ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ --
ਕਲੀ - ਵਾਓ ਵਾਓ ਗੌਬਿੰਦ ਸਿੰਘ ਆਪੇ ਗੁਰ ਚੇਲਾ
ਗਾਇਕ - ਮੁਹੰਮਦ ਸਦੀਕ
ਪੇਸ਼ਕਸ਼ - ਸਰਬੀ ਮੌੜ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026 #🤘 My Status
#🤘 My Status “ਜਦੋਂ ਜਿਸਮ ਤੇ ਰੂਹ ਦੀ ਸਾਂਝ ਬਣਦੀ ਹੈ, ਫਿਰ ‘ਵਿਸਮਾਦ’ ਦੀ ਅਵਸ਼ੁਭ ਸਵੇਰ 🌅 ਸਤਿਕਾਰਯੋਗ ਦੋਸਤੋ,
“ਜਦੋਂ ਜਿਸਮ ਤੇ ਰੂਹ ਦੀ ਸਾਂਝ ਬਣਦੀ ਹੈ, ਫਿਰ ‘ਵਿਸਮਾਦ’ ਦੀ ਅਵਸਥਾ ਜਨਮ ਲੈਂਦੀ ਹੈ। ਪਿਆਰ ਦੀ ਸਭ ਤੋਂ ਉੱਚੀ ਅਵਸਥਾ ‘ਵਿਸਮਾਦ’ ਹੈ, ਜਿੱਥੇ ਇਨਸਾਨ ਨੂੰ ਖੁਦਾ ਮਹਿਸੂਸ ਹੁੰਦਾ ਹੈ। ‘ਵਿਸਮਾਦ’ ਦਾ ਮਤਲਬ ਹੈ ਅਦਭੁੱਤ ਹੈਰਾਨੀ ਅਤੇ ਰੂਹਾਨੀ ਚਕਿਤ ਹੋ ਜਾਣ ਦੀ ਅਵਸਥਾ।”
ਜਦੋਂ ਮਨੁੱਖ ਕੁਦਰਤ, ਪਿਆਰ ਜਾਂ ਸ੍ਰਿਸ਼ਟੀ ਦੀ ਕਲਾ ਨੂੰ ਵੇਖ ਕੇ ਅੰਦਰੋਂ ਹੈਰਾਨੀ, ਆਨੰਦ ਅਤੇ ਡੂੰਘੀ ਖਾਮੋਸ਼ ਖੁਸ਼ੀ ਮਹਿਸੂਸ ਕਰੇ, ਉਸ ਅਹਿਸਾਸ ਨੂੰ ‘ਵਿਸਮਾਦ’ ਕਹਿੰਦੇ ਹਨ।
ਸਧਾਰਨ ਸ਼ਬਦਾਂ ਵਿੱਚ “ਜਦੋਂ ਦਿਲ ਨੂੰ ਹਰ ਪਾਸੇ ਕੁਦਰਤ ਦੀ ਕਲਾ ਦਿਸੇ ਤੇ ਮਨ ਅਦਭੁੱਤ ਹੋ ਜਾਵੇ, ਉਹੀ ‘ਵਿਸਮਾਦ’ ਹੈ।”
ਗੁਰਬਾਣੀ ਵਿੱਚ ਵੀ ਆਉਂਦਾ ਹੈ “ਵਿਸਮਾਦੁ ਨਾਦ ਵਿਸਮਾਦੁ ਵੇਦ।” ਅਰਥਾਤ ਸਾਰੀ ਸ੍ਰਿਸ਼ਟੀ ਕੁਦਰਤ ਦੇ ਅਦਭੁੱਤ ਕਰਿਸ਼ਮਿਆਂ ਨਾਲ ਭਰੀ ਹੋਈ ਹੈ।
ਸਾਡੇ ਮਨੁੱਖੀ ਜੀਵਨ ਦੀ ਸਭ ਤੋਂ ਅਦਭੁੱਤ ਅਤੇ ਰੂਹਾਨੀ ਅਵਸਥਾ ਉਹ ਹੁੰਦੀ ਹੈ, ਜਦੋਂ ਜਿਸਮ ਤੇ ਰੂਹ ਦਾ ਮੇਲ ਸਿਰਫ਼ ਇੱਕ ਸੰਬੰਧ ਨਹੀਂ ਰਹਿੰਦਾ, ਸਗੋਂ ਇੱਕ ਅਹਿਸਾਸ ਬਣ ਜਾਂਦਾ ਹੈ। ਇਹ ਉਹ ਪਲ ਹੁੰਦਾ ਹੈ ਜਿੱਥੇ ਦੋ ਹਸਤੀਆਂ ਇਕ-ਦੂਜੇ ਵਿੱਚ ਇੰਨੀ ਡੂੰਘਾਈ ਨਾਲ ਰਲ ਜਾਂਦੀਆਂ ਹਨ ਕਿ ਉਥੇ “ਮੈਂ” ਅਤੇ “ਤੂੰ” ਦੀ ਹੱਦ ਵੀ ਮਿਟਣ ਲੱਗ ਪੈਂਦੀ ਹੈ। ਇਹ ਉਹ ਅਵਸਥਾ ਹੈ, ਜਿੱਥੇ ਆਨੰਦ, ਖੇੜਾ ਅਤੇ ਰੂਹਾਨੀ ਸੁਖ ਆਪਣੀ ਸਭ ਤੋਂ ਉੱਚੀ ਚੋਟੀ ‘ਤੇ ਪਹੁੰਚ ਜਾਂਦੇ ਹਨ।
