ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
ਨਾਹੁ = ਖਸਮ ।
ਜਗ ਜੀਵਨ ਪੁਰਖੁ = ਜਗਤ ਦਾ ਸਹਾਰਾ ਪ੍ਰਭੂ ।
ਸੰਦੀ = ਦੀ ।
ਦੁਯੈ ਭਾਇ = (ਪ੍ਰਭੂ ਤੋਂ ਬਿਨਾ ਕਿਸੇ) ਦੂਜੇ ਪਿਆਰ ਵਿਚ ।
ਵਿਗੁਚੀਐ = ਖ਼ੁਆਰ ਹੋਈਦਾ ਹੈ ।
ਗਲਿ = ਗਲ ਵਿਚ ।
ਲੁਣੈ = ਵੱਢਦਾ ਹੈ ।
ਮਥੈ = ਮੱਥੇ ਉੱਤੇ ।
ਰੈਣਿ = ਰਾਤ, ਉਮਰ ।
ਕੌ = ਨੂੰ ।
ਭੇਟੀਐ = ਮਿਲਦਾ ਹੈ ।
ਸਾਧੂ = ਗੁਰੂ ।
ਖਲਾਸੁ = ਸੁਰਖ਼ਰੂ, ਆਦਰ = ਜੋਗ ।
ਪ੍ਰਭ = ਹੇ ਪ੍ਰਭੂ !
ਹੋਇ = ਬਣੀ ਰਹੇ ।
ਜਿਸੁ ਮਨਿ = ਜਿਸ ਦੇ ਮਨ ਵਿਚ ।
ਨਿਰਾਸ = ਟੁੱਟੇ ਹੋਏ ਦਿਲ ਵਾਲਾ ।
ਵਾਹਿਗੁਰੂ ਜੀ
#💡 ਜਾਣਕਾਰੀ ਸਪੈਸ਼ਲ #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #📝 ਅੱਜ ਦਾ ਵਿਚਾਰ ✍ #ਗੁਰਬਾਣੀ
#👳♂️ਰਾਜ ਕਰੇਗਾ ਖਾਲਸਾ 💪