#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ --
ਗੀਤ - ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਦੇ
ਗੀਤਕਾਰ - ਨੰਦ ਲਾਲ ਨੂਰਪੁਰੀ
ਗਾਇਕਾਵਾਂ - ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ
ਪੇਸ਼ਕਸ਼ - ਹੀਰਾ ਲਾਲ ਸਾਗਰ
ਕੰਪਨੀ - ਹਿੰਮਤਪੁਰਾ ਮਿਊਜ਼ਿਕ ਹਾਊਸ ਸਿਡਨੀ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ ----
ਕਲੀ - ਮੁੱਛ ਫੁੱਟੇਦੇਂ ਗੱਭਰੂ ਹਿੱਕ ਫਟੇਦਿਆਂ ਨਾਰਾਂ
ਗਾਇਕ - ਕੁਲਦੀਪ ਮਾਣਕ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੰਜਾਬੀ ਗੀਤ ਮੇਰੀ ਜਿੰਦ ਜਾਨ ਹਨ ਖਾਸਕਰ ਪੁਰਣੇ ਗੀਤ, ਗੀਤ ਸੁਣ ਸੁਣ ਕੇ ਜੁਆਨ ਹੋਇਆ, ਗੀਤ ਮਾਣੇਂ ਵੀ ਤੇ ਆਪਣੀ ਰੂਹ ਨਾਲ ਹੰਢਾਏ ਵੀ। ਉਹਨਾਂ ਗੀਤਾਂ ਵਿੱਚ ਪੰਜਾਬ ਦੀ ਵਿਰਾਸਤ ਐ। ਉਹ ਗੀਤ ਮੈਨੂੰ ਮੇਰੇ ਪਿਓ ਦਾਦੇ ਦੇ ਹਾਣੀ ਜਾਪਦੇ ਨੇ। ਉਹਨਾਂ ਗੀਤਾਂ ਵਿੱਚ ਮੈਨੂੰ ਆਪਣੇ ਦਾਦੇ ਦਾ ਪੰਜਾਬ ਨਜ਼ਰ ਆਉਂਦੈ ਤੇ ਆਪਣੇ ਆਪ ਤੇ ਲਾਹਨਤਾਂ ਵੀ ਪਾਉਣਾਂ ਕਿ ਮੈਂ ਉਸ ਪੰਜਾਬ ਨੂੰ ਸੰਭਾਲਣ ਲਈ ਕੁੱਝ ਵੀ ਨਹੀਂ ਕਰ ਸਕਿਆ।
#_#_#_#_#_#_#_#_#_#_#
ਅੱਜ ਤੁਹਾਡੇ ਨਾਲ ਪੰਜਾਬ ਦੇ ਸਿਰਮੌਰ ਗੀਤਕਾਰ #ਬਾਬੂ_ਸਿੰਘ_ਮਾਨ ਦਾ ਲਿਖਿਆ ਤੇ ਆਪਣੇ ਵੇਲੇ ਦੇ ਵੱਡੇ ਗਾਇਕ #ਕਰਮਜੀਤ_ਸਿੰਘ_ਧੂਰੀ ਦੇ ਗਾਏ ਗੀਤ ਦੀਆਂ ਕੁੱਝ ਗੁੱਝੀਆਂ ਰਮਜ਼ਾਂ ਟੋਲਣ ਦੀ ਕੋਸ਼ਿਸ਼ ਕਰਦਾ ਹਾਂ
ਕੱਸੀ ਤੇ ਵਜਾਵੇ ਵੰਝਲੀ, ਮੁੰਡਾ ਔਸਰਾਂ ਝੋਟੀਆਂ ਚਾਰੇ
ਮਿੱਤਰਾਂ ਦੀ ਪੱਗ ਰੰਗ ਦੇ ਲੀੜੇ ਧੋਂਦੀਏ ਪਤਲੀਏ ਨਾਰੇ
#ਕੱਸੀ- ਵੱਡਾ ਖਾਲ ਜਾਂ ਸੂਆ, ਖੇਤਾਂ ਤੱਕ ਪਾਣੀ ਪਚਾਉਣ ਵਾਸਤੇ ਕਾਲਾ
#ਵੰਝਲੀ- ਬਾਂਸ ਦੀ ਪੋਰੀ ਜਿਸਦੇ ਉੱਪਰ ਸੁਰਾਖ ਤੇ ਸਿਰੇ ਤੇ ਜੀਭੀ ਲੱਗੀ ਹੁੰਦੀ ਐ। ਜੀਭੀ ਵਾਲੇ ਪਾਸਿਓਂ ਮੂੰਹ ਨਾਲ ਫੂਕ ਮਾਰੀ ਜਾਂਦੀ ਐ। ਉਂਗਲਾਂ ਦੇ ਪੋਟਿਆਂ ਨਾਲ਼ ਉੱਪਰਲੇ ਸੁਰਾਖਾਂ ਰਾਹੀਂ ਸੁਰਾਂ ਨਿਕਲਦੀਆਂ ਹਨ। ਬਾਂਸਰੀ ਅਲਗੋਜ਼ੇ ਵੀ ਵੰਝਲੀ ਦੀ ਹੀ ਕਿਸਮ ਹਨ ਬੀਨ ਸਮੇਤ ਇਹ ਫੂਕ ਮਾਰਨ ਵਾਲੇ ਸਾਜ਼ ਹਨ
#ਔਸਰ_ਝੋਟੀ- ਨਵੀਂ ਜੁਆਨ ਹੋਈ ਅਣਸੂਈ ਮੱਝ
#ਲੀੜੇ- ਕੱਪੜੇ
ਓਸ ਸਮੇਂ ਦੀ ਗੱਲ ਐ ਜਦੋਂ ਔਰਤਾਂ ਸੂਏ ਦੀ ਪਟੜੀ ਤੇ ਬਹਿਕੇ ਕੱਪੜੇ ਧੋਂਦੀਆਂ ਹੁੰਦੀਆਂ ਸਨ। ਇਕ ਗੱਭਰੂ ਕਿਸੇ ਮੁਟਿਆਰ ਦੇ ਹੁਸਨ ਤੋਂ ਮੋਹਿਤ ਹੋਕੇ ਅਸਿੱਧੇ ਰੂਪ ਵਿੱਚ ਪਿਆਰ ਦਾ ਪ੍ਰਗਟਾਵਾ ਕਰਦਾ ਹੈ ਉਸ ਮੁਟਿਆਰ ਨੂੰ ਇਹ ਆਖਕੇ ਕਿ ਮੇਰੀ ਪੱਗ ਰੰਗ ਦੇ
ਝਾਕਾ ਲੈਣਾ ਪਟੜੀ ਦਾ ਨਾਲੇ ਕਰਨੀ ਮੱਕੀ ਦੀ ਰਾਖੀ
ਲੰਘਦੇ ਰਾਹੀਆਂ ਨੂੰ ਗੱਲ ਚੁੱਭਵੀਂ ਕਦੇ ਨਾ ਆਖੀ
ਮੇਲਿਆਂ 'ਚ ਹੂਲ ਜੱਟ ਦੀ, ਨਾਲ ਉਂਗਲਾਂ ਦੇ ਹੋਣ ਇਸ਼ਾਰੇ
ਕੱਸੀ ਤੇ ਵਜਾਵੇ ਵੰਝਲੀ......