ਕਿੰਨਾ ਅਦਭੁੱਤ ਅਹਿਸਾਸ ਹੁੰਦਾ ਹੈ ਜਦੋਂ ਇੱਕ ਕਹਿੰਦਾ ਹੈ
“ਮੈਂ ਜਿਸਮ ਬਣਦੀ ਹਾਂ ਤੇ ਤੂੰ ਰੂਹ ਬਣਦਾ ਏ,
ਮੈਂ ਰੂਹ ਹੋ ਮਿਲਦੀ ਹਾਂ ਤਾਂ ਤੂੰ ਖੁਦਾ ਹੋ ਮਿਲਦਾ ਏ।”
ਇਹ ਲਫ਼ਜ਼ ਸਿਰਫ਼ ਪਿਆਰ ਦੀ ਵਿਆਖਿਆ ਨਹੀਂ ਕਰਦੇ, ਇਹ ਮਨੁੱਖੀ ਰੂਹ ਦੇ ਉਸ ਗਹਿਰੇ ਅਨੁਭਵ ਦੀ ਗੱਲ ਕਰਦੇ ਹਨ ਜਿੱਥੇ ਪ੍ਰੇਮ, ਸਮਰਪਣ ਅਤੇ ਅਹਿਸਾਸ ਮਿਲ ਕੇ ਇੱਕ ਨਵੀਂ ਦੁਨੀਆ ਰਚ ਦਿੰਦੇ ਹਨ। ਜਦੋਂ ਦੋ ਦਿਲ ਸੱਚੇ ਭਾਵ ਨਾਲ ਇਕ-ਦੂਜੇ ਨੂੰ ਮਹਿਸੂਸ ਕਰਦੇ ਹਨ, ਤਦੋਂ ਉਹ ਸਿਰਫ਼ ਮਨੁੱਖੀ ਰਿਸ਼ਤਾ ਨਹੀਂ ਰਹਿੰਦਾ, ਉਹ ਇੱਕ ਰੂਹਾਨੀ ਯਾਤਰਾ ਬਣ ਜਾਂਦਾ ਹੈ।
ਇਸ ਯਾਤਰਾ ਵਿੱਚ ਜਿਸਮ ਸਿਰਫ਼ ਇੱਕ ਸਾਧਨ ਰਹਿ ਜਾਂਦਾ ਹੈ, ਅਸਲ ਮੇਲ ਰੂਹਾਂ ਦਾ ਹੁੰਦਾ ਹੈ। ਜਦੋਂ ਰੂਹਾਂ ਮਿਲਦੀਆਂ ਹਨ, ਤਦੋਂ ਮਨੁੱਖ ਨੂੰ ਉਸ ਅਦਭੁੱਤ ਅਹਿਸਾਸ ਦਾ ਅਨੁਭਵ ਹੁੰਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬਿਆਨ ਕਰਨਾ ਮੁਸ਼ਕਲ ਹੈ। ਇਹ ਉਹੀ ਅਵਸਥਾ ਹੈ ਜਿਸ ਨੂੰ ਮਹਾਨ ਸੰਤਾਂ ਨੇ “ਵਿਸਮਾਦ” ਕਿਹਾ ਹੈ, ਇੱਕ ਐਸੀ ਹੈਰਾਨੀ, ਇੱਕ ਐਸੀ ਰੂਹਾਨੀ ਚਮਕ, ਜਿੱਥੇ ਮਨੁੱਖ ਆਪਣੀਆਂ ਹੱਦਾਂ ਤੋਂ ਪਰੇ ਜਾ ਕੇ ਅਸਲੀ ਸੱਚਾਈ ਨੂੰ ਛੂਹ ਲੈਂਦਾ ਹੈ। ਇਹ ਉਹ ਪਲ ਹੁੰਦਾ ਹੈ ਜਦੋਂ ਦਿਲ ਵਿੱਚ ਕੋਈ ਸ਼ੋਰ ਨਹੀਂ ਰਹਿੰਦਾ, ਸਿਰਫ਼ ਇੱਕ ਡੂੰਘੀ ਖਾਮੋਸ਼ੀ ਅਤੇ ਅੰਦਰੂਨੀ ਸੁਖ ਵੱਸ ਜਾਂਦਾ ਹੈ। ਉਸ ਵੇਲੇ ਮਨੁੱਖ ਨੂੰ ਲੱਗਦਾ ਹੈ ਕਿ ਸਾਰੀ ਸ੍ਰਿਸ਼ਟੀ ਇੱਕ ਹੀ ਰਾਗ ਗਾ ਰਹੀ ਹੈ ਅਤੇ ਉਹ ਆਪ ਉਸ ਰਾਗ ਦਾ ਇੱਕ ਸੁਰੀਲਾ ਹਿੱਸਾ ਬਣ ਗਿਆ ਹੈ।
