Harmander Virk
ShareChat
click to see wallet page
@2209676945
2209676945
Harmander Virk
@2209676945
harmandervirk.jassi@gmail.com
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ -- ਕਲੀ - ਗੱਡਣੇ ਝੰਡੇ ਆਪਾਂ ਖਾਲਸਾ ਰਾਜ ਦੇ ਗਾਇਕ - ਕੁਲਦੀਪ ਮਾਣਕ ਪੇਸ਼ਕਸ਼ - ਸਰਬੀ ਮੌੜ ਪ੍ਰਸੰਸਕ -ਹਰਮੰਦਰ ਸਿੰਘ ਵਿਰਕ 📞+919463215026
🤘 My Status - ShareChat
01:58
#🤘 My Status ਇਹ ਮਿਤ ਕਿਸੇ ਦੇ ਨਾ ਫੱਕਰ ਘੋੜਾ ਰੰਨ ਗੰਡਾਸਾ ਜਾਵੇ ਘੌਲ ਮਾਰ ਜੱਟ ਨੂੰ ਜਾਂਦਾ ਮਾਰ ਤੀਵੀ ਨੂੰ ਹਾਸਾ ਉੱਤੇ ਨਾਰ ਬਗੇਨੀ ਦੇ ਅੱਖੀਆਂ ਮੀਟ ਭਰੋਸਾ ਕਰਨਾ ਅੱਗ ਫੜਨੀ ਵਿੱਚ ਹੱਥ ਦੇ ਸੱਪ ਦੀ ਪੈਰ ਸਿਰੀ ਤੇ ਧਰਨਾ ਰੰਨ ਅੱਖੀਆਂ ਫੇਰ ਲਵੇ ਯਾਰ ਨੂੰ ਮਾਰੇ ਦੇ ਦਿਲਾਸਾ ਇਹ ਮਿਤ ਕਿਸੇ ਦੇ ਨਾ ਠੱਗ ਚੋਰਾਂ ਯਾਰਾਂ ਦੇ ਕਦੇ ਨਾ ਨੇਤਰ ਗੁੱਝੇ ਰਹਿੰਦੇ ਪੁੱਤ ਚੋਰੀ ਦੇ ਗੱਭਰੂ ਕਦੇ ਨਾ ਹੋਣ ਸਿਆਣੇ ਕਹਿੰਦੇ ਪੰਛੀ ਤੇ ਜੋਗੀ ਨਾ ਕਦੇ ਵੀ ਕਰਦੇ ਇੱਕ ਥਾਂ ਵਾਸਾ ਇਹ ਮਿਤ ਕਿਸੇ ਦੇ ਨਾ ਧਰ ਰੱਸੀਆਂ ਮਿਣਦੇ ਨੇ ਲੋਕੀ ਔਤ ਗਿਆ ਦੀਆਂ ਥਾਵਾਂ ਭਾਈਆਂ ਬਿਨ ਜੋੜੀਆਂ ਨਾ ਹੁੰਦਾ ਪੁੱਤਰਾਂ ਬਾਝ ਨਾ ਨਾਵਾਂ ਰੁੱਖ ਨਦੀ ਕਿਨਾਰੇ ਹੈ ਕਾਹਦਾ ਜਿੰਦਗੀ ਦਾ ਭਰਵਾਸਾ ਇਹ ਮਿਤ ਕਿਸੇ ਦੇ ਨਾ ਰਹੀਏ ਡਰ ਕੇ ਰੱਬ ਕੋਲੋਂ ਜਿਹੜਾ ਥਲ ਤੋਂ ਜਲ ਕਰ ਦੇਵੇ ਸੁੱਕੇ ਹੋਏ ਰੁੱਖਾਂ ਨੂੰ ਪਲ ਵਿੱਚ ਲਾ ਦਿੰਦਾ ਹੈ ਮੇਵੇ ਲੋਕੋ ਦੇਵ ਥਰੀਕਿਆਂ ਦਾ ਦੱਸਦਾ ਸੱਚ ਝੂਠ ਨਾ ਮਾਸਾ ਇਹ ਮਿਤ ਕਿਸੇ ਦੇ ਨਾ ਫੱਕਰ ਘੋੜਾ ਰੰਨ ਗੰਡਾਸਾ ਜਾਵੇ ਘੌਲ ਮਾਰ ਜੱਟ ਨੂੰ ਜਾਂਦਾ ਮਾਰ ਤੀਵੀ ਨੂੰ ਹਾਸਾ ✍️ ਬਾਪੂ ਦੇਵ ਥਰੀਕਿਆਂ ਵਾਲਾ 🌹 ਹਰਮੰਦਰ ਸਿੰਘ ਵਿਰਕ 📞+919463215026
🤘 My Status - 844 aaea fjufedal శెళరఇ1ికెటా 491-94632-160261 844 aaea fjufedal శెళరఇ1ికెటా 491-94632-160261 - ShareChat
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ - ਦੋਗਾਣਾ - ਖਿੱਚ ਲੈ ਤਿਆਰੀ ਜੱਟ ਆਇਆ ਤੈਨੂੰ ਲੈਣ ਨੀਂ ਦੋਗਾਣਾ ਜੋੜੀ- ਮੁਹੰਮਦ ਸਦੀਕ ਅਤੇ ਰਣਜੀਤ ਕੌਰ ਪੇਸ਼ਕਸ਼ - ਸਰਬੀ ਮੋੜ ਪ੍ਰਸੰਸਕ -ਹਰਮੰਦਰ ਸਿੰਘ ਵਿਰਕ 📞+919463215026
