ਜਿਹੜੇ 15 ਬੰਦਿਆਂ ਦਾ ਹਵਾਲਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਕਿ ਇਹਨਾਂ 15 ਬੰਦਿਆਂ ਨੂੰ ਭਾਊ ਅੰਮ੍ਰਿਤਪਾਲ ਤੋਂ ਖ਼ਤਰਾ ਏ ਇਸ ਕਰਕੇ ਉਸ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ।
ਕੀ ਉਹ ਪੰਦਰਾਂ ਬੰਦੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਦੱਸ ਸਕਦੇ ਆ ਕਿ ਵਾਕਿਆ ਉਹਨਾਂ ਨੂੰ ਭਾਊ ਤੋਂ ਖ਼ਤਰਾ ਏ ? ਕੀ ਅੱਜ ਤੱਕ ਉਹਨਾਂ ਨੂੰ ਖਰੋਚ ਤੱਕ ਵੀ ਆਈ ਏ ?
ਗੁਰੂ ਦੇ ਸਨਮੁੱਖ ਤੇ ਨਿੱਤ ਹੁੰਦੇ ਹੋਵੋਗੇ ਕੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਇਹ ਗੱਲ ਕਹਿ ਸਕਦੇ ਜੋ ਕਿ ਭਾਊ ਅੰਮ੍ਰਿਤਪਾਲ ਨੇ ਜੇਲ ਅੰਦਰ ਬੈਠੇ ਨੇ ਤੁਹਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੋਵੇ?
ਮੈਂ ਏਥੇ ਨਾਮ ਵੀ ਦੱਸ ਸਕਦਾਂ ਕਿ ਕਿਹੜੇ ਬੰਦਿਆਂ ਦੇ ਨਾਮ ਆ ਜਿੰਨਾ ਕਰਕੇ ਸਰਕਾਰ ਪੈਰੋਲ ਨਹੀਂ ਦੇ ਰਹੀ।ਪਰ ਫਿਰ ਇਹ ਕਹਿ ਦਿੰਦੇ ਆ ਕਿ ਆਹ ਦੋਖੋ ਇਹ ਧਮਕੀਆਂ ਦਿੰਦੇ ਆ। ਜਦਕਿ ਸਾਡਾ ਮਕਸਦ ਸਿਰਫ ਸੰਗਤ ਨੂੰ ਇਹ ਦੱਸਣਾ ਹੁੰਦੇ ਕਿ ਜਦੋਂ ਕੌਮੀ ਇਨਕਲਾਬ ਆਉਂਦੇ ਆ ਜਾ ਜਦੋਂ ਕੌਮ ਦੀ ਚੇਤਨਾ ਅੰਦਰ ਉਬਾਲ ਆਉਂਦਾ ਓਦੋਂ ਕੁੱਝ ਲੋਕ ਉਸ ਉਬਾਲ ਨੂੰ ਠੰਡਾ ਕਰਨ ਲਈ ਵਿੱਚ ਪਾਣੀ ਦੀਆਂ ਬਾਲਟੀਆਂ ਲਈ ਖੜ੍ਹੇ ਹੁੰਦੇ ਆ।
ਇਹਨਾਂ ਪੰਦਰਾਂ ਜਣਿਆਂ ਵਿੱਚੋਂ ਕੋਈ ਇੱਕ ਬੰਦਾ ਵੀ ਇਹ ਸਾਬਿਤ ਕਰਦੇ ਕਿ ਕਦੇ ਉਹਨਾਂ ਨੂੰ ਭਾਊ ਵੱਲੋਂ ਥਰਿੱਟ ਵੀ ਆਇਆ ਤੇ ਅਸੀਂ ਫੇਸਬੁੱਕ ਹਮੇਸ਼ਾ ਲਈ ਬੰਦ ਕਰ ਦਿਆਂਗੇ। ਪਰ ਜੇਕਰ ਸਿਰਫ ਉਹਦੇ ਨਾਲ ਸਾੜਾ ਏ ਤਾਂ ਇੱਕ ਗੱਲ ਯਾਦ ਰੱਖਿਓ ਉਪਰ ਵੱਲ ਨੂੰ ਮੂੰਹ ਕਰਕੇ ਥੁੱਕਿਆ ਖੁਦ ਤੇ ਹੀ ਪੈਂਦਾ ਤੇ ਬੱਦਲਾਂ ਕਰਕੇ ਸੂਰਜ ਕਦੇ ਚੜ੍ਹਨੋਂ ਨਹੀਂ ਰਹਿੰਦਾ। ਜੇ ਟੌਂਟਾ ਵਾਲਾ ਟੈਗ ਨਹੀਂ ਲਵਾਉਂਣਾ ਤਾਂ ਮੀਡੀਆ ਵਿੱਚ ਆ ਕੇ ਇਹ ਸਪਸ਼ਟ ਕਰੋ ਕਿ ਪੰਜਾਬ ਸਰਕਾਰ ਦੁਆਰਾ ਤੁਹਾਨੂੰ ਵਰਤਿਆ ਜਾ ਰਿਹਾ।
ਸੰਗਤ ਬਖਸ਼ਣਹਾਰ ਏ ਤੁਹਾਨੂੰ ਵੀ ਬਖਸ਼ ਦੇਵੇਗੀ #ਮੇਰਾ ਪੰਜਾਬ #ਮੇਰਾ ਪੰਜਾਬ #ਨਸ਼ਿਆਂ ਦੀ ਮਾਰ ਹੇਠ ਮੇਰਾ ਪੰਜਾਬ #ਮੇਰਾ ਪੰਜਾਬ #💟💟 ਮੇਰਾ ਪੰਜਾਬ💟💟