ਪਿਆਰ ਦਾ ਅਸਲੀ ਰੂਪ ਵੀ ਇਹੀ ਹੈ, ਜਿੱਥੇ ਹੱਕ ਨਹੀਂ, ਸਮਰਪਣ ਹੁੰਦਾ ਹੈ, ਜਿੱਥੇ ਲਾਲਚ ਨਹੀਂ, ਸਾਂਝ ਹੁੰਦੀ ਹੈ, ਜਿੱਥੇ ਸਵਾਰਥ ਨਹੀਂ, ਸਿਰਫ਼ ਅਹਿਸਾਸ ਹੁੰਦਾ ਹੈ। ਜਦੋਂ ਦੋ ਮਨੁੱਖ ਇਸ ਅਵਸਥਾ ਤੱਕ ਪਹੁੰਚ ਜਾਂਦੇ ਹਨ, ਤਦੋਂ ਉਨ੍ਹਾਂ ਦਾ ਰਿਸ਼ਤਾ ਸਿਰਫ਼ ਦੁਨਿਆਵੀ ਨਹੀਂ ਰਹਿੰਦਾ, ਉਹ ਇੱਕ ਰੂਹਾਨੀ ਦਰਜਾ ਪ੍ਰਾਪਤ ਕਰ ਲੈਂਦਾ ਹੈ।
ਇਸ ਅਵਸਥਾ ਵਿੱਚ ਮਨੁੱਖ ਨੂੰ ਆਪਣੇ ਅੰਦਰ ਇੱਕ ਨਵੀਂ ਰੌਸ਼ਨੀ ਮਹਿਸੂਸ ਹੁੰਦੀ ਹੈ। ਉਹ ਸਮਝਣ ਲੱਗ ਪੈਂਦਾ ਹੈ ਕਿ ਅਸਲ ਖੁਸ਼ੀ ਕਿਸੇ ਦੌਲਤ, ਸ਼ੌਰਤ ਜਾਂ ਤਾਕਤ ਵਿੱਚ ਨਹੀਂ, ਸਗੋਂ ਉਸ ਅਹਿਸਾਸ ਵਿੱਚ ਹੈ ਜਿੱਥੇ ਦਿਲ ਰੂਹ ਨਾਲ ਮਿਲ ਕੇ ਰੱਬ ਦੀ ਝਲਕ ਮਹਿਸੂਸ ਕਰਦਾ ਹੈ।
ਬੇਹੱਦ ਖੁਸ਼ੀ ਦੀ ਅਵਸਥਾ ਵਿੱਚ ਮਨ ਕਹਿੰਦਾ ਹੈ ਕਿ “ਹਾਂ… ਇਹੋ ਹੀ ਉਹ ਅਵਸਥਾ ਏ, ਜਿਸ ਨੂੰ ਬਾਬੇ ਨਾਨਕ ਨੇ ‘ਵਿਸਮਾਦ’ ਦਾ ਨਾਮ ਦਿੱਤਾ ਹੈ।” ਤਾਂ ਇਹ ਸਿਰਫ਼ ਇੱਕ ਸ਼ਬਦ ਨਹੀਂ ਰਹਿੰਦਾ, ਇਹ ਇੱਕ ਅਨੁਭਵ ਬਣ ਜਾਂਦਾ ਹੈ। ‘ਵਿਸਮਾਦ’ ਉਹ ਦਰਜਾ ਹੈ ਜਿੱਥੇ ਮਨੁੱਖ ਨੂੰ ਹਰ ਪਾਸੇ ਕੁਦਰਤ ਦੀ ਕਲਾ ਦਿਸਣ ਲੱਗ ਪੈਂਦੀ ਹੈ। ਫੁੱਲਾਂ ਦੀ ਮਹਿਕ ਵਿੱਚ, ਹਵਾ ਦੀ ਠੰਡੀ ਲਹਿਰ ਵਿੱਚ, ਪਿਆਰ ਦੀ ਮੁਸਕਾਨ ਵਿੱਚ ਅਤੇ ਦਿਲ ਦੀ ਖਾਮੋਸ਼ ਧੜਕਣ ਵਿੱਚ।
ਜਦੋਂ ਮਨੁੱਖ ਇਸ ਅਵਸਥਾ ਨੂੰ ਛੂਹ ਲੈਂਦਾ ਹੈ, ਤਦੋਂ ਉਸ ਦੀ ਜ਼ਿੰਦਗੀ ਸਿਰਫ਼ ਜਿਉਣ ਤੱਕ ਸੀਮਤ ਨਹੀਂ ਰਹਿੰਦੀ, ਉਹ ਇੱਕ ਰੂਹਾਨੀ ਅਨੁਭਵ ਬਣ ਜਾਂਦੀ ਹੈ। ਸ਼ਾਇਦ ਇਸੇ ਲਈ ਕਿਹਾ ਗਿਆ ਹੈ ਕਿ ਜਦੋਂ ਰੂਹ ਸੱਚੇ ਪਿਆਰ ਵਿੱਚ ਰਲ ਜਾਂਦੀ ਹੈ, ਤਦੋਂ ਮਨੁੱਖ ਨੂੰ ਹਰ ਪਾਸੇ ਸਿਰਫ਼ ਇੱਕ ਹੀ ਸੱਚ ਦਿਸਦਾ ਹੈ, ਕੁਦਰਤ ਦੀ ਰਚਨਾ ਅਤੇ ਉਸ ਦਾ ਅਦਭੁੱਤ ‘ਵਿਸਮਾਦ’।
