ਸ਼ਹੀਦ ਸਰਦਾਰ ਊਧਮ ਸਿੰਘ ਜੀ
12 Posts • 3K views
SINGH PARAMJIT
729 views 2 months ago
ਸ਼ਹੀਦ ਦਿਵਸ ਵਿਸ਼ੇਸ਼ 🙏🌹🙏🌹🙏31 ਜੁਲਾਈ ਆਜ਼ਾਦੀ ਤੇ ਗੁਲਾਮੀ ਵਿਰੁੱਧ ਲੜਨ ਵਾਲੇ ਸਿਰਲੱਥ ਸੂਰਮਿਆਂ ਵਿੱਚੋਂ ਇੱਕ ਨਾਮ ਸਰਦਾਰ ਊਧਮ ਸਿੰਘ ਜੀ ਦਾ ਵੀ ਹੈ ,31 ਜੁਲਾਈ ਦੇ ਦਿਨ ਇੱਕ ਮਹਾਨ ਵੀਰ ਸਪੂਤ ਤੇ ਜਿੱਦੀ ਕ੍ਰਾਂਤੀ ਰਾਮ ਮੁਹੰਮਦ ਸਿੰਘ ਆਜ਼ਾਦ (ਊਧਮ ਸਿੰਘ) ਜੀ ਦੀ ਸ਼ਹੀਦੀ ਦੇ ਵਜੋਂ ਦੇਸ਼ਵਾਸੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ । ਜਦੋਂ ਕਦੇ ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਸਹਿਜੇ ਹੀ ਸ਼ਹੀਦ ਊਧਮ ਸਿੰਘ ਜੀ ਦਾ ਨਾਮ ਯਾਦ ਆ ਜਾਂਦਾ ਹੈ। ਜਿਸਨੇ 21 ਸਾਲਾਂ ਬਾਅਦ 13 ਅਪ੍ਰੈਲ 1919 ਦੀ ਵਿਸਾਖੀ ਨੂੰ ਅਮ੍ਰਿਤਸਰ ਦੇ ਜਲਿਆਂਵਾਲਾ ਬਾਗ਼ ਵਿਚ ਹੋਏ ਖ਼ੂਨੀ ਸਾਕੇ ਦਾ ਬਦਲਦਾ ਜਨਰਲ ਓਡਵਾਇਰ ਨੂੰ ਮਾਰ ਕੇ ਲਿਆ। ਸ਼ਹੀਦ ਊਧਮ ਸਿੰਘ ਦਾ ਸਾਰਾ ਜੀਵਨ ਕੁਰਬਾਨੀਆਂ ਤੇ ਸੰਘਰਸ਼ ਨਾਲ ਭਰਿਆ ਹੋਇਆ ਹੈ । ਇਹਨਾਂ ਦੇ ਜੀਵਨੀ ਨੂੰ ਪੜ ਕੇ ਟੀਚੇ ਨੂੰ ਪ੍ਰਾਪਤ ਕਰਨ ਦੀ ਪ੍ਰੇਰਨਾ ਮਿਲਦੀ ਹੈ । ਸ਼ਹੀਦ ਊਧਮ ਸਿੰਘ ਜੀ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਟਹਿਲ ਸਿੰਘ ਜੀ ਦੇ ਘਰ ਹੋਇਆ । ਬਚਪਨ ਦਾ ਨਾਂ ਸ਼ੇਰ ਸਿੰਘ ਸੀ 7 ਸਾਲ ਦੀ ਉਮਰ ਵਿੱਚ ਹੀ ਮਾਤਾ ਪਿਤਾ ਅਕਲਾ ਚਲਾਣਾ ਕਰ ਗਏ ਜਿਸਦੇ ਸਿੱਟੇ ਵਜੋਂ ਇਹਨਾਂ ਨੂੰ ਅਮ੍ਰਿਤਸਰ ਦੇ ਖਾਲਸਾ ਯਤੀਮਘਰ ਵਿਚ ਲਿਆਂਦਾ ਗਿਆ ਜਿੱਥੇ ਆਪ ਸਿੱਖੀ ਗੁਣਾਂ ਵਿੱਚ ਢਲ ਗਏ ਇੱਥੇ ਹੀ ਇਹਨਾਂ ਨੂੰ ਊਧਮ ਸਿੰਘ ਦਾ ਨਾਮ ਦਿੱਤਾ ਗਿਆ । ਇਹਨਾਂ ਦੇ ਭਰਾ ਮੁਕਤਾ ਸਿੰਘ ਨੂੰ ਸਾਧੂ ਸਿੰਘ ਦਾ ਨਾਮ ਮਿਲਿਆ ।1917 ਵਿਚ ਵੱਡੇ ਭਰਾ ਦਾ ਦਿਹਾਂਤ ਹੋ ਗਿਆ ਤੇ ਊਧਮ ਸਿੰਘ ਇਕੱਲੇ ਰਹਿ ਗਏ।1918 ਵਿਚ ਦਸਵੀਂ ਕਰਨ ਪਿੱਛੋਂ ਆਪ ਨੇ ਅਨਾਥਘਰ ਛੱਡ ਦਿੱਤਾ । ਜਦੋਂ 13 ਅਪ੍ਰੈਲ 1919 ਨੂੰ ਅਮ੍ਰਿਤਸਰ ਜਲਿਆਂਵਾਲਾ ਬਾਗ ਖ਼ੂਨੀ ਸਾਕਾ ਵਾਪਰਿਆ ਤਾਂ ਊਧਮ ਸਿੰਘ ਉੱਥੇ ਹੀ ਆਪਣੇ ਦੋਸਤਾਂ ਨਾਲ ਭੀੜ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ । ਇਸ ਖ਼ੂਨੀ ਕਾਂਡ ਨੇ ਊਧਮ ਸਿੰਘ ਦੇ ਮਨ ਤੇ ਬਹੁਤ ਡੂੰਘਾ ਅਸਰ ਕੀਤਾ।। ਉਹਨਾਂ ਨੇ ਇਸ ਖ਼ੂਨੀ #💐ਸ਼ਹੀਦ ਊਧਮ ਸਿੰਘ💐 #ਸ਼ਹੀਦ ਊਧਮ ਸਿੰਘ ਜੀ ਸ਼ਹੀਦੀ ਦਿਨ #ਸ਼ਹੀਦ ਸਰਦਾਰ ਊਧਮ ਸਿੰਘ ਜੀ #ਸ਼ਹੀਦ ਊਧਮ ਸਿੰਘ #ਸ਼ਹੀਦ ਸਰਦਾਰ ਊਧਮ ਸਿੰਘ ਜੀ ਸਾਕੇ ਦੇ ਜਿੰਮੇਵਾਰ ਅਫਸਰਾ ਤੋਂ ਬਦਲਾ ਲੈਣ ਦਾ ਪ੍ਰਣ ਕੀਤਾ।
15 likes
8 shares