🤘 My Status - ShareChat
01:58
#🤘 My Status ਖੁਸ਼ੀ ਲੱਭਦਿਆਂ-ਲੱਭਦਿਆਂ ਲੋਕਾਂ ਦੀਆਂ ਉਮਰਾਂ ਲੰਘ ਜਾਂਦੀਆਂ ਨੇ, ਪਰ ਖ਼ੁਸ਼ੀ ਫਿਰ ਵੀ ਹੱਥ ਨਹੀਂ ਆਉਂਦੀ, ਕਿਉਂਕਿ ਇਸ ਨੂੰ ਕਲਾਵੇ ਲੈਣ ਲਈ, ਸਾਰੇ ਦੁਨਿਆਵੀ ਲਾਲਚ ਤਿਆਗਣੇ ਪੈਂਦੇ ਹਨ, ਜੋ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ, ਤਾਂਹੀ ਰੋਂਦੀ ਪਿੱਟਦੀ ਫਿਰਦੀ ਆ ਦੁਨੀਆ..! ਸਮਾਂ ਬੀਤਣ ਮਗਰੋਂ ਕਈਆਂ ਨੂੰ ਅਹਿਸਾਸ ਹੁੰਦਾ ਹੈ ਕਿ ਖ਼ੁਸ਼ ਤਾਂ ਉਹੀ ਹੁੰਦੇ ਹਨ, ਜੋ ਸਮੇਂ ਸਿਰ ਖ਼ੁਸ਼ੀਆਂ ਨੂੰ ਹੰਢਾਉਣਾ ਤੇ ਵੰਡਾਉਣਾ ਸਿੱਖ ਲੈਂਦੇ ਹਨ। ਕਿਉਂਕਿ ਖ਼ੁਸ਼ੀ ਕੋਈ ਸੰਭਾਲ ਕੇ ਰੱਖਣ ਵਾਲੀ ਚੀਜ਼ ਨਹੀਂ, ਸਾਂਝਾ ਕਰਨ ਵਾਲਾ ਪਵਿੱਤਰ ਅਹਿਸਾਸ ਹੈ। ਜ਼ਿੰਦਗੀ ਦੇ ਆਸ਼ਿਕ ਉਹ ਨਹੀਂ ਹੁੰਦੇ ਜੋ ਸਿਰਫ਼ ਸਰੀਰਾਂ ਦੀ ਸੁੰਦਰਤਾ ‘ਤੇ ਮਰ ਮਿੱਟਣ, ਅਸਲ ਆਸ਼ਿਕ ਤਾਂ ਉਹ ਹੁੰਦੇ ਹਨ ਜੋ ਕੁਦਰਤ ਦੇ ਹਰ ਨੂਰ ‘ਤੇ ਫ਼ਿਦਾ ਹੋ ਜਾਂਦੇ ਹਨ, ਜਿਵੇਂ… ਆਸ਼ਿਕ ਓਹ ਨਹੀਂ ਹੁੰਦੇ, ਜਿਹੜੇ ਮਰਦੇ ਸਿਰਫ਼ ਸਰੀਰਾਂ ‘ਤੇ, ਅਸੀਂ ਆਸ਼ਿਕ ਕੁਦਰਤ ਦੇ, ਮਰ ਜਾਂਦੇ ਹਾਂ ਜੰਡ ਕਰੀਰਾਂ ‘ਤੇ। ਮੇਰੀ ਮਸ਼ੂਕ ਜ਼ਿੰਦਗੀ ਹੈ, ਮੈਂ ਜ਼ਿੰਦਗੀ ਦਾ ਆਸ਼ਿਕ ਹਾਂ। ਤਸਵੀਰਾਂ ਵਿੱਚ ਤਾਂ ਸਿਰਫ਼ ਚਿਹਰੇ ਹੁੰਦੇ ਹਨ, ਪਰ ਸਾਡੇ ਉਨ੍ਹਾਂ ਚਿਹਰਿਆਂ ‘ਤੇ ਅਸਲ ਨੂਰ ਕੁਦਰਤ ਦਾ ਹੁੰਦਾ ਹੈ। ਇਸੇ ਲਈ ਜ਼ਿੰਦਗੀ ਮੈਨੂੰ ਨਿਰਾ ਹੁਸਨ ਲੱਗਦੀ ਹੈ, ਇੱਕ ਐਸਾ ਹੁਸਨ, ਜੋ ਹਰ ਪਲ ਨਵਾਂ ਰੂਪ ਧਾਰਦਾ ਹੈ, ਚਮਕਦਾ ਹੈ, ਖਿੱਚ ਪੈਂਦਾ ਕਰਦਾ ਹੈ, ਕੋਲ ਬੁਲਾਉਂਦਾ ਹੈ ਅਤੇ ਦਿਲ ਨੂੰ ਨਿੱਘੀਆਂ ਗਲਵੱਕੜੀਆਂ ਪਾਉਂਦਾ ਹੈ। ਇਹ ਦਿਲ ਦੀ ਕਲੀ ਨੂੰ ਮਹਿਕਾਉਂਦਾ ਹੈ, ਖ਼ੁਸ਼ਬੂਆਂ ਵੰਡਦਾ ਹੈ, ਨਵੀਆਂ ਆਸਾਂ ਨੂੰ ਜਨਮ ਦਿੰਦਾ ਹੈ ਅਤੇ ਵਿਸ਼ਵਾਸ ਦੇ ਬੀਜ ਬੀਜਦਾ ਹੈ। ਜ਼ਿੰਦਗੀ ਅਨੇਕਾਂ ਰੂਪਾਂ ਵਿੱਚ ਸਾਹਮਣੇ ਆਉਂਦੀ ਹੈ… ਕਦੇ ਵਹਿੰਦੀ ਨਦੀ ਬਣ ਕੇ, ਕਦੇ ਵਗਦੀ ਹਵਾ ਬਣ ਕੇ, ਕਦੇ ਵਰ੍ਹਦੇ ਮੀਂਹ ਵਾਂਗ, ਕਦੇ ਹਿਰਦੇ ਨੂੰ ਠਾਰਦਾ ਠੰਡਾ ਬੁੱਲਾ ਬਣ ਕੇ। ਕਦੇ ਇਹ ਉੱਡਦਾ ਪੰਛੀ ਹੈ, ਕਦੇ ਉਗਦਾ ਪੌਦਾ, ਕਦੇ ਖਿੜਦੀ ਕਲੀ। ਕਦੇ ਇਹ ਗਿੱਧੇ ਵਿੱਚ ਨੱਚਦੀ ਮੁਟਿਆਰ ਹੈ, ਕਦੇ ਦੌੜਦੀ ਲਹਿਰ ਹੈ, ਕਦੇ ਸੰਗੀਤ ਦੀ ਆਨੰਦਮਈ ਧੁਨ ਹੈ। ਜ਼ਿੰਦਗੀ ਸੱਚ ਦਾ ਹੌਕਾ ਵੀ ਹੈ, ਪਿਆਰ ਦਾ ਵਪਾਰ ਵੀ, ਮੋਹ ਦਾ ਬਜ਼ਾਰ ਵੀ ਅਤੇ ਰੂਹ ਨੂੰ ਅਸਲ ਦਾ ਸ਼ਿੰਗਾਰ ਵੀ। ਇਹ ਇੱਕ ਐਸਾ ਹੁਸਨ ਦਾ ਮੇਲਾ ਹੈ, ਜਿਸ ਨੂੰ ਮਹਿਸੂਸ ਕਰਨ ਲਈ ਦਿਲ ਤ ਜ਼ਮੀਰ ਦਾ ਜਾਗਦਾ ਹੋਣਾ ਲਾਜ਼ਮੀ ਹੈ। ਹੌਂਸਲੇ ਵਾਲੀ ਜ਼ਿੰਦਗੀ ਦੀ ਫ਼ਿਤਰਤ ਵਿੱਚ ਰੁਕਣਾ ਨਹੀਂ ਹੁੰਦਾ। ਇਹ ਰੁੱਸਣ ਜਾਂ ਹਾਰ ਮੰਨਣ ਦੀ ਆਦੀ ਨਹੀਂ ਹੁੰਦੀ। ਨਾ-ਉਮੀਦੀ ਇਸ ਦਾ ਸੁਭਾਅ ਨਹੀਂ। ਇਹ ਤਾਂ ਚੱਲਣ ਵਿੱਚ ਵਿਸ਼ਵਾਸ ਕਰਦੀ ਹੈ, ਉਹ ਵੀ ਸਿਰਫ਼ ਅਗਾਂਹ ਵੱਲ, ਭਲਕੇ ਵੱਲ, ਉੱਚਾਈ ਵੱਲ। ਇਸ ਦੀ ਖ਼ੂਬੀ ਇਹ ਹੈ ਕਿ ਇਹ ਪਿੱਛੇ ਮੁੜ ਕੇ ਨਹੀਂ ਵੇਖਦੀ, ਇਸ ਦਾ ਹਰ ਕਦਮ ਅਗਲੇ ਕਦਮ ਤੋਂ ਅੱਗੇ ਵਧਣ ਲਈ ਬੇਚੈਨ ਰਹਿੰਦਾ ਹੈ। ਮੈਂ ਕਦੇ ਆਪਣੀ ਮਸ਼ੂਕ ਜ਼ਿੰਦਗੀ ਨਾਲ ਬੇਵਫ਼ਾਈ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਜਿਉਂਦੇ ਜੀਅ ਇਸ ਨਾਲ ਵਫ਼ਾਦਾਰੀ ਨਿਭਾਉਣ ਦੀ ਕੋਸ਼ਿਸ਼ ਹੀ ਮੈਂ ਆਪਣੀ ਸਭ ਤੋਂ ਵੱਡੀ ਕਾਮਯਾਬੀ ਮੰਨਦਾ ਹਾਂ, ਅੱਜ ਵੀ, ਕੱਲ੍ਹ ਵੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ… ਕਦੇ-ਕਦੇ ਜ਼ਿੰਦਗੀ ਮਸਕਰੀ ਕਰਕੇ ਕਹਿੰਦੀ ਹੈ… “ਵੇ ਕਮਲਿਆਂ! ਮੇਰਾ ਆਸ਼ਿਕ ਹੋਣ ਲਈ ਅਜੇ ਤੈਨੂੰ ਰੂਹ ਦੇ ਰਾਹ ਹੋਰ ਸਮਝਣੇ ਪੈਣਗੇ। ਹਰ ਦਿਲ ਦਾ ਦਰਦ ਵੱਖਰਾ ਹੁੰਦਾ ਹੈ, ਹਰ ਰੂਹ ਦੀ ਪੀੜ ਅਨੋਖੀ ਹੁੰਦੀ ਹੈ। ਤੂੰ ਤਾਂ ਹੈ ਪਿੱਤਲ ਦੇ ਕੁੰਡੇ ਵਰਗਾ, ਮੇਰਾ ਹੁਸਨ ਤਾਂ ਸੁੱਚਾ ਮੋਤੀ ਹੈ।” ਕੀ ਕਰਾਂ? ਜ਼ਿੰਦਗੀ ਨੂੰ ਜਿੱਤਿਆ ਨਹੀਂ ਜਾ ਸਕਦਾ, ਇਸ ਨੂੰ ਹਰ ਹਾਲ ਵਿੱਚ ਸਵੀਕਾਰਿਆ ਹੀ ਜਾਂਦਾ ਹੈ। ਰਿਹ ਖੁਸ਼ੀ ਵੀ ਮੇਰੇ ਲਈ ਅਵੱਲੀ ਹੈ। ਇਸ ਲਈ ਦਿਲ ਦੀ ਸੰਦੂਖੜੀ ਵਿੱਚ ਮੋਹ ਦੀਆਂ ਪੂਜੀਆਂ ਸਾਂਭ ਸੰਭਾਲ ਕੇ ਰੱਖੀਆਂ ਨੇ, ਸਿਦਕ ਦਾ ਜਿੰਦਰਾ ਲਾ ਕੇ ਸਬਰ ਦੀਆਂ ਕੁੰਜੀਆਂ ਨਾਲ ਇਸ ਨੂੰ ਖੋਲ੍ਹਣਾ ਸਿੱਖ ਰਿਹਾ ਹਾਂ..! ਕਦੇ ਫੁੱਲਾਂ ਕੋਲੋਂ ਪੁੱਛ ਕੇ ਵੇਖਿਓ, ਕਿਵੇਂ ਓਹ ਮਹਿਕਾਂ ਨਾਲ ਸ਼ਰਤਾਂ ਲਾਉਂਦੇ ਸੀ..? ਐਵੇਂ ਨਹੀਂ ਪੋਟੇ ਛਿੱਲੇ ਗਏ, ਮੁਹੱਬਤਾਂ ਤੋਂ ਨਫ਼ਰਤ ਦੀਆਂ ਪਰਤਾਂ ਲਾਹੁੰਦੇ ਸੀ। ✍🏻ਹਰਫੂਲ ਸਿੰਘ ਭੁੱਲਰ 🌹 ਹਰਮੰਦਰ ਸਿੰਘ ਵਿਰਕ 📞+919463215026