✍🏻ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157ਸਥਾ ਜਨਮ ਲੈਂਦੀ ਹੈ। ਪਿਆਰ ਦੀ ਸਭ ਤੋਂ ਉੱਚੀ ਅਵਸਥਾ ‘ਵਿਸਮਾਦ’ ਹੈ, ਜਿੱਥੇ ਇਨਸਾਨ ਨੂੰ ਖੁਦਾ ਮਹਿਸੂਸ ਹੁੰਦਾ ਹੈ। ‘ਵਿਸਮਾਦ’ ਦਾ ਮਤਲਬ ਹੈ ਅਦਭੁੱਤ ਹੈਰਾਨੀ ਅਤੇ ਰੂਹਾਨੀ ਚਕਿਤ ਹੋ ਜਾਣ ਦੀ ਅਵਸਥਾ।”

✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
ਪੰਜਾਬੀ ਸੱਭਿਆਚਾਰਕ ਦੋਗਾਣਾ -
ਦੋਗਾਣਾ - ਮੈਨੂੰ ਰਹਿਣ ਜ਼ਨਾਨੀਆਂ ਛੇੜਦਿਆਂ ਕਦੇ ਦਾੜੀ ਕਾਲੀ ਕਰ ਲਿਆ ਕਰ
ਦੋਗਾਣਾ ਜੋੜੀ - ਦੀਪ ਢਿੱਲੋਂ ਅਤੇ ਜੈਸਮੀਨ ਜੱਸੀ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026 #🤘 My Status
#🤘 My Status ਤਕਲੇ ਦੇ ਵਲ ਕੱਢ ਲੈ
ਤੇਰਾ ਤੰਦ ਨਾ ਲਪੇਟਿਆ ਜਾਵੇ
ਵਲਾਂ ਵਾਲੀ ਗੱਲ ਸੁਣ ਕੇ
ਜੱਗ ਹੋਰ ਨਾ ਵਲੇਵਾਂ ਕੋਈ ਪਾਵੇ।
ਕੱਤਣੀ 'ਚ ਪੰਜ ਪੂਣੀਆਂ
ਤੈਨੂੰ ਪੰਜ ਗਿਣਨੇ ਨਹੀਂ ਆਉਂਦੇ
ਅੱਖੀਆਂ ਦਾ ਵਣਜ ਬੁਰਾ
ਲੋਕ ਲੱਖਾਂ ਦੇ ਭੁਲੇਖੇ ਪਾਉਂਦੇ
ਕਿਹਦੀ ਏਥੇ ਗੱਲ ਬਣਦੀ
ਕੋਈ ਗੱਲ ਨਾ ਸਮਝ ਵਿਚ ਆਵੇ
ਤਕਲੇ ਦੇ ਵਲ ਕੱਢ ਲੈ
ਚਰਖੇ ਨੂੰ ਘੂਕਣ ਦੇ
ਕਿਤੇ ਆਪ ਘੂਕ ਨਾ ਬੈਠੀਂ
ਅੱਖਾਂ ਵਿਚ ਅੱਗ ਮੱਚਦੀ
ਕਿਤੇ ਪੂਣੀਆਂ ਫੂਕ ਨਾ ਬੈਠੀਂ
ਵਿਹਲੀਆਂ ਨੂੰ ਨਿੱਤ ਝਿੜਕਾਂ
ਜਿਹੜੀ ਕੱਤਦੀ ਉਹ ਦਾਜ ਬਣਾਵੇ
ਤਕਲੇ ਦੇ ਵਲ ਕੱਢ ਲੈ
ਭਵਰੇ ਦੀ ਕੀ ਜ਼ਿੰਦਗੀ
ਕਲੀ ਰਾਤ ਨੂੰ ਕੁਲਾਵੇ ਵਿਚ ਲੈਂਦੀ
ਵਿਚ-ਵਿਚ ਸਾਹ ਘੁਟਦਾ
ਦਿਨ ਚੜ੍ਹਦਾ ਲਾਸ਼ ਡਿੱਗ ਪੈਂਦੀ
ਪੱਥਰਾਂ ਦੀ ਗੱਲ ਛੱਡ ਦੇ
ਏਥੇ ਫੁੱਲ ਨੂੰ ਤਰਸ ਨਾ ਆਵੇ
ਤਕਲੇ ਦੇ ਵਲ ਕੱਢ
ਚਰਖੇ ਦੀ ਗੁੱਝ ਟੁੱਟ ਗਈ
ਮੇਰੀ ਕੱਤਣ ਖਲਾਸੀ ਹੋਈ
ਬਿਨ ਪੂਰੇ ਮੁਰਸ਼ਦ ਦੇ
ਏਥੇ ਸਫ਼ਰੀ ਮਿਲੇ ਨਾ ਢੋਈ
