
ਕਾਫ਼ਿਰ ਦਿਲ
@deleted_3waxkj3_1728054164
ਰੋਗ ਪਿਆਰ ਦਾ ਨਾਂ
ਬੰਦਾ ਐਵੇਂ ਨਹੀਂ ਹੋਇਆ ਬਦਨਾਮ
#💡 ਜਾਣਕਾਰੀ ਸਪੈਸ਼ਲ
ਅਕਬਰ ਦੇ ਹਰਮ ਵਿਚ ਪੰਜ ਹਜ਼ਾਰ ਤੀਵੀਆਂ ਸਨ, ਪਰ ਇਸ ਗੱਲ ਨੂੰ ਮਸਲਾ ਬਣਾ ਕੇ ਕੋਈ ਕੁੱਤਾ ਬਿੱਲਾ ਉਸਤੇ ਉਂਗਲ ਨਹੀਂ ਚੁੱਕਦਾ। ਇਸੇ ਤਰ੍ਹਾਂ ਹਰੇਕ ਦੌਰ ਵਿਚ ਰਾਜੇ ਮਹਾਰਾਜਿਆਂ ਨੂੰ ਡਿਪਲੋਮੇਸੀ ਤਹਿਤ ਵਿਆਹ ਕਰਵਾਉਣੇ ਪੈਂਦੇ ਸਨ ਕੋਈ ਉਂਗਲ ਨਹੀਂ ਚੁੱਕੀ ਜਾਂਦੀ ਸੀ। ਪਰ ਪੰਜਾਬੀ ਕਾਮਰੇਡਾਂ ਨੇ ਸਿਰਫ ਰਾਸ਼ਟਰ ਵਾਦੀ ਨਫਰਤ ਕਰਨ ਵੇਲੇ ਆਰੀਆ ਸਮਾਜੀ ਵੀ ਪਿੱਛੇ ਛੱਡ ਦਿੱਤੇ। ਹਰੇਕ ਕੁੱਤਾ ਬਿੱਲਾ ਉੱਠਦਾ ਪੰਜਾਬ ਦੇ ਮਹਾਰਾਜੇ ਉੱਤੇ ਚਿੱਕੜ ਸੁੱਟਣ ਲੱਗਦਾ, ਇਹ ਨਾਵਲ ਲਿਖਦੇ ਵੇਲੇ ਆਪਣੇ ਕਿਰਦਾਰ ਭੁੱਲ ਜਾਂਦੇ ਸਨ ਕੇ ਇਹਨਾਂ ਵਿੱਚੋਂ ਕਈਆਂ ਦੀ ਛਿੱਤਰੋਲ ਸਿਰਫ ਤੀਵੀਆਂ ਕਰਕੇ ਹੀ ਹੋਈ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਮਹਾਨਤਾ ਇਹ ਸੀ ਕੇ ਉਸਨੇ ਵਿਆਹ ਕਰਵਾਉਣ ਵੇਲੇ ਕਿਸੇ ਹਿੰਦੂ ਜਾਂ ਮੁਸਲਮਾਨ ਬੀਬੀ ਦਾ ਧਰਮ ਨਹੀਂ ਬਦਲਾਇਆ ਅਤੇ ਨਾ ਹੀ ਜੋਰ ਪਾਇਆ। ਮਹਰਾਜੇ ਦੇ 10 ਵਿਆਹ ਹੋਏ ਸਨ, 5 ਬੀਬੀਆਂ ਸਿੱਖ,,3 ਹਿੰਦੂ ਅਤੇ 2 ਮੁਸਲਮਾਨ ਬੀਬੀਆਂ ਸਨ। ਉਸਦੀ ਮੌਤ ਵੇਲੇ ਹਿੰਦੂ ਰਾਣੀਆਂ ਨੇ ਆਪਣੇ ਧਰਮ ਮੁਤਾਬਕ ਸਤੀ ਹੋਣ ਨੂੰ ਤਰਜੀਹ ਦਿੱਤੀ, 23 ਬੀਬੀਆਂ ਉਸਦੇ ਹਰਮ ਵਿਚ ਸਨ, ਪਰ ਜੇਕਰ ਉਹ ਚਾਹੁੰਦਾ ਤਾਂ ਮੋਰਾਂ ਅਤੇ ਗੁਲ ਬਹਾਰ ਬੇਗਮ ਨੂੰ ਹਰਮ ਵਿਚ ਰੱਖ ਸਕਦਾ ਸੀ ਪਰ ਉਸਨੇ ਬਕਾਇਦਾ ਵਿਆਹ ਕਰਵਾਇਆ।
