ਵਕੀਲ ਦੀ ਪੁਸ਼ਾਕ ਪਾਈ ਵਿਅਕਤੀ ਵੱਲੋਂ ਚੀਫ਼ ਜਸਟਿਸ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼
ਸੁਪਰੀਮ ਕੋਰਟ ਵਿਚ ਅੱਜ ਕੇਸ ਦੀ ਸੁਣਵਾਈ ਦੌਰਾਨ ਵਕੀਲ ਦੀ ਪੁਸ਼ਾਕ ਪਾਈ ਇਕ ਵਿਅਕਤੀ ਨੇ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਬੀਆਰ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੋਰਟ ਵਿਚ ਮੌਜੂਦ ਅਮਲੇ ਨੇ ਇਸ ਵਿਅਕਤੀ ਨੂੰ ਸਮੇਂ ਰਹਿੰਦਿਆਂ ਕਾਬੂ ਕਰ ਲਿਆ। ਅਦਾਲਤੀ ਕਮਰੇ ਵਿੱਚੋਂ ਬਾਹਰ ਕੱਢੇ ਜਾਣ ਮੌਕੇ ਸਮੇਂ ਇਸ ਵਿਅਕਤੀ ਨੇ ‘ਸਨਾਤਨ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’ ਦਾ ਨਾਅਰਾ ਲਾਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੀਜੇਆਈ ਦੀ ਅਗਵਾਈ ਵਾਲਾ ਬੈਂਚ ਵਕੀਲਾਂ ਵੱਲੋਂ ਕੇਸਾਂ ਦੇ ਜ਼ਿਕਰ ਦੀ ਸੁਣਵਾਈ ਕਰ ਰਿਹਾ ਸੀ। #📜 ਜਨਰਲ ਨੌਲਜ #💰 ਕਾਰੋਬਾਰ ਸਫ਼ਲਤਾ ਲਈ ਵਾਸਤੂ ਟਿਪਸ 💪 #🎥ਵਾਇਰਲ ਸਟੋਰੀ ਅਪਡੇਟਸ 📰 #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #📑ਸ਼ੇਅਰਚੈਟ ਜਾਣਕਾਰੀ 📑