ਮੋਹ ਵਿਚ ਡੁੱਬ ਗਈ ਨੂੰ
ਕੌਣ ਆ ਕੇ ਕਿਨਾਰੇ ਲਾਵੇ
ਤਕਲੇ ਦੇ ਵਲ ਕੱਢ ਲੈ
✍️ ਚਰਨ ਸਿੰਘ ਸਫ਼ਰੀ
🌹 ਹਰਮੰਦਰ ਸਿੰਘ ਵਿਰਕ
📞+919463215026
ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ --
ਦੋਗਾਣਾ - ਭੱਖੜੇ ਦੇ ਕੰਢੇ ਵਾਂਗੂੰ ਚੁੱਭਿਆ ਮੇਰੇ ਦਿਲ ਵਿੱਚ ਤੂੰ
ਗੀਤਕਾਰ - ਮਾੜੀ ਵਾਲਾ ਭੱਟੀ
ਦੋਗਾਣਾ ਜੋੜੀ - ਕਰਤਾਰ ਰਮਲਾ ਅਤੇ ਮਨਜੀਤ ਕੌਰ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026 #🤘 My Status
#🤘 My Status ਉਸ ਤੋਂ ਅਗਲੀ ਸ਼ਰਮਨਾਕ ਗੱਲ ਇਹ ਵੀ ਹੈ ਕਿ ਫਿਰ ਅਸੀਂ, ਲੀਡਰਾਂ ਦੇ ਗਪੋੜ ਸੁਣ-ਸੁਣ ਕੇ, ਸਰਬੰਸ ਦਾਨੀ ਵੱਲੋਂ ਬਖਸ਼ਿਸ਼ ਚੜ੍ਹਦੀ ਕਲਾ ਦੇ ਪ੍ਰਤੀਕ ਜੈਕਾਰੇ ਵੀ ਲਾਉਂਦੇ ਹਾਂ! ਹੁਣ ਕੋਈ ਸ਼ੰਕਾ ਹੀ ਨਹੀਂ ਬਚੀ ਕਿ ਸਾਡਾ ਭਵਿੱਖ ਧੁੰਦਲਾ ਨਹੀਂ ਹੋਵੇਗਾ।
ਮੁਫ਼ਤਖੋਰੀ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹ ਸਮਾਜ ਵਿੱਚ ਨਿਰਭਰਤਾ ਦੀ ਸੋਚ ਪੈਂਦਾ ਕਰਦੀ ਹੈ। ਲੋਕ ਆਪਣੇ ਹੱਕ ਅਤੇ ਯੋਗਤਾ ਨਾਲ ਅੱਗੇ ਵਧਣ ਦੀ ਥਾਂ ਸਹੂਲਤਾਂ ਦੀ ਉਡੀਕ ਕਰਨ ਲੱਗ ਪੈਂਦੇ ਹਨ। ਇਸ ਨਾਲ ਸਮਾਜ ਦੀ ਉਤਪਾਦਕ ਤਾਕਤ ਕਮਜ਼ੋਰ ਹੋਣ ਲੱਗਦੀ ਹੈ ਅਤੇ ਆਰਥਿਕ ਤਰੱਕੀ ਦੀ ਰਫ਼ਤਾਰ ਵੀ ਮੱਧਮ ਪੈ ਜਾਂਦੀ ਹੈ। ਬਹੁਤਾ ਸਮਾਂ ਪਿੰਜਰੇ ਵਿੱਚ ਰਹਿਣ ਵਾਲੇ ਪੰਛੀ ਉੱਡਣਾ ਭੁੱਲ ਜਾਂਦੇ ਹਨ। ਠੀਕ ਇਸੇ ਤਰ੍ਹਾਂ ਜੇ ਸਮਾਜ ਨੂੰ ਹਮੇਸ਼ਾ ਸਹਾਰਿਆਂ ਦੀ ਆਦਤ ਪੈ ਜਾਵੇ ਤਾਂ ਉਹ ਆਪਣੀ ਤਾਕਤ ਨਾਲ ਅੱਗੇ ਵਧਣ ਦਾ ਜਜ਼ਬਾ ਗੁਆ ਦਿੰਦਾ ਹੈ।
