕੋਲ ਵਿਆਹਾਂ ਸ਼ਾਦੀਆਂ ਤੇ ਮਿਲਾਵਟੀ ਮਿਠਾਈਆਂ ਨੂੰ ਛੱਡ ਲੋਕ ਗੁੜ ਦੇ ਡੱਬਿਆਂ ਦੇ ਆਂਡਰ ਦੇ ਕੇ ਗੁੜ ਨੂੰ ਰਿਸ਼ਤੇਦਾਰਾਂ ਨੂੰ ਦੇਂਣ ਲਈ ਤਰਜੀਹ ਦਿੰਦੇ ਹਨ। ਇਸ ਧੰਦਿਆਂ ਨਾਲ ਅੱਜ ਮੈਂ ਆਪਣੇ ਪਿੰਡ ਦੇ 5 ਬੰਦਿਆਂ ਨੂੰ ਰੋਜ਼ਗਾਰ ਦਿੱਤਾ ਹੈ। ਜਿਸ ਨੂੰ ਡੇਲੀ ਤੇ ਮਹੀਨਾਵਾਰ ਪੈਸੇ ਦਿੰਦੇ ਹਾਂ। ਗੁੜ ਨੂੰ ਅਸੀਂ ਸਰਦੀਆਂ ਵਿੱਚ 6-7 ਪੱਤਾਂ ਤੇ ਅਤੇ ਗਰਮੀਆਂ ਵਿੱਚ 10-12 ਦਿਨ ਦੀਆਂ ਲਾਅ ਲੈਂਦੇ ਹਾਂ। ਅਸੀਂ ਹਫ਼ਤੇ ਪਹਿਲੇ 3 ਦਿਨ ਗੁੜ ਸ਼ੱਕਰ ਬਣਾਉਣ, ਮਗਰਲੇ 2-3 ਦਿਨ ਪੋਲਟਰੀ ਫ਼ਾਰਮ ਵਿਚ, ਅਤੇ 1-2 ਦਿਨ ਆਰਗੈਨਿਕ ਕਣਕ ਦੀ ਫ਼ਸਲ ਵਿੱਚ ਗੋਡੀਂ, ਸਪਰੇਆਂ ਆਦਿ ਤੇ ਕਰਨ ਤੇ ਲਗਾਉਦੇ ਹਾਂ। ਮਨਬੀਰ ਰੈਂਡੂ ਵੱਲੋਂ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਮਿਲੀ।ਉੱਧਮ ਤੇ ਉਪਰਾਲੇ: ਸ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੈਂ ਬਹੁਤ ਅਗਾਂਹਵਧੂ ਕਿਸਾਨਾਂ ਦੇ ਉਤਪਾਦਾਂ ਵਾਲੇ ਫਾਰਮਾਂ ਤੇ ਵਿਜ਼ਿਟ ਕੀਤੇ ਜਿਵੇਂ ਕਿ ਮਨਭਾਵਨ ਕਾਹਲੋ ਕੁਦਰਤੀ ਫ਼ਾਰਮ ਪੁਰਾਣੇ ਸ਼ਾਲੇ, ਰਣਜੀਤ ਮਾਸਟਰ ਭੁੰਬਲੀ, ਸਬਜ਼ੀਆਂ ਵਾਲੇ ਗੁਰਪਾਲ ਪੰਧੇਰ, ਦਸੂਹੇ, ਅਖ਼ੀਰ ਵਿੱਚ ਗੁੜ ਸ਼ੱਕਰ ਦਾ ਕੰਮ ਮੇਰੇ ਆਪਣੇ ਸਹੁਰੇ ਪਰਿਵਾਰ ਭੰਗੂ ਕੁਦਰਤੀ ਖੇਤੀ ਫਾਰਮ ਭੋਗਪੁਰ ਦੇ ਪਿੰਡ ਚਾਹੜਕੇ ਤੇ ਦੇਖ ਕੇ ਉਸੇ ਤਰਾਂ ਟਿਕ ਗਿਆ। ਜਿਨ੍ਹਾਂ ਨੇ 10-12 ਏਕੜ ਗੰਨੇ ਵਾਸਤੇ ਵੱਡਾ ਪਲਾਂਟ ਲਗਾਇਆ ਹੈ। ਜਿਥੋਂ ਮੈਨੂੰ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਵੱਡੀ ਦਿਸ਼ਾ ਮਿਲੀ। ਮੈਂ 2006 ਤੋਂ ਆਰਗੈਨਿਕ ਖੇਤੀ ਦੇ ਪੰਜਾਬ ਦੇ ਸਾਰੇ ਸੈਮੀਨਾਰਾਂ ਤੇ ਜਾਣਾ ਸ਼ੂਰੂ ਕੀਤਾ। ਅੱਜ ਮੈਂ ਖੇਤੀ ਵਿਰਾਸਤ ਮਿਸ਼ਨ ਦਾ ਪ੍ਰਧਾਨ ਵੀ ਹਾਂ। ਕਿਸਾਨ ਯੂਨੀਅਨ ਮਾਝਾ ਕਿਸਾਨ ਸੰਘਰਸ਼ ਕਮੇਟੀ, ਬਲੱਡ ਡੋਨੇਸ਼ਨ ਸੁਸਾਇਟੀ ਗੁਰਦਾਸਪੁਰ ਦਾ ਮੈਂਬਰ ਹਾਂ। ਕਿਸਾਨ ਸੇਲ ਪੁਆਇੰਟ ਕਾਹਨੂੰਵਾਨ ਖੇਤੀਬਾੜੀ ਵਿਭਾਗ ਦਾ ਮੈਂਬਰ ਹਾਂ, ਖੇਤੀਬਾੜੀ ਵਿਭਾਗ ਗੁਰਦਾਸਪੁਰ ਵੱਲੋਂ 2013 ਤੋਂ ਅੱਗ ਨਾ ਲਗਾਉਣ ਕਰਕੇ ਮੈਨੂੰ ਚੈਂਪੀਅਨ ਦਾ ਖਿਤਾਬ ਮਿਲਿਆ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਨਮਾਨ ਦਿੱਤਾ। ਗੁੜ ਦੀ ਟ੍ਰੇਨਿੰਗ ਸਰਟੀਫਿਕੇਟ ਮਨੀਸਟ ਰੀਅਲ ਆਫ਼ ਫੂਡ ਪ੍ਰੋਸੈਸਿੰਗ ਭਾਰਤ ਸਰਕਾਰ, ਕੇ. ਵੀ. ਕੇ. ਗੁਰਦਾਸਪੁਰ ਤੋਂ, ਪੀ ਏ ਯੂ ਲੁਧਿਆਣਾ ਤੋਂ ਪੈਕਿੰਗ ਮਟੀਰੀਅਲ ਦੀ ਟ੍ਰੇਨਿੰਗ, ਮਿਲਕ ਪ੍ਰੌਡੱਕਟ ਖੋਆ ਪਨੀਰ ਦੀ ਟ੍ਰੇਨਿੰਗ ਯੂਨੀਵਰਸਿਟੀ ਲੁਧਿਆਣਾ ਤੋਂ ਲਗਾਈ। ਇਸ ਦੇ ਨਾਲ ਅਗਾਂਹ ਪਲੈਨਿੰਗ ਦਾ ਜ਼ਿਕਰ ਕਰਦਿਆਂ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਮੈਂ ਪਿੱਕਅੱਪ ਵੈਨ ਵਿੱਚ ਬਕਾਇਦਾ ਪਾਰਟੀਸ਼ਨ ਕਰਕੇ ਆਰਗੈਨਿਕ ਗੰਨੇ ਦਾ ਰਸ ਗੁਰਦਾਸਪੁਰ ਵਿਖੇ ਲਗਾੳਣ ਦੀ ਪਲੈਨ ਹੈ। ਇਸ ਦੇ ਨਾਲ ਖੇਤੀ ਵਿਭਿੰਨਤਾ ਲਈ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਝੋਨੇ ਨੂੰ ਪੱਕੇ ਪੈਰੀਂ ਛੱਡ ਕੇ ਮੋਟੇ/ਮੂਲ਼ ਅਨਾਜਾਂ ਤੇ ਹਲਦੀ ਨੂੰ ਲਗਾਉਣ ਤੇ ਪ੍ਰੌਸੈਸਿੰਗ ਦੀ ਤਿਆਰੀ ਹੈ।ਮੰਡੀਕਰਨ ਤੇ ਮਸ਼ੀਨਰੀਆਂ:ਪਰਿਵਾਰ ਵਿੱਚ ਬੇਟਾ ਮਨਰਾਜ ਸਿੰਘ ਪਿੰਡ ਚ ਬਣਾਏ ਸੇਲ ਪੁਆਇੰਟ ਤੇ ਮੇਰੇ ਨਾਲ ਬੈਠਣ ਅਤੇ ਗੁੜ ਸ਼ੱਕਰ ਬਣਾਉਣ ਤੇ ਪੈਕਿੰਗ ਵਿਚ ਅਹਿਮ ਸਹਿਯੋਗ ਕਰਦਾ ਹੈ। ਏਥੋਂ ਤੱਕ ਕਿ ਸਕੂਲੋਂ ੳਸਦੇ ਅਧਿਆਪਕ ਅਤੇ ਬੱਚਿਆਂ ਦੇ ਬਹੁਤ ਪਰਿਵਾਰਾਂ ਵੱਲੋਂ ਆਡਰ ਦੇ ਗੁੜ ਸ਼ੱਕਰ ਮੰਗਵਾਏ ਜਾਂਦੇ ਹਨ। ਸਾਡੀ ਛੋਟੀ ਪੈਕਿੰਗ ਅੱਧਾ ਕਿਲੋ ਦੀ ਹੈ ਤੇ ਵੱਡੀ 2 ਤੇ 5 ਕਿਲੋ ਦੀ ਹੈ। ਕੁਲਦੀਪ ਸਿੰਘ ਨੇ ਦੱਸਿਆ ਕਿ ਸਾਡੇ ਜ਼ਿਲੇ ਪੱਧਰੀ ਕਿਸਾਨ ਮੇਲਿਆਂ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਸੈਮੀਨਾਰ ਵਿੱਚ ਲੱਗੇ ਸਟਾਲਾਂ ਤੋਂ ਅਤੇ ਸਿੱਧੇ ਲੋਕ, ਬਾਕੀ ਘਰਾਂ ਤੋਂ ਲੋਕ ਖ਼ਰੀਦ ਕਰਦੇ ਹਨ। ਇਸ ਦੇ ਨਾਲ ਸਾਡਾ ਗੁੜ ਸ਼ੱਕਰ ਸਾਦਾ ਪੇਸੀ ਵਾਲਾ 100 ਰੁਪਏ ਕਿਲੋ, ਹਰੀ ਲਾਚੀ 110, ਚਾਕਲੇਟ 160, ਸ਼ੱਕਰ 130 ਤਿਲਾਂ ਤੇ ਹਲਦੀ ਵਾਲਾ 160 ਰੁਪਏ ਪਿੰਡ ਚ ਬਣਾਇਆ ਸੇਲ ਪੁਆਇੰਟ ਤੋਂ ਧਾਰੀਵਾਲ, ਗੁਰਦਾਸਪੁਰ, ਦੀਨਾਨਗਰ, ਬਟਾਲਾ, ਅੰਮ੍ਰਿਤਸਰ, ਏਥੋਂ ਤੱਕ ਕਿ ਵਿਦੇਸ਼ਾਂ ਤੋਂ ਕਨੇਡਾ, ਡੁੱਬਈ, ਪੋਲੈਂਡ, ਕੁਵੈਤ, ਅਮਰੀਕਾ ਤੋਂ ਛੁੱਟੀ ਤੇ ਆਏਂ ਲੋਕਾਂ ਦੁਆਰਾ ਅਤੇ ਰਿਸ਼ਤੇਦਾਰਾਂ, ਯਾਰਾਂ, ਦੋਸਤਾਂ, ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਅਤੇ ਹੋਰ ਲੋਕ ਵੱਡੀ ਤਾਦਾਦ ਵਿੱਚ ਗੁੜ ਲੈ ਕੇ ਜਾਂਦੇ ਹਨ। ੳਹਨਾਂ ਹੱਸਦਿਆਂ ਕਿਹਾ ਕਿ ਜਿਹੜੇ ਵੀਰ ਸਾਡਾ ਗੁੜ ਸ਼ੱਕਰ ਇੱਕ ਵਾਰ ਖਾਹ ਲੈਂਦੇ ਹਨ ਬੱਸ ਫੇਰ ਸਾਡੇ ਤੋਂ ਹੀ ਲੈ ਕੇ ਜਾਂਦੇ ਹਨ। ਕੁਲਦੀਪ ਸਿੰਘ ਨੇ ਕਿਹਾ ਕਿ ਆੳਦੇਂ ਸਮੇਂ ਵਿੱਚ ਖੇਤੀਬਾੜੀ ਵਿਭਾਗ ਕਾਹਨੂੰਵਾਨ ਵਿਖੇ ਬਣੇਂ ਕਿਸਾਨ ਸੇਲ ਪੁਆਇੰਟ ਤੇ ਵੀ ਆਪਣੇ ਮਾਲ ਨੂੰ ਸੇਲ ਲਈ ਭੇਜਾਂਗੇ। ਇਸ ਦੇ ਨਾਲ ਸਾਨੂੰ ਫੋਨ ਤੇ ਆਡਰ ਮਿਲ਼ਦੇ ਹਨ ਜੋ 4-5 ਦਿਨ ਲਗਾਤਾਰ ਬੁੱਕ ਕਰਨ ਤੋਂ ਬਾਅਦ ਇਕੱਠੇ ਲੋਕਾਂ ਦੇ ਘਰਾਂ ਵਿੱਚ ਦੇ ਆੳਦੇ ਹਾਂ। ਮਸ਼ੀਨਾਂ ਵਿੱਚ ਅਰਜੁਨ 555, ਟਰਾਲੀ, ਹੱਲਾਂ, ਜਿੰਦਰਾ, ਵੇਲਣਾ, ਕੁੜਾਹਾ ਆਦਿ ਹਨ।