ਪੰਜਾਬ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਿਰਫ਼ 7 ਸਾਲ ਦੇ ਬੱਚੇ ਨਾਲ ਐਸੀ ਨਿਰਦਯਤਾ ਕੀਤੀ ਗਈ ਜਿਸਨੇ ਹਰ ਮਾਂ-ਬਾਪ ਦੇ ਦਿਲ ਨੂੰ ਝੰਝੋੜ ਦਿੱਤਾ।
ਸਕੂਲ ਦੇ ਅੰਦਰ ਹੀ ਬੱਚੇ ਦੇ ਪੈਰ ਰੱਸੀ ਨਾਲ ਬੰਨ੍ਹ ਕੇ ਉਸਨੂੰ ਖਿੜਕੀ ਨਾਲ ਉਲਟਾ ਟੰਗ ਦਿੱਤਾ ਗਿਆ। ਨਿੱਕੀ ਜਿਹੀ ਜਿੰਦ ਉਸ ਵੇਲੇ ਡਰ ਨਾਲ ਕੰਬ ਰਹੀ ਸੀ। ਉਹ ਬੇਬਸ ਲਟਕ ਰਿਹਾ ਸੀ, ਤੇ ਉਸਦੇ ਚਿਹਰੇ ’ਤੇ ਦਰਦ ਅਤੇ ਬੇਬਸੀ ਸਾਫ਼ ਨਜ਼ਰ ਆ ਰਹੀ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਇਹ ਸਾਰਾ ਕੁਝ ਕਿਸੇ ਬਾਹਰੀ ਵਿਅਕਤੀ ਨੇ ਨਹੀਂ, ਸਗੋਂ ਸਕੂਲ ਪ੍ਰਿੰਸੀਪਲ ਦੇ ਕਹਿਣ ’ਤੇ ਵੈਨ ਡਰਾਈਵਰ ਨੇ ਕੀਤਾ। ਜਿਹੜੀ ਜਗ੍ਹਾ ਬੱਚਿਆਂ ਨੂੰ ਸੁਰੱਖਿਆ ਤੇ ਸਿੱਖਿਆ ਦੇਣ ਲਈ ਹੁੰਦੀ ਹੈ, ਉੱਥੇ ਹੀ ਐਸੀ ਬੇਰਹਿਮੀ ਕੀਤੀ ਗਈ।
ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ, ਲੋਕਾਂ ਦਾ ਗੁੱਸਾ ਫੱਟ ਪਿਆ। ਮਾਪਿਆਂ ਤੇ ਲੋਕਾਂ ਵੱਲੋਂ ਵੱਡਾ ਵਿਰੋਧ ਕੀਤਾ ਗਿਆ। ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕੀਤੀ ਤੇ ਪ੍ਰਿੰਸੀਪਲ ਅਤੇ ਵੈਨ ਡਰਾਈਵਰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਸਕੂਲ ਨੂੰ ਵੀ ਬੰਦ ਕਰਵਾ ਦਿੱਤਾ ਗਿਆ।
ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਬੱਚੇ ਸਦਾ #👉ਆਮ ਆਦਮੀ ਪਾਰਟੀ #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️ #🌆 ਸਿਟੀ ਸਪੈਸ਼ਲ🎤 ਹੀ ਸਕੂਲ ਵਿੱਚ ਸੁਰੱਖਿਅਤ ਮਹਿਸੂਸ ਕਰਨ, ਨਾ ਕਿ ਡਰ ਤੇ ਜ਼ੁਲਮ ਦਾ ਸ਼ਿਕਾਰ ਬਣਨ। ਕਠੋਰ ਸਜ਼ਾਵਾਂ ਨਾਲ ਸਿੱਖਿਆ ਨਹੀਂ, ਸਗੋਂ ਬੱਚਿਆਂ ਦੇ ਮਨ ਤੇ ਘਾਅ ਲੱਗਦੇ ਹਨ। #👉🏻 ਸਥਾਨਕ ਅਪਡੇਟਸ 📰