ਅੱਜ ਸਿਆਸਤ, ਸਮਾਜ ਤੇ ਧਰਮ ਤਿੰਨੋਂ ਅਜਿਹੇ ਮੋੜ ‘ਤੇ ਖੜ੍ਹੇ ਦਿਖਾਈ ਦਿੰਦੇ ਹਨ ਜਿੱਥੇ ਵਿਕਾਸ ਦੀਆਂ ਲੰਮੇ ਸਮੇਂ ਵਾਲੀਆਂ ਯੋਜਨਾਵਾਂ ਨਾਲੋਂ, ਮੁਫ਼ਤ ਸਹੂਲਤਾਂ ਦੇ ਵਾਅਦੇ ਵੱਧ ਸੁਣਨ ਨੂੰ ਮਿਲਦੇ ਹਨ। ਘਰਾਂ ਲਈ 600 ਯੂਨਿਟ ਮੁਫ਼ਤ ਬਿਜਲੀ, ਰਸੋਈ ਲਈ ਰਾਸ਼ਨ, ਬੱਸਾਂ ਵਿੱਚ ਮੁਫ਼ਤ ਸਫ਼ਰ, ਨਕਦ ਸਹਾਇਤਾ, ਇਹ ਕੰਨਾਂ ਨੂੰ ਚੰਗਾ ਲਗਦਾ, ਪਰ ਚਿੰਤਾਜਨਕ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕੀ ਅਸੀਂ ਐਸੇ ਸਮਾਜ ਵੱਲ ਵਧ ਰਹੇ ਹਾਂ ਜਿੱਥੇ ਮਿਹਨਤ ਦੀ ਥਾਂ ਮੁਫ਼ਤ ਦੀ ਉਡੀਕ ਵੱਧ ਰਹੀ ਹੈ?
ਇਸ ਮੋੜ ‘ਤੇ ਸਾਨੂੰ ਆਪਣੇ ਇਤਿਹਾਸ ਅਤੇ ਆਪਣੀਆਂ ਜੜ੍ਹਾਂ ਵੱਲ ਵੀ ਝਾਤੀ ਮਾਰਣੀ ਚਾਹੀਦੀ ਹੈ। ਸਾਡੇ ਬਾਬੇ ਦੀ ਸੋਚ ਆਤਮਿਕਤਾ ਅਤੇ ਸਮਾਜਿਕ ਨਿਆਂ ਦਾ ਸੁਮੇਲ ਸੀ। ਉਹ ਮਨੁੱਖਤਾ ਲਈ ਮਹਾਨ ਸੁਨੇਹਾ ਲੈ ਕੇ ਆਏ ਸਨ। ਉਨ੍ਹਾਂ ਨੇ ਆਪਣੇ ਜੀਵਨ ਰਾਹੀਂ ਦੁਨੀਆਂ ਨੂੰ ਦੱਸਿਆ ਕਿ ਮਨੁੱਖਤਾ ਦੀ ਭਲਾਈ “ਕਿਰਤ ਕਰੋ, ਨਾਮ ਜਪੋ, ਵੰਡ ਛਕੋ” ਵਿੱਚ ਹੈ। ਉਨ੍ਹਾਂ ਨੇ ਮਿਹਨਤ, ਬਰਾਬਰੀ ਅਤੇ ਨਿਆਂ ਦੀ ਮਜ਼ਬੂਤ ਨੀਂਹ ਰੱਖੀ ਸੀ। ਅਸੀਂ ਸਾਰੇ ਕੱਟਣ ਲੱਗੇ ਹੋਏ ਹਾਂ।
ਅਸੀਂ ਮਿਹਨਤ ਦੀ ਥਾਂ ਅਨੈਤਿਕ ਤਰੀਕਿਆਂ ਨਾਲ ਦੌਲਤ ਜੋੜਨ ਦੇ ਰਾਹ ‘ਤੇ ਤੁਰ ਪਏ ਹਾਂ। ਸੱਚਾਈ ਦੀ ਥਾਂ ਝੂਠ, ਵਫ਼ਾਦਾਰੀ ਦੀ ਥਾਂ ਦਗ਼ਾਬਾਜ਼ੀ ਅਤੇ ਨਿਆਂ ਦੀ ਥਾਂ ਅਨਿਆਂ ਵਧਦਾ ਹੀ ਜਾ ਰਿਹਾ ਹੈ। ਇਹ ਹਾਲਤ ਸਾਨੂੰ ਸਿਰਫ਼ ਸਮਾਜਕ ਹੀ ਨਹੀਂ, ਸਗੋਂ ਮਾਨਸਿਕ, ਆਤਮਿਕ ਅਤੇ ਆਰਥਿਕ ਤੌਰ ‘ਤੇ ਵੀ ਕਮਜ਼ੋਰ ਕਰ ਰਹੀ ਹੈ।
ਬਾਬੇ ਨੇ ਪ੍ਰਕਿਰਤੀ ਦੀ ਮਹਾਨਤਾ ਨੂੰ ਵੀ ਉਜਾਗਰ ਕੀਤਾ ਸੀ। ਉਨ੍ਹਾਂ ਨੇ ਮਨੁੱਖ ਨੂੰ ਪ੍ਰਕਿਰਤੀ ਨਾਲ ਸਾਂਝ ਪਾ ਕੇ ਜੀਣ ਦੀ ਸਿੱਖਿਆ ਦਿੱਤੀ, ਪਰ ਅਸੀਂ ਹੀ ਪ੍ਰਕਿਰਤੀ ਨਾਲ ਖਿਲਵਾੜ ਕਰ ਰਹੇ ਹਾਂ। ਜਲ ਸਰੋਤਾਂ ਨੂੰ ਗੰਧਲਾ ਕਰਨਾ, ਧਰਤੀ ਦੀ ਲੁੱਟ-ਖਸੋਟ ਕਰਨਾ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ, ਇਹ ਸਭ ਆਉਣ ਵਾਲੀਆਂ ਪੀੜ੍ਹੀਆਂ ਲਈ ਵਿਨਾਸ਼ਕਾਰੀ ਹਾਲਾਤ ਪੈਂਦਾ ਕਰ ਰਹੇ ਹਨ।