ਮੋਰਾਂ ਕੰਜਰਾਂ ਦੇ ਘਰਾਂ ਵਿੱਚੋਂ ਸੀ, ਉਸਦਾ ਪਿਓ ਮੋਰਾਂ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਕਰਵਾਉਣ ਦੇ ਖਿਲਾਫ ਸੀ। ਕੰਜਰਾਂ ਵਿਚ ਵਿਆਹ ਦਾ ਇੱਕ ਰਿਵਾਜ ਸੀ ਕੇ ਵਿਆਹ ਵੇਲੇ ਜਵਾਈ ਨੂੰ ਸਹੁਰੇ ਘਰ ਜਾ ਕੇ ਚੁਲ੍ਹਾ ਬਾਲਣਾ ਪੈਂਦਾ ਸੀ। ਮੋਰਾਂ ਦੇ ਪਿਓ ਨੇ ਸੋਚਿਆ ਕੇ ਮਹਾਰਾਜਾ ਉਸਦੇ ਘਰ ਚੁੱਲ੍ਹਾ ਬਾਲਣ ਨਹੀਂ ਆਵੇਗਾ, ਇਸ ਤਰ੍ਹਾਂ ਇਹ ਵਿਆਹ ਨਹੀਂ ਸਿਰੇ ਲੱਗ ਸਕੇਗਾ। ਪਰ ਮਹਾਰਾਜਾ ਜਿੱਥੇ ਜਾਤ ਪਾਤ ਅਤੇ ਛੂਤ ਭਿੱਟ ਤੋਂ ਪਰੇ ਸੀ ਓਥੇ ਉਹ ਰੱਬ ਦੇ ਹਰੇਕ ਬੰਦੇ ਨੂੰ ਉਸਦੇ ਗੁਣਾ ਤੋਂ ਪਛਾਣਦਾ ਸੀ। ਮੋਰਾਂ ਨਾਲ ਵਿਆਹ ਕਰਵਾਉਣ ਵੇਲੇ ਮਹਾਰਾਜਾ ਨੇ ਬਕਾਇਦਾ ਉਸਦੇ ਘਰ ਜਾ ਕੇ ਚੁੱਲ੍ਹਾ ਬਾਲਣ ਦੀ ਰੀਤ ਨਿਭਾਈ।
ਲਾਹੌਰ ਵਿਚ ਜਿੱਥੇ ਮੋਰਾਂ ਸਰਕਾਰ ਦੀ ਮਸੀਤ ਹੈ ਓਥੇ ਗੁਲ ਬਹਾਰ ਬੀਬੀ ਲਈ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਗਈ ਮਸੀਤ ਵੀ ਮਜੂਦ ਹੈ। ਮੈਂ ਹਮੇਸ਼ਾ ਮੰਨਦਾ ਹਾਂ ਕੇ ਪੰਜਾਬ ਨੂੰ ਕਿਸੇ ਅਖੌਤੀ ਧਰਮ ਨਿਰਪੱਖਤਾਂ ਦੀ ਲੋੜ੍ਹ ਨਹੀਂ ਹੈ, ਕਿਉਂਕਿ ਸਾਡੇ ਰਾਜ ਦਾ ਪ੍ਰੇਰਨਾ ਸਰੋਤ ਮਹਾਰਾਜਾ ਰਣਜੀਤ ਸਿੰਘ ਹੈ ਜਿਸਨੇ ਕਿਸੇ ਛੂਤ ਭਿੱਟ ਤੋਂ ਉੱਪਰ ਹੋ ਕੇ ਇਸ ਖਿੱਤੇ ਤੇ ਹੀ ਨਹੀਂ ਸਗੋਂ ਆਪਣੀ ਸਾਰੀ ਪਰਜਾ ਦੇ ਦਿੱਲ ਤੇ ਰਾਜ ਕੀਤਾ। ਅੱਜ ਪੰਜਾਬ ਦੇ ਲੋਕਾਂ ਦੇ ਮਹਾਰਾਜਾ ਦਾ ਜਨਮ ਦਿਨ ਹੈ ਜਿੱਥੇ ਸੱਚੀ ਸਰਕਾਰ ਨੂੰ ਉਸਦੀ ਪਰਜਾ ਚੇਤਾ ਕਰ ਰਹੀ ਹੈ ਓਥੇ ਉਸਦੇ 29 ਮਾਰਚ 1849 ਵਿਚ ਖੁੱਸੇ ਆਜ਼ਾਦ ਲਾਹੌਰ ਦਰਬਾਰ ਨੂੰ ਹਾਸਲ ਕਰਨ ਦਾ ਸੁਪਨਾ ਵੇਖਦੀ ਹੈ।
ਇਸੇ ਕਰਕੇ ਲਾਹੌਰ ਦਰਬਾਰ ਵਾਰੇ ਸ਼ਾਹ ਮੁਹੰਮਦ ਨੇ ਆਪਣੀ ਸ਼ਰਧਾ ਇਸ ਤਰ੍ਹਾਂ ਦਰਸਾਈ ਹੈ -