#ਝਾਕਾ- ਸੰਗ ਸ਼ਰਮ ਮਰਿਆਦਾ ਵਿੱਚ ਰਹਿਕੇ ਚੋਰੀ-ਚੋਰੀ ਤੱਕਣਾ
#ਪਟੜੀ- ਸੂਏ ਦੇ ਕਿਨਾਰੇ ਤੇ ਬਣਿਆ ਰਾਹ
#ਚੁੱਭਵੀਂ_ਗੱਲ ਮੇਹਣਾ ਟਕੋਰ ਚਾਹਣਾ ਜਾਂ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ
#ਹੂਲ- ਮਸ਼ਹੂਰੀ ਪ੍ਰਸਿੱਧੀ
ਭਾਵ ਕੱਪੜੇ ਧੌਂਦੀ ਮੁਟਿਆਰ ਦਾ ਦੀਦਾਰ ਵੀ ਕਰਨਾ ਐ। ਮੱਕੀ ਦੀ ਫਸਲ ਦੀ ਰਾਖੀ ਵੀ ਕਰਨੀ ਐ। ਗੱਭਰੂ ਦੀ ਮੇਲੇ ਵਿੱਚ ਪੂਰੀ ਚੜ੍ਹਾਈ ਹੁੰਦੀ ਐ। ਮੁਟਿਆਰਾਂ ਉਸਨੂੰ ਤੱਕ ਕੇ ਉਂਗਲਾਂ ਨਾਲ ਇਸ਼ਾਰੇ ਕਰਦੀਆਂ ਹਨ
ਵੰਝਲੀ ਦੀ ਹੂਕ ਸੁਣਕੇ ਪਾਣੀ ਰੁੱਕ ਗਏ ਕੱਸੀ ਦੇ ਵਹਿੰਦੇ
ਸੱਦ ਲਾਵਾਂ ਦਿਲ ਵਿੰਨ੍ਹਵੀਂ, ਹੌਲ ਅੱਲੜ੍ਹਾਂ ਦੇ ਕਾਲਜੇ ਪੈਂਦੇ
ਵੰਝਲੀ ਦੇ ਬੋਲਾਂ ਦੀ ਗੱਲ ਘੁੰਮ ਗਈ ਤ੍ਰਿੰਝਣੀਂ ਸਾਰੇ
ਕੱਸੀ ਤੇ ਵਜਾਵੇ ਵੰਝਲੀ....
#ਹੂਕ- ਵਿਯੋਗ ਦੀ ਧੁਨ
#ਸੱਦ- ਪੰਜਾਬੀ ਲੋਕ-ਕਾਵਿ ਦੀ ਇਕ ਵਿੱਧਾ ਜਿਸ ਰਾਹੀਂ ਆਪਣੇ ਨੂੰ ਪੁਕਾਰਿਆ ਜਾਂਦਾ ਹੈ
#ਦਿਲ_ਵਿਨ੍ਹਵੀਂ - ਦਿਲ ਨੂੰ ਛੋਹਣ ਵਾਲੀ
#ਹੌਲ- ਦਿਲ ਦੀ ਧੜਕਣ ਦਾ ਤੇਜ ਹੋ ਜਾਣਾਂ
#ਅੱਲ੍ਹੜਾਂ- ਨਵੀਂ ਉਮਰ ਦੀਆਂ ਜੁਆਨ ਹੋਈਆਂ ਕੁੜੀਆਂ
#ਤ੍ਰਿੰਝਣ - ਉਹ ਥਾਂ ਜਿੱਥੇ ਕੁੜੀਆਂ ਕੱਠੀਆਂ ਬਹਿਕੇ ਕੱਤਦੀਆਂ ਕੱਢਦੀਆਂ ਹਨ
ਗੱਭਰੂ ਮੁਟਿਆਰ ਨੂੰ ਸੰਬੋਧਨ ਹੋਕੇ ਆਖਦਾ ਹੈ ਕਿ ਤੇਰੇ ਪਿਆਰ ਦੇ ਵਿਯੋਗ ਵਿੱਚ ਜਦੋਂ ਮੈਂ ਉਦਾਸ ਧੁਨ ਛੇੜਦਾ ਹਾਂ ਤਾਂ ਕੱਸੀ ਦਾ ਪਾਣੀ ਵੀ ਰੁਕ ਜਾਂਦਾ ਹੈ। ਜਦੋਂ ਮੈਂ ਆਪਣੇ ਬੋਲਾਂ ਰਾਹੀਂ ਤੈਨੂੰ ਸੱਦ ਲਾਉਂਦਾ ਹਾਂ ਤਾਂ ਕੁੜੀਆਂ ਦੇ ਦਿਲ ਦੀ ਧੜਕਣ ਤੇਜ ਹੋ ਜਾਂਦੀ ਹੈ
ਗੀਤਕਾਰ ਨੇ ਗੀਤ ਦੀ ਖੂਬਸੂਰਤੀ ਲਈ ਵੰਝਲੀ ਦੀ ਹੂਕ ਸੁਣਕੇ ਪਾਣੀ ਰੁੱਕ ਗਏ ਕੱਸੀ ਦੇ ਵਹਿੰਦੇ #ਅਤਿਕਥਨੀ_ਅਲੰਕਾਰ ਵਰਤੋਂ ਕੀਤੀ ਹੈ
ਨਹਿਰ 'ਚ ਨੁਹਾਵਾਂ ਮੱਝੀਆਂ, ਸਾਡੇ ਜੁੱਟ ਕੱਸੀਆਂ ਦੇ ਬਾਬੂ
ਆਖੇਂ ਤਾਂ ਲਿਆ ਦਿਆਂ ਭੁੰਨਕੇ ਦਾਣੇ ਹੈ ਗਏ ਮੱਕੀ ਦੇ ਚਾਬੂ
ਮੇਮਾਂ ਤੱਕ ਜਾਣ ਛੱਲੀਆਂ, ਸਾਡੀ ਗੱਲ ਚੜ੍ਹ ਗਈ ਸਰਕਾਰੇ
ਕੱਸੀ ਤੇ ਵਜਾਵੇ ਵੰਝਲੀ.....
#ਜੁੱਟ - ਆੜੀ ਯਾਰ ਦੈਸਤ ਬੇਲੀ ਮਿੱਤਰ
#ਕੱਸੀ_ਦਾ_ਬਾਬੂ ਨਹਿਰੀ ਮਹਿਕਮੇ ਦਾ ਓਵਰਸੀਅਰ
#ਚਾਬੂ- ਖਾਣ ਯੋਗ
ਗੱਭਰੂ ਆਪਣੀ ਪਹਿਚਾਣ ਤੇ ਆਪਣੇ ਰੁਤਬੇ ਨੂੰ ਦਰਸਾ ਰਿਹਾ ਹੈ ਕਿ ਨਹਿਰੀ ਮਹਿਕਮੇ ਦੇ ਬਾਬੂ ਤਾਂ ਮੇਰੇ ਮਿੱਤਰ ਹਨ ਇਸ ਕਰਕੇ ਮੈਂ ਤਾਂ ਮੱਝਾਂ ਵੀ ਨਹਿਰ ਦੇ ਵਿੱਚ ਹੀ ਨੁਹਾ ਲੈਣਾਂ ਹਾਂ ਮੁਟਿਆਰ ਨੂੰ ਪੁੱਛਦਾ ਐ ਕਿ ਮੇਰੀ ਮੱਕੀ ਤਿਆਰ ਐ ਜੇ ਕਹੇਂ ਛੱਲੀਆਂ ਭੁੰਨ ਕੇ ਲਿਆ ਦਿਆਂ। ਮੇਰੀ ਸਰਕਾਰੇ ਦਰਬਾਰੇ ਪੂਰੀ ਗੱਲਬਾਤ ਐ, ਮੇਮਾਂ ਤੱਕ ਮੇਰੀਆਂ ਮਿੱਠੀਆਂ ਛੱਲੀਆਂ ਜਾਂਦੀਆਂ ਹਨ
ਰੰਗ ਮੈਂ ਲਿਆਉਣਾਂ ਹੱਟੀ ਤੋਂ ਮੰਗੂ ਮਾਨ ਦਾ ਚਰ੍ਹੀ ਚੋਂਂ ਮੋੜੀਂ
ਕੱਚੀਏ ਕੁਆਰ ਗੰਦਲੇ ਪੁੱਛੇ ਬਾਝ ਨਾਂ ਕਰੇਲੇ ਤੋੜੀਂ
ਮਿੱਠੀਆਂ ਝਿੜਕਾਂ ਦਾ ਗੁੱਸਾ ਕਰ ਨਾ ਲਈਂ ਮੁਟਿਆਰੇ
ਕੱਸੀ ਤੇ ਵਜਾਵੇ ਵੰਝਲੀ...