ਬਾਬਾ ਜੀ ਨੇ ਗਿਆਨ ਦੀ ਰੌਸ਼ਨੀ ਫੈਲਾਈ ਸੀ। ਉਨ੍ਹਾਂ ਨੇ ਮਨ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਆਤਮਿਕ ਅਤੇ ਤਰਕਸ਼ੀਲ ਸੋਚ ਦੀ ਨੀਂਹ ਰੱਖੀ। ਉਨ੍ਹਾਂ ਦੱਸਿਆ ਕਿ ਗਿਆਨ ਅਤੇ ਸਮਝ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ। ਪਰ ਅੱਜ ਅਸੀਂ ਗਿਆਨ ਨੂੰ ਵਿਕਾਸ ਲਈ ਵਰਤਣ ਦੀ ਥਾਂ ਨਫ਼ਰਤ ਅਤੇ ਟਕਰਾਅ ਵਧਾਉਣ ਲਈ ਵਰਤਣ ਲੱਗ ਪਏ ਹਾਂ। ਨਤੀਜਾ ਇਹ ਹੈ ਕਿ ਦੁਨੀਆ ਵਿੱਚ ਹਿੰਸਾ, ਯੁੱਧ ਅਤੇ ਤਣਾਅ ਵਧਦਾ ਜਾ ਰਿਹਾ ਹੈ।
ਬਾਬਾ ਜੀ ਨੇ “ਵੰਡ ਛਕੋ” ਦਾ ਪਾਠ ਵੀ ਦਿੱਤਾ ਸੀ। ਉਨ੍ਹਾਂ ਦਾ ਮਤਲਬ ਸੀ ਕਿ ਜਿਸ ਕੋਲ ਵੱਧ ਹੈ ਉਹ ਦੂਸਰਿਆਂ ਨਾਲ ਸਾਂਝ ਪਾਵੇ, ਤਾਂ ਜੋ ਸਮਾਜ ਵਿੱਚ ਸੰਤੁਲਨ ਬਣਿਆ ਰਹੇ। ਪਰ ਅੱਜ ਅਸੀਂ ਇਸ ਰਸਤੇ ਤੋਂ ਵੀ ਦੂਰ ਹੋ ਰਹੇ ਹਾਂ। ਦੌਲਤ ਇੱਕੱਠੀ ਕਰਨ ਦੀ ਦੌੜ ਵਿੱਚ ਅਸੀਂ ਮਨੁੱਖਤਾ ਦੀ ਸਾਂਝ ਨੂੰ ਭੁੱਲ ਰਹੇ ਹਾਂ। ਕਈ ਵਾਰ ਲੋੜਵੰਦਾਂ ਲਈ ਬਣੀਆਂ ਸਕੀਮਾਂ ਦਾ ਲਾਭ ਵੀ ਉਹਨਾਂ ਤੱਕ ਨਹੀਂ ਪਹੁੰਚਦਾ ਜਿਨ੍ਹਾਂ ਲਈ ਉਹ ਬਣੀਆਂ ਹੁੰਦੀਆਂ ਹਨ, ਲੋੜਮੰਦਾਂ ਲਈ ਆਈ ਕਣਕ ਅਮੀਰਾਂ ਦੀਆਂ ਗੱਡੀਆਂ ਰਾਹੀਂ ਮਹਿਲਾਂ ਤੱਕ ਪਹੁੰਚ ਜਾਂਦੀ ਹੈ।
ਇਸੇ ਲਈ ਇਹ ਵੀ ਜ਼ਰੂਰੀ ਹੈ ਕਿ ਹਰ ਸਹੂਲਤ ਆਮਦਨ ਦੇ ਅਧਾਰ ‘ਤੇ ਹੋਵੇ, ਨਾ ਕਿ ਜਾਤੀ ਦੇ ਅਧਾਰ ‘ਤੇ। ਮਦਦ ਉਹਨਾਂ ਨੂੰ ਮਿਲੇ ਜਿਨ੍ਹਾਂ ਨੂੰ ਸੱਚਮੁੱਚ ਲੋੜ ਹੈ। ਸਹਾਇਤਾ ਦਾ ਮਕਸਦ ਲੋਕਾਂ ਨੂੰ ਖੜ੍ਹਾ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਉਨ੍ਹਾਂ ਨੂੰ ਸਦਾ ਲਈ ਨਿਰਭਰ ਬਣਾਉਣਾ।