ਸਹਾਇਕ ਧੰਦੇ:ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਮੇਰੇ ਕੋਲ 6 ਪਸ਼ੂਆਂ ਚ 2 ਗਾਵਾਂ 4 ਮੱਝਾਂ ਹਨ। ਜਿਨ੍ਹਾਂ ਦਾ ਦੁੱਧ ਪਿੰਡ ਦੇ ਘਰਾਂ ਚ ਬਾਂਧਾ ਲੱਗੀਆਂ ਨੇ ਜੋ ਮਹੀਨਾਵਾਰੀ ਪੈਮੈਂਟ ਹੈ। ਗੁੜ ਸ਼ੱਕਰ ਵੱਖ ਵੱਖ ਕਿਸਮਾਂ ਦਾ ਹੋਣ ਕਰਕੇ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਆਡਰਾਂ/ਡਿਮਾਂਡਾਂ ਨਾਲ਼ ਰੋਜ਼ਾਨਾ ਆਮਦਨ ਦੇਂਣ ਨਾਲ ਚੱਲਦਾ ਹੈ। ਇਸ ਦੇ ਨਾਲ ਪੋਲਟਰੀ ਦੀ ਗੱਲ ਕਰੀਏ ਤਾਂ ਹਰ 45 ਦਿਨਾਂ ਤੇ ਪੈਮੈਂਟ ਆੳਦੀ ਹੈ। ਕੁਦਰਤੀ ਖੇਤੀ ਦੀ ਕਣਕ ਸਾਡੇ ਤੋਂ ਲੋਕਾਂ ਦੁਆਰਾ ਘਰੋਂ ਐਡਵਾਂਸ ਫ਼ਰਵਰੀ ਮਹੀਨੇ ਵਿੱਚ ਹੀ ਸਾਨੂੰ 5500/-ਰੁਪਏ ਕੁਇੰਟਲ ਆਡਰ ਤੇ ਖ਼ਰੀਦੀ ਜਾਂਦੀ ਹੈ। ਸੰਦੇਸ਼:ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਵੈਸੇ ਤਾਂ ਅਸੀਂ ਸੰਦੇਸ਼ ਦੇ ਕਾਬਲ ਨਹੀਂ, ਪਰ ਫੇਰ ਵੀ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਫ਼ਸਲ ਦੀ ਮਾਰਕੀਟਿੰਗ ਖ਼ੁਦ ਆਪ ਕਰੋਂ ਤੇ ਆਪਣੇ ਹੱਥ ਵਿੱਚ ਲਵੋ ਤੈ ਆਪਣੇ ਨੇੜੇ ਦੀ ਡਿਮਾਂਡ ਜ਼ਰੂਰ ਦੇਖੋ। ੳਹਨਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਣਕ ਝੋਨੇ ਤੋਂ ਬਹੁਤ ਨੁਕਸਾਨ ਕਰਵਾ ਚੁੱਕੇ ਹਾਂ। ਅਸੀਂ ਵੀ ਅਗਾਂਹ ਤੋਂ ਝੋਨਾ ਲਘਾੳਣਾਂ ਬਿਲਕੁਲ ਬੰਦ ਕਰ ਦੇਣਾਂ ਹੈ ਜਿਸ ਦੀ ਥਾਂ ਮੂਲ਼ ਅਨਾਜਾਂ ਜਿਵੇਂ ਕਿ ਕੋਧਰਾ, ਕੰਗਨੀ, ਸਵਾਂਕ, ਕੁੱਟਕੀ, ਹਰੀ ਕੰਗਣੀ, ਨੂੰ ਦਿੱਤੀ ਜਾਵੇਗੀ। ਬੇਲੋੜੀਆਂ ਖਾਦਾਂ ਸਪਰੇਆਂ ਦੇਖਾਂ ਦੇਖੀਂ ਨਾ ਕਰਨ, ਕਿਸਾਨ ਵੀਰ ਆਪਣੀ ਰਸੋਈ ਤੇ ਭੋਜਨ ਨੂੰ ਚੰਗੇ ਸਮਾਜ ਦੀ ਬਿਮਾਰੀ ਰਹਿਤ ਸਿਰਜਣਾ ਲਈ ਜ਼ਹਿਰ ਰਹਿਤ ਕਰੋਂ। ੳਹਨਾਂ ਨੋਜ਼ਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਖੇਤੀ ਘਾਟੇਵੰਦ ਧੰਦਾ ਨਹੀਂ। ੳਹ ਸਬਜ਼ੀਆਂ, ਦਾਲਾਂ, ਦੀ ਕਾਸ਼ਤ ਵੱਲ ਆੳਣ ਦੂਜਾ ਅੱਜ ਬਹੁਤੇ ਲੋਕ ਗੰਨੇ ਦਾ ਜੂਸ ਬਣਾਉਣ ਵਾਲੇ ਨੌਜਵਾਨ ਟਰਾਲੀਆਂ ਤੇ ਪ੍ਰੋਜੈਕਟ ਬਣਾ ਕੇ ਚੰਗਾ ਰੋਜ਼ਗਾਰ ਚਲਾ ਰਹੇ ਹਨ। ਜਦਕਿ ਸਾਡੀ ਵੀ ਇਸ ਬਾਰੇ ਕੰਮ ਕਰਨ ਬਾਰੇ ਆੳਂਦੇ ਸਮੇਂ ਦੀ ਪਲੈਨਿੰਗ ਹੈ। ਵਿਦੇਸ਼ਾਂ ਚ ਦਿਨ ਰਾਤ ਕੰਮ ਕਰਨ ਨਾਲੋਂ ਏਥੇ ਕੇਵਲ ਦਿਨੇਂ ਕੰਮ ਕਰਨ ਤੇ ਹੀ ਕਾਮਯਾਬੀ ਹੈ, ਗੱਲ ਸਾਡੀ ਸੋਚ ਦੀ ਹੈ। ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਖੇਤੀ ਨੂੰ ਸਹਿਯੋਗ ਕਰੇ। ਕੁਦਰਤੀ ਖੇਤੀ ਵਾਲੇ ਨੂੰ ਆਮ ਨਾਲੋਂ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਸਨੂੰ ਨਰੇਗਾ ਨਾਲ਼ ਜੋੜਨਾਂ ਚਾਹੀਦਾ ਏ ਜੋ ਫ਼ਸਲਾਂ ਦੀਆਂ ਗੋਡਾਈਆਂ, ਜੀਵ ਅੰਮ੍ਰਿਤ ਦੀਆਂ ਸਪਰੇਆਂ ਆਦਿ ਜ਼ਿਆਦਾ ਲੇਬਰਾਂ ਮੰਗਦੀਆਂ ਹਨ। ਕੁਦਰਤੀ ਖੇਤੀ ਵਾਲਿਆਂ ਨੂੰ ਛੋਟੇ ਪ੍ਰੌਸੈਸਿੰਗ ਪਲਾਂਟ, ਬਰੈਂਡ ਰਸ, ਕੋਹਲੂ, ਕੁਲਹਾੜੀ, ਤੇ ਆਟਾ ਚੱਕੀ ਤੇ ਸਬਸਿਡੀ ਰੂਪੀ ਮੱਦਦ ਦੇਣ ਦੀ ਲੋੜ ਹੈ ਤਾਂ ਜੋ ਵਿਦੇਸ਼ੀ ਭੱਜਦੇ ਨੋਜਵਾਨਾਂ ਨੂੰ ਪਿੰਡ ਪੱਧਰੀ ਰੋਜ਼ਗਾਰ ਦੇ ਵਸੀਲੇ ਬਣ ਸਕਦੇ ਹਨ। ਆਰਗੈਨਿਕ ਗੁੜ ਸ਼ੱਕਰ ਖ਼ਰੀਦਣ, ਪੋਲਟਰੀ ਫ਼ਾਰਮ ਬਾਰੇ, ਕੁਦਰਤੀ ਖੇਤੀ ਦੀ ਵਧੇਰੇ ਜਾਣਕਾਰੀ ਲਈ ਕਿਸਾਨ ਵੀਰ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।#successmindset #Success #farmer #farming #agriculture #progressive #punjab
#📑ਸ਼ੇਅਰਚੈਟ ਜਾਣਕਾਰੀ 📑