ਪਹਿਲਾਂ ਸਪਤ ਸਿੰਧੂ ਫਿਰ ਪੰਜਾਬ ਵਿੱਚ ਵਿਚਾਲੇ ਕਈ ਨਾਮ ਹੀ ਬਦਲੇ ਗਏ। ਬਹੁਤ ਸਾਰੇ ਤਾੜਵੀਆਂ ਦੀ ਹਮਲਾਵਰਾਂ ਦੀ ਰਾਜਿਆਂ ਦੀ ਦੇਸ਼ਾਂ ਦੀ ਅੱਖ ਪੰਜਾਬ ਤੇ ਹੈ। ਪੰਜਾਬ ਇੱਕ ਦੇਸ਼ ਹੁੰਦਾ ਸੀ। ਇਹ ਇੱਕ ਖੂਬਸੂਰਤ ਉਪਜਾਊ ਦੇਸ਼ ਸੀ ਜਿੱਥੇ ਹਰ ਰੁੱਤ ਸੀ ਹਰਿ ਰੰਗ ਸੀ ਹਰ ਮੌਸਮ ਸੀ ਸੂਰਜ ਵੀ ਸਮੇਂ ਸਿਰ ਆਉਂਦਾ ਸੀ ਚੰਦਰਮਾ ਵੀ ਸਮੇਂ ਸਿਰ ਆਉਂਦਾ ਸੀ। ਸਰੂ ਵਰਗੇ ਛੇ ਛੇ ਫੁੱਟੇ ਨੌਜਵਾਨ ਸਨ ਗੱਭਰੂ ਸਨ ਮੁਟਿਆਰਾਂ ਸਨ। ਹਰ ਰੁੱਖ ਬੂਟਾ ਇੱਥੇ ਸੀ ਜੜੀ ਬੂਟੀ ਇੱਥੇ ਸੀ ਹਿਕਮਤ ਇੱਥੇ ਸੀ ਦੁੱਧ ਘਿਓ ਦੀਆਂ ਨਹਿਰਾਂ ਇੱਥੇ ਸੀ।
ਐ ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਮਾਨ ਤੇਰੇ
ਜਲ ਪਉਣ ਤੇਰਾ ਹਰਿਆਲੀ ਤੇਰੀ ਦਰਿਆ ਪਰਬਤ ਮੈਦਾਨ ਤੇਰੇ।
ਇਹ ਗੀਤ ਆਪਣੇ ਆਪ ਚ ਸਪਸ਼ਟ ਕਰ ਦਿੰਦਾ ਹੈ ਕਿ ਪੰਜਾਬ ਕੀ ਸੀ। ਹੇਠਲੇ ਨਕਸ਼ੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 1947 ਵੇਲੇ ਦਾ ਪੰਜਾਬ ਜਦੋਂ ਹਰਿਆਣਾ ਵੀ ਜਦੋਂ ਹਿਮਾਚਲ ਵੀ ਤੇ ਪਾਕਿਸਤਾਨ ਦਾ ਲਹਿੰਦਾ ਪੰਜਾਬ ਵੀ ਇਕੱਠੇ ਹੁੰਦੇ ਸੀ ਕਿੰਨਾ ਵੱਡਾ ਦੇਸ਼ ਹੁੰਦਾ ਸੀ ਕਿੰਨਾ ਕੁਝ ਹੁੰਦਾ ਸੀ ਤੇ ਮਾਰ ਕਿਲੇ ਇਤਿਹਾਸਿਕ ਖਜ਼ਾਨੇ ਦਸਤਾਵੇਜ਼ ਪੰਜਾਬ ਦੇ ਮੱਥੇ ਹੁੰਦੇ ਸੀ।
ਪੰਜਾਬ ਨੂੰ ਕਦੇ ਵੀ ਬੇਗਾਨਾ ਆ ਕੇ ਜਿੱਤ ਨਹੀਂ ਸੀ ਸਕਦਾ ਜੇ ਪੰਜਾਬ ਨੂੰ ਮਾਰਿਆ ਤੇ ਉਹਦੇ ਆਪਣੇ ਪੁੱਤਰਾਂ ਮਾਰਿਆ ਪੰਜਾਬੀਆਂ ਨੇ।
ਪਤਾ ਨਹੀਂ ਕੌਣ ਹੈ ਜੋ ਪੰਜਾਬ ਦੇ ਪਿੱਛੇ ਪਿਆ ਹੈ ਕਦੀ ਹੜਾਂ ਵਾਲੀ ਆਫਤ ਕਦੇ ਅੱਤਵਾਦ ਦੀ ਆਫਤ ਕਦੀ ਨਸ਼ਿਆਂ ਦੀ ਆਫਤ ਕਦੀ ਫੈਸ਼ਨ ਦੀ ਆਫਤ ਤੇ ਹੋਣਾ ਇੱਕ ਨਵੀਂ ਪਰਵਾਸੀ ਭਈਆ ਵਾਲੀ ਆਫਤ ਵੱਡੇ ਖਤਰੇ ਦਾ ਸੰਕੇਤ ਦੇ ਰਹੀ ਹੈ ਪਤਾ ਨਹੀਂ ਕੀ ਹੋਏਗਾ ਕਿੱਧਰ ਨੂੰ ਜਾਏਗਾ।
ਫਿਰ ਉਹੀ ਗੱਲ ਉੱਠਦੀ ਹੈ "ਹੋਰ ਵੀ ਉੱਠ ਸੀ ਮਰਦ ਕਾ ਚੇਲਾ" ਉਸ ਦਿਨ ਇੰਤਜ਼ਾਰ ਚ ਹੈ ਪੰਜਾਬ। #ਸਾਡਾ ਪੰਜਾਬ #ਸਾਡਾ ਰੰਗਲਾ ਪੰਜਾਬ #ਸਾਡਾ ਰੰਗਲਾ ਪੰਜਾਬ #"ਸਾਡਾ ਪੰਜਾਬ" ❤️ #ਸਾਡਾ ਪਿਆਰਾ ਪੰਜਾਬ