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਸ਼ੋਰ, ਚੰਬਾ,
ਜੰਮੂ, ਕਾਂਗੜਾ ਕੋਟ ਨਿਵਾਇ ਗਿਆ।
ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ,
ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦ ਜਾਣ ਪਚਾਸ ਬਰਸਾਂ,
ਅੱਛਾ ਰੱਜ ਕੇ ਰਾਜ ਕਮਾਇ ਗਿਆ
~ Gangveer Singh Rathour
#💡 ਜਾਣਕਾਰੀ ਸਪੈਸ਼ਲ 🙏🙏
ਕੇਸਾਂ ਦੀ ਮਹੱਤਤਾ
ਚਮਕੌਰ ਦੀ ਗੜ੍ਹੀ ਤੋਂ ਜਦ ਗੁਰੂ ਸਾਹਿਬ ਨੇ ਸਿੰਘਾਂ ਦੇ ਹੁਕਮ ਨਾਲ ਨਿਕਲ ਜਾਣਾ ਮੰਨ ਲਿਆ ਤਾਂ ਉਹਨਾਂ ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਆਪਣੇ ਜੋੜੇ ਲਾਹ ਦਿੱਤੇ। ਸਿੱਖਾਂ ਨੇ ਬੇਨਤੀ ਕੀਤੀ ਕਿ ਠੰਡ ਬਹੁਤ ਹੈ, ਰਸਤਾ ਕੰਡਿਆਲਾ ਹੈ, ਇਸ ਲਈ ਕਿਰਪਾ ਕਰਕੇ ਜੋੜੇ ਪਾਈ ਰੱਖੋ। ਗੁਰੁ ਜੀ ਨੇ ਫ਼ੁਰਮਾਇਆ ਕਿ ਅੱਗੇ ਜੰਗ ਦੇ ਮੈਦਾਨ ਵਿੱਚ ਮੇਰੇ ਸੂਰਮੇ ਸ਼ਹੀਦਾਂ ਦੀਆਂ ਪਵਿਤਰ ਦੇਹਾਂ ਪਈਆਂ ਹੋਈਆਂ ਹਨ; ਜੰਗ ਕਰਦਿਆਂ, ਸੱਟਾਂ ਲਗਦਿਆਂ, ਡਿੱਗਦਿਆਂ ਕਈਆਂ ਦੇ ਦਸਤਾਰੇ ਉਤਰ ਗਏ ਹੋਣਗੇ ਅਤੇ ਰਾਤ ਦੇ ਹਨੇਰੇ ਵਿੱਚ ਹੋ ਸਕਦਾ ਹੈ ਅਣਜਾਣੇ ਵਿੱਚ ਕਿਸੇ ਸਿੰਘ ਦੇ ਕੇਸਾਂ ’ਤੇ ਮੇਰੀ ਜੁੱਤੀ ਰੱਖੀ ਜਾਵੇ ਤੇ ਇਸ ਤਰ੍ਹਾਂ ਮੈਂ ਉਨ੍ਹਾਂ ਪੁਨੀਤ ਸ਼ਹੀਦਾਂ ਦੇ ਪਾਵਨ ਰੋਮਾਂ ਦੀ ਬੇਅਦਬੀ ਕਰਨ ਦਾ ਭਾਗੀ ਬਣ ਸਕਦਾ ਹਾਂ। ਜਿਨ੍ਹਾਂ ਕੇਸਾਂ ਵਿੱਚ ਅੰਮਿ੍ਰਤ ਦੇ ਛਿੱਟੇ ਪਾ ਕੇ ਪਵਿੱਤਰ ਕੀਤਾ ਗਿਆ ਹੈ, ਉਨ੍ਹਾਂ ਨਾਲ ਜੁੱਤੀ ਛੂਹ ਜਾਵੇ, ਇਹ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਇਸ ਲਈ ਕੇਸਾਂ ਦੇ ਸਤਿਕਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜੋੜੇ ਨਹੀਂ ਪਾਵਾਂਗਾ ਭਾਵੇਂ ਮੈਨੂੰ ਅਜਿਹਾ ਕਰਨ ਲਈ ਕਿਤਨੀ ਵੀ ਤਕਲੀਫ ਕਿਉਂ ਨਾ ਝੱਲਣੀ ਪਵੇ।
ਸਾਡੇ ਅੱਜਕਲ ਨੌਜਵਾਨ ਏਨੇ ਸੋਹਣੇ ਕੇਸ ਹੁੰਦੇ ਨੇ ਤੇ ਨਾਇਆ ਮੂਹਰੇ ਜਾ ਕੇ ਆਪ ਹੀ ਸਿਰ ਝੁਕਾ ਕੇ ਕਹਿ ਦਿੰਦੇ ਲਵੋ ਜੀ ਅਸ਼ੀ ਸ਼ੇਰ ਸੀ , ਤੇ ਸਾਨੂੰ ਹੁਣ ਬਾਂਦਰ ਬਣਾ ਦਿਓ, ਜਿਥੇ ਸਾਡੇ ਸ਼ਹੀਦ ਸਿੰਘਾਂ ਅੱਪਣੇ ਕੇਸਾਂ ਲਈ ਜਿੰਦ ਵਾਰ ਦਿਤੀ ਆਪਣਾ ਆਪ ਗਵਾ ਲਿਆ ਸਾਡੇ ਕਰਕੇ ,ਓਥੇ ਹੁਣ ਕੇਸ ਕਤਲ ਕਰਾਉਣੇ ਆਮ ਕਰ ਦਿਤਾ ਨੌਜਵਾਨੀ ਨੇ , ਕਸੂਰ ਮਾਪਿਆ ਦਾ ,ਜਿਹੜੇ ਆਪ ਸਹੀ ਰਾਹ ਨਹੀਂ ਚਲਦੇ ਬੱਚੇ ਕਿਵੇ ਅਹਿ ਰਾਹ ਤੇ ਚਲਣ ਗੇ , ਦੁਸ਼ਮਣ ਸਿੱਖ ਧਰਮ ਦੀ ਨਸਲ ਕੁਸ਼ੀ ਕਰ ਰਿਹਾ ਆਪਣੀ ਇਮਾਨਦਾਰੀ ਨਾਲ, ਪਰ ਸਾਡੇ ਲੋਕ ਉਹਨਾਂ ਤੋਂ ਬਚਣ ਦੀ ਬਜਾਏ ਆਪ ਉਸੇ ਜਾਲ ਚ ਫਸਦੇ ਜਾ ਰਹੇ ਹਨ , ਜੋ ਆਉਣ ਵਾਲੇ ਸਮੇਂ ਬੜਾ ਘਾਤਕ ਸਿੱਧ ਹੋਣਾ ਤੇ ਹੋ ਵੀ ਰਿਹਾ ,
ਅੱਜ ਸਾਡੇ ਲੋਕ ਗੱਡੀ ਮੋਟਰਸਾਈਕਲ ਤੇ ਸਰਦਾਰੀ ਵਗੈਰਾ ਲਿਖਵਾਉਂਦੇ ਨੇ ਕਰਨ ਕਿਉਂ ਕਿ ਉਹਨਾਂ ਅੱਪਣੇ ਕੇਸ ਕਤਲ ਕਰਵਾ ਦਿੱਤੇ ਨੇ ਤੇ ਭੇਡਾਂ ਚ ਰਲ ਗਏ ਨੇ , ਜਦ ਗੁਰੂ ਜੀ ਨੇ ਇਹਨਾਂ ਇਕ ਵੱਖਰਾ ਰੂਪ ਦਿੱਤਾ ਸੀ , ਹਜਾਰਾਂ ਲੋਕਾਂ ਚ ਇਕ ਵੀ ਗੁਰੂ ਦਾ ਸਿੰਘ ਹੁੰਦਾ ਤਾਂ ਉਹ ਵੱਖਰਾ ਦਿਸ ਜਾਂਦਾ ਆ , ਪਰ ਭੇਡਾਂ ਬਣ ਕੇ ਭੇਡਾਂ ਚ ਰਲ ਮਿਲ ਜਾਂਦੇ ਨੇ , ਮਜਬੂਰਨ ਇਹਨਾਂ ਲਿਖਵਾ ਕੇ ਦਸਣਾ ਪੈ ਰਿਹਾ ਹੈ ਕਿ ਇਹ ਬਈਏ ਨਹੀਂ ਪੰਜਾਬੀ ਸਰਦਾਰ ਨੇ ,ਪਰ ਬੜੀ ਅਹਰਮ ਵਾਲੀ ਗੱਲ ਆ
ਲਿਖਤ:-ਗੁਰੂ ਦਾ ਸਿੰਘ






