Nav
29K views • 20 hours ago
ਅੱਜ ਸਵੇਰੇ ਸੰਘਣੀ ਧੁੰਦ ਕਾਰਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਬੜੀ ਹੀ ਦੁਖਦਾਈ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਫਤਿਹਗੜ੍ਹ ਚੂੜੀਆਂ ਦੇ ਅਧਿਆਪਕ, ਜੋ ਪਠਾਨਕੋਟ–ਗੁਰਦਾਸਪੁਰ ਵੱਲੋਂ ਫਤਿਹਗੜ੍ਹ ਚੂੜੀਆਂ ਸਕੂਲ ਡਿਊਟੀ ਲਈ ਆ ਰਹੇ ਸਨ, ਉਨ੍ਹਾਂ ਦੀ ਗੱਡੀ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਨੜਾਵਾਲੀ ਵਿਖੇ ਇੱਕ ਟਰੱਕ ਨਾਲ ਜ਼ੋਰਦਾਰ ਟਕਰਾਅ ਕਰ ਗਈ।ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਵਿੱਚ ਸਵਾਰ ਅਧਿਆਪਕਾਂ ਨੂੰ ਭਾਰੀ ਸੱਟਾਂ ਲੱਗੀਆਂ। ਇਸ ਗੱਡੀ ਦੇ ਪਿੱਛੇ ਆ ਰਹੀ ਇੱਕ ਹੋਰ ਕਾਰ ਵੀ ਇਸ ਵਿੱਚ ਟਕਰਾ ਗਈ, ਜਿਸ ਕਾਰਨ ਹਾਦਸਾ ਹੋਰ ਵੀ ਭਿਆਨਕ ਬਣ ਗਿਆ। ਕਾਰ ਟਕਰਾਉਣ ਨਾਲ ਅਧਿਆਪਕਾਂ ਦੀ ਉਕਤ ਗੱਡੀ ਦੇ ਦੋਵੇਂ ਟਾਇਰ ਪਿਛਲੇ ਪਾਸੇ ਚੁੱਕੇ ਗਏ ਅਤੇ ਕਾਰ ਗੱਡੀ ਦੇ ਹੇਠਾਂ ਵੜ੍ਹ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਵੱਲੋਂ ਤੁਰੰਤ ਮਦਦ ਕਰਦੇ ਹੋਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਅਧਿਆਪਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। #😨ਪੰਜਾਬ: ਧੁੰਦ ਕਾਰਨ ਟਰੱਕ 'ਚ ਵੱਜੀ ਸਕੂਲ ਵੈਨ
268 likes
39 comments • 265 shares