🤘 My Status - aalea ffufeaal 891-9463215026 र्षग रीमथुनीऋ ठधीप्टेरमाउ॰मडल वे ಜಾತೆಹತತಞತತಪತತೊ[ aalea ffufeaal 891-9463215026 र्षग रीमथुनीऋ ठधीप्टेरमाउ॰मडल वे ಜಾತೆಹತತಞತತಪತತೊ[ - ShareChat
ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ -- ਕਲੀ - ਵਾਓ ਵਾਓ ਗੌਬਿੰਦ ਸਿੰਘ ਆਪੇ ਗੁਰ ਚੇਲਾ ਗਾਇਕ - ਮੁਹੰਮਦ ਸਦੀਕ ਪੇਸ਼ਕਸ਼ - ਸਰਬੀ ਮੌੜ ਪ੍ਰਸੰਸਕ -ਹਰਮੰਦਰ ਸਿੰਘ ਵਿਰਕ 📞+919463215026 #🤘 My Status
🤘 My Status - ShareChat
01:59
#🤘 My Status “ਜਦੋਂ ਜਿਸਮ ਤੇ ਰੂਹ ਦੀ ਸਾਂਝ ਬਣਦੀ ਹੈ, ਫਿਰ ‘ਵਿਸਮਾਦ’ ਦੀ ਅਵਸ਼ੁਭ ਸਵੇਰ 🌅 ਸਤਿਕਾਰਯੋਗ ਦੋਸਤੋ, “ਜਦੋਂ ਜਿਸਮ ਤੇ ਰੂਹ ਦੀ ਸਾਂਝ ਬਣਦੀ ਹੈ, ਫਿਰ ‘ਵਿਸਮਾਦ’ ਦੀ ਅਵਸਥਾ ਜਨਮ ਲੈਂਦੀ ਹੈ। ਪਿਆਰ ਦੀ ਸਭ ਤੋਂ ਉੱਚੀ ਅਵਸਥਾ ‘ਵਿਸਮਾਦ’ ਹੈ, ਜਿੱਥੇ ਇਨਸਾਨ ਨੂੰ ਖੁਦਾ ਮਹਿਸੂਸ ਹੁੰਦਾ ਹੈ। ‘ਵਿਸਮਾਦ’ ਦਾ ਮਤਲਬ ਹੈ ਅਦਭੁੱਤ ਹੈਰਾਨੀ ਅਤੇ ਰੂਹਾਨੀ ਚਕਿਤ ਹੋ ਜਾਣ ਦੀ ਅਵਸਥਾ।” ਜਦੋਂ ਮਨੁੱਖ ਕੁਦਰਤ, ਪਿਆਰ ਜਾਂ ਸ੍ਰਿਸ਼ਟੀ ਦੀ ਕਲਾ ਨੂੰ ਵੇਖ ਕੇ ਅੰਦਰੋਂ ਹੈਰਾਨੀ, ਆਨੰਦ ਅਤੇ ਡੂੰਘੀ ਖਾਮੋਸ਼ ਖੁਸ਼ੀ ਮਹਿਸੂਸ ਕਰੇ, ਉਸ ਅਹਿਸਾਸ ਨੂੰ ‘ਵਿਸਮਾਦ’ ਕਹਿੰਦੇ ਹਨ। ਸਧਾਰਨ ਸ਼ਬਦਾਂ ਵਿੱਚ “ਜਦੋਂ ਦਿਲ ਨੂੰ ਹਰ ਪਾਸੇ ਕੁਦਰਤ ਦੀ ਕਲਾ ਦਿਸੇ ਤੇ ਮਨ ਅਦਭੁੱਤ ਹੋ ਜਾਵੇ, ਉਹੀ ‘ਵਿਸਮਾਦ’ ਹੈ।” ਗੁਰਬਾਣੀ ਵਿੱਚ ਵੀ ਆਉਂਦਾ ਹੈ “ਵਿਸਮਾਦੁ ਨਾਦ ਵਿਸਮਾਦੁ ਵੇਦ।” ਅਰਥਾਤ ਸਾਰੀ ਸ੍ਰਿਸ਼ਟੀ ਕੁਦਰਤ ਦੇ ਅਦਭੁੱਤ ਕਰਿਸ਼ਮਿਆਂ ਨਾਲ ਭਰੀ ਹੋਈ ਹੈ। ਸਾਡੇ ਮਨੁੱਖੀ ਜੀਵਨ ਦੀ ਸਭ ਤੋਂ ਅਦਭੁੱਤ ਅਤੇ ਰੂਹਾਨੀ ਅਵਸਥਾ ਉਹ ਹੁੰਦੀ ਹੈ, ਜਦੋਂ ਜਿਸਮ ਤੇ ਰੂਹ ਦਾ ਮੇਲ ਸਿਰਫ਼ ਇੱਕ ਸੰਬੰਧ ਨਹੀਂ ਰਹਿੰਦਾ, ਸਗੋਂ ਇੱਕ ਅਹਿਸਾਸ ਬਣ ਜਾਂਦਾ ਹੈ। ਇਹ ਉਹ ਪਲ ਹੁੰਦਾ ਹੈ ਜਿੱਥੇ ਦੋ ਹਸਤੀਆਂ ਇਕ-ਦੂਜੇ ਵਿੱਚ ਇੰਨੀ ਡੂੰਘਾਈ ਨਾਲ ਰਲ ਜਾਂਦੀਆਂ ਹਨ ਕਿ ਉਥੇ “ਮੈਂ” ਅਤੇ “ਤੂੰ” ਦੀ ਹੱਦ ਵੀ ਮਿਟਣ ਲੱਗ ਪੈਂਦੀ ਹੈ। ਇਹ ਉਹ ਅਵਸਥਾ ਹੈ, ਜਿੱਥੇ ਆਨੰਦ, ਖੇੜਾ ਅਤੇ ਰੂਹਾਨੀ ਸੁਖ ਆਪਣੀ ਸਭ ਤੋਂ ਉੱਚੀ ਚੋਟੀ ‘ਤੇ ਪਹੁੰਚ ਜਾਂਦੇ ਹਨ। ਕਿੰਨਾ ਅਦਭੁੱਤ ਅਹਿਸਾਸ ਹੁੰਦਾ ਹੈ ਜਦੋਂ ਇੱਕ ਕਹਿੰਦਾ ਹੈ “ਮੈਂ ਜਿਸਮ ਬਣਦੀ ਹਾਂ ਤੇ ਤੂੰ ਰੂਹ ਬਣਦਾ ਏ, ਮੈਂ ਰੂਹ ਹੋ ਮਿਲਦੀ ਹਾਂ ਤਾਂ ਤੂੰ ਖੁਦਾ ਹੋ ਮਿਲਦਾ ਏ।” ਇਹ ਲਫ਼ਜ਼ ਸਿਰਫ਼ ਪਿਆਰ ਦੀ ਵਿਆਖਿਆ ਨਹੀਂ ਕਰਦੇ, ਇਹ ਮਨੁੱਖੀ ਰੂਹ ਦੇ ਉਸ ਗਹਿਰੇ ਅਨੁਭਵ ਦੀ ਗੱਲ ਕਰਦੇ ਹਨ ਜਿੱਥੇ ਪ੍ਰੇਮ, ਸਮਰਪਣ ਅਤੇ ਅਹਿਸਾਸ ਮਿਲ ਕੇ ਇੱਕ ਨਵੀਂ ਦੁਨੀਆ ਰਚ ਦਿੰਦੇ ਹਨ। ਜਦੋਂ ਦੋ ਦਿਲ ਸੱਚੇ ਭਾਵ ਨਾਲ ਇਕ-ਦੂਜੇ ਨੂੰ ਮਹਿਸੂਸ ਕਰਦੇ ਹਨ, ਤਦੋਂ ਉਹ ਸਿਰਫ਼ ਮਨੁੱਖੀ ਰਿਸ਼ਤਾ ਨਹੀਂ ਰਹਿੰਦਾ, ਉਹ ਇੱਕ ਰੂਹਾਨੀ ਯਾਤਰਾ ਬਣ ਜਾਂਦਾ ਹੈ। ਇਸ ਯਾਤਰਾ ਵਿੱਚ ਜਿਸਮ ਸਿਰਫ਼ ਇੱਕ ਸਾਧਨ ਰਹਿ ਜਾਂਦਾ ਹੈ, ਅਸਲ ਮੇਲ ਰੂਹਾਂ ਦਾ ਹੁੰਦਾ ਹੈ। ਜਦੋਂ ਰੂਹਾਂ ਮਿਲਦੀਆਂ ਹਨ, ਤਦੋਂ ਮਨੁੱਖ ਨੂੰ ਉਸ ਅਦਭੁੱਤ ਅਹਿਸਾਸ ਦਾ ਅਨੁਭਵ ਹੁੰਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬਿਆਨ ਕਰਨਾ ਮੁਸ਼ਕਲ ਹੈ। ਇਹ ਉਹੀ ਅਵਸਥਾ ਹੈ ਜਿਸ ਨੂੰ ਮਹਾਨ ਸੰਤਾਂ ਨੇ “ਵਿਸਮਾਦ” ਕਿਹਾ ਹੈ, ਇੱਕ ਐਸੀ ਹੈਰਾਨੀ, ਇੱਕ ਐਸੀ ਰੂਹਾਨੀ ਚਮਕ, ਜਿੱਥੇ ਮਨੁੱਖ ਆਪਣੀਆਂ ਹੱਦਾਂ ਤੋਂ ਪਰੇ ਜਾ ਕੇ ਅਸਲੀ ਸੱਚਾਈ ਨੂੰ ਛੂਹ ਲੈਂਦਾ ਹੈ। ਇਹ ਉਹ ਪਲ ਹੁੰਦਾ ਹੈ ਜਦੋਂ ਦਿਲ ਵਿੱਚ ਕੋਈ ਸ਼ੋਰ ਨਹੀਂ ਰਹਿੰਦਾ, ਸਿਰਫ਼ ਇੱਕ ਡੂੰਘੀ ਖਾਮੋਸ਼ੀ ਅਤੇ ਅੰਦਰੂਨੀ ਸੁਖ ਵੱਸ ਜਾਂਦਾ ਹੈ। ਉਸ ਵੇਲੇ ਮਨੁੱਖ ਨੂੰ ਲੱਗਦਾ ਹੈ ਕਿ ਸਾਰੀ ਸ੍ਰਿਸ਼ਟੀ ਇੱਕ ਹੀ ਰਾਗ ਗਾ ਰਹੀ ਹੈ ਅਤੇ ਉਹ ਆਪ ਉਸ ਰਾਗ ਦਾ ਇੱਕ ਸੁਰੀਲਾ ਹਿੱਸਾ ਬਣ ਗਿਆ ਹੈ। ਪਿਆਰ ਦਾ ਅਸਲੀ ਰੂਪ ਵੀ ਇਹੀ ਹੈ, ਜਿੱਥੇ ਹੱਕ ਨਹੀਂ, ਸਮਰਪਣ ਹੁੰਦਾ ਹੈ, ਜਿੱਥੇ ਲਾਲਚ ਨਹੀਂ, ਸਾਂਝ ਹੁੰਦੀ ਹੈ, ਜਿੱਥੇ ਸਵਾਰਥ ਨਹੀਂ, ਸਿਰਫ਼ ਅਹਿਸਾਸ ਹੁੰਦਾ ਹੈ। ਜਦੋਂ ਦੋ ਮਨੁੱਖ ਇਸ ਅਵਸਥਾ ਤੱਕ ਪਹੁੰਚ ਜਾਂਦੇ ਹਨ, ਤਦੋਂ ਉਨ੍ਹਾਂ ਦਾ ਰਿਸ਼ਤਾ ਸਿਰਫ਼ ਦੁਨਿਆਵੀ ਨਹੀਂ ਰਹਿੰਦਾ, ਉਹ ਇੱਕ ਰੂਹਾਨੀ ਦਰਜਾ ਪ੍ਰਾਪਤ ਕਰ ਲੈਂਦਾ ਹੈ। ਇਸ ਅਵਸਥਾ ਵਿੱਚ ਮਨੁੱਖ ਨੂੰ ਆਪਣੇ ਅੰਦਰ ਇੱਕ ਨਵੀਂ ਰੌਸ਼ਨੀ ਮਹਿਸੂਸ ਹੁੰਦੀ ਹੈ। ਉਹ ਸਮਝਣ ਲੱਗ ਪੈਂਦਾ ਹੈ ਕਿ ਅਸਲ ਖੁਸ਼ੀ ਕਿਸੇ ਦੌਲਤ, ਸ਼ੌਰਤ ਜਾਂ ਤਾਕਤ ਵਿੱਚ ਨਹੀਂ, ਸਗੋਂ ਉਸ ਅਹਿਸਾਸ ਵਿੱਚ ਹੈ ਜਿੱਥੇ ਦਿਲ ਰੂਹ ਨਾਲ ਮਿਲ ਕੇ ਰੱਬ ਦੀ ਝਲਕ ਮਹਿਸੂਸ ਕਰਦਾ ਹੈ। ਬੇਹੱਦ ਖੁਸ਼ੀ ਦੀ ਅਵਸਥਾ ਵਿੱਚ ਮਨ ਕਹਿੰਦਾ ਹੈ ਕਿ “ਹਾਂ… ਇਹੋ ਹੀ ਉਹ ਅਵਸਥਾ ਏ, ਜਿਸ ਨੂੰ ਬਾਬੇ ਨਾਨਕ ਨੇ ‘ਵਿਸਮਾਦ’ ਦਾ ਨਾਮ ਦਿੱਤਾ ਹੈ।” ਤਾਂ ਇਹ ਸਿਰਫ਼ ਇੱਕ ਸ਼ਬਦ ਨਹੀਂ ਰਹਿੰਦਾ, ਇਹ ਇੱਕ ਅਨੁਭਵ ਬਣ ਜਾਂਦਾ ਹੈ। ‘ਵਿਸਮਾਦ’ ਉਹ ਦਰਜਾ ਹੈ ਜਿੱਥੇ ਮਨੁੱਖ ਨੂੰ ਹਰ ਪਾਸੇ ਕੁਦਰਤ ਦੀ ਕਲਾ ਦਿਸਣ ਲੱਗ ਪੈਂਦੀ ਹੈ। ਫੁੱਲਾਂ ਦੀ ਮਹਿਕ ਵਿੱਚ, ਹਵਾ ਦੀ ਠੰਡੀ ਲਹਿਰ ਵਿੱਚ, ਪਿਆਰ ਦੀ ਮੁਸਕਾਨ ਵਿੱਚ ਅਤੇ ਦਿਲ ਦੀ ਖਾਮੋਸ਼ ਧੜਕਣ ਵਿੱਚ। ਜਦੋਂ ਮਨੁੱਖ ਇਸ ਅਵਸਥਾ ਨੂੰ ਛੂਹ ਲੈਂਦਾ ਹੈ, ਤਦੋਂ ਉਸ ਦੀ ਜ਼ਿੰਦਗੀ ਸਿਰਫ਼ ਜਿਉਣ ਤੱਕ ਸੀਮਤ ਨਹੀਂ ਰਹਿੰਦੀ, ਉਹ ਇੱਕ ਰੂਹਾਨੀ ਅਨੁਭਵ ਬਣ ਜਾਂਦੀ ਹੈ। ਸ਼ਾਇਦ ਇਸੇ ਲਈ ਕਿਹਾ ਗਿਆ ਹੈ ਕਿ ਜਦੋਂ ਰੂਹ ਸੱਚੇ ਪਿਆਰ ਵਿੱਚ ਰਲ ਜਾਂਦੀ ਹੈ, ਤਦੋਂ ਮਨੁੱਖ ਨੂੰ ਹਰ ਪਾਸੇ ਸਿਰਫ਼ ਇੱਕ ਹੀ ਸੱਚ ਦਿਸਦਾ ਹੈ, ਕੁਦਰਤ ਦੀ ਰਚਨਾ ਅਤੇ ਉਸ ਦਾ ਅਦਭੁੱਤ ‘ਵਿਸਮਾਦ’। ✍🏻ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157ਸਥਾ ਜਨਮ ਲੈਂਦੀ ਹੈ। ਪਿਆਰ ਦੀ ਸਭ ਤੋਂ ਉੱਚੀ ਅਵਸਥਾ ‘ਵਿਸਮਾਦ’ ਹੈ, ਜਿੱਥੇ ਇਨਸਾਨ ਨੂੰ ਖੁਦਾ ਮਹਿਸੂਸ ਹੁੰਦਾ ਹੈ। ‘ਵਿਸਮਾਦ’ ਦਾ ਮਤਲਬ ਹੈ ਅਦਭੁੱਤ ਹੈਰਾਨੀ ਅਤੇ ਰੂਹਾਨੀ ਚਕਿਤ ਹੋ ਜਾਣ ਦੀ ਅਵਸਥਾ।” ਜਦੋਂ ਮਨੁੱਖ ਕੁਦਰਤ, ਪਿਆਰ ਜਾਂ ਸ੍ਰਿਸ਼ਟੀ ਦੀ ਕਲਾ ਨੂੰ ਵੇਖ ਕੇ ਅੰਦਰੋਂ ਹੈਰਾਨੀ, ਆਨੰਦ ਅਤੇ ਡੂੰਘੀ ਖਾਮੋਸ਼ ਖੁਸ਼ੀ ਮਹਿਸੂਸ ਕਰੇ, ਉਸ ਅਹਿਸਾਸ ਨੂੰ ‘ਵਿਸਮਾਦ’ ਕਹਿੰਦੇ ਹਨ। ਸਧਾਰਨ ਸ਼ਬਦਾਂ ਵਿੱਚ “ਜਦੋਂ ਦਿਲ ਨੂੰ ਹਰ ਪਾਸੇ ਕੁਦਰਤ ਦੀ ਕਲਾ ਦਿਸੇ ਤੇ ਮਨ ਅਦਭੁੱਤ ਹੋ ਜਾਵੇ, ਉਹੀ ‘ਵਿਸਮਾਦ’ ਹੈ।” ਗੁਰਬਾਣੀ ਵਿੱਚ ਵੀ ਆਉਂਦਾ ਹੈ “ਵਿਸਮਾਦੁ ਨਾਦ ਵਿਸਮਾਦੁ ਵੇਦ।” ਅਰਥਾਤ ਸਾਰੀ ਸ੍ਰਿਸ਼ਟੀ ਕੁਦਰਤ ਦੇ ਅਦਭੁੱਤ ਕਰਿਸ਼ਮਿਆਂ ਨਾਲ ਭਰੀ ਹੋਈ ਹੈ। ਸਾਡੇ ਮਨੁੱਖੀ ਜੀਵਨ ਦੀ ਸਭ ਤੋਂ ਅਦਭੁੱਤ ਅਤੇ ਰੂਹਾਨੀ ਅਵਸਥਾ ਉਹ ਹੁੰਦੀ ਹੈ, ਜਦੋਂ ਜਿਸਮ ਤੇ ਰੂਹ ਦਾ ਮੇਲ ਸਿਰਫ਼ ਇੱਕ ਸੰਬੰਧ ਨਹੀਂ ਰਹਿੰਦਾ, ਸਗੋਂ ਇੱਕ ਅਹਿਸਾਸ ਬਣ ਜਾਂਦਾ ਹੈ। ਇਹ ਉਹ ਪਲ ਹੁੰਦਾ ਹੈ ਜਿੱਥੇ ਦੋ ਹਸਤੀਆਂ ਇਕ-ਦੂਜੇ ਵਿੱਚ ਇੰਨੀ ਡੂੰਘਾਈ ਨਾਲ ਰਲ ਜਾਂਦੀਆਂ ਹਨ ਕਿ ਉਥੇ “ਮੈਂ” ਅਤੇ “ਤੂੰ” ਦੀ ਹੱਦ ਵੀ ਮਿਟਣ ਲੱਗ ਪੈਂਦੀ ਹੈ। ਇਹ ਉਹ ਅਵਸਥਾ ਹੈ, ਜਿੱਥੇ ਆਨੰਦ, ਖੇੜਾ ਅਤੇ ਰੂਹਾਨੀ ਸੁਖ ਆਪਣੀ ਸਭ ਤੋਂ ਉੱਚੀ ਚੋਟੀ ‘ਤੇ ਪਹੁੰਚ ਜਾਂਦੇ ਹਨ। ਕਿੰਨਾ ਅਦਭੁੱਤ ਅਹਿਸਾਸ ਹੁੰਦਾ ਹੈ ਜਦੋਂ ਇੱਕ ਕਹਿੰਦਾ ਹੈ “ਮੈਂ ਜਿਸਮ ਬਣਦੀ ਹਾਂ ਤੇ ਤੂੰ ਰੂਹ ਬਣਦਾ ਏ, ਮੈਂ ਰੂਹ ਹੋ ਮਿਲਦੀ ਹਾਂ ਤਾਂ ਤੂੰ ਖੁਦਾ ਹੋ ਮਿਲਦਾ ਏ।” ਇਹ ਲਫ਼ਜ਼ ਸਿਰਫ਼ ਪਿਆਰ ਦੀ ਵਿਆਖਿਆ ਨਹੀਂ ਕਰਦੇ, ਇਹ ਮਨੁੱਖੀ ਰੂਹ ਦੇ ਉਸ ਗਹਿਰੇ ਅਨੁਭਵ ਦੀ ਗੱਲ ਕਰਦੇ ਹਨ ਜਿੱਥੇ ਪ੍ਰੇਮ, ਸਮਰਪਣ ਅਤੇ ਅਹਿਸਾਸ ਮਿਲ ਕੇ ਇੱਕ ਨਵੀਂ ਦੁਨੀਆ ਰਚ ਦਿੰਦੇ ਹਨ। ਜਦੋਂ ਦੋ ਦਿਲ ਸੱਚੇ ਭਾਵ ਨਾਲ ਇਕ-ਦੂਜੇ ਨੂੰ ਮਹਿਸੂਸ ਕਰਦੇ ਹਨ, ਤਦੋਂ ਉਹ ਸਿਰਫ਼ ਮਨੁੱਖੀ ਰਿਸ਼ਤਾ ਨਹੀਂ ਰਹਿੰਦਾ, ਉਹ ਇੱਕ ਰੂਹਾਨੀ ਯਾਤਰਾ ਬਣ ਜਾਂਦਾ ਹੈ। ਇਸ ਯਾਤਰਾ ਵਿੱਚ ਜਿਸਮ ਸਿਰਫ਼ ਇੱਕ ਸਾਧਨ ਰਹਿ ਜਾਂਦਾ ਹੈ, ਅਸਲ ਮੇਲ ਰੂਹਾਂ ਦਾ ਹੁੰਦਾ ਹੈ। ਜਦੋਂ ਰੂਹਾਂ ਮਿਲਦੀਆਂ ਹਨ, ਤਦੋਂ ਮਨੁੱਖ ਨੂੰ ਉਸ ਅਦਭੁੱਤ ਅਹਿਸਾਸ ਦਾ ਅਨੁਭਵ ਹੁੰਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬਿਆਨ ਕਰਨਾ ਮੁਸ਼ਕਲ ਹੈ। ਇਹ ਉਹੀ ਅਵਸਥਾ ਹੈ ਜਿਸ ਨੂੰ ਮਹਾਨ ਸੰਤਾਂ ਨੇ “ਵਿਸਮਾਦ” ਕਿਹਾ ਹੈ, ਇੱਕ ਐਸੀ ਹੈਰਾਨੀ, ਇੱਕ ਐਸੀ ਰੂਹਾਨੀ ਚਮਕ, ਜਿੱਥੇ ਮਨੁੱਖ ਆਪਣੀਆਂ ਹੱਦਾਂ ਤੋਂ ਪਰੇ ਜਾ ਕੇ ਅਸਲੀ ਸੱਚਾਈ ਨੂੰ ਛੂਹ ਲੈਂਦਾ ਹੈ। ਇਹ ਉਹ ਪਲ ਹੁੰਦਾ ਹੈ ਜਦੋਂ ਦਿਲ ਵਿੱਚ ਕੋਈ ਸ਼ੋਰ ਨਹੀਂ ਰਹਿੰਦਾ, ਸਿਰਫ਼ ਇੱਕ ਡੂੰਘੀ ਖਾਮੋਸ਼ੀ ਅਤੇ ਅੰਦਰੂਨੀ ਸੁਖ ਵੱਸ ਜਾਂਦਾ ਹੈ। ਉਸ ਵੇਲੇ ਮਨੁੱਖ ਨੂੰ ਲੱਗਦਾ ਹੈ ਕਿ ਸਾਰੀ ਸ੍ਰਿਸ਼ਟੀ ਇੱਕ ਹੀ ਰਾਗ ਗਾ ਰਹੀ ਹੈ ਅਤੇ ਉਹ ਆਪ ਉਸ ਰਾਗ ਦਾ ਇੱਕ ਸੁਰੀਲਾ ਹਿੱਸਾ ਬਣ ਗਿਆ ਹੈ। ਪਿਆਰ ਦਾ ਅਸਲੀ ਰੂਪ ਵੀ ਇਹੀ ਹੈ, ਜਿੱਥੇ ਹੱਕ ਨਹੀਂ, ਸਮਰਪਣ ਹੁੰਦਾ ਹੈ, ਜਿੱਥੇ ਲਾਲਚ ਨਹੀਂ, ਸਾਂਝ ਹੁੰਦੀ ਹੈ, ਜਿੱਥੇ ਸਵਾਰਥ ਨਹੀਂ, ਸਿਰਫ਼ ਅਹਿਸਾਸ ਹੁੰਦਾ ਹੈ। ਜਦੋਂ ਦੋ ਮਨੁੱਖ ਇਸ ਅਵਸਥਾ ਤੱਕ ਪਹੁੰਚ ਜਾਂਦੇ ਹਨ, ਤਦੋਂ ਉਨ੍ਹਾਂ ਦਾ ਰਿਸ਼ਤਾ ਸਿਰਫ਼ ਦੁਨਿਆਵੀ ਨਹੀਂ ਰਹਿੰਦਾ, ਉਹ ਇੱਕ ਰੂਹਾਨੀ ਦਰਜਾ ਪ੍ਰਾਪਤ ਕਰ ਲੈਂਦਾ ਹੈ। ਇਸ ਅਵਸਥਾ ਵਿੱਚ ਮਨੁੱਖ ਨੂੰ ਆਪਣੇ ਅੰਦਰ ਇੱਕ ਨਵੀਂ ਰੌਸ਼ਨੀ ਮਹਿਸੂਸ ਹੁੰਦੀ ਹੈ। ਉਹ ਸਮਝਣ ਲੱਗ ਪੈਂਦਾ ਹੈ ਕਿ ਅਸਲ ਖੁਸ਼ੀ ਕਿਸੇ ਦੌਲਤ, ਸ਼ੌਰਤ ਜਾਂ ਤਾਕਤ ਵਿੱਚ ਨਹੀਂ, ਸਗੋਂ ਉਸ ਅਹਿਸਾਸ ਵਿੱਚ ਹੈ ਜਿੱਥੇ ਦਿਲ ਰੂਹ ਨਾਲ ਮਿਲ ਕੇ ਰੱਬ ਦੀ ਝਲਕ ਮਹਿਸੂਸ ਕਰਦਾ ਹੈ। ਬੇਹੱਦ ਖੁਸ਼ੀ ਦੀ ਅਵਸਥਾ ਵਿੱਚ ਮਨ ਕਹਿੰਦਾ ਹੈ ਕਿ “ਹਾਂ… ਇਹੋ ਹੀ ਉਹ ਅਵਸਥਾ ਏ, ਜਿਸ ਨੂੰ ਬਾਬੇ ਨਾਨਕ ਨੇ ‘ਵਿਸਮਾਦ’ ਦਾ ਨਾਮ ਦਿੱਤਾ ਹੈ।” ਤਾਂ ਇਹ ਸਿਰਫ਼ ਇੱਕ ਸ਼ਬਦ ਨਹੀਂ ਰਹਿੰਦਾ, ਇਹ ਇੱਕ ਅਨੁਭਵ ਬਣ ਜਾਂਦਾ ਹੈ। ‘ਵਿਸਮਾਦ’ ਉਹ ਦਰਜਾ ਹੈ ਜਿੱਥੇ ਮਨੁੱਖ ਨੂੰ ਹਰ ਪਾਸੇ ਕੁਦਰਤ ਦੀ ਕਲਾ ਦਿਸਣ ਲੱਗ ਪੈਂਦੀ ਹੈ। ਫੁੱਲਾਂ ਦੀ ਮਹਿਕ ਵਿੱਚ, ਹਵਾ ਦੀ ਠੰਡੀ ਲਹਿਰ ਵਿੱਚ, ਪਿਆਰ ਦੀ ਮੁਸਕਾਨ ਵਿੱਚ ਅਤੇ ਦਿਲ ਦੀ ਖਾਮੋਸ਼ ਧੜਕਣ ਵਿੱਚ। ਜਦੋਂ ਮਨੁੱਖ ਇਸ ਅਵਸਥਾ ਨੂੰ ਛੂਹ ਲੈਂਦਾ ਹੈ, ਤਦੋਂ ਉਸ ਦੀ ਜ਼ਿੰਦਗੀ ਸਿਰਫ਼ ਜਿਉਣ ਤੱਕ ਸੀਮਤ ਨਹੀਂ ਰਹਿੰਦੀ, ਉਹ ਇੱਕ ਰੂਹਾਨੀ ਅਨੁਭਵ ਬਣ ਜਾਂਦੀ ਹੈ। ਸ਼ਾਇਦ ਇਸੇ ਲਈ ਕਿਹਾ ਗਿਆ ਹੈ ਕਿ ਜਦੋਂ ਰੂਹ ਸੱਚੇ ਪਿਆਰ ਵਿੱਚ ਰਲ ਜਾਂਦੀ ਹੈ, ਤਦੋਂ ਮਨੁੱਖ ਨੂੰ ਹਰ ਪਾਸੇ ਸਿਰਫ਼ ਇੱਕ ਹੀ ਸੱਚ ਦਿਸਦਾ ਹੈ, ਕੁਦਰਤ ਦੀ ਰਚਨਾ ਅਤੇ ਉਸ ਦਾ ਅਦਭੁੱਤ ‘ਵਿਸਮਾਦ’। ✍🏻ਹਰਫੂਲ ਸਿੰਘ ਭੁੱਲਰ 🌹 ਹਰਮੰਦਰ ਸਿੰਘ ਵਿਰਕ 📞+919463215026
🤘 My Status - निठुां थेही तिमभा री घप्न्ी मॅथटे ठवे मुरष्ष्टी, নিত্নুঁ ' थेही रिल्ल री घ्वग्न्ी हम गप्टे 381 gai ಕ್ತಣ ತರ OoHesfufeoa 491-94632-15026 निठुां थेही तिमभा री घप्न्ी मॅथटे ठवे मुरष्ष्टी, নিত্নুঁ ' थेही रिल्ल री घ्वग्न्ी हम गप्टे 381 gai ಕ್ತಣ ತರ OoHesfufeoa 491-94632-15026 - ShareChat