👮‍♂️ਪੰਜਾਬ 'ਚ ਸ਼ਿਵ ਸੈਨਾ ਆਗੂ ਚਿੱਟੇ ਸਣੇ ਗ੍ਰਿਫ਼ਤਾਰ
36 Posts • 73K views
ਅਰਬਨ ਪੇਂਡੂ
27K views 1 days ago
ਖੰਨਾ ਪੁਲਸ ਨੇ ਪੰਜਾਬ ਅੰਦਰ ਚਿੱਟਾ (ਹੈਰੋਇਨ) ਸਪਲਾਈ ਕਰਨ ਦੇ ਦੋਸ਼ ਹੇਠ ਖ਼ਾਲਿਸਤਾਨ ਵਿਰੋਧੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਅਤੇ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਨਾਲ ਖੰਨਾ ਦੇ ਸਾਬਕਾ ਕੌਂਸਲਰ ਦਿਨਕਰ ਉਰਫ ਸ਼ੰਟੀ ਕਾਲੀਆ, ਨਸ਼ਾ ਤਸਕਰੀ ਦਾ ਹੌਟ ਸਪੋਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਨ ਕੁਮਾਰ ਅਤੇ ਉਸ ਦੇ ਭਰਾ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 80 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਪੁਲਸ ਨੇ ਭਾਰਤ ਪਾਕਿਸਤਾਨ ਸੀਮਾ ਰਾਹੀਂ ਡ੍ਰੋਨ ਨਾਲ ਚਿੱਟਾ ਮੰਗਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਨ੍ਹਾਂ ਦੀ ਪੁੱਛਗਿੱਛ ਵਿਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆ ਅਤੇ ਹੋਰਨਾਂ ਦੇ ਨਾਂ ਸਾਹਮਣੇ ਆਏ। ਦੱਸ ਦਈਏ ਕਿ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਉਸ ਨੇ ਗੰਨਮੈਨ ਲੈਣ ਲਈ ਆਪਣੇ ਉੱਪਰ ਖੁਦ ਹੀ ਹਮਲਾ ਵੀ ਕਰਾਇਆ ਸੀ। #👮‍♂️ਪੰਜਾਬ 'ਚ ਸ਼ਿਵ ਸੈਨਾ ਆਗੂ ਚਿੱਟੇ ਸਣੇ ਗ੍ਰਿਫ਼ਤਾਰ
239 likes
2499 comments 283 shares