ਇਹ ਵੀ ਸੱਚ ਹੈ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਖ਼ਤ ਮਿਹਨਤ ਸਦਕਾ ਉੱਭਰ ਕੇ ਪੰਜਾਬ ਦਾ ਮਾਣ ਬਣੇ। ਲੋਕਾਂ ਨੂੰ ਇਹ ਉਮੀਦ ਸੀ ਕਿ ਉਹ ਮਿਹਨਤਕਸ਼ ਸੋਚ ਦੀ ਤਰਜਮਾਨੀ ਕਰਨਗੇ। ਪਰ ਅੱਜ ਦੀ ਰਾਜਨੀਤਕ ਹਕੀਕਤ ਇਹ ਵੀ ਦੱਸਦੀ ਹੈ ਕਿ ਹਰ ਪਾਰਟੀ ਕਿਸੇ ਨਾ ਕਿਸੇ ਤਰੀਕੇ ਨਾਲ ਮੁਫ਼ਤ ਸਹੂਲਤਾਂ ਦੀ ਦੌੜ ਵਿੱਚ ਫਸਦੀ ਜਾ ਰਹੀ ਹੈ।
ਇਸ ਸਾਰੀ ਹਾਲਤ ਵਿੱਚ ਸਭ ਤੋਂ ਵੱਡਾ ਸਵਾਲ ਸਾਡੇ ਸਾਹਮਣੇ ਖੜਾ ਹੁੰਦਾ ਹੈ, ਕੀ ਅਸੀਂ ਸੱਚਮੁੱਚ ਬਾਬਾ ਨਾਨਕ ਦੇ ਪੈਰੋਕਾਰ ਹਾਂ ਜਾਂ ਸਿਰਫ਼ ਉਨ੍ਹਾਂ ਦਾ ਨਾਮ ਲੈਣ ਵਾਲੇ? ਕੀ ਅਸੀਂ ਗੁਰਮਤਿ ਦੇ ਸਿਧਾਂਤ ਅਪਣਾਏ ਹਨ ਜਾਂ ਸਿਰਫ਼ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਕੇ ਆਪਣੇ ਫ਼ਰਜ਼ ਪੂਰੇ ਸਮਝ ਲੈਂਦੇ ਹਾਂ?
ਅਸੀਂ ਅਕਸਰ ਧਾਰਮਿਕ ਹੋਣ ਦਾ ਢੋਂਗ ਤਾਂ ਕਰਦੇ ਹਾਂ, ਪਰ ਧਰਮ ਦੀ ਅਸਲ ਸਿੱਖਿਆ ਤੋਂ ਦੂਰ ਹਾਂ। ਬਾਬਾ ਜੀ ਦੀ ਸਿੱਖਿਆ ਨੂੰ ਅਸੀਂ ਰਸਮਾਂ ਤੱਕ ਸੀਮਤ ਕਰ ਦਿੱਤਾ ਹੈ, ਜਦਕਿ ਉਹ ਜੀਵਨ ਜੀਣ ਦਾ ਰਾਹ ਸੀ।
ਜੇ ਅਸੀਂ ਅੱਜ ਵੀ ਨੀਂਦ ਚੋਂ ਜਾਗ ਪਈਏ ਅਤੇ ਬਾਬਾ ਨਾਨਕ ਦੀ ਸਿੱਖਿਆ ਨੂੰ ਅਮਲ ਵਿੱਚ ਲਿਆਉਣ ਲੱਗ ਪਈਏ, ਤਾਂ ਅਸੀਂ ਆਪਣੇ ਸਮਾਜ ਨੂੰ ਮਿਹਨਤ, ਇਨਸਾਫ਼ ਅਤੇ ਸਾਂਝ ਦੇ ਰਾਹ ‘ਤੇ ਲਿਆ ਸਕਦੇ ਹਾਂ। ਨਹੀਂ ਤਾਂ ਇਤਿਹਾਸ ਸਾਡੇ ਲਈ ਕੜੀ ਚੇਤਾਵਨੀ ਲਿਖੇਗਾ।
ਬਾਬਾ ਜੀ ਹੋਰ ਮੈਥੋਂ ਹੁਣ ਲਿਖਿਆ ਨਹੀਂ ਜਾਂਦਾ ਕੌਮ ਦੀ ਤਰੀਫ਼ ਵਿੱਚ, ਏਨਾ ਕਹਾਂਗਾ ਕਿ…
“ਅਸੀਂ ਸਿੱਖਿਆ ਤੇਰੀ ਨੂੰ ਮੰਨਦੇ ਨਹੀਂ,
ਪਰ ਪੈਰੋਕਾਰ ਤੇਰੇ ਅਖਵਾਉਂਦੇ ਹਾਂ।”
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+9463215026