ਰਾਵਣ
ਉਹ ਲੋਕੋ ਮੈਂ ਜਲਿਆ ਨਾਂ ਜਲਾਇਆ, ਤੁਸੀ ਮੈਨੂੰ ਅੱਗ ਵਿੱਚ ਬਹੁਤ ਮਚਾਇਆ,
ਮੈਂ ਬਾਰ ਬਾਰ ਮੁੜ ਫਿਰ ਵਾਪਿਸ ਆਇਆ, ਮੈਂ ਆਪਣੇ ਮੂਹੋ ਆਪਣਾ ਦੁੱਖ ਬੋਲਦਾ ਹਾਂ,
ਲੋਕੋ ਕੰਨ ਖੋਲ੍ਹ ਸੁਣੋ ਮੈ ਰਾਵਣ ਬੋਲਦਾ ਹਾਂ,
ਮੈਂ ਕਾਲ ਨੂੰ ਪਾਵੇਂ ਨਾਲ ਬੰਨ ਬਿਠਾਇਆ, ਮੈਂ ਮਰਜ਼ੀ ਨਾਲ ਸਭ ਕਰ ਦਿਖਾਇਆ,
ਮੈਂ ਆਪਣੇ ਮੋਹਾਰੇ ਸਭ ਆਪ ਬੋਲਦਾ ਹਾਂ, ਸਭ ਗੱਲਾਂ ਮੈਂ ਖੁੱਲ੍ਹੇਆਮ ਬੋਲਦਾਂ ਹਾਂ,
ਲੋਕੋ ਕੰਨ ਖੋਲ੍ਹ ਸੁਣੋ ਮੈ ਰਾਵਣ ਬੋਲਦਾ ਹਾਂ,
ਮੈਂ ਸੀਤਾ ਨੂੰ ਸੀ ਜਦੋ ਚੱਕ ਲਿਆਇਆ, ਭੈਣ ਆਪਣੀ ਲਈ ਹਰ ਬੋਲ ਪੁਗਾਇਆ,
ਮੈਂ ਪੱਤ ਸੀਤਾ ਦੀ ਸੀ ਰੱਖਦਾ ਆਇਆ, ਏਹ ਦਿੱਲ ਵਾਲੀ ਗੱਲ ਹੁਣ ਖੋਲ੍ਹਦਾ ਹਾਂ,
ਲੋਕੋ ਕੰਨ ਖੋਲ੍ਹ ਸੁਣੋ ਮੈ ਰਾਵਣ ਬੋਲਦਾ ਹਾਂ,
ਮੇਰੇ ਰਾਜ਼ ਵਿੱਚ ਸੀ ਸਭ ਨੇ ਸੁੱਖ ਪਾਇਆ, ਕਿਸੇ ਦੀ ਧੀ ਭੈਣ ਨੂੰ ਨਈ ਸੀ ਹੱਥ ਲਾਇਆ, ਮੈਂ ਤਾਂ ਆਪਣੀ ਭੈਣ ਦੀ ਇੱਜ਼ਤ ਰੱਖਦਾ ਆਇਆ,
ਏਹ ਗੱਲ ਮੈਂ ਸ਼ਰੇਆਮ ਬਾਰ ਬਾਰ ਬੋਲਦਾ ਹਾਂ,
ਲੋਕੋ ਕੰਨ ਖੋਲ੍ਹ ਸੁਣੋ ਮੈ ਰਾਵਣ ਬੋਲਦਾ ਹਾਂ.
ਮੇਰੇ ਰਾਜ਼ ਵਿੱਚ ਸੀ ਸਭ ਲੋਕੀ ਚੰਗੇ, ਹੁੰਦੇ ਨਹੀਂ ਸੀ ਜਾਤਾ ਪਾਤਾ ਦੇ ਨਾਂ ਤੇ ਦੰਗੇ,
ਕਦੇ ਅਵਾਰਾ ਗਰਦੀ ਕਰਦੇ ਨਈ ਸੀ ਲਫੰਗੇ, ਅੱਜ ਸਭ ਰਾਜ਼ ਸਹਿਜੇ ਹੀ ਆਮ ਖੋਲ੍ਹਦਾ ਹਾਂ,
ਲੋਕੋ ਕੰਨ ਖੋਲ੍ਹ ਸੁਣੋ ਮੈ ਰਾਵਣ ਬੋਲਦਾ ਹਾਂ.
ਮੇਰੇ ਰਾਜ਼ ਵਿੱਚ ਕੋਈ ਇਜ਼ਤਾਂ ਨਹੀਂ ਸੀ ਲੁੱਟਦਾ, ਹਰ ਧੀ ਭੈਣ ਦੀ ਰਾਖੀ ਲਈ ਸੀ ਮੈਂ ਢੁੱਕਦਾ,
ਇੱਜਤਾਂ ਨੂੰ ਕਰੇ ਜੋ ਬੇਆਬਰੂ ਉਸ ਨੂੰ ਸੀ ਕੁੱਟਦਾ, ਮੈ ਏਹ ਸਭ ਅੱਜ ਰਾਜ਼ ਸ਼ਰੇਆਮ ਖੋਲ੍ਹਦਾ ਹਾਂ,
ਲੋਕੋ ਕੰਨ ਖੋਲ੍ਹ ਸੁਣੋ ਮੈ ਰਾਵਣ ਬੋਲਦਾ ਹਾਂ.
ਮੇਰੇ ਰਾਜ਼ ਵਿੱਚ ਵੋਟਾਂ ਦੇ ਨਈ ਸੀ ਪੈਂਦੇ ਰੌਲੇ, ਲੋਕੀ ਸੀ ਬੜੇ ਸਹਿਜ ਸੁਭਾਆ ਦੇ ਭੋਲੇ,
ਹੁੰਦੇ ਨਹੀਂ ਸੀ ਕਦੇ ਕੋਈ ਰੌਲੇ ਗੌਲੇ, ਹੁਣ ਹਰ ਗੱਲ ਦਾ ਪਰਦਾ ਖੋਲ੍ਹਦਾ ਹਾਂ,
ਲੋਕੋ ਕੰਨ ਖੋਲ੍ਹ ਸੁਣੋ ਮੈ ਰਾਵਣ ਬੋਲਦਾ ਹਾਂ.
ਤੀਰਥ ਸਿੰਘ
#ਰਾਵਣ #ਲੰਕਾ ਪਤੀ ਰਾਵਣ #ਫੈਨ ਰਾਵਣ ਦੇ #ਰਾਵਣ ਦੇ ਫੈਨ