#ਹੱਟੀ ਦੁਕਾਨ
#ਮੰਗੂ ਪਸ਼ੂਆਂ ਦਾ ਝੁੰਡ
#ਚਰ੍ਹੀ ਪਸ਼ੂਆਂ ਦੇ ਚਾਰੇ ਦੀ ਫ਼ਸਲ
#ਕੱਚੀ_ਕੁਆਰ_ਗੰਦਲ ਇੱਥੇ ਗੀਤਕਾਰ ਦਾ ਭਾਵ ਗੰਦਲ ਵਰਗੀ ਕੁਆਰੀ ਸੋਹਲ ਕੁੜੀ ਤੋਂ ਐ
ਆਖਰ ਗੱਭਰੂ ਕਹਿ ਰਿਹਾ ਮੈਂ ਪੱਗ ਰੰਗਣ ਵਾਸਤੇ ਹੱਟੀ ਤੋਂ ਰੰਗ ਲਿਆਕੇ ਦਿੰਦਾ ਹਾਂ, ਓਨਾ ਚਿਰ ਮੇਰੇ ਪਸ਼ੂਆਂ ਦੀ ਰਾਖੀ ਕਰੀਂ,ਇਹ ਨਾ ਹੋਵੇ ਪਸ਼ੂ ਚਰ੍ਹੀ ਵਿਚ ਵੜ੍ਹ ਜਾਣ ਤੇ ਫਸਲ ਖਰਾਬ ਕਰ ਦੇਣ। ਮੇਰੇ ਪੁੱਛੇ ਬਿਨਾਂ ਖੇਤ ਚੋਂ ਕਰੇਲੇ ਨਾ ਤੋੜੀਂ । ਨਾਲ ਦੀ ਨਾਲ ਕੋਮਲ ਦਿਲ ਗੱਭਰੂ ਮੁਟਿਆਰ ਨੂੰ ਪਰਚਾਉਂਦਾ ਐ ਕਿ ਕਿਤੇ ਮਿੱਠੀ ਜੀ ਝਿੜਕ ਦਾ ਗੁੱਸਾ ਹੀ ਨਾ ਕਰ ਜਾਵੀਂ ।
ਇਹ ਵੀ ਦੱਸਣਾ ਬਣਦਾ ਐ ਕਿ ਉਸ ਵੇਲੇ ਚਿੱਟੇ ਮਲਮਲ ਦੇ ਕੱਪੜੇ ਦੀ ਪੱਗ ਨੂੰ ਕੱਚੇ ਰੰਗਾਂ ਨਾਲ ਰੰਗਿਆ ਜਾਂਦਾ ਸੀ। ਰੰਗ ਦੀ ਚੋਣ ਅਵਸਰ ਜਾਂ ਸ਼ੁਕੀਨੀ ਮੁਤਾਬਿਕ ਹੁੰਦੀ ਸੀ
#ਅਸ਼ੋਕ_ਬਾਂਸਲ_ਮਾਨਸਾ
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ ---
ਦੋਗਾਣਾ - ਕਾਹਦਾ ਦਿਉਰ ਵਿਆਇਆ ਭਾਬੀਏ ਜਮਾਂ ਫਸਾਤਾ ਨੀਂ
ਗੀਤਕਾਰ - ਪਾਲ ਜੇਠੂਕੇ ਵਾਲਾ
ਦੋਗਾਣਾ ਜੋੜੀ - ਕਰਤਾਰ ਰਮਲਾ ਅਤੇ ਨਵਜੋਤ ਕੌਰ ਰਾਣੀ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਮੰਨਿਆ ਮਤਲਬ ਯੁੱਗ ਚੱਲ ਰਿਹਾ ਹੈ, ਚੰਦਰੇ ਯੁੱਗ ਦੀ ਜ਼ਹਿਰੀਲ਼ੀ ਹਵਾ ਤੋਂ ਬਚਣ ਲਈ ਹਰ ਕੋਸ਼ਿਸ਼ ਕਰਦੇ ਹਾਂ, ਦੂਸਰਾ ਸਾਡੇ ਵਲੋਂ ਕੀਤੀਆਂ ਨੇਕੀਆਂ ਦਾ ਚਾਹੇ ਨਜਾਇਜ਼ ਫਾਇਦਾ ਹੀ ਉਠਾ ਰਿਹਾ ਹੋਵੇ, ਪਰ ਇਹ ਸੋਚ ਕੇ ਮਨ ਸਕੂਨ ਨਾਲ ਭਰ ਲੈਦੇ ਹਾਂ ਕਿ ਚਲੋ ਅਸੀਂ ਕਿਸੇ ਨੂੰ ਕੁਝ ਪਲ ਖੁਸ਼ੀ ਦੇਣ ਦਾ ਜ਼ਰੀਆ ਤਾਂ ਬਣ ਰਹੇ ਹਾਂ।
ਭਾਵੇਂ ਹੀ ਸਮਾਜ ਵਿੱਚ ਧੋਖਾ, ਝੂਠ, ਅਤੇ ਫਰਾਂਡ ਵੱਧ ਰਿਹਾ ਹੈ। ਲੋਕ ਆਪਣੇ ਫਾਇਦੇ ਲਈ ਨੈਤਿਕਤਾ ਦੀ ਪਰਵਾਹ ਨਹੀਂ ਕਰਦੇ। ਤਕਨਾਲੋਜੀ ਦੇ ਆਉਣ ਨਾਲ, ਜੀਵਨ ਜਿੱਥੇ ਸੌਖਾ ਹੋਇਆ ਹੈ, ਉਥੇ ਹੀ ਰਿਸ਼ਤੇ ਅਤੇ ਸੰਵੇਦਸ਼ੀਲ ਦਿਮਾਗ਼ ਖੋਖਲੇ ਹੋ ਗਏ ਹਨ। ਜ਼ਹਿਰੀਲੀ ਹਵਾ ਦਾ ਮਤਲਬ ਸਿਰਫ਼ ਸ਼ਾਬਦਿਕ ਦੂਸ਼ਣ ਨਹੀਂ, ਸਗੋਂ ਨਕਾਰਾਤਮਕ ਸੋਚਾਂ, ਮਤਲਬੀ ਵਿਹਾਰ ਅਤੇ ਸੁਚੇਤਨ ਦੇ ਅਭਾਵ ਨਾਲ ਭਰਪੂਰ ਵਾਤਾਵਰਨ ਹੈ। ਇਸ ਹਵਾ ਨੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਤੋਂ ਦੂਰ ਕਰ ਦਿੱਤਾ ਹੈ। ਮਨੁੱਖੀ ਰਿਸ਼ਤਿਆਂ ਦਾ ਮੁੱਲ ਘੱਟਿਆ ਹੈ, ਦੁਨੀਆਂ ਸਿਰਫ਼ ਆਪਣੇ ਸੁੱਖ-ਸਹੂਲਤਾਂ ਦੇ ਪਿੱਛੇ ਦੌੜ ਰਹੀ ਹੈ। ਪਰ ਸਾਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਅੰਦਰ ਮਨੁੱਖਤਾ ਨੂੰ ਜਿਉਂਦਾ ਰੱਖੀਏ। ਜਦੋਂ ਸਾਡੀ ਇਹ ਸ਼ੁਰੂਆਤ ਹੋਵੇਗੀ, ਫਿਰ ਹਰ ਮਨੁੱਖ ਇਸ ਦਿਸ਼ਾ ਵਿੱਚ ਸੋਚੇਗਾ, ਯੁੱਗ ਦੀ ਜ਼ਹਿਰੀਲੀ ਹਵਾ ਘਟੇਗੀ ਅਤੇ ਸਮਾਜ ਦਾ ਵਾਤਾਵਰਣ ਸਾਫ਼ ਹੋਵੇਗਾ।
ਨੇਕੀ ਦਾ ਮਤਲਬ ਹੈ ਮਨੁੱਖੀ ਜੀਵਨ ਦੀ ਉਸ ਮਹਾਨਤਾ ਨਾਲ ਜੁੜਨਾ, ਜਿਸਦਾ ਆਧਾਰ ਸੱਚਾਈ, ਦਯਾ, ਸਮਾਨਤਾ, ਅਤੇ ਕੁਦਰਤ ਦੇ ਪ੍ਰੇਰਨਾ-ਪ੍ਰਦਾਤਾ ਗੁਣ ਗ੍ਰਹਿਣ ਕਰਨਾ ਹੈ। ਇਹ ਉਹ ਕਰਮ ਹਨ ਜੋ ਬਿਨਾ ਕਿਸੇ ਮਤਲਬ ਦੇ ਹੋਰਾਂ ਦੀ ਭਲਾਈ ਲਈ ਕੀਤੇ ਜਾਂਦੇ ਹਨ। ਨੇਕੀ ਸਿਰਫ਼ ਦਾਨ-ਪੁੰਨ ਤੱਕ ਸੀਮਤ ਨਹੀਂ, ਸਗੋਂ ਇਹ ਹਰ ਉਸ ਸੱਚੇ ਕਾਰਜ ਵਿੱਚ ਮੌਜੂਦ ਹੈ ਜੋ ਕਿਸੇ ਹੋਰ ਨੂੰ ਸਹਾਰਾ ਦੇਵੇ, ਖੁਸ਼ੀ ਦੇਵੇ ਜਾਂ ਉਸ ਦੀ ਪੀੜ ਨੂੰ ਸਮਝੇ ਅਤੇ ਦੂਰ ਕਰੇ। ਨੇਕੀ ਦਾ ਸੱਚਾ ਮਤਲਬ ਸਿਰਫ਼ ਹੋਰਾਂ ਦੀ ਮਦਦ ਕਰਨਾ ਨਹੀਂ, ਸਗੋਂ ਆਪਣੇ ਅੰਦਰ ਮਨੁੱਖਤਾ ਨੂੰ ਜਗਾਉਣਾ ਵੀ ਹੈ ਜੋ ਸਮਾਜ ਨੂੰ ਜੋੜਦੀ ਹੈ। ਨੇਕੀ ਇੱਕ ਚਾਨਣ ਦੀ ਤਰ੍ਹਾਂ ਹੈ, ਜੋ ਚਾਹੇ ਕਿਤਨੀ ਵੀ ਘੱਟ ਹੋਵੇ, ਪਰ ਹਰ ਅੰਧਕਾਰ ਨੂੰ ਮਿਟਾਉਣ ਲਈ ਕਾਫ਼ੀ ਹੁੰਦੀ ਹੈ।
ਭਾਵੇਂ ਅੱਜ ਦੇ ਮਤਲਬੀ ਸਮਾਜ ਵਿੱਚ ਨੇਕੀ ਦਾ ਮਤਲਬ ਲੋਕ ਸਵਾਰਥ ਜਾਂ ਦਿਖਾਵੇ ਨਾਲ ਜੋੜ ਲੈਂਦੇ ਹਨ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨੇਕੀ ਦਾ ਨਫ਼ਾ ਤੁਰੰਤ ਨਹੀਂ ਮਿਲਦਾ, ਇਹ ਜ਼ਿੰਦਗੀ ਦੇ ਅੰਦਰੂਨੀ ਸੁਕੂਨ ਦਾ ਮੂਲ ਹੈ। ਜਦੋਂ ਅਸੀਂ ਬਿਨਾ ਕਿਸੇ ਲਾਭ ਦੀ ਉਮੀਦ ਰੱਖੇ, ਕਿਸੇ ਨੂੰ ਮਦਦ ਕਰਦੇ ਹਾਂ ਜਾਂ ਕਿਸੇ ਦੀ ਹਾਲਾਤ ਨੂੰ ਸੁਧਾਰਦੇ ਹਾਂ, ਤਾਂ ਇਹ ਕਾਰਜ ਸਾਡੇ ਆਪਣੇ ਜੀਵਨ ਵਿੱਚ ਅਧਿਆਤਮਿਕ ਉਚਾਈ ਲਿਆਉਂਦਾ ਹੈ। ਨੇਕੀ ਕਰਨ ਵਾਲਾ ਮਨੁੱਖ ਭਾਵੇਂ ਦੁਨਿਆਵੀ ਰੂਪ ਵਿੱਚ ਕਮੀਨਗੀਆਂ ਦਾ ਸਾਹਮਣਾ ਕਰੇ, ਪਰ ਉਸ ਦਾ ਮਨ ਹਮੇਸ਼ਾ ਪਵਿੱਤਰ ਅਤੇ ਸ਼ਾਂਤ ਰਹਿੰਦਾ ਹੈ। ਕਿਉਂਕਿ ਨੇਕੀ ਕਰਨਾ ਸਿਰਫ਼ ਹੋਰਾਂ ਲਈ ਨਹੀਂ, ਇਹ ਸਾਡੀ ਆਪਣੀ ਰੂਹ ਨੂੰ ਪਵਿੱਤਰ ਕਰਨ ਦਾ ਜ਼ਰੀਆ ਹੈ। ਹੌਲੀ-ਹੌਲੀ ਇਹ ਕੁੜਮਤਾਲ ਅਤੇ ਕਟਾਕਸ਼ ਨਾਲ ਭਰੇ ਯੁੱਗ ਨੂੰ ਇੱਕ ਚੰਗੀ ਹਵਾ ਵਿੱਚ ਬਦਲ ਸਕਦੀ ਹੈ।
✍🏻ਹਰਫੂਲ ਸਿੰਘ ਭੁੱਲਰ
🌹 ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ --
ਗੀਤ - ਸਖੀਆਂ ਨਾਮ ਸਾਈਂ ਦਾ ਬੋਲ
ਗਾਇਕ - ਲਾਲ ਚੰਦ ਯਮਲਾ ਜੱਟ
ਪੇਸ਼ਕਸ਼ - ਹੀਰਾ ਲਾਲ ਸਾਗਰ
ਹਿੰਮਤਪੁਰਾ ਮਿਊਜ਼ਿਕ ਹਾਊਸ ਸਿਡਨੀ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ ---
ਗੀਤ- ਮਾਂ ਗੁਜਰੀ ਦਾ ਜਾਇਆ ਪੰਥ ਸਜਾ ਗਿਆ
ਗਾਇਕ - ਦੀਦਾਰ ਸੰਧੂ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ ---
ਦੋਗਾਣਾ -ਭੋਇ ਵੇਚ ਕੇ ਨਿਆਈਂ ਵਾਲੀ ਲੈਣਾ ਲਾਜ਼ਮੀ ਟਰੱਕ ਨੀਂ
ਗੀਤਕਾਰ - ਬਾਂਸਲ ਬਾਪਲੇ ਵਾਲਾ
ਗਾਇਕ ਜੋੜੀ - ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ ----
ਦੋਗਾਣਾ- ਗਲ਼ਤੀ ਕਰਦੇ ਮਾਫ਼ ਯਾਰ ਸ਼ਰਾਬੀ ਦੀ
ਦੋਗਾਣਾ ਜੋੜੀ - ਸਤਨਾਮ ਚੰਗਿਆੜਾ ਅਤੇ ਕਮਲਜੀਤ ਕੌਰ
ਪੇਸ਼ਕਸ਼ - ਗਿੱਲ ਸਾਊਂਡ ਸਰਵਿਸ ਪਿੰਡ ਦੁੱਗਰੀ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026
#🤘 My Status ਪੁਰਾਣੇ ਪੰਜਾਬੀ ਸੱਭਿਆਚਾਰਕ ਗੀਤ --
ਕਲੀ- ਛੇਤੀ ਕਰ ਸਰਵਣ ਬੱਚਾ
ਗੀਤਕਾਰ - ਦੇਵ ਥਰੀਕਿਆਂ ਵਾਲਾ
ਗਾਇਕ - ਕੁਲਦੀਪ ਮਾਣਕ
ਪ੍ਰਸੰਸਕ -ਹਰਮੰਦਰ ਸਿੰਘ ਵਿਰਕ
📞+919463215026





