ਖ਼ਬਰਸਾਰ ਪੰਜਾਬੀ
583 views • 4 days ago
🔴 BREAKING #🔥ODI ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਦੱਖਣੀ ਅਫਰੀਕਾ ਵਿਰੁੱਧ ਇਕ ਰੋਜ਼ਾ ਲੜੀ 'ਚ ਕੇਐਲ ਰਾਹੁਲ ਕਰਨਗੇ ਭਾਰਤ ਦੀ ਅਗਵਾਈ
⚫ ਮੁੰਬਈ : ਸੀਨੀਅਰ ਬੱਲੇਬਾਜ਼ ਕੇਐਲ ਰਾਹੁਲ ਨੂੰ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਭਾਰਤ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਕੋਲਕਾਤਾ ਵਿਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਦੀ ਸੱਟ ਕਾਰਨ ਨਿਯਮਤ ਕਪਤਾਨ ਸ਼ੁਭਮਨ ਗਿੱਲ ਦੇ ਲੜੀ ਤੋਂ ਬਾਹਰ ਹੋਣ ਤੋਂ ਬਾਅਦ ਰਾਹੁਲ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 30 ਨਵੰਬਰ ਨੂੰ ਰਾਂਚੀ ਵਿਚ ਸ਼ੁਰੂ ਹੋਣ ਵਾਲੀ ਇਸ ਲੜੀ ਲਈ ਰਾਹੁਲ ਦੇ ਉਪ-ਕਪਤਾਨ ਹਨ, ਜਿਸ ਤੋਂ ਬਾਅਦ ਰਾਏਪੁਰ (3 ਦਸੰਬਰ) ਅਤੇ ਵਿਸ਼ਾਖਾਪਟਨਮ (6 ਦਸੰਬਰ) ਵਿਚ ਮੈਚ ਹੋਣਗੇ।
ਭਾਰਤ ਦੀ ਵਨਡੇ ਟੀਮ ਇਸ ਤਰ੍ਹਾਂ ਹੈ : ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਕੇਐੱਲ ਰਾਹੁਲ (ਕੈਪਟਨ), ਰਿਸ਼ਭ ਪੰਤ (ਵਿਕੇਟਕੀਪਰ), ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਰੁਤੂਰਾਜ ਗਾਇਕਵਾੜ, ਪ੍ਰਾਸ਼ਿਦ ਕ੍ਰਿਸ਼ਨਾ, ਅਰਸ਼ਦੀਪ ਸਿੰਘ, ਧਰੁਵ ਜੁਰੇਲ।
#👉 ਤਾਜ਼ਾ ਅਪਡੇਟਸ ⭐. #breakingnews #breakingnews #🎤breakingnews #breakingnews #breakingnews
13 likes
1 comment